ETV Bharat / state

ਕਾਰਗਿਲ ਜੰਗ ਦੇ 'ਵੀਰ ਚੱਕਰ' ਜੇਤੂ ਟ੍ਰੈਫ਼ਿਕ ਕਾਂਸਟੇਬਲ ਨੂੰ ਕੈਪਟਨ ਨੇ ਦਿੱਤੀ ਤਰੱਕੀ

ਕਾਰਗਿਲ ਜੰਗ 'ਚ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਕਾਂਸਟੇਬਲ ਸਤਪਾਲ ਸਿੰਘ ਨੂੰ ਕੈਪਟਨ ਸਰਕਾਰ ਨੇ ਤੱਰਕੀ ਦਿੱਤੀ ਹੈ। ਸਤਪਾਲ ਸਿੰਘ ਨੇ 'ਓਪ੍ਰੇਸ਼ਨ ਵਿਜੈ' ਦੌਰਾਨ ਭਾਰਤੀ ਫ਼ੌਜ ਦਾ ਸਿਪਾਹੀ ਹੁੰਦਿਆਂ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਫ਼ੋਟੋ
author img

By

Published : Jul 26, 2019, 4:45 PM IST

ਚੰਡੀਗੜ੍ਹ: ਕਾਰਗਿਲ ਦੀ ਜੰਗ 'ਚ ਪਾਕਿਸਤਾਨੀ ਅਫ਼ਸਰ ਸਮੇਤ ਚਾਰ ਫ਼ੌਜੀਆਂ ਨੂੰ ਮਾਰ ਕੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦਿੱਤੀ ਗਈ ਹੈ। ਬੀਤੇ ਦਿਨੀਂ ਇਹ ਖ਼ਬਰ ਮੀਡੀਆ 'ਚ ਆਉਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਵਿਜੈ ਦਿਵਸ ਮੌਕੇ ਸਤਪਾਲ ਸਿੰਘ ਨੂੰ ਤਰੱਕੀ ਦੇਣ ਦਾ ਫ਼ੈਸਲਾ ਲਿਆ ਹੈ।

  • Have promoted Vir Chakra awardee Satpal Singh of the #KargilWar from senior constable to ASI. He deserves special treatment, which previous @Akali_Dal_ govt didn’t deem fit to give him at the time of his recruitment in 2010. This is the least we can do for our brave soldiers. https://t.co/OUHuosvSSA

    — Capt.Amarinder Singh (@capt_amarinder) July 26, 2019 " class="align-text-top noRightClick twitterSection" data=" ">

ਕੈਪਟਨ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ੇਅਰ ਕੀਤੀ ਭਾਵੁਕ ਵੀਡੀਓ

ਦੱਸਣਯੋਗ ਹੈ ਕਿ ਫ਼ੌਜ ਤੋਂ ਸੇਵਾਮੁਕਤ ਹੋ ਕੇ ਸਤਪਾਲ ਸਿੰਘ ਸਾਲ 2010 ਵਿੱਚ ਪੰਜਾਬ ਪੁਲਿਸ 'ਚ ਭਰਤੀ ਹੋ ਗਏ ਸਨ। ਸਤਪਾਲ ਸਿੰਘ ਨੂੰ 9 ਸਾਲਾਂ ਦੀ ਨੌਕਰੀ ਬਦਲੇ ਇੱਕ ਦਰਜਾ ਵਧਾ ਕੇ ਸਹਾਇਕ ਸਬ-ਇੰਸਪੈਕਟਰ ਦਾ ਦਰਜਾ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਤਪਾਲ ਸਿੰਘ ਨੂੰ ਅਣਗੋਲਿਆ ਕਰਨ ਦਾ ਜ਼ਿੰਮੇਦਾਰ ਪਿਛਲੀ ਬਾਦਲ ਸਰਕਾਰ ਨੂੰ ਠਹਿਰਾਇਆ ਹੈ।

ਜ਼ਿਕਰਯੋਗ ਹੈ ਕਿ ਸਤਪਾਲ ਸਿੰਘ ਨੇ 'ਓਪ੍ਰੇਸ਼ਨ ਵਿਜੈ' ਦੌਰਾਨ ਭਾਰਤੀ ਫ਼ੌਜ ਦਾ ਸਿਪਾਹੀ ਹੁੰਦਿਆਂ ਟਾਈਗਰ ਹਿੱਲ 'ਤੇ ਕਬਜ਼ਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਤਪਾਲ ਸਿੰਘ ਨੇ ਪਾਕਿਸਤਾਨ ਦੀ ਉੱਤਰੀ ਟੁਕੜੀ ਦੇ ਕਪਤਾਨ ਕਰਨਲ ਸ਼ੇਰ ਖ਼ਾਨ ਸਮੇਤ ਚਾਰ ਪਾਕਿਸਤਾਨੀ ਫ਼ੌਜੀਆਂ ਨੂੰ ਮਾਰਿਆ ਸੀ। ਸ਼ੇਰ ਖ਼ਾਨ ਨੂੰ ਮੌਤ ਤੋਂ ਬਾਅਦ ਪਾਕਿਸਤਾਨ ਨੇ ਬਹਾਦੁਰੀ ਪੁਰਸਕਾਰ ਦਿੱਤਾ ਸੀ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.