ETV Bharat / state

Kotkapura Firing: ਨਵੀਂ SIT ਨੇ ਸੁਮੇਧ ਸੈਣੀ ਤੋਂ ਕੀਤੀ 4 ਘੰਟੇ ਪੁੱਛਗਿੱਛ..

ਕੋਟਕਪੁਰਾ ਗੋਲੀਕਾਂਡ (Kotkapura Firing) ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ SIT ਦੇ ਸਾਹਮਣੇ ਸੋਮਵਾਰ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ (Sumedh Saini )ਪੇਸ਼ ਹੋਏ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ ਵਿੱਚ ਸੈਣੀ ਪਹੁੰਚੇ ਸੀ।

author img

By

Published : Jun 1, 2021, 5:12 PM IST

ਚੰਡੀਗੜ੍ਹ: ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ SIT ਦੇ ਸਾਹਮਣੇ ਸੋਮਵਾਰ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਪੇਸ਼ ਹੋਏ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ ਵਿੱਚ ਸੈਣੀ ਪਹੁੰਚੇ ਸੀ। ਇੱਥੇ ਨਵੀਂ ਸਿੱਟ ਵੱਲੋਂ ਉਨ੍ਹਾਂ ਕੋਲੋਂ ਢਾਈ ਤਿੰਨ ਘੰਟੇ ਪੁੱਛਗਿੱਛ ਹੋਈ।

ਐਸਆਈਟੀ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਐਲਕੇ ਯਾਦਵ ਦੀ ਅਗਵਾਈ ਵਿੱਚ ਐਤਵਾਰ ਨੂੰ ਸੈਣੀ ਦੇ ਚੰਡੀਗੜ੍ਹ ਘਰ ਦੀ ਬਾਹਰੀ ਦੀਵਾਰ 'ਤੇ ਪੁੱਛਗਿੱਛ ਲਈ ਨੋਟਿਸ ਚਿਪਕਾਇਆ ਗਿਆ ਸੀ। ਕੋਟਕਪੂਰਾ ਕਾਂਡ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰਿਆ ਸੀ। ਸੈਣੀ ਉਸ ਸਮੇਂ ਪੰਜਾਬ ਦੇ ਪੁਲਿਸ ਮੁਖੀ ਸਨ।

ਸੂਤਰਾਂ ਮੁਤਾਬਕ ਇਹ ਪੁੱਛ ਪੜਤਾਲ ਸਵੇਰੇ ਕਰੀਬ 11 ਵਜੇ ਸ਼ੁਰੂ ਹੋਈ ਸੀ ਤੇ ਸ਼ਾਮ 7 ਵਜੇ ਤੱਕ ਚਲੀ। ਸੈਣੀ ਤੋਂ ਇਲਾਵਾ 2ਵਜੇ ਤੱਕ IPS ਇਕਬਾਲਪ੍ਰੀਤ ਸਿੰਘ ਸਹੋਤਾ ਤੇ ਰੋਹਿਤ ਚੌਧਰੀ ਤੋਂ ਵੀ ਪੁੱਛ ਗਿੱਛ ਕੀਤੀ ਗਈ। ਇਸ ਦੌਰਾਨ ਮੁਅੱਤਲ IPS ਅਫ਼ਸਰ ਪਰਮਰਾਜ ਸਿੰਘ ਉਮਰਾਨੰਗਲ ਵੀ ਪੇਸ਼ ਹੋਏ ਸੀ ਪਰ ਉਨ੍ਹਾਂ ਕੋਲੋਂ ਫਿਲਹਾਲ ਕੋਈ ਪੁੱਛਗਿੱਛ ਨਹੀਂ ਕੀਤੀ ਗਈ।ਸਮੇਂ ਦੀ ਘਾਟ ਹੋਣ ਕਾਰਨ ਐਸਆਈਟੀ ਉਮਰਾਨੰਗਲ ਨਾਲ ਗੱਲਬਾਤ ਨਹੀਂ ਕਰ ਸਕੀ। ਇਸ ਲਈ ਉਮਰਾਨੰਗਲ ਨੂੰ ਅਗਲੇ ਸੋਮਵਾਰ ਫਿਰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਸੂਤਰਾਂ ਮੁਤਾਬਿਕ SIT ਨੇ ਸੁਮੇਧ ਸੈਣੀ ਨੂੰ ਪੁੱਛਿਆ ਕਿ ਉਸਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸੀ। SIT ਨੇ ਪੁੱਛ ਗਿੱਛ ਵਿੱਚ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਗੋਲੀਕਾਂਡ ਤੋਂ ਪਹਿਲਾਂ ਕੀ ਹੋਇਆ ਸੀ ਤੇ ਉਸ ਦੌਰਾਨ ਸੈਣੀ ਦੇ ਨਾਲ ਮੋਬਾਇਲ ਤੇ ਕੌਣ-ਕੌਣ ਸੰਪਰਕ 'ਚ ਸੀ। ਦੱਸ ਦੇਈਏ ਕਿ ਹਾਈ ਕੋਰਟ ਵਲੋਂ ਕੁੰਵਰ ਵਿਜੇ ਪ੍ਰਤਾਪ ਦੀ SIT ਨੂੰ ਹਟਾ ਕੇ ਨਵੀਂ SIT ਬਣਾਉਣ ਦੇ ਆਦੇਸ਼ ਦਿੱਤੇ ਗਏ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.