ETV Bharat / state

ਪੰਜਾਬ ਦੀ ਸਿਆਸਤ 'ਚ ਮਾਲਵੇ ਦਾ ਮੰਤਰ ਕਰਦਾ ਕੰਮ, ਮਲਵਈਆਂ ਕੋਲ ਹੈ ਮੁੱਖ ਮੰਤਰੀ ਬਣਾਉਣ ਦੀ ਤਾਕਤ, ਜਾਣੋਂ ਖਾਸ ਰਿਪੋਰਟ ਰਾਹੀਂ - ਮਾਲਵਾ ਖੇਤਰ ਬਣਾਉਂਦਾ ਹੈ ਸਰਕਾਰ

ਕਹਿੰਦੇ ਨੇ ਮਾਝੇ ਦੇ ਲੋਕਾਂ ਨੇ ਸੂਬੇ ਵਿੱਚ ਧਾਰਮਿਕ ਕੰਮਾਂ ਨੂੰ ਸੰਭਾਲਿਆ ਹੈ ਅਤੇ ਦੁਆਬੇ ਵਾਲਿਆਂ ਨੇ ਵਿਦੇਸ਼ਾਂ ਨੂੰ,ਪਰ ਇਸ ਸਭ ਦੇ ਉਲਟ ਸੂਬੇ ਦੇ ਸਭ ਤੋਂ ਵੱਡੇ ਖੇਤਰ ਮਾਲਵੇ ਨੇ ਹਮੇਸ਼ਾ ਪੰਜਾਬ ਦੀ ਸਿਆਸਤ ਉੱਤੇ ਆਪਣਾ ਦਬਦਬਾ ਰੱਖਿਆ ਹੈ। ਇਕੱਲਾ ਮਾਲਵਾ ਹੀ ਪੰਜਾਬ ਅੰਦਰ ਸਰਕਾਰ ਬਣਾਉਣ ਦੇ ਯੋਗ ਹੈ। ਇਸ ਰਿਪੋਰਟ ਰਾਹੀਂ ਜਾਣਦੇ ਹਾਂ ਕਿ ਕਿਉਂ 1995 ਤੋਂ ਬਾਅਦ ਲਗਭਗ ਸਾਰੇ ਮੁੱਖ ਮੰਤਰੀ ਪੰਜਾਬ ਵਿੱਚ ਮਾਲਵਾ ਖੇਤਰ ਤੋਂ ਹੀ ਚੁਣੇ ਗਏ ਨੇ।

Malwa region has been the pivot in the politics of Punjab
ਪੰਜਾਬ ਦੀ ਸਿਆਸਤ 'ਚ ਮਾਲਵੇ ਦਾ ਮੰਤਰ ਕਰਦਾ ਕੰਮ, ਮਲਵਈਆਂ ਕੋਲ ਹੈ ਮੁੱਖ ਮੰਤਰੀ ਬਣਾਉਣ ਦੀ ਤਾਕਤ, ਜਾਣੋਂ ਖਾਸ ਰਿਪੋਰਟ ਰਾਹੀਂ
author img

By

Published : Jul 12, 2023, 8:04 PM IST

ਸੂਬੇ ਦੀ ਸਿਆਸਤ ਵਿੱਚ ਮਾਲਵਾ ਪ੍ਰਧਾਨ

ਚੰਡੀਗੜ੍ਹ: ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਦੇ ਸੁਮੇਲ ਨਾਲ ਬਣਿਆ ਪੰਜਾਬ। ਪੰਜਾਬ ਵਿਚ ਇਹਨਾਂ ਤਿੰਨਾਂ ਖੇਤਰਾਂ ਦੀ ਆਪਣੀ ਹੀ ਮਹੱਤਤਾ ਹੈ, ਪਰ ਮਾਲਵਾ ਪੰਜਾਬ ਦੀ ਰਾਜਨੀਤੀ ਤੈਅ ਕਰਦਾ ਹੈ। ਪੰਜਾਬ ਵਿੱਚ ਬਣਨ ਵਾਲੀ ਸਰਕਾਰ ਮਾਲਵਾ ਦੇ ਵੋਟਰਾਂ ਵੱਲੋਂ ਤੈਅ ਕੀਤੀ ਜਾਂਦੀ ਹੈ। ਮਾਲਵਾ ਦਾ ਮੰਤਰ ਜਿਹਨਾਂ ਰਾਜਨੀਤਕ ਪਾਰਟੀਆਂ ਨੂੰ ਰਾਸ ਆਇਆ ਉਹਨਾਂ ਦੇ ਵਾਰੇ-ਨਿਆਰੇ ਹੋ ਗਏ। ਪੰਜਾਬ ਦੀ ਰਾਜਨੀਤੀ ਵਿਚ ਮਾਲਵਾ ਇੰਨਾ ਜ਼ਿਆਦਾ ਪ੍ਰਭਾਵ ਰੱਖਦਾ ਹੈ ਕਿ ਪੰਜਾਬ ਦੀਆਂ ਚਾਰ ਪਾਰਟੀਆਂ ਦੇ ਪ੍ਰਧਾਨ ਵੀ ਮਾਲਵਾ ਤੋਂ ਹਨ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਜਪਾ ਦੇ ਸੁਨੀਲ ਜਾਖੜ, ਆਪ ਦੇ ਪ੍ਰਿੰਸੀਪਲ ਬੁੱਧਰਾਮ ਅਤੇ ਅਕਾਲੀ ਦਲ ਦੇ ਸੁਖਬੀਰ ਬਾਦਲ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਹਨ। ਇਥੋਂ ਤੱਕ ਕਿ 1995 ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੀ ਮਾਲਵਾ ਤੋਂ ਹੀ ਰਹੇ।

ਪੰਜਾਬ ਦੀ ਸਿਆਸਤ ਵਿੱਚ ਮਾਲਵਾ ਦਾ ਮੰਤਰ: ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਹਨ ਅਤੇ ਕਿਸੇ ਪਾਰਟੀ ਨੂੰ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ 59 ਸੀਟਾਂ ਦੀ ਲੋੜ ਹੁੰਦੀ ਹੈ। ਮਾਲਵਾ ਪੰਜਾਬ ਦਾ ਅਜਿਹਾ ਖੇਤਰ ਹੈ ਜਿਸ ਵਿੱਚ 69 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਮਾਲਵਾ ਵਿੱਚ ਬਹੁਮਤ ਤੋਂ ਜ਼ਿਆਦਾ 10 ਵਿਧਾਨ ਸਭਾ ਹਲਕੇ ਹਨ। ਯਾਨਿ ਕਿ ਇੱਕ ਸਰਕਾਰ ਬਣਾਉਣ ਵਿੱਚ ਇਕੱਲਾ ਮਾਲਵਾ ਹੀ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ। ਇਸੇ ਲਈ ਪੰਜਾਬ ਦੀ ਸਿਆਸਤ ਵਿੱਚ ਮਾਲਵਾ ਦਾ ਸਿੱਕਾ ਚੱਲਦਾ ਹੈ ਅਤੇ ਮਾਲਵਾ ਦਾ ਮੰਤਰ ਕੰਮ ਕਰਦਾ ਹੈ। ਇਸੇ ਲਈ ਸਿਆਸੀ ਪਾਰਟੀਆਂ ਮਾਲਵਾ ਖੇਤਰ ਵੱਲ ਜ਼ਿਆਦਾ ਫੋਕਸ ਕਰਦੀਆਂ ਹਨ। ਮਾਲਵਾ ਦਾ ਵੋਟ ਬੈਂਕ ਜਿਸ ਵੀ ਪਾਰਟੀ ਦੇ ਹੱਕ ਵਿੱਚ ਭੁਗਤੇਗਾ ਉਸ ਪਾਰਟੀ ਨੂੰ ਹੀ ਸੂਬੇ ਵਿੱਚ ਮਜ਼ਬੂਤੀ ਮਿਲੇਗੀ ਅਤੇ ਸਰਕਾਰ ਬਣਾਉਣ ਲਈ ਰਸਤਾ ਪੱਧਰਾ ਹੋਵੇਗਾ। ਵੋਟਾਂ ਤੋਂ ਪਹਿਲਾਂ ਮਾਲਵਾ ਖੇਤਰ ਹਰੇਕ ਪਾਰਟੀ ਦੇ ਏਜੰਡੇ 'ਤੇ ਰਹਿੰਦਾ ਹੈ ਪਰ ਫਿਰ ਵੀ ਮਾਲਵਾ ਵਿੱਚ ਅਜਿਹੇ ਕਈ ਮਸਲੇ ਹਨ ਜੋ ਅੱਜ ਤੱਕ ਵੀ ਨਹੀਂ ਸੁਲਝਾਏ ਜਾ ਸਕੇ। ਇਹੀ ਕਾਰਨ ਹੈ ਕਿ ਪੰਜਾਬ 1995 ਤੋਂ ਹੁਣ ਤੱਕ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਹਮੇਸ਼ਾ ਮਾਲਵੇ ਤੋਂ ਹੀ ਰਿਹਾ ਹੈ। 1966 ਤੋਂ ਬਾਅਦ ਵੀ ਪੰਜਾਬ ਵਿੱਚ ਜ਼ਿਆਦਾਤਰ ਮਾਲਵੇ ਵਾਲੇ ਮੁੱਖ ਮੰਤਰੀਆਂ ਦਾ ਦਬਦਬਾ ਰਿਹਾ।

ਇਕੱਲਾ ਪੰਜਾਬ ਦੀ ਸਰਕਾਰ ਬਣਾਉਣ ਸਮਰੱਥਾ ਰੱਖਦਾ ਹੈ ਮਾਲਵਾ

ਲੋਕ ਸਭਾ ਦੀਆਂ 13 ਵਿਚੋਂ 7 ਸੀਟਾਂ ਮਾਲਵਾ 'ਚ: ਪੰਜਾਬ ਲੋਕ ਸਭਾ ਦੀ ਜੇ ਗੱਲ ਕਰੀਏ ਤਾਂ ਪੰਜਾਬ ਵਿੱਚ 13 ਲੋਕ ਸਭਾ ਹਲਕਿਆਂ ਵਿੱਚੋਂ 7 ਮਾਲਵਾ ਦੇ ਹਨ। ਹਾਲਾਂਕਿ ਅੱਠਵੇਂ ਹਲਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਮਾਲਵਾ ਵਿੱਚ ਹੀ ਗਿਣਿਆ ਜਾ ਸਕਦਾ ਹੈ ਕਿਉਂਕਿ ਇਸ ਹਲਕੇ ਵਿੱਚ ਮਾਲਵਾ ਦੇ ਕਈ ਵਿਧਾਨ ਸਭਾ ਹਲਕੇ ਆਉਂਦੇ ਹਨ। ਲੋਕ ਸਭਾ ਚੋਣਾਂ ਵਿੱਚ ਮਾਲਵਾ ਦੇ ਵੋਟ ਬੈਂਕ ਸਿਆਸੀ ਪਾਰਟੀਆਂ ਨੂੰ ਖਾਸ ਧਿਆਨ ਹੁੰਦਾ ਹੈ। ਇੱਕ ਤੱਥ ਇਹ ਵੀ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਵਿਚ 14 ਜ਼ਿਲ੍ਹੇ ਮਾਲਵਾ ਖੇਤਰ ਵਿੱਚੋਂ ਆਉਂਦੇ ਹਨ। ਇਹੀ ਕਾਰਨ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਪ੍ਰਧਾਨਗੀ ਦੀ ਕਮਾਨ ਮਾਲਵੇ ਵਾਲਿਆਂ ਹੱਥ ਦਿੱਤੀ ਹੈ ਤਾਂ ਕਿ ਜ਼ਮੀਨੀ ਪੱਧਰ ਉੱਤੇ ਜਾ ਕੇ ਮਾਲਵਾ ਖੇਤਰ ਦੀਆਂ ਸਮੱਸਿਆਵਾਂ ਨੂੰ ਜਾਣਿਆ ਜਾਵੇ ਅਤੇ ਉੱਥੋਂ ਦੇ ਲੋਕਾਂ ਵਿੱਚ ਵਿਚਰਿਆ ਜਾਵੇ ਅਤੇ ਉਹਨਾਂ ਦੇ ਵੋਟ ਬੈਂਕ ਨੂੰ ਆਪੋ- ਆਪਣੀਆਂ ਪਾਰਟੀਆਂ ਲਈ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।

ਪੰਜਾਬ ਦਾ ਸਭ ਤੋਂ ਵੱਡਾ ਖੇਤਰ ਹੈ ਮਾਲਵਾ
ਪੰਜਾਬ ਦਾ ਸਭ ਤੋਂ ਵੱਡਾ ਖੇਤਰ ਹੈ ਮਾਲਵਾ

ਮਾਲਵੇ ਦੇ ਮੁੱਦੇ ਜ਼ਿਆਦਾ: ਪੰਜਾਬ ਦੇ ਰਾਜਨੀਤਕ ਗਲਿਆਰਿਆਂ ਵਿੱਚ ਮਾਲਵਾ ਦਾ ਪ੍ਰਭਾਵ ਇਸ ਲਈ ਹੈ ਕਿ ਕਿਉਂਕਿ ਮਾਲਵੇ ਦੇ ਮੁੱਦੇ ਦੋਆਬਾ ਅਤੇ ਮਾਝਾ ਨਾਲੋਂ ਜ਼ਿਆਦਾ ਹਨ। ਮਾਲਵਾ ਦੇ ਕਈ ਇਲਾਕੇ ਮਾਝਾ ਅਤੇ ਦੁਅਬੇ ਨਾਲੋਂ ਪੱਛੜੇ ਹਨ। ਦੁਆਬਾ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਗਏ ਹਨ। ਇਸ ਲਈ ਵਿਕਾਸ ਦੇ ਪੱਖੋਂ ਦੁਆਬਾ ਮਾਲਵਾ ਨਾਲੋਂ ਅੱਗੇ ਹੈ। ਮਾਲਵਾ ਵਿਚ ਕੈਂਸਰ ਅਤੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵੀ ਜ਼ਿਆਦਾ ਹਨ। ਮਾਲਵਾ ਵਿੱਚ ਸਾਖ਼ਰਤਾ ਦਰ ਦੁਆਬਾ ਅਤੇ ਮਾਝਾ ਦੇ ਮੁਕਾਬਲੇ ਘੱਟ ਹੈ। ਰਾਜਨੇਤਾਵਾਂ ਵੱਲੋਂ ਮਾਲਵਾ ਦੇ ਇਹਨਾਂ ਮੁੱਦਿਆ ਉੱਤੇ ਕੇਂਦਰਿਤ ਕਰਕੇ ਹੀ ਮਾਲਵਾ ਵੋਟ ਬੈਂਕ ਨੂੰ ਵਿਸ਼ੇਸ਼ ਤੌਰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਾਲਵਾ ਵੱਲ ਸਰਕਾਰਾਂ ਦੇ ਫੋਕਸ ਦਾ ਇਕ ਵੱਡਾ ਕਾਰਨ ਡੇਰਾ ਵੋਟ ਬੈਂਕ ਹੈ। ਡੇਰੇ ਦੇ ਪ੍ਰਭਾਵ ਮਾਲਵਾ ਦੇ ਕਈ ਖੇਤਰ ਕਬੂਲਦੇ ਹਨ।

ਸੂਬੇ ਦੀ ਸਿਆਸਤ ਤੈਅ ਕਰਦਾ ਹੈ ਮਾਲਵਾ ਖੇਤਰ
ਸੂਬੇ ਦੀ ਸਿਆਸਤ ਤੈਅ ਕਰਦਾ ਹੈ ਮਾਲਵਾ ਖੇਤਰ

'ਆਪ' ਦਾ ਮਾਲਵਾ ਦੀਆਂ 66 ਸੀਟਾਂ 'ਤੇ ਕਬਜ਼ਾ: ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਮਾਲਵਾ ਦੀਆਂ 69 ਸੀਟਾਂ ਵਿੱਚੋਂ 66 ਸੀਟਾਂ ਮਿਲੀਆਂ ਸਨ। ਮਾਲਵਾ ਨੂੰ ਆਮ ਆਦਮੀ ਪਾਰਟੀ ਦੀ ਜੜ ਵੀ ਕਿਹਾ ਜਾ ਸਕਦਾ ਹੈ, ਕਿਉਂਕਿ 2017 ਵਿਧਾਨ ਸਭਾ ਚੋਣਾਂ ਦੌਰਾਨ ਵੀ ਆਪ ਦੇ 20 ਵਿਧਾਇਕਾਂ ਵਿੱਚੋਂ 19 ਮਾਲਵਾ ਤੋਂ ਹੀ ਚੁਣੇ ਗਏ ਸਨ। ਇਸ ਖੇਤਰ ਵਿੱਚੋਂ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜੜ ਲੱਗੀ ਸੀ। 2014 ਲੋਕ ਸਭਾ ਚੋਣਾਂ ਵੇਲੇ ਵੀ ਆਮ ਆਦਮੀ ਪਾਰਟੀ ਦੇ 4 ਐੱਮਪੀ ਮਾਲਵਾ ਖੇਤਰ ਵਿੱਚੋਂ ਹੀ ਚੁਣੇ ਗਏ ਸਨ। ਸਾਲ 2022 ਨੇ ਤਾਂ ਮਾਲਵਾ ਨੇ ਪੰਜਾਬ ਦੀ ਸਿਆਸਤ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਕਿਉਂਕਿ ਆਪ ਕੋਲ ਮਾਲਵਾ ਦੀਆਂ 66 ਸੀਟਾਂ ਹਨ। ਜੇਕਰ ਆਮ ਆਦਮੀ ਪਾਰਟੀ ਦੁਆਬਾ ਜਾਂ ਮਾਲਵਾ ਵਿੱਚੋਂ 1 ਵੀ ਸੀਟ ਹਾਸਲ ਨਾ ਕਰਦੀ ਤਾਂ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ ਇਕੱਲਾ ਮਾਲਵਾ ਹੀ ਪੰਜਾਬ ਦੀ ਸਰਕਾਰ ਬਣਾਉਣ ਦੇ ਸਮਰੱਥ ਹੈ।

ਸੱਤਾ ਦੀ ਬਾਜ਼ੀ ਪਲਟ ਦਿੰਦਾ ਹੈ ਮਾਲਵਾ: ਰਾਜਨੀਤਕ ਮਾਹਿਰ ਪ੍ਰੋਫੈਸਰ ਨਵਜੋਤ ਕਹਿੰਦੇ ਹਨ ਕਿ ਮਾਲਵਾ ਪੰਜਾਬ ਵਿੱਚ ਸੱਤਾ ਦੀ ਬਾਜ਼ੀ ਪਲਟ ਸਕਦਾ ਹੈ ਪਰ ਇਸਦੇ ਵੀ ਕਈ ਕਾਰਨ ਹਨ। ਮਾਲਵਾ ਦੀਆਂ ਸਮੱਸਿਆਵਾਂ ਮਾਝੇ ਅਤੇ ਦੁਆਬੇ ਨਾਲੋਂ ਜ਼ਿਆਦਾ ਹਨ। ਇਸ ਲਈ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਆਸ ਵਜੋਂ ਮਾਲਵੇ ਵਾਲੇ ਕੋਈ ਵੀ ਸਿਆਸੀ ਪਾਰਟੀ ਚੁਣਦੇ ਹਨ। ਹਰ ਵਾਰ ਮਾਲਵੇ ਦੇ ਲੋਕਾਂ ਨੂੰ ਨਵੀਂ ਉਮੀਦ ਹੁੰਦੀ ਹੈ ਕਿ ਉਹਨਾਂ ਦੇ ਖੇਤਰ ਨਾਲ ਸਬੰਧਤ ਮੁੱਖ ਮੰਤਰੀ, ਮੰਤਰੀ ਜਾਂ ਵਿਧਾਇਕ ਉਹਨਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਨੂੰ ਖ਼ਤਮ ਕਰੇਗਾ। ਮਾਲਵੇ ਖੇਤਰ ਦੀ ਰਾਜਨੀਤੀ ਨੂੰ ਜ਼ਿਆਦਾ ਪ੍ਰਭਾਵਿਤ ਕਰਨ ਪਿੱਛੇ ਕਈ ਤੱਥ ਕੰਮ ਕਰਦੇ ਹਨ। ਹਾਲਾਂਕਿ ਮਾਝਾ ਵੀ ਪੰਜਾਬ ਦੀ ਰਾਜਨੀਤੀ ਦੀ ਤਸਵੀਰ ਤੈਅ ਕਰਦਾ ਹੈ। ਇਹੀ ਕਾਰਨ ਹੈ ਕਿ ਕਾਂਗਰਸ ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ ਮਾਝੇ ਦੇ ਦੋ ਉਪ ਮੁੱਖ ਮੰਤਰੀ ਬਣਾਏ ਗਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.