ਚੰਡੀਗੜ੍ਹ: ਅਜਨਾਲਾ ਵਿੱਚ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਲੈ ਕੇ ਜਾਣ ਉਤੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਚੁੱਪੀ ਉਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਵੀ ਇਸ ਮਸਲੇ ਉਤੇ ਗੱਲ ਨੂੰ ਗੋਲ ਮੋਲ ਕਰਦੇ ਦਿਖਾਈ ਦਿੱਤੇ ਇਸ ਮਾਮਲੇ ਉਤੇ ਉਨ੍ਹਾਂ ਨੇ ਵੀ ਆਪਣੀ ਸਥਿਤੀ ਨੂੰ ਸਪੱਸ਼ਟ ਨਹੀਂ ਕੀਤਾ। ਇਸ ਮਾਮਲੇ ਵਿੱਚ ਕਈ ਸਵਾਲ ਖੜੇ ਹੋ ਰਹੇ ਹਨ ਜਿਨ੍ਹਾਂ ਦੇ ਜਵਾਬ ਜਾਨਣ ਦੀ ਅਸੀਂ ਇਸ ਖਾਸ ਰਿਪੋਰਟ ਵਿੱਚ ਕੋਸ਼ਿਸ ਕਰਾਗੇ।
ਰਿਪੋਰਟ ਵਿੱਚ ਇਨ੍ਹਾਂ ਖਾਸ ਸਵਾਲਾਂ ਉਤੇ ਚਰਚਾ: ਅੰਮ੍ਰਿਤਪਾਲ ਅਤੇ ਉਨ੍ਹਾ ਦੇ ਸਮਰਥਕਾਂ ਦੀ ਇਸ ਗਤੀਵਿਧੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਨਹੀਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਕੀਤੀ ਅਰਾਜਕਤਾ ਮੰਨਿਆ ਜਾ ਰਿਹਾ ਹੈ। ਇਸ ਨੂੰ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਸਾਜਿਸ਼ ਵਜੋਂ ਵੀ ਵੇਖਿਆ ਜਾ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆੜ ਪਿੱਛੇ ਧਾਰਮਿਕ ਅਰਾਜਕਤਾ ਫੈਲਾਉਣਾ ਕਿੰਨਾ ਕੁ ਜਾਇਜ ਹੈ? ਕੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਸੀ? ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਹਿੰਸਾ ਫੈਲਾਉਣਾ ਵੱਡਾ ਮਸਲਾ ਬਣ ਗਿਆ ਹੈ। ਇਸ ਸਬੰਧੀ ਈਟੀਵੀ ਭਾਰਤ ਨੇੇ ਸਿੱਖ ਚਿੰਤਕਾਂ ਨਾਲ ਗੱਲ ਕੀਤੀ ਹੈ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਅਜਨਾਲਾ ਵਿਚ ਜੋ ਮਾਹੌਲ ਪੈਦਾ ਹੋਇਆ ਉਸਤੇ ਪੂਰਾ ਪੰਜਾਬ ਤ੍ਰਾਹੀ ਤ੍ਰਾਹੀ ਕਰ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਮੇਤ ਅਜਨਾਲਾ ਥਾਣੇ ਉੱਤੇ ਧਾਵਾ ਬੋਲਣਾ ਵੱਡੇ ਸਵਾਲ ਖੜ੍ਹੇ ਕਰ ਰਹੇ ਰਿਹਾ। ਪੰਜਾਬ ਪੁਲਿਸ ਦੀਆਂ ਜੋ ਬਿਆਨਬਾਜ਼ੀਆਂ ਸਾਹਮਣੇ ਆਈਆਂ ਉਹਨਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਉਹ ਕੁਝ ਕਰ ਨਹੀਂ ਸਕੇ। ਅੰਮ੍ਰਿਤਪਾਲ ਅਤੇ ਉਸਦੇ ਸਮਰਥਕਾਂ ਦੀ ਇਸ ਗਤੀਵਿਧੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਨਹੀਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਕੀਤੀ ਅਰਾਜਕਤਾ ਮੰਨਿਆ ਜਾ ਰਿਹਾ ਹੈ। ਇਸ ਨੂੰ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ ਵਜੋਂ ਵੀ ਵੇਖਿਆ ਜਾ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆੜ ਪਿੱਛੇ ਧਾਰਮਿਕ ਅਰਾਜਕਤਾ ਫੈਲਾਉਣਾ ਕਿੰਨਾ ਕੁ ਜਾਇਜ ਹੈ? ਕੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਸੀ? ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਹਿੰਸਾ ਫੈਲਾਉਣਾ ਵੱਡਾ ਮਸਲਾ ਬਣ ਗਿਆ ਹੈ। ਇਸ ਸਬੰਧੀ ਈਟੀਵੀ ਭਾਰਤ ਵੱਲੋਂ ਖਾਸ ਰਿਪੋਰਟ ਤਿਆਰ ਕੀਤੀ ਗਈ ਅਤੇ ਸਿੱਖ ਚਿੰਤਕਾਂ ਨਾਲ ਗੱਲ ਕੀਤੀ ਗਈ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਇਸਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਣਾ ਸਤਿਕਾਰ ਯੋਗ ਨਹੀਂ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਥਾਣੇ ਵਿਚ ਲਿਜਾਣਾ ਬਿਲਕੁਲ ਵੀ ਸਤਿਕਾਰਯੋਗ ਨਹੀਂ। ਆਪਸੀ ਮਸਲਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਦਾਅ 'ਤੇ ਨਹੀਂ ਲਗਾਇਆ ਜਾ ਸਕਦਾ। ਇਹ ਜੋ ਵੀ ਹੋਇਆ ਗਲਤ ਹੋਇਆ। ਸਵਾਲ ਤਾਂ ਇਹ ਹੈ ਕਿ ਪੰਜਾਬ ਵਿਚ ਆਪਣੀਆਂ ਗੱਲਾਂ ਮਨਵਾਉਣ ਲਈ ਧਰਨੇ ਪ੍ਰਦਰਸ਼ਨ ਹੀ ਕਿਉਂ ਕਰਨੇ ਪੈ ਰਹੇ ਹਨ। ਅੱਜ ਦੇ ਕਾਇਦੇ ਕਾਨੂੰਨ ਨਿਯਮਾਂ ਮੁਤਾਬਿਕ ਕੰਮ ਕਿਉਂ ਨਹੀਂ ਕਰਦੇ ਪੂਰਾ ਦੇਸ਼ ਹੀ ਇਸ ਪੱਖੋਂ ਗਰੀਬ ਹੈ। ਪੰਜਾਬ ਦੇ ਕਈ ਮੁੱਦੇ ਹਨ ਜੋ ਪੰਜਾਬੀਆਂ ਦੀ ਪੀੜ ਵੱਖਰੀ ਹੈ ਅਤੇ ਸਿੱਖ ਮੁੱਦਿਆਂ ਦੀ ਪੀੜ ਵੱਖਰੀ ਹੈ। ਪਰ ਜੋ ਵੀ ਹੋਇਆ ਇਹ ਤਰੀਕਾ ਠੀਕ ਨਹੀਂ।
ਇਹ ਸਰਾਸਰ ਗਲਤ ਹੈ: ਈਟੀਵੀ ਭਾਰਤ ਵੱਲੋਂ ਸਿੱਖ ਚਿੰਤਕ ਡਾ.ਖੁਸ਼ਹਾਲ ਸਿੰਘ ਨਾਲ ਵੀ ਗੱਲ ਕੀਤੀ ਗਈ। ਉਹਨਾਂ ਆਖਿਆ ਕਿ ਆਪਣੇ ਨਿੱਜੀ ਕੇਸਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣਾ ਸਰਾਸਰ ਗਲਤ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਨਿੱਜੀ ਸਵਾਰਥ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਲਈ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿਚ ਸਿੱਖ ਹਮੇਸ਼ਾ ਰਹਿੰਦੇ ਰਹੇ। ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਿਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਜੋ ਵੀ ਹੋਇਆ ਹਥਿਆਰਬੰਦ ਸੰਘਰਸ਼ ਸੂਬਾ ਸਰਕਾਰ ਅਤੇ ਕੇਂਦਰ ਨਾਲ ਲੜਿਆ ਗਿਆ ਪਰ ਸਿੱਖਾਂ ਨੇ ਛਤਰ ਛਾਇਆ ਲਈ। ਸਿੱਖ ਰੈਜੀਮੈਂਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਸਿੰਘਾਂ 'ਤੇ ਬੜੇ ਔਖੇ ਤੋਂ ਔਖੇ ਸਮੇਂ ਆਇਆ ਕਿਸੇ ਨੇ ਅਜਿਹਾ ਨਹੀਂ ਕੀਤਾ। ਅਜਨਾਲਾ ਵਿਚ ਜੋ ਹੋਇਆ ਇਹ ਸਿੱਖ ਸਿਧਾਂਤਾਂ ਅਤੇ ਸਿੱਖ ਰਿਵਾਇਤਾਂ ਮੁਤਾਬਿਕ ਬਿਲਕੁਲ ਵੀ ਠੀਕ ਨਹੀਂ। ਇਹ ਕੋਈ ਬਹੁਤ ਵੱਡਾ ਕੇਸ ਨਹੀਂ ਸੀ ਜੋ ਥਾਣੇ 'ਤੇ ਧਾਵਾ ਬੋਲਿਆ ਜਾਂਦਾ। ਇਕ ਨਿੱਕੀ ਜਿਹੀ ਲੜਾਈ ਪਿੱਛੇ ਧਰਮ ਦੀ ਆੜ ਲਈ ਗਈ। ਇਹ ਮਸਲੇ ਥਾਣੇ ਵਿਚ ਜਾ ਕੇ ਬੈਠ ਕੇ ਗੱਲਬਾਤ ਕਰਕੇ ਸੁਲਝਾਇਆ ਵੀ ਜਾ ਸਕਦਾ ਸੀ।
ਦੋਵਾਂ ਧਿਰਾਂ ਨੇ ਬਣਾਇਆ ਵੱਡਾ ਮੁੱਦਾ : ਡਾ. ਖੁਸ਼ਹਾਲ ਸਿੰਘ ਕਹਿੰਦੇ ਹਨ ਕਿ ਸੂਬੇ ਅਤੇ ਅੰਮ੍ਰਿਤਪਾਲ ਦੋਵਾਂ ਨੇ ਇਸ ਮੁੱਦੇ ਨੂੰ ਵੱਡਾ ਬਣਾਇਆ। ਇਹ ਮਸਲਾ ਸਿੱਖ ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਵਿਚਾਰਿਆ ਜਾ ਸਕਦਾ ਸੀ। ਇਹ ਸਾਧਾਰਣ ਜਿਹਾ 751 ਦਾ ਕੇਸ ਦੀ ਜੋ ਪੰਚਾਇਤ ਪੱਧਰ ਤੇ ਸੁਲਝਾਇਆ ਜਾ ਸਕਦਾ ਸੀ। ਐਨੇ ਸਿੱਖਾਂ ਦੀ ਜਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਯਾਦਾ ਨੂੰ ਦਾਅ 'ਤੇ ਲਾਉਣਾ ਕੋਈ ਜ਼ਰੂਰੀ ਨਹੀਂ ਸੀ। ਉਥੇ ਮੌਕੇ 'ਤੇ ਜੋ ਪੁਲਿਸ ਅਫ਼ਸਰ ਮੌਜੂਦ ਸੀ ਉਸਦਾ ਪਿਛੋਕੜ ਗੁਰਦੁਆਰਾ ਸੁਧਾਰ ਲਹਿਰ ਨਾਲ ਜੁੜਿਆ ਹੋਇਆ ਹੈ ਤਾਂ ਹੀ ਪੁਲਿਸ ਵੱਲੋਂ ਸੂਝ ਬੂਝ ਨਾਲ ਕੰਮ ਲਿਆ ਗਿਆ।
ਕੁਝ ਹੁੰਦਾ ਤਾਂ ਵਾਰਿਸ ਪੰਜਾਬ ਦੇ ਹੁੰਦੇ ਜ਼ਿੰਮੇਵਾਰ: ਖੁਸ਼ਹਾਲ ਸਿੰਘ ਨੇ ਕਿਹਾ ਕਿ ਇਸ ਵਰਤਾਰੇ ਦੌਰਾਨ ਜੇਕਰ ਕੁਝ ਮੰਦਭਾਗਾ ਹੁੰਦਾ ਤਾਂ ਇਸਦੇ ਜ਼ਿੰਮੇਵਾਰ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਆਗੂ ਹੁੰਦੇ। ਇਕ ਪਾਸੇ ਤਾਂ ਵਾਰਿਸ ਪੰਜਾਬ ਦਾ ਮੁਖੀ ਕਹਿੰਦਾ ਹੈ ਕਿ ਇਸ ਤਰ੍ਹਾਂ ਦੇ ਸੰਘਰਸ਼ ਦਾ ਕੋਈ ਫਾਇਦਾ ਨਹੀਂ। ਸੰਘਰਸ਼ ਲਈ ਜੇਲ੍ਹਾਂ ਵਿਚ ਜਾਣਾ ਪੈਂਦਾ ਹੈ 'ਤੇ ਹੁਣ ਜਦੋਂ ਆਪਣੀ ਵਾਰੀ ਜੇਲ੍ਹ ਜਾਣ ਦੀ ਵਾਰੀ ਆਈ ਤਾਂ ਇਹ ਸਭ ਹੋ ਗਿਆ। ਆਪਣੀ ਕਹਿਣੀ ਅਤੇ ਕਥਨੀ ਆਪਸ ਵਿਚ ਬਿਲਕੁਲ ਮੇਲ ਨਹੀਂ ਖਾਂਦੀ। ਹੁਣ ਤਾਂ ਸਿਰਫ਼ ਜੇਲ੍ਹ ਹੋਈ ਸੀ ਸ਼ਹਾਦਤ ਦੀਆਂ ਗੱਲਾਂ ਕਰਨ ਵਾਲੇ ਆਪਣਾ ਆਪ ਵਿਖਾ ਗਏ। ਇਹ ਸਭ ਕੁਝ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਜੇਕਰ ਕੇਸ ਹੋਇਆ ਸੀ ਤਾਂ ਉਸਦੀ ਜ਼ਮਾਨਤ ਮਿਲ ਜਾਣੀ ਸੀ। ਆਪਸੀ ਗੱਲਬਾਤ ਕਰਕੇ ਮਸਲਾ ਸੁਲਝਾਇਆ ਜਾ ਸਕਦਾ ਸੀ। ਇਸਦਾ ਇਕ ਪੱਖ ਇਹ ਵੀ ਹੈ ਕਿ ਇਹ ਵਰਤਾਰਾ ਰਾਜਨੀਤਿਕ ਮਨਸੂਬਿਆਂ ਲਈ ਕੀਤਾ ਗਿਆ ਪੰਜਾਬ ਸਰਕਾਰ ਇਨਵੈਸਮੈਂਟ ਸਮਿਟ ਕਰਵਾ ਰਹੀ ਸੀ। ਮੋਹਾਲੀ 'ਚ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਉਸ ਸਭ ਵਿਚਾਲੇ ਇਹ ਘਟਨਾ ਹੋਈ ਤਾਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਉਹਨਾਂ ਆਖਿਆ ਕਿ ਇਹ ਸਭ ਕੁਝ ਧਰਮ ਦੀ ਆੜ ਪਿੱਛੇ ਰਾਜਨੀਤੀ ਕੀਤੀ ਜਾ ਰਹੀ ਹੈ। ਪੰਜਾਬ ਗਲਤ ਦਿਸ਼ਾਵਾਂ ਵਿਚ ਲਿਜਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਗਲਤ ਸੇਧ ਦਿੱਤੀ ਜਾ ਰਹੀ ਹੈ।
ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ: ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਅਤੇ ਸਭ ਤੋਂ ਵੱਧ ਦੁੱਖ ਤਾਂ ਇਸ ਲਈ ਹੋ ਰਿਹਾ ਹੈ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਨੁਮਾਇੰਦੇ ਇਸਤੇ ਬਿਲਕੁਲ ਚੁੱਪ ਹਨ। ਜਦੋਂ ਮੈਰਿਜ ਪੈਲਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਰਿਜ ਪੈਲਿਸ ਵਿਚ ਨਹੀਂ ਲਿਜਾ ਸਕਦੇ ਤਾਂ ਇਸ ਮਨਸੂਬੇ ਨਾਲ ਥਾਣੇ ਕਿਵੇਂ ਲਿਜਾ ਸਕਦੇ ਹਾਂ। ਅਕਾਲ ਤਖ਼ਤ ਸਾਹਿਬ ਨੇ ਇਸਤੇ ਇਤਰਾਜ਼ ਕਿਉਂ ਨਹੀਂ ਜਤਾਇਆ। ਜੇਕਰ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਹਨ ਤਾਂ ਉਹਨਾਂ ਦੇ ਗੋਲਮੋਲ ਜਵਾਬ ਸਾਹਮਣੇ ਆ ਰਹੇ ਹਨ। ਇਸ ਮਸਲੇ 'ਤੇ ਸਭ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵੱਲੋਂ ਬਿਆਨ ਸਾਹਮਣੇ ਆਉਣਾ ਚਾਹੀਦਾ।
ਇਹ ਵੀ ਪੜ੍ਹੋ:- Amritpal Singh Target Kangana Ranaut: ਕੰਗਨਾ ਰਣੌਤ ਦੇ ਟਵੀਟਾਂ ਦਾ ਅੰਮ੍ਰਿਤਪਾਲ ਸਿੰਘ ਨੇ ਦਿੱਤਾ ਜਵਾਬ.. ਕਹੀ ਵੱਡੀ ਗੱਲ