ਚੰਡੀਗੜ੍ਹ: ਪੰਜਾਬ ਵਜ਼ਾਰਤ ਵੱਲੋਂ ਕੈਬਨਿਟ ਮੀਟਿੰਗ ਦੌਰਾਨ ਅੱਜ ਜਿੱਥੇ ਕੱਚੇ ਮੁਲਾਜ਼ਮਾਂ ਨੂੰ ਤੋਹਫ਼ਾ ਦਿੱਤਾ ਗਿਆ ਉੱਥੇ ਹੀ ਸੀਐੱਮ ਮਾਨ ਨੇ ਪਿਛਲੇ ਸਮੇਂ ਵਿੱਚ ਆਪ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੀ ਗੁਣਗਾਨ ਕੀਤਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪ੍ਰਦਰਸ਼ਨ ਦੇ ਰਾਹ ਉੱਤੇ ਤੁਰੇ 14 ਹਜ਼ਾਰ ਤੋਂ ਜ਼ਿਆਦਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੀਐੱਮ ਮਾਨ ਨੇ ਕਿਹਾ ਹੈ ਕਿ ਉਹ 13 ਹਜ਼ਾਰ ਤੋਂ ਜ਼ਿਆਦਾ ਅਧਿਆਪਕਾਂ ਨੂੰ ਪਹਿਲਾਂ ਹੀ ਪੱਕੇ ਕਰ ਚੁੱਕੇ ਹਨ।
-
ਕੈਬਨਿਟ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ 'ਤੇ ਜਾਣਕਾਰੀ...Live https://t.co/gd5cf6hcI5
— Bhagwant Mann (@BhagwantMann) February 21, 2023 " class="align-text-top noRightClick twitterSection" data="
">ਕੈਬਨਿਟ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ 'ਤੇ ਜਾਣਕਾਰੀ...Live https://t.co/gd5cf6hcI5
— Bhagwant Mann (@BhagwantMann) February 21, 2023ਕੈਬਨਿਟ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ 'ਤੇ ਜਾਣਕਾਰੀ...Live https://t.co/gd5cf6hcI5
— Bhagwant Mann (@BhagwantMann) February 21, 2023
ਪਲੇਠਾ ਬਜਟ ਸੈਸ਼ਨ: ਦੂਜੇ ਪਾਸੇ ਪੰਜਾਬ ਸਰਕਾਰ ਨੇ ਆਪਣੇ ਪਲੇਠੇ ਬਜਟ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸਾਰਾ ਬਜਟ ਸੈਸ਼ਨ ਇਸ ਪ੍ਰਕਾਰ ਰਹੇਗਾ, 6 ਮਾਰਚ ਨੂੰ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਅਤੇ ਧੰਨਵਾਦ ਦਾ ਮਤਾ, 7 ਮਾਰਚ ਨੂੰ ਗੈਰ-ਸਰਕਾਰੀ ਦਿਨ, 10 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ ਅਤੇ 11 ਮਾਰਚ ਨੂੰ ਬਜਟ 'ਤੇ ਚਰਚਾ ਹੋਵੇਗੀ। ਇਸ ਤੋਂ ਬਾਅਦ ਵਿਧਾਨ ਸਭਾ ਦੀ ਰਸਮੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਜੀ-20 ਕਾਨਫਰੰਸ 15,16,17 ਮਾਰਚ ਨੂੰ ਸਿੱਖਿਆ ਬਾਰੇ ਹੈ ਅਤੇ 19,20 ਮਾਰਚ ਨੂੰ ਇਹ ਕਿਰਤ ਬਾਰੇ ਹੈ। 22 ਮਾਰਚ ਨੂੰ ਫਿਰ ਤੋਂ ਬਜਟ ਸੈਸ਼ਨ ਸ਼ੁਰੂ ਹੋਵੇਗਾ ਅਤੇ ਇਸ ਦਰਮਿਆ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਹੈ, ਜਿਸ ਕਾਰਨ ਛੁੱਟੀ ਰਹੇਗੀ। ਇਸ ਤੋਂ ਮਗਰੋਂ 24 ਨੂੰ ਫਿਰ ਤੋਂ ਵਿਧਾਨਿਕ ਕੰਮਕਾਜ ਹੋਵੇਗਾ।
ਫੂਡ ਗ੍ਰੇਨ ਪਾਲਿਸੀ: ਪੰਜਾਬ ਸਰਕਾਰ ਨੇ ਵੀ ਅਨਾਜ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ, ਇਸ ਤਹਿਤ ਮੰਡੀ ਨੂੰ ਸ਼ੈਲਰ ਤੱਕ ਲਿਜਾਉਣ ਲਈ ਟਰਾਂਸਪੋਰਟ ਨੀਤੀ ਬਣਾਈ ਗਈ ਹੈ। ਸੀਐੱਮ ਮਾਨ ਨੇ ਕਿਹਾ ਕਿ ਬਾਜ਼ਾਰ ਤੋਂ ਬਾਹਰ ਜਾਣ ਵਾਲੇ ਮਾਲ ਵਾਹਨਾਂ ਦੀ ਟਰੈਕਿੰਗ ਹੋਵੇਗੀ। ਉਨ੍ਹਾਂ ਕਿਹਾ ਐਫਸੀਆਈ ਨੂੰ ਮੰਡੀ ਮਜ਼ਦੂਰਾਂ ਦੀ ਦਿਹਾੜੀ ਵਿੱਚ 25% ਵਾਧਾ ਕਰਨ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਵਿੱਚ 20% ਵਾਧਾ ਕੀਤਾ ਹੈ। ਸੀਐੱਮ ਨੇ ਕਿਹਾ ਕਿ ਜੋ ਕਿ 5% ਦਾ ਅੰਤਰ ਹੈ ਉਸ ਨੂੰ ਪੰਜਾਬ ਸਰਕਾਰ ਦੇਵੇਗੀ ਅਤੇ ਇਸ ਕਾਰਨ ਪੰਜਾਬ ਸਰਕਾਰ ਨੂੰ ਸੱਤ ਤੋਂ ਅੱਠ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਪਾਣੀ ਦੀ ਪੰਜਾਬ ਵਿੱਚ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਪੰਜਾਬ ਦੇ ਪਾਣੀ ਨੂੰ ਸੈਲਾਨੀਆਂ ਲਈ ਵਰਤੇਗੀ ਅਤੇ ਆਧੁਨਿਕ ਤਕਨੀਕ ਨਾਲ ਲੈਸ ਸੈਰ ਸਪਾਟਾ ਨੀਤੀ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਸਥਾਪਿਤ ਕੀਤੀਆਂ ਜਾਣਗੀਆਂ।