ਚੰਡੀਗੜ੍ਹ: ਲੌਕਡਾਊਨ ਤੋਂ ਬਾਅਦ ਨਵੀਆਂ ਹਦਾਇਤਾਂ ਜਾਰੀ ਤਕ ਓਡ ਈਵਨ ਫਾਰਮੂਲੇ ਨਾਲ ਦੁਕਾਨਾਂ ਨੂੰ ਖੋਲੇ ਜਾਣ ਦੀ ਮੰਜ਼ੂਰੀ ਮਿਲੀ ਹੈ। ਸ਼ਰਾਬ ਠੇਕੇ ਖੋਲੇ ਜਾਣ 'ਤੇ ਜਿੱਥੇ ਭਾਰੀ ਭੀੜ ਵੇਖਣ ਨੂੰ ਮਿਲੀ ਉੱਥੇ ਹੀ ਕਿਤਾਬਾਂ ਦੀਆਂ ਦੁਕਾਨਾਂ 'ਤੇ ਵੀ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ।
ਕਿਤਾਬਾਂ ਲੈਣ ਆਏ ਮਪਿਆਂ ਨੇ ਦੱਸਿਆ ਕਿ ਬੱਚਿਆਂ ਨੂੰ ਆਨ ਲਾਈਨ ਪੜ੍ਹਨ 'ਚ ਕਈ ਮੁਸ਼ਕਲਾਂ ਆ ਰਹੀਆਂ ਹਨ, ਜਿਸ ਕਾਰਨ ਉਹ ਬੱਚਿਆਂ ਲਈ ਕਿਤਾਬਾਂ ਲੈਣ ਪਹੁੰਚੇ ਹਨ। ਮਾਪਿਆਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਦੀਆਂ ਲਗਾਤਾਰ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਜਿਸ ਕਾਰਨ ਸਕੂਲ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਖ਼ਰੀਦਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਦੁਕਾਨਾਂ ਖੁੱਲ੍ਹਣ ਤੇ ਛੂਟ ਦੇਣ ਦੀ ਗੱਲ ਕੀਤੀ ਸੀ ਪਰ ਗੱਲਬਾਤ ਦੌਰਾਨ ਗ੍ਰਾਹਕਾਂ ਨੇ ਕਿਸੇ ਤਰ੍ਹਾਂ ਦੀ ਕੋਈ ਛੂਟ ਨਾ ਦਿੱਤੇ ਜਾਣ ਦਾ ਖ਼ੁਲਾਸਾ ਕੀਤਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਚੰਡੀਗੜ੍ਹ ਚ ਲੱਗੇ ਲੌਕਡਾਊਨ ਚ ਕੁੱਝ ਰਿਆਇਤਾਂ ਦਿੱਤੀਆਂ ਗਈਆਂ ਹਨ, ਜਿਸ ਤੋਂ ਜਿੱਥੇ ਗ੍ਰਾਹਕਾਂ ਨੂੰ ਸਮਾਨ ਖ਼ਰੀਦਣ ਦਾ ਮੌਕਾ ਮਿਲਿਆ ਉੱਥੇ ਹੀ ਠੇਕਿਆਂ ਦੇ ਨਾਲ-ਨਾਲ ਕਿਤਾਬਾਂ ਦੀਆਂ ਦੁਕਾਨਾਂ 'ਤੇ ਲੱਗੀ ਭੀੜ ਕੁੱਝ ਸਕੂਨ ਦੇਣ ਵਾਲੀਆਂ ਹਨ।