ETV Bharat / state

ਸਿਆਸਤ ਦੇ ਬਾਬਾ ਬੋਹੜ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਅਮਿਤ ਸ਼ਾਹ, ਕਿਹਾ-ਭਾਈਚਾਰਕ ਸਾਂਝ ਲਈ ਬਾਦਲ ਸਾਬ੍ਹ ਨੇ ਦਿੱਤਾ ਮਿਸਾਲੀ ਯੋਗਦਾਨ - ਜੱਦੀ ਪਿੰਡ ਬਾਦਲ ਵਿੱਚ ਅਰਦਾਸ

ਪੰਜਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਹੋਈ। ਅੰਤਿਮ ਅਰਦਾਸ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਮੂਲੀਅਤ ਕੀਤੀ। ਅਮਿਤ ਸ਼ਾਹ ਨੇ ਕਿਹਾ ਕਿ ਕਈ ਦਹਾਕੇ ਮਰਹੂਮ ਬਾਦਲ ਨੇ ਬਿਨਾਂ ਕਿਸੇ ਸੁਆਰਥ ਦੇ ਦੇਸ਼ ਅਤੇ ਪੰਜਾਬ ਦੀ ਸੇਵਾ ਕੀਤੀ ਹੈ।

Home Minister Amit Shah participated in the last prayer of Parkash Singh Badal in Badal village of Sri Muktsar Sahib
ਸਿਆਸਤ ਦੇ ਬਾਬਾ ਬੋਹੜ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਅਮਿਤ ਸ਼ਾਹ, ਕਿਹਾ-ਭਾਈਚਾਰਕ ਸਾਂਝ ਲਈ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਮਿਸਾਲੀ ਯੋਗਦਾਨ
author img

By

Published : May 4, 2023, 3:49 PM IST

Updated : May 4, 2023, 4:13 PM IST

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਅੰਤਿਮ ਅਰਦਾਸ ਕੀਤੀ ਗਈ ਅਤੇ ਭੋਗ ਪਾਏ ਗਏ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਤਮਾਮ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦਰਮਿਆਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕਰਨ ਪਹੁੰਚੇ। ਅੰਤਿਮ ਅਰਦਾਸ ਵਿੱਚ ਪਹੁੰਚੇ ਗ੍ਰਹਿ ਮੰਤਰੀ ਨੇ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

  • भारतीय राजनीति के दिग्गज नेता स्वर्गीय प्रकाश सिंह बादल जी की अंतिम अरदास पर उन्हें श्रद्धांजलि दी।
    ਭਾਰਤੀ ਸਿਆਸਤ ਦੇ ਉੱਘੇ ਆਗੂ ਸ੍ਵਰ੍ਗੀਯ ਸ੍ਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕੀਤੀ। https://t.co/zFApQaaYwV

    — Amit Shah (@AmitShah) May 4, 2023 " class="align-text-top noRightClick twitterSection" data=" ">

ਪਰਿਵਾਰ ਨਾਲ ਕੀਤਾ ਦੁੱਖ ਸਾਂਝਾ: ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਸਬੰਧੀ ਟਵੀਟ ਕਰਦਿਆਂ ਅਮਿਤ ਸ਼ਾਹ ਨੇ ਲਿਖਿਆ ਕਿ, 'ਸ੍ਰੀ ਮੁਕਤਸਰ ਸਾਹਿਬ ਪੰਜਾਬ ਤੇ ਭਾਰਤ ਦੀ ਰਾਜਨੀਤੀ ਦੇ ਵਿਕਾਸ ‘ਚ ਸ੍ਰ ਬਾਦਲ ਸਾਹਿਬ ਦੇ ਵਡਮੁੱਲੇ ਯੋਗਦਾਨ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਪੰਜਾਬ ਦੇ ਪਿੰਡ ਬਾਦਲ ਵਿਖੇ ਸਮੁੱਚੇ ਬਾਦਲ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਸ੍ਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਆਦਰਸ਼ ਅਤੇ ਉਨ੍ਹਾਂ ਦੀ ਦੇਸ਼-ਭਗਤੀ ਹਮੇਸ਼ਾ ਸਾਡਾ ਮਾਰਗ-ਦਰਸ਼ਨ ਕਰਦੀ ਰਹੇਗੀ।

  • Parkash Singh Badal Sahab was a towering figure in Indian politics whose career in public life spanning several decades has few parallels. His vast experience as a political leader is the legacy he left behind. pic.twitter.com/SRkMj9p4Rp

ਸ਼ਖ਼ਸੀਅਤ ਉੱਤੇ ਪਾਇਆ ਚਾਨਣਾ: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖ਼ਸੀਅਤ ਅਤੇ ਸੇਵਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਕਿ, 'ਸ੍ਰ. ਪ੍ਰਕਾਸ਼ ਸਿੰਘ ਬਾਦਲ, ਭਾਰਤੀ ਸਿਆਸਤ ਦੀ ਉਹ ਮਹਾਨ ਸਖ਼ਸ਼ੀਅਤ ਸਨ, ਜਿੰਨਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਤੇ ਦੇਸ਼ ਦੀ ਨਿਰਸੁਆਰਥ ਸੇਵਾ ਕੀਤੀ। ਇੱਕ ਮਹਾਨ ਰਾਜਨੇਤਾ ਵਜੋਂ ਉਨਾਂ ਦਾ ਵਿਸ਼ਾਲ ਤਜ਼ਰਬਾ ਹੀ ਉੁਹ ਅਸਲ ਵਿਰਾਸਤ ਹੈ, ਜੋ ਉਹ ਆਪਣੇ ਪਿੱਛੇ ਛੱਡ ਗਏ ਹਨ।

  • Badal Sahab’s contribution towards Punjab's development and Indian polity can not be put into words. Today, paid my condolences to the bereaved Badal family at Badal Village, Punjab. His ideals and patriotism will continue to guide us. pic.twitter.com/gxJ3AfPT2t

ਭਾਈਚਾਰਕ ਸਾਂਝ ਲਈ ਕੀਤਾ ਕੰਮ: ਇਕੱਠ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਕਮੀ ਨੂੰ ਪੂਰਾ ਕਰਨਾ ਮੁਸ਼ਕਿਲ ਹੈ। ਸਿੱਖਾਂ ਨੇ ਆਪਣਾ ਸਿਪਾਹੀ ਗਵਾਇਆ ਹੈ, ਦੇਸ਼ ਨੇ ਇੱਕ ਦੇਸ਼ਭਗਤ ਗਵਾਇਆ ਹੈ। ਕਿਸਾਨਾਂ ਨੇ ਆਪਣਾ ਸੱਚਾ ਹਮਦਰਦ ਗੁਆ ਲਿਆ ਹੈ। 70 ਸਾਲਾਂ ਦੇ ਸਿਆਸੀ ਜੀਵਨ ਤੋਂ ਬਾਅਦ ਕੋਈ ਵੀ ਦੁਸ਼ਮਣ ਨਾ ਹੋਣਾ ਸੰਭਵ ਨਹੀਂ ਜਾਪਦਾ, ਪਰ ਪ੍ਰਕਾਸ਼ ਸਿੰਘ ਬਾਦਲ ਉਸ ਦੀ ਮਿਸਾਲ ਹਨ। ਅਮਿਤ ਸ਼ਾਹ ਨੇ ਕਿਹਾ ਕਿ ਉਹ ਖੁੱਦ ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਮਿਲੇ ਹਨ ਅਤੇ ਜਦੋਂ ਵੀ ਮਿਲੇ ਕੁਝ ਸਿੱਖਣ ਨੂੰ ਮਿਲਿਆ। ਔਖੇ ਵੇਲੇ ਉਨ੍ਹਾਂ ਦੀ ਸਲਾਹ ਲਈ ਹੈ। ਟੀਮਾਂ ਵੱਖਰੀਆਂ ਸਨ ਪਰ ਉਨ੍ਹਾਂ ਨੇ ਉਹੀ ਸੁਝਾਅ ਦਿੱਤਾ ਜੋ ਮੇਰੀ ਟੀਮ ਲਈ ਵੀ ਸਹੀ ਸੀ। ਅਜਿਹੀ ਪਾਰਦਰਸ਼ਤਾ ਨਾਲ ਕੋਈ ਮਹਾਨ ਵਿਅਕਤੀ ਹੀ ਸੁਝਾਅ ਦੇ ਸਕਦਾ ਹੈ। ਰਿਕਾਰਡ ਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ। ਬਾਦਲ ਪਿੰਡ ਵਿੱਚ ਇੱਕ ਮਸਜਿਦ, ਇੱਕ ਮੰਦਰ ਅਤੇ ਇੱਕ ਗੁਰਦੁਆਰਾ ਮਰਹੂਮ ਬਾਦਲ ਦੁਆਰਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: Prakash Singh Badal: ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਪਹੁੰਚੇ ਵੱਡੇ ਆਗੂ, ਕਿਹਾ- ਉਨ੍ਹਾਂ ਵਰਗਾ ਬਣਨਾ ਸੰਭਵ ਨਹੀਂ

Last Updated : May 4, 2023, 4:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.