ਚੰਡੀਗੜ੍ਹ: ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਪਲੇਟਾਂ ਵਿੱਚ ਪੀਜ਼ਾ ਹਰ ਕੋਈ ਖਾਂਦਾ ਹੈ, ਪਰ ਕੁਲ੍ਹੜ ਪੀਜ਼ਾ ਵੱਖਰਾ ਹੈ। ਜੇਕਰ ਤੁਸੀਂ ਜੋਤੀ ਚੌਂਕ ਤੋਂ ਨਕੋਦਰ ਰੋਡ ਵੱਲ ਜਾ ਰਹੇ ਹੋ ਤਾਂ ਤੁਸੀਂ ਕੁਲ੍ਹੜ ਪੀਜ਼ਾ ਦਾ ਸਵਾਦ ਲੈ ਸਕਦੇ ਹੋ। ਜਲੰਧਰ ਦੇ ਲੋਕ ਇਸ ਪੀਜ਼ਾ ਦੇ ਸਵਾਦ ਦੇ ਦੀਵਾਨੇ ਹਨ। ਕੁਲ੍ਹੜ ਪੀਜ਼ਾ ਉਜਾਲਾ ਨਗਰ ਦੇ ਵਸਨੀਕ ਗੁਰਪ੍ਰੀਤ ਕੌਰ (Kulhad Pizza couple) ਅਤੇ ਉਹਨਾਂ ਦੇ ਪਤੀ ਵੱਲੋਂ ਬਣਾਇਆ ਗਿਆ ਹੈ। ਇਸ ਵਿਆਹੁਤਾ ਜੋੜੇ ਨੇ ਪੀਜ਼ਾ ਸਟਾਲ ਲਗਾਇਆ ਹੈ। ਜਿਸ ਕਰਕੇ ਜੋੜਾ ਆਏ ਦਿਨ ਚਰਚਾ ਵਿੱਚ ਰਹਿੰਦਾ ਹੈ। ਪਰ ਹੁਣ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ ਪਰ ਇਸ ਵਾਰ ਕਾਰਨ ਪੀਜ਼ਾ ਨਹੀਂ ਬਲਕਿ ਹਥਿਆਰ ਹਨ।
ਜੀ ਹਾਂ, ਤੁਸੀਂ ਠੀਕ ਸੁਣਿਆ ਹਥਿਆਰ ਹੀ ਉਹਨਾਂ ਨੂੰ ਸੁਰਖ਼ੀਆਂ ਵਿੱਚ ਲੈ ਕੇ ਆ ਗਏ ਹਨ। ਜੋੜੇ ਦੀ ਇੱਕ ਵੀਡੀਓ ਅੱਗ ਵਾਂਗ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜੋੜੇ ਦੇ ਹੱਥ ਪੀਜ਼ਾ ਨਹੀਂ ਬਲਕਿ ਹਥਿਆਰ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਪਿਛਲੇ ਸਮੇਂ ਹਥਿਆਰਾਂ ਦੀਆਂ ਵੀਡੀਓ ਅਤੇ ਤਸਵੀਰਾਂ ਉਤੇ ਪਾਬੰਦੀ ਲਾ ਦਿੱਤੀ ਹੈ ਅਤੇ ਇਹਨਾਂ ਨਿਯਮਾਂ ਨੂੰ ਨਾ ਮੰਨਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਹਿਦਾਇਤ ਦਿੱਤੀ ਹੈ।
ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਨੁਮਾਇਸ਼ ਅਤੇ ਸਖ਼ਤੀ ਤੋਂ ਬਾਅਦ ਜਲੰਧਰ ਵਿਖੇ ਸੋਸ਼ਲ ਮੀਡੀਆ ਵਿਚ ਮਸ਼ਹੂਰ ਜਲੰਧਰ ਦੇ ਕੁੱਲ੍ਹੜ ਪੀਜ਼ਾ ਬਣਾਉਣ ਵਾਲੇ ਇਕ ਜੋੜੇ ਨੂੰ ਹਥਿਆਰਾਂ ਨਾਲ ਵੀਡੀਓ ਪਾਉਣੀ ਮਹਿੰਗੀ ਪੈ ਗਈ ਹੈ। ਇਸ ਵੀਡੀਓ ਬਾਰੇ ਜਦ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਤਰੁੰਤ ਇਸ ਜੋੜੀ ਉਪਰ ਮਾਮਲਾ ਦਰਜ ਕਰ ਲਿਆ, ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਵੀ ਦਿੱਤੀ ਗਈ। ਜਲੰਧਰ ਪੁਲਿਸ ਦੇ ਏ ਸੀਪੀ ਗੁਰਮੀਤ ਸਿੰਘ ਦੇ ਮੁਤਾਬਕ ਹਥਿਆਰਾਂ ਵਾਲੀ ਇਸ ਵੀਡੀਓ ਨੂੰ ਦੇਖ ਕੇ ਪੁਲਿਸ ਉਸੇ ਵੇਲੇ ਐਕਸ਼ਨ ਲਿਆ ਗਿਆ ਅਤੇ ਇਸ ਜੋੜੇ ਉਪਰ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਪੁਲਿਸ ਦੇ ਮੁਤਾਬਕ ਹਥਿਆਰਾਂ ਦੀ ਨੁਮਾਇਸ਼ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ ਆਉਣ।
ਉਧਰ ਇਸ ਪੂਰੇ ਮਾਮਲੇ ਵਿਚ ਸੋਸ਼ਲ ਮੀਡੀਆ ਉਤੇ ਕੁੱਲੜ ਪੀਜਾ ਦੇ ਨਾਮ ਤੋਂ ਮਸ਼ਹੂਰ ਇਸ ਜੋੜੀ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਗਲ ਕਲਚਰ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਵੱਲੋਂ ਜੋ ਉਸ ਕੀਤਾ ਗਿਆ ਉਹ ਮਹਿਜ਼ ਖਿਲਾਉਣਾ ਬੰਦੂਕਾਂ ਨਾਲ ਮੌਜ-ਮਸਤੀ ਸੀ। ਉਹਨਾਂ ਨੇ ਕਿਹਾ ਕਿ ਇਹ ਵੀਡੀਓ ਮਜ਼ਾਕ ਦੇ ਤੌਰ ਉਤੇ ਬਣਾਈ ਗਈ ਸੀ। ਇਹ ਹਥਿਆਰ ਨਹੀਂ ਬਲਕਿ ਟੋਆਏ ਗੰਨ ਹੈ।
ਇਹ ਵੀ ਪੜ੍ਹੋ:ਜ਼ਮੀਨੀ ਵਿਵਾਦ ਪਿੱਛੇ ਕਤਲ ਕਰਨ ਵਾਲੇ ਮੁਲਜ਼ਮ ਪੁਲਿਸ ਦੀ ਗ੍ਰਿਫਤ ਚੋਂ ਬਾਹਰ, ਪੀੜਤ ਪਰਿਵਾਰ ਨੇ ਲਾਏ ਦੋਸ਼