ETV Bharat / state

SSP ਦਫ਼ਤਰ ਬਾਹਰ ਲਿਖੇ ਖਾਲਿਸਤਾਨੀ ਨਾਅਰੇ, SFJ ਨੇ ਸੀਐਮ ਰਿਹਾਇਸ਼ ਨੇੜਿਓ ਮਿਲੇ ਬੰਬ ਦੀ ਵੀਡੀਓ ਜਾਰੀ ਕਰਦਿਆ ਕਹੀ ਵੱਡੀ ਗੱਲ ...

author img

By

Published : Jan 3, 2023, 10:20 AM IST

Updated : Jan 3, 2023, 11:46 AM IST

ਸਿੱਖਸ ਫਾਰ ਜਸਟਿਸ (SFJ Release New Video) ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਦੇ ਦਫ਼ਤਰ ਬਾਹਰ ਖਾਲਿਸਤਾਨ ਦੇ ਨਾਅਰੇ (KHALISTAN Zindabad Graffiti At SSP Office Complex) ਅਤੇ ਸੀਐਮ ਰਿਹਾਇਸ਼ ਨੇੜਿਓ ਮਿਲੇ ਬੰਬ ਦੀ ਵੀਡਿਓ ਰਿਲੀਜ਼ (Bomb Recovered nearby CM House) ਕਰਕੇ 2023 ਦਾ ਭਾਰਤ ਨੂੰ ਸੁਨੇਹਾ ਦਿੱਤਾ ਹੈ। ਇਸ ਦੇ ਨਾਲ ਹੀ, ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਰੋਕਣ ਲਈ ਕਾਂਗਰਸੀ ਆਗੂਆਂ ਨੂੰ ਵੀ ਸੁਨੇਹਾ ਲਾਇਆ ਹੈ।

Gurpatwant Singh Pannu Release New Video

SSP ਦਫ਼ਤਰ ਦੀ ਪਿਛਲੀ ਕੰਧ 'ਤੇ ਖਾਲਿਸਤਾਨ ਜਿੰਦਾਬਾਦ ਤੇ ਦੇਸ਼ ਵਿਰੋਧੀ ਨਾਅਰੇ

ਚੰਡੀਗੜ੍ਹ: ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਦੇ ਦਫ਼ਤਰ (KHALISTAN Zindabad Graffiti At SSP Office Complex) ਦੀਆਂ ਦੀਵਾਰਾਂ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ ਹਨ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਦੂਰੀ ਉੱਤੇ ਹੀ ਜ਼ਿੰਦਾ ਬੰਬ ਬਰਾਮਦ ਕੀਤਾ ਗਿਆ ਸੀ। ਇਸੇ ਵਿਚਾਲੇ ਮੁੱਖ ਮੰਤਰੀ ਮਾਨ ਦੇ ਘਰ ਦੇ ਬਾਹਰ ਮਿਲੇ ਬੰਬ ਤੋਂ ਲੈਕੇ ਖਾਲਿਸਤਾਨ ਜ਼ਿੰਦਾਬਾਦ ਦੇ ਛਾਪੇ ਐਸਐਸਪੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਤੱਕ ਦੇ ਸਿੱਖਸ ਫਾਰ ਜਸਟਿਸ (SFJ Release New Video) ਨੇ ਛਾਪੇ ਅਤੇ ਬੰਬ ਦੀ ਵੀਡਿਓ ਰਿਲੀਜ਼ ਕਰਕੇ 2023 ਦਾ ਭਾਰਤ ਨੂੰ ਸੁਨੇਹਾ ਦਿੱਤਾ ਹੈ।

SSP ਦਫ਼ਤਰ ਦੀ ਪਿਛਲੀ ਕੰਧ 'ਤੇ ਖਾਲਿਸਤਾਨ ਜਿੰਦਾਬਾਦ ਤੇ ਦੇਸ਼ ਵਿਰੋਧੀ ਨਾਅਰੇ: ਸ੍ਰੀ ਮੁਕਤਸਰ ਸਾਹਿਬ ਵਿਖੇ ਐਸਐਸਪੀ ਦਫਤਰ ਦੀ ਪਿਛਲੀ ਕੰਧ ਉੱਤੇ ਖਾਲਿਸਤਾਨ ਜਿੰਦਾਬਾਦ ਅਤੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ। ਜ਼ਿਕਰਯੋਗ ਹੈ ਕਿ ਐਸਐਸਪੀ ਦਫ਼ਤਰ ਦੀ ਇਹ ਕੰਧ ਪਿੱਛੇ ਖੇਤਾਂ ਵਿੱਚ ਲੱਗਦੀ ਹੈ ਅਤੇ ਆਮ ਲੋਕਾਂ ਦੀ ਨਜ਼ਰ ਤੋਂ ਇਹ ਕਾਫੀ ਦੂਰ ਹੈ। ਇਸੇ ਤਰ੍ਹਾ ਜੋ ਪਹਿਲਾਂ ਸਰਕਾਰੀ ਕਾਲਜ ਦੀ ਕੰਧ ਉੱਤੇ ਨਾਅਰੇ ਲਿਖੇ ਗਏ ਸਨ ਉਹ ਕੰਧ ਵੀ ਆਮ ਲੋਕਾਂ ਦੀ ਨਜ਼ਰ 'ਚ ਨਹੀਂ ਪੈਂਦੀ ਸੀ। ਇਨ੍ਹਾਂ ਕੰਧਾਂ 'ਤੇ ਅਜਿਹੇ ਨਾਅਰੇ ਲਿਖਣ ਉਪਰੰਤ ਇਸ ਦੀ ਵੀਡੀਓ ਪਾ ਕੇ ਸਿਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਪੰਨੂ ਵੱਲੋਂ ਜਿੰਮੇਵਾਰੀ ਲਈ ਗਈ। ਇਹ ਇਸ ਤਰ੍ਹਾਂ ਦੀ ਜ਼ਿਲ੍ਹੇ ਵਿੱਚ ਤੀਜੀ ਘਟਨਾ ਹੈ। ਇਸ ਤੋਂ ਪਹਿਲਾ ਮਲੋਟ ਦੇ ਬੀਡੀਪੀਓ ਦਫ਼ਤਰ ਅਤੇ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਅਜਿਹੇ ਨਾਅਰੇ ਲਿਖੇ ਜਾ ਚੁੱਕੇ ਹਨ। ਇਸ ਮਾਮਲੇ ਵਿੱਚ ਮੌਕੇ ਉੱਤੇ ਪਹੁੰਚ ਪੁਲਿਸ ਨੇ ਨਾਅਰੇ ਮਿਟਾਉਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗੁਰਪਤਵੰਤ ਪੰਨੂੰ ਨੇ ਰਿਲੀਜ਼ ਕੀਤੀ ਵੀਡੀਓ: ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਇਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਬੰਬ ਦੀ ਅਤੇ ਮੁਕਤਸਰ ਸਾਹਿਬ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਦੇ ਦਫ਼ਤਰ ਦੀਆਂ ਦੀਵਾਰਾਂ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਛਾਪੇ ਲੱਗੇ ਵਿਖਾਈ ਦਿੱਤੇ ਹਨ। ਉਥੇ ਹੀ, 29 ਜਨਵਰੀ ਨੂੰ ਆਸਟਰੇਲੀਆ ਵਿੱਚ ਹੋਣ ਵਾਲੀਆਂ ਖਾਲਿਸਤਾਨ ਰੈਫਰੈਂਡਮ 2023 ਦੀਆਂ ਵੋਟਾਂ ਦੇ ਛਾਪੇ ਵੀ ਲਗਾਏ ਗਏ ਹਨ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿੱਚ ਬੰਦ ਕਰਨ ਦਾ ਸੱਦਾ: ਗੁਰਪਤਵੰਤ ਸਿੰਘ ਪੰਨੂੰ ਨੇ 1984-1991 ਵਿੱਚ ਇੰਦਰਾ-ਰਾਜੀਵ ਦੇ ਰਾਜਨੀਤਕ ਕਤਲ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਦੀ ਯਾਤਰਾ ਕੱਢਵਾਉਣ ਵਾਲੇ ਵੜਿੰਗ-ਰੰਧਾਵਾ-ਬਾਜਵਾ-ਤਿਵਾੜੀ ਨੂੰ ਸੁਨੇਹਾ ਦਿੰਦਿਆ ਕਿਹਾ ਕਿ, “1984 ਸਿੱਖ ਨਸਲਕੁਸ਼ੀ ਦੇ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਰਾਹੁਲ ਦੀ ਯਾਤਰਾ ਨੂੰ ਰੋਕਣ ਲਈ ਪੰਜਾਬ ਤਿਆਰ ਬਰ ਤਿਆਰ ਹੈ।”

ਸੋਮਵਾਰ ਨੂੰ CM ਦੀ ਰਿਹਾਇਸ਼ ਨੇੜਿਓ ਮਿਲਿਆ ਜ਼ਿੰਦਾ ਬੰਬ: ਬੀਤੇ ਦਿਨ ਸੀਐਮ ਹੈਲੀਪੈਡ ਦੇ ਪਿੱਛੇ ਬੰਬ (Bomb found behind CM helipad in Chandigarh) ਮਿਲਿਆ ਹੈ। ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਹੈਲੀਪੈਡ ਇੱਥੋਂ 1 ਕਿਲੋਮੀਟਰ ਦੂਰ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਸਿਰਫ਼ 2 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸੇ ਦੌਰਾਨ ਕੁਲਦੀਪ ਕੋਹਲੀ ਨੇ ਦੱਸਿਆ ਕਿ ਜਿਥੋਂ ਜ਼ਿੰਦਾ ਕਾਰਤੂਸ ਮਿਲੇ ਹਨ, ਉਸ ਨੂੰ ਕਵਰ ਕਰ ਲਿਆ ਗਿਆ ਹੈ। ਇਸ ਸਬੰਧੀ ਆਰਮੀ ਬੰਬ ਸਕੁਐਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਲਦੀ ਹੀ ਆਰਮੀ ਬੰਬ ਸਕੁਐਡ ਦੀ ਟੀਮ ਦੇ ਆਉਣ 'ਤੇ ਬੰਬ ਨੂੰ ਨਕਾਰਾ ਕਰ ਕੀਤਾ ਗਿਆ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬੀਐਸਐਫ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ

Last Updated : Jan 3, 2023, 11:46 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.