ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਲਦ ਹੀ ਇੱਕ ਅਜਿਹਾ ਕਾਨੂੰਨ ਲੈ ਕੇ ਆਉਣ ਵਾਲੀ ਹੈ, ਜਿਸ ਨਾਲ ਵਿਦੇਸ਼ੀ ਲਾੜਿਆਂ ਵੱਲੋਂ ਭਾਰਤੀ ਲੜਕੀਆਂ ਨਾਲ ਕੀਤੇ ਜਾਂਦੀ ਧੋਖਾਂਧੜੀ ਨੂੰ ਨੱਥ ਪਾਈ ਜਾ ਸਕੇਗੀ। ਦੱਸਣਯੋਗ ਹੈ ਕਿ ਮਨੀਸ਼ਾ ਗੁਲਾਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੌਰਾਨ ਗੁਲਾਟੀ ਨੇ ਵਿਦੇਸ਼ੀ ਲਾੜਿਆਂ ਵੱਲੋਂ ਲੜਕੀਆਂ ਨਾਲ ਕੀਤੀ ਜਾਂਦੀ ਧੋਖਾ-ਧੜੀ ਦੇ ਮਾਮਲੇ ਉੱਤੇ ਦ੍ਰਖਸ਼ਤ ਦਿੱਤੀ ਸੀ।
-
Met with the hon’ble Prime Minister Shri @narendramodi ji, Apprised him about the exploitation of Punjabi girls by NRI’s. He assured a strong legislation in the near future to the protect the girls. @capt_amarinder @thetribunechd @ThePrintIndia @ChitleenKSethi pic.twitter.com/T6FkFA15yG
— Manisha Gulati (@ladyonrise) July 24, 2019 " class="align-text-top noRightClick twitterSection" data="
">Met with the hon’ble Prime Minister Shri @narendramodi ji, Apprised him about the exploitation of Punjabi girls by NRI’s. He assured a strong legislation in the near future to the protect the girls. @capt_amarinder @thetribunechd @ThePrintIndia @ChitleenKSethi pic.twitter.com/T6FkFA15yG
— Manisha Gulati (@ladyonrise) July 24, 2019Met with the hon’ble Prime Minister Shri @narendramodi ji, Apprised him about the exploitation of Punjabi girls by NRI’s. He assured a strong legislation in the near future to the protect the girls. @capt_amarinder @thetribunechd @ThePrintIndia @ChitleenKSethi pic.twitter.com/T6FkFA15yG
— Manisha Gulati (@ladyonrise) July 24, 2019
ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਧਾਨ ਮੰਤਰੀ ਨੇ ਭਰੋਸਾ ਦਵਾਇਆ ਹੈ ਕਿ ਉਹ ਜਲਦ ਹੀ ਇਸ ਮੁਸ਼ਕਲ ਦਾ ਹੱਲ ਕੱਡਣਗੇ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਮਾਮਲਾ ਨਾ ਕੇਵਲ ਪੰਜਾਬ ਦਾ ਹੈ ਸਗੋਂ ਦੇਸ਼ ਦੇ ਹੋਰ ਸੂਬਿਆਂ ਵਿੱਚੋਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤੇ ਕੇਂਦਰ ਸਰਕਾਰ ਇਸ ਸਬੰਧੀ ਨੀਤੀ ਤਿਆਰ ਕਰ ਰਹੀ ਹੈ, ਜਿਸ ਨੂੰ ਕਿ ਜਲਦ ਹੀ ਲਾਗੂ ਕਰ ਦਿੱਤਾ ਜਾਵੇਗਾ।
ਗੁਲਾਟੀ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਇਸ ਨੀਤੀ ਨੂੰ ਲਾਗੂ ਕਰਨ ਲਈ ਕਾਨੂੰਨ ਵਿੱਚ ਕਿਸੇ ਕਿਸਮ ਦੀ ਫੇਰਬਦਲ ਕਰਨ ਦੀ ਲੋੜ ਪਈ ਤਾਂ ਉਹ ਵੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਦਵਾਇਆ ਕਿ ਵਿਦੇਸ਼ਾਂ ਵਿੱਚ ਭਗੋੜੇ ਹੋ ਕੇ ਲੁਕੇ ਹੋਏ ਲਾੜਿਆਂ ਨੂੰ ਦੇਸ਼ ਵਾਪਸ ਲੈ ਕੇ ਆਉਣ ਲਈ ਜੇਕਰ ਵਿਦੇਸ਼ੀ ਸਰਕਾਰਾਂ ਨਾਲ ਗੱਲ ਵੀ ਕਰਨ ਦੀ ਲੋੜ ਪਈ ਤਾਂ ਉਹ ਵੀ ਕੀਤੀ ਜਾਵੇਗੀ।
ਗੁਲਾਟੀ ਕਿਹਾ ਕਿ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪੰਜਾਬ ਰਾਜ ਦੀਆਂ ਪੜ੍ਹੀਆਂ ਲਿਖੀਆਂ ਉੱਚ ਯੋਗਤਾ ਪ੍ਰਾਪਤ ਲੜਕੀਆਂ ਵਿਦੇਸ਼ੀ ਲਾੜਿਆਂ ਦੇ ਧੋਖਾਧੜੀ ਕਾਰਨ ਧੱਕੇ ਖਾਣ ਨੂੰ ਮਜਬੂਰ ਹਨ। ਧੋਖਾਧੜੀ ਕਰਨ ਵਾਲੇ ਲਾੜਿਆਂ ਵਿਰੁੱਧ ਕਾਨੂੰਨੀ ਕਰਵਾਈ ਕਰਨੀ ਚਾਹਿਦੀ ਹੈ।