ETV Bharat / state

ਭਾਰਤ ਦੀ ਮਨਪ੍ਰੀਤ ਮੋਨਿਕਾ ਬਣੀ ਅਮਰੀਕਾ ਵਿੱਚ ਜੱਜ, ਸੰਭਾਲਿਆ ਅਹੁਦਾ - ਮਨਪ੍ਰੀਤ ਮੋਨਿਕਾ ਬਣੀ ਅਮਰੀਕਾ ਵਿੱਚ ਜੱ

ਭਾਰਤ ਦੀ ਸਿੱਖ ਲੜਕੀ ਮਨਪ੍ਰੀਤ ਮੋਨਿਕਾ ਸਿੰਘ ਨੇ ਐਤਵਾਰ ਨੂੰ ਅਮਰੀਕਾ ਦੇ ਹੈਰਿਸ ਕਾਊਂਟੀ ਸਿਵਲ ਕੋਰਟ ਵਿੱਚ ਇੱਕ ਜੱਜ ਵੱਜੋਂ ਆਹੁਦਾ (Manpreet Monica took over as a judge in America) ਸੰਭਾਲਿਆ ਹੈ। ਮੋਨਿਕਾ ਪਹਿਲੀ ਭਾਰਤੀ ਲੜਕੀ ਹੈ, ਜੋ ਅਮਰੀਕਾ ਵਿੱਚ ਜੱਜ ਵੱਜੋਂ ਚੁਣੀ ਗਈ ਹੈ। ਇਸ ਤੋਂ ਇਲਾਵਾ ਸਿੱਖ ਧਰਮ ਲਈ ਵੀ ਇਹ ਮਾਣ ਵਾਲੀ ਗੱਲ ਹੈ।

Manpreet Monica took over as a judge in America

author img

By

Published : Jan 4, 2023, 10:30 PM IST

Updated : Jan 5, 2023, 8:29 AM IST

ਚੰਡੀਗੜ੍ਹ: ਅਜੋਕੇ ਦੌਰ ਵਿੱਚ ਲੜਕੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਵੀ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਅਜਿਹਾ ਹੀ ਕਰ ਦਿਖਾਇਆ ਹੈ। ਭਾਰਤ ਦੀ ਸਿੱਖ ਲੜਕੀ ਮਨਪ੍ਰੀਤ ਮੋਨਿਕਾ ਸਿੰਘ ਨੇ, ਜਿਸ ਨੇ ਐਤਵਾਰ ਨੂੰ ਅਮਰੀਕਾ ਦੇ ਹੈਰਿਸ ਕਾਊਂਟੀ ਸਿਵਲ ਕੋਰਟ ਵਿੱਚ ਇੱਕ ਜੱਜ ਵੱਜੋਂ ਆਹੁਦਾ (Manpreet Monica took over as a judge in America) ਸੰਭਾਲਿਆ ਹੈ। ਮੋਨਿਕਾ ਪਹਿਲੀ ਭਾਰਤੀ ਲੜਕੀ ਹੈ ਜੋ ਕਿ ਅਮਰੀਕਾ ਵਿੱਚ ਜੱਜ ਵੱਜੋਂ ਚੁਣੀ ਗਈ ਹੈ। ਇਸ ਤੋਂ ਇਲਾਵਾ ਸਿੱਖ ਧਰਮ ਲਈ ਵੀ ਇਹ ਫਕਰ ਵਾਲੀ ਗੱਲ ਹੈ।

ਮਨਪ੍ਰੀਤ ਦੇ ਪਿਤਾ ਭੇਦਭਾਵ ਦੇ ਸ਼ਿਕਾਰ ਹੋਏ ਸਨ:- ਮੀਡਿਆ ਜਾਣਕਾਰੀ ਅਨੁਸਾਰ ਮਨਪ੍ਰੀਤ ਮੋਨਿਕਾ ਸਿੰਘ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਇੱਕ ਦਸਤਾਰਧਾਰੀ ਸਿੱਖ ਹਨ। ਜੋ ਕਿ ਇਕ ਆਰਕੀਟੈਕਟ ਹਨ। ਜਿਨ੍ਹਾਂ ਨੂੰ 1970 ਦੇ ਦਹਾਕੇ ਦੌਰਾਨ ਅਮਰੀਕਾ ਵਿੱਚ ਘਰ ਦੇ ਹਾਲਾਤਾਂ ਅਤੇ ਸੁਪਨਿਆਂ ਨੂੂੰ ਪੂਰਾ ਕਰਨ ਲਈ ਅਮਰੀਕਾ ਗਏ ਸਨ। ਮਨਪ੍ਰੀਤ ਮੋਨਿਕਾ ਨੇ ਦੱਸਿਆ ਮੇਰੇ ਪਿਤਾ ਨੂੰ 1970 ਦਹਾਕੇ ਦੌਰਾਨ ਦਸਤਾਰਧਾਰੀ ਸਿੱਖ ਦੇ ਰੂਪ ਵਿੱਚ ਭੇਦਭਾਦ ਦੀ ਸਾਹਮਣਾ ਵੀ ਕਰਨਾ ਪਿਆ ਸੀ। ਪਰ ਉਸ ਸਮੇਂ ਵਿਦੇਸ਼ਾਂ ਵਿੱਚ ਆਵਾਜ਼ ਚੁੱਕਣ ਲਈ ਕੋਈ ਵੀ ਮੰਚ ਨਹੀਂ ਸੀ।

ਇਸ ਤੋਂ ਇਲਾਵਾ ਮਨਪ੍ਰੀਤ ਮੋਨਿਕਾ ਨੇ ਕਿਹਾ ਮੇਰੇ ਛੋਟੇ ਭਰਾ ਨੂੰ ਵੀ ਸਕੂਲ ਵਿੱਚ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ। ਪਰ ਹੁਣ ਲੋਕਾਂ ਨੂੰ ਪਤਾ ਚੱਲ ਗਿਆ ਹੈ ਕਿ ਅਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕਦੇ ਹਾਂ। ਮਨਪ੍ਰੀਤ ਮੋਨਿਕਾ ਨੇ ਕਿਹਾ ਭੇਦਭਾਵ ਅਜੇ ਵੀ ਖਤਮ ਨਹੀਂ ਹੋਇਆ। ਮੋਨਿਕਾ ਦੱਸਦੀ ਹੈ ਕਿ ਸਾਡਾ ਪਰਿਵਾਰ ਹਰ ਪੱਧਰ ਉੱਤੇ ਭੇਦਭਾਵ ਦਾ ਸ਼ਿਕਾਰ ਹੋਇਆ ਹੈ। ਇਸ ਲਈ ਮੋਨਿਕਾ ਨੇ ਕਿਹਾ ਮੈਂ ਵਕੀਲ ਹੋਣ ਦੇ ਨਾਤੇ ਹਮੇਸ਼ਾ ਭੇਦਭਾਵ ਖਤਮ ਕਰਨ ਅਤੇ ਇਸ ਦੇ ਹੱਲ ਲਈ ਕੋਸ਼ਿਸ ਕੀਤੀ ਹੈ।

ਕਿਉਂ ਚੁਣਿਆ ਵਕਾਲਤ ਦਾ ਕਿੱਤਾ ? ਮੋਨਿਕਾ ਦੱਸਦੀ ਹੈ ਕਿ ਉਸ ਨੂੰ ਵਕਾਲਤ ਦਾ ਰਸਤਾ ਸੁਰੂ ਤੋਂ ਬਹੁਤ ਜ਼ਿਆਦਾ ਪਸੰਦ ਸੀ। ਮੋਨਿਕਾ ਨੇ 20 ਸਾਲਾਂ ਤੱਕ ਇੱਕ ਟਰੇਨਰ ਵਕੀਲ ਹੋਣ ਦੇ ਨਾਲ ਨਾਲ ਆਪਣੇ ਰਸਤੇ ਉੱਤੇ ਜਾਣਾ ਪਸੰਦ ਕੀਤਾ ਹੈ। ਮੋਨਿਕਾ ਨੇ ਕਿਹਾ ਮੈਨੂੰ ਬਦਲਾਅ ਦੇਖਣਾ ਮੇਰੇ ਲਈ ਵੱਡੀ ਗੱਲ ਸੀ। ਇਸ ਲਈ ਮੈਂ ਸੁਰੂ ਤੋਂ ਹੀ ਸਿਵਲ ਰਾਈਟਸ ਮੂਵਮੈਂਟ ਵਿੱਚ ਦਿਲਚਸਪੀ ਸੀ। ਇਸ ਲਈ ਮੈਂ ਭਾਰਤ ਦੇ ਹੋਰਨਾਂ ਵਿਦਿਆਰਥੀਆਂ ਵਾਂਗ ਹੋਰ ਵਿਭਾਗਾਂ ਵਿੱਚ ਜਾਣ ਦੀ ਬਜਾਏ ਵਕੀਲ ਬਣਨ ਦਾ ਬਦਲ ਚੁਣਿਆ ਸੀ।

ਇਹ ਵੀ ਪੜੋ:- ਲੋਕਾਂ ਨੂੰ ਨਹੀਂ ਮਿਲ ਰਹੀਆਂ ਆਮ ਸਹੂਲਤਾਂ, ਆਪਣੇ ਹੀ ਅਫ਼ਸਰਾਂ ਤੋਂ ਪਰੇਸ਼ਾਨ ਹੋਏ ਵਿਧਾਇਕ, ਵਿਰੋਧੀਆਂ ਨੇ ਚੁੱਕੇ ਸਵਾਲ !

Last Updated : Jan 5, 2023, 8:29 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.