ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ, ਨਸ਼ਾ ਤਸਕਰੀ ਅਤੇ ਹੋਰ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਨੂੰ ਉਸ ਨੂੰ ਅੱਤਵਾਦੀ ਜਾਂ ਗੈਂਗਸਟਰ ਕਹਿਣ ‘ਤੇ ਇਤਰਾਜ਼ ਹੈ। ਲਾਰੈਂਸ ਨੇ ਗੁਜਰਾਤ ਦੀ ਵਿਸ਼ੇਸ਼ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਬਿਨਾਂ ਠੋਸ ਸਬੂਤਾਂ ਦੇ ਕਾਗਜ਼ਾਂ 'ਚ ਆਪਣੇ ਨਾਂ ਦੇ ਅੱਗੇ ਅੱਤਵਾਦੀ ਜਾਂ ਗੈਂਗਸਟਰ ਸ਼ਬਦਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। (Lawrence Bishnoi Objection Gangster Terrorist)
ਅਦਾਲਤ ਨੇ ਪਟੀਸ਼ਨ 'ਤੇ ਐਨਆਈਏ ਤੋਂ ਜਵਾਬ ਮੰਗਿਆ: ਸਥਾਨਕ ਵਿਸ਼ੇਸ਼ ਜੱਜ ਕੇ.ਐਮ.ਸੋਜੀਤਰਾ ਦੀ ਅਦਾਲਤ ਨੇ ਪਟੀਸ਼ਨ 'ਤੇ ਐਨਆਈਏ ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਸੁਣਵਾਈ ਲਈ 22 ਸਤੰਬਰ ਦੀ ਤਰੀਕ ਤੈਅ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 2022 'ਚ ਗੁਜਰਾਤ ਤੱਟ 'ਤੇ ਇਕ ਕਿਸ਼ਤੀ 'ਚੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ 'ਚ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਲਾਰੈਂਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਲਾਰੈਂਸ ਦੇ ਵਕੀਲ ਆਨੰਦ ਬ੍ਰਹਮਭੱਟ ਵੱਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਮੇਰੇ ਸਭ ਤੋਂ ਕੀਮਤੀ ਅਧਿਕਾਰ ਕਿਸੇ ਵੀ ਵਿਅਕਤੀ ਨੂੰ ਨਹੀਂ ਖੋਹਣੇ ਚਾਹੀਦੇ। ਕਿਰਪਾ ਕਰਕੇ ਉਪਰੋਕਤ ਬੇਨਤੀ ਸੰਬੰਧੀ ਜ਼ਰੂਰੀ ਹੁਕਮ ਜਾਰੀ ਕਰਨ।
ਏਟੀਐਸ ਨੇ ਅਪ੍ਰੈਲ ਵਿੱਚ ਹਿਰਾਸਤ ਵਿੱਚ ਲਿਆ ਸੀ: ਗੁਜਰਾਤ ਐਂਟੀ ਟੈਰੋਰਿਸਟ ਸਕੁਐਡ (ਏਟੀਐਸ) ਨੇ ਸਤੰਬਰ 2022 ਵਿੱਚ ਗੁਜਰਾਤ ਤੱਟ ਤੋਂ ਇੱਕ ਕਿਸ਼ਤੀ ਤੋਂ 39 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਸੇ ਮਾਮਲੇ ਵਿੱਚ ਲਾਰੈਂਸ ਨੂੰ ਅਪ੍ਰੈਲ ਵਿੱਚ ਪੰਜਾਬ ਦੀ ਜੇਲ੍ਹ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਸੀ। ਦੱਸਿਆ ਗਿਆ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਪਾਕਿਸਤਾਨ ਤੋਂ ਲਾਰੈਂਸ ਦੇ ਨਿਰਦੇਸ਼ਾਂ 'ਤੇ ਭੇਜੀ ਗਈ ਸੀ। ਬਾਅਦ ਵਿੱਚ ਇਹ ਮਾਮਲਾ ਐਨਆਈਏ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਅਦਾਲਤ ਨੇ ਲਾਰੈਂਸ ਦਾ 12 ਤੋਂ 16 ਸਤੰਬਰ ਤੱਕ ਰਿਮਾਂਡ ਮਨਜ਼ੂਰ ਕਰ ਲਿਆ ਸੀ। ਜਿਸ ਨੂੰ ਬਾਅਦ ਵਿੱਚ 18 ਸਤੰਬਰ ਤੱਕ ਵਧਾ ਦਿੱਤਾ ਗਿਆ। ਆਖਰਕਾਰ ਹੁਣ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਝੂਠਾ ਫਸਾਉਣ ਦੇ ਲਗਾਏ ਦੋਸ਼: ਲਾਰੈਂਸ ਵਲੋਂ ਦਾਇਰ ਪਟੀਸ਼ਨ 'ਚ ਉਸ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਲਾਰੈਂਸ ਦਾ ਕਹਿਣਾ ਹੈ- ਉਹ ਲਗਭਗ 10 ਸਾਲਾਂ ਤੋਂ ਸਲਾਖਾਂ ਦੇ ਪਿੱਛੇ ਹੈ ਅਤੇ ਵੱਖ-ਵੱਖ ਜਾਂਚ ਏਜੰਸੀਆਂ ਦੁਆਰਾ ਲਗਾਤਾਰ ਗਲਤ ਤਰੀਕੇ ਨਾਲ ਵੱਖ-ਵੱਖ ਮਾਮਲਿਆਂ ਵਿੱਚ ਫਸਾਇਆ ਜਾ ਰਿਹਾ ਹੈ। ਕਿਸੇ ਵੀ ਸਬੰਧਤ ਅਦਾਲਤ ਦੇ ਸਾਹਮਣੇ ਇੱਕ ਮੁਲਜ਼ਮ ਵਜੋਂ ਹੱਕਾਂ ਦਾ ਸਨਮਾਨ ਨਹੀਂ ਕੀਤਾ ਗਿਆ ਅਤੇ ਮੈਨੂੰ ਇੱਕ ਗੈਂਗਸਟਰ ਦਾ ਖਿਤਾਬ ਦਿੱਤਾ ਗਿਆ ਹੈ ਅਤੇ ਹੁਣ ਹਾਲ ਹੀ ਵਿੱਚ ਮੈਨੂੰ ਇੱਕ ਅੱਤਵਾਦੀ ਦਾ ਖਿਤਾਬ ਦਿੱਤਾ ਗਿਆ ਹੈ।
- India rejects allegations by Canada: ਕੈਨੇਡਾ ਤੇ ਭਾਰਤ ਵਿਚਾਲੇ ਵਧੀ ਤਕਰਾਰ, ਟਰੂਡੋ ਦੇ ਬਿਆਨਾਂ 'ਤੇ ਭਾਰਤ ਦਾ ਪਲਟਵਾਰ, ਜਾਣੋ ਇਸ ਪਿੱਛੇ ਦੇ ਵੱਡੇ 10 ਕਾਰਨ
- Canada Expels Indian Diplomat: ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਕੈਨੇਡਾ ਦਾ ਵੱਡਾ ਐਕਸ਼ਨ, ਭਾਰਤੀ ਡਿਪਲੋਮੈਟ ਨੂੰ ਕੀਤਾ ਬਰਖ਼ਾਸਤ
- Hardeep Singh Nijjar Murder Case : ਜਾਣੋ, ਕੌਣ ਸੀ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਜਿਸਦੇ ਕਤਲ ਦਾ ਇਲਜ਼ਾਮ ਕੈਨੇਡਾ ਨੇ ਭਾਰਤ ’ਤੇ ਲਗਾਇਆ !
ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਾਂ ਦੀ ਜਾਂਚ: NIA ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਲਾਰੈਂਸ ਦੇ ਸਬੰਧਾਂ ਦੀ ਜਾਂਚ ਕਰਨਾ ਚਾਹੁੰਦੀ ਹੈ। ਲਾਰੈਂਸ ਦਾ ਕਹਿਣਾ ਹੈ ਕਿ ਉਸਨੂੰ ਕਿਸੇ ਵੀ ਵਿਅਕਤੀ ਦੁਆਰਾ ਅੱਤਵਾਦੀ ਜਾਂ ਗੈਂਗਸਟਰ ਵਜੋਂ ਸੰਬੋਧਿਤ ਕੀਤੇ ਜਾਣ 'ਤੇ "ਸਖ਼ਤ ਇਤਰਾਜ਼" ਹੈ, ਕਿਉਂਕਿ ਉਹ ਆਪਣੀ ਮਾਤ ਭੂਮੀ ਨੂੰ ਪਿਆਰ ਕਰਦਾ ਹੈ ਅਤੇ ਜੇਕਰ ਉਸਨੂੰ "ਇਨਸਾਫ" ਮਿਲਦਾ ਹੈ ਤਾਂ ਉਹ ਦੇਸ਼ ਲਈ ਜੀਵੇਗਾ ਅਤੇ ਮਰੇਗਾ। ਉਸ ਨੂੰ ਕਦੇ ਵੀ ਕਿਸੇ ਕੇਸ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਅਤੇ ਨਾ ਹੀ ਉਸ ਵਿਰੁੱਧ ਕੋਈ ਠੋਸ ਸਬੂਤ ਹੈ।
ਸ਼ਹੀਦ ਭਗਤ ਸਿੰਘ ਦੀ ਟੀ-ਸ਼ਰਟ ਦਾ ਉਠਾਇਆ ਮੁੱਦਾ: ਲਾਰੈਂਸ ਦਾ ਕਹਿਣਾ ਹੈ ਕਿ ਉਸ ਨਾਲ ਇੱਕ ਸਜ਼ਾਯਾਫ਼ਤਾ ਕੈਦੀ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਅਦਾਲਤ ਵਿਚ ਪੇਸ਼ੀ ਦੌਰਾਨ ਉਸ ਨੂੰ ਸੱਚੇ ਦੇਸ਼ ਭਗਤ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨਣ 'ਤੇ ਪਾਬੰਦੀ ਲਗਾਈ ਗਈ ਹੈ।