ਚੰਡੀਗੜ੍ਹ: ਜਿਸ ਪਲਾਸਟਿਕ ਨੂੰ ਵਿਗਿਆਨੀਆਂ ਨੇ ਮਨੁੱਖ ਦੀ ਸਹੂਲਤ ਲਈ ਤਿਆਰ ਕੀਤੀ ਸੀ, ਉਹ ਅੱਜ ਵਾਤਾਵਰਣ ਦੀ ਤਬਾਹੀ ਦਾ ਕਾਰਨ ਬਣਦੀ ਜਾ ਰਿਹੀ ਹੈ। ਅੱਜ ਵਿਸ਼ਵ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਜਾ ਰਿਹਾ ਹੈ। ਲਗਾਤਾਰ ਵੱਧ ਰਹੇ ਪਲਾਸਟਿਕ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਇਹ ਦਿਵਸ ਮਨਾਇਆ ਜਾਂਦਾ ਹੈ।
ਪਲਾਸਟਿਕ ਦੇ ਲਿਫ਼ਾਫ਼ਿਆਂ ਨਾਲ ਵੱਡੇ ਪੱਧਰ 'ਤੇ ਪ੍ਰਦੂਸ਼ਣ ਤਾਂ ਫੈਲਦਾ ਹੀ ਹੈ ਨਾਲ ਹੀ ਇਹ ਲਿਫ਼ਾਫ਼ੇ ਕਈ ਸਾਲਾਂ ਤੱਕ ਵੀ ਨਸ਼ਟ ਨਹੀਂ ਹੁੰਦੇ। ਜੇਕਰ ਕੋਈ ਪਸ਼ੂ ਇਸ ਨੂੰ ਨਿਗਲ ਲੈਂਦਾ ਹੈ ਤਾਂ ਉਸ ਦੀ ਮੌਤ ਤੱਕ ਹੋ ਜਾਂਦੀ ਹੈ। ਹਰ ਸਾਲ ਲੱਖਾਂ ਜੀਵ ਪਲਾਸਟਿਕ ਪ੍ਰਦੂਸ਼ਣ ਦਾ ਸ਼ਿਕਾਰ ਹੋ ਮੌਤ ਦੇ ਮੁੰਹ ਵਿੱਚ ਜਾ ਰਹੇ ਹਨ।
ਪਲਾਸਟਿਕ ਦੇ ਲਿਫ਼ਾਫੇ ਦੀ ਰੋਕ ਸਭ ਤੋਂ ਪਹਿਲਾਂ ਬੰਗਲਾ ਦੇਸ਼ ਵਿੱਚ ਸਾਲ 2002 'ਚ ਲੱਗੀ ਸੀ। ਜਿਸ ਤੋਂ ਬਾਅਦ ਹੁਣ ਤੱਕ ਕਈ ਦੇਸ਼ ਇਸ ਲੜੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਪਲਾਸਟਿਕ ਬੈਗ ਮੁਕਤ ਦਿਵਸ ਮੌਕੇ ਸਭ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਕਿਸੇ ਵੀ ਹਾਲਤ ਵਿੱਚ ਪਲਾਸਟਿਕ ਦੇ ਲਿਫ਼ਾਫ਼ੇ ਦੀ ਵਰਤੋਂ ਨਾ ਕਰੀਏ। ਜੇਕਰ ਅਸੀ ਹੁਣ ਵੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਸਾਡਾ ਆਉਣ ਵਾਲਾ ਭਵਿੱਖ ਖਤਰੇ ਵਿੱਚ ਹੋਵੇਗੇ।