ETV Bharat / state

ਖਹਿਰਾ ਨੂੰ ਮਿਲਿਆ 'ਚਾਬੀ' ਚੋਣ ਨਿਸ਼ਾਨ

ਪੰਜਾਬੀ ਏਕਤਾ ਪਾਰਟੀ ਦੇ ਸੰਸਥਾਪਕ ਤੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਮਿਲਿਆ ਚੋਣ ਨਿਸ਼ਾਨ। ਚਾਬੀ ਦੇ ਨਿਸ਼ਾਨ 'ਤੇ ਚੋਣ ਲੜਣਗੇ ਸੁਖਪਾਲ ਸਿੰਘ ਖਹਿਰਾ

ਉਮੀਦਵਾਰ ਸੁਖਪਾਲ ਖਹਿਰਾ
author img

By

Published : May 2, 2019, 8:29 PM IST

ਚੰਡੀਗੜ੍ਹ: ਪੰਜਾਬ ਡੈਮੋਕ੍ਰੇਟਿਕ ਅਲਾਇੰਸ 'ਤੇ ਚੋਣ ਲੜ ਰਹੇ ਸੁਖਪਾਲ ਖਹਿਰਾ ਨੂੰ ਪਹਿਲਾਂ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ ਸੀ। ਖਹਿਰਾ ਦੀ ਮੰਗ ਸੀ ਕਿ ਚੋਣ ਕਮਿਸ਼ਨ ਉਨ੍ਹਾਂ ਦੀ ਪਾਰਟੀ ਲਈ ਟਰੈਕਟਰ ਨੂੰ ਚੋਣ ਨਿਸ਼ਾਨ ਜਾਂ ਪਾਰਟੀ ਦਾ 'ਚੋਣ ਨਿਸ਼ਾਨ' ਐਲਾਨ ਕਰੇ। ਦੋਹਾਂ ਵਿੱਚੋਂ ਖਹਿਰਾ ਨੂੰ ਕੁੱਝ ਵੀ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਖਹਿਰਾ ਨੇ ਹਾਈ ਕੋਰਟ ਦਾ ਰੁੱਖ ਕੀਤਾ ਸੀ।
ਇਸ ਦੇ ਨਾਲ ਹੀ ਖਹਿਰਾ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਚੋਣ ਨਿਸ਼ਾਨ ਦਿੱਤਾ ਜਾਵੇ ਤਾਂ ਕਿ ਕੈਂਪੇਨਿੰਗ ਛੇਤੀ ਚੋਣ ਨਿਸ਼ਾਨ ਜ਼ਰੀਏ ਸ਼ੁਰੂ ਹੋਵੇ। ਬਠਿੰਡੇ ਤੋਂ ਲੋਕ ਸਭਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ, ਕਾਂਗਰਸ ਤੋਂ ਰਾਜਾ ਵੜਿੰਗ ਤੇ ਆਮ ਆਦਮੀ ਪਾਰਟੀ ਤੋਂ ਬਲਜਿੰਦਰ ਕੌਰ ਪਹਿਲਾਂ ਹੀ ਮੈਦਾਨ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ, ਪਰ ਖਹਿਰਾ ਚੋਣ ਨਿਸ਼ਾਨ ਨਾ ਮਿਲਣ ਕਰਕੇ ਉਨ੍ਹਾਂ ਦੀ ਕੈਂਪੇਨਿੰਗ ਵਿੱਚ ਦੇਰੀ ਹੋ ਰਹੀ ਹੈ। ਜਦਕਿ ਖਹਿਰਾ ਦੇ ਇਕ ਸਾਥੀ ਨਾਜਰ ਸਿੰਘ ਮਾਨਸ਼ਾਹੀਆ ਖਹਿਰਾ ਦਾ ਸਾਥ ਛੱਡ ਕਾਂਗਰਸ ਦਾ ਹੱਥ ਫੜ ਚੁੱਕੇ ਹਨ।
ਵੇਖਣਾ ਹੋਵੇਗਾ ਕਿ 'ਚਾਬੀ' ਚੋਣ ਨਿਸ਼ਾਨ ਮਿਲਣ ਤੋਂ ਬਾਅਦ ਖਹਿਰਾ ਲੋਕ ਸਭਾ ਜਿੱਤਣ ਵਾਸਤੇ ਕਿਹੜਾ ਸੰਦੂਕ ਖੋਲ੍ਹਦੇ ਹਨ ਅਤੇ ਕਿਵੇਂ ਲੋਕਾਂ ਨੂੰ ਆਪਣੇ ਪ੍ਰਤੀ ਵੋਟ ਲਈ ਅਪੀਲ ਕਰਦੇ ਹਨ। ਮੰਨਿਆ ਵੀ ਜਾ ਰਿਹਾ ਸੀ ਕਿ ਖਹਿਰਾ ਬਠਿੰਡੇ ਤੋਂ ਪਿੱਛੇ ਚੱਲ ਰਹੇ ਹਨ ਜਦਕਿ ਉਨ੍ਹਾਂ ਦੀ ਤਾਰ ਕਾਂਗਰਸ ਨਾਲ ਜੁੜਦੀ ਵੀ ਨਜ਼ਰ ਆ ਰਹੀ ਸੀ। ਇੱਕ ਪਾਸੇ ਇਹ ਵੀ ਕਿਹਾ ਗਿਆ ਹੈ ਕਿ ਮਨਪ੍ਰੀਤ ਬਾਦਲ ਨੂੰ ਖਹਿਰਾ ਮਿਲੇ ਤਾਂ ਕਿ ਖਹਿਰਾ ਰਾਜਨੀਤਕ ਫਾਇਦਾ ਲੈ ਸਕਣ।

Intro:Body:

Majithia

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.