ਤਰਨਤਾਰਨ: ਪਹਿਲਾਂ ਮੁਹਾਲੀ ਇੰਟੈਲੀਜੈਂਸ ਉੱਤੇ ਆਰ ਪੀ ਜੀ ਅਟੈਕ (RPG Attack on Mohali Intelligence) ਹੋਇਆ ਜੋ ਕਿ ਸੂਬਾ ਸਰਕਾਰ ਲਈ ਇਕ ਵੱਡੀ ਚੁਣੌਤੀ ਸੀ ਅਤੇ ਹੁਣ ਜੋ ਤਰਨਤਾਰਨ ਵਿਚ ਹੋਇਆ ਉਹ ਥਾਣੇ ਉੱਤੇ ਹਮਲਾ ਹੋਇਆ ਜੋ ਕਿ ਪੁਲਿਸ ਦਾ ਮਨੋਬਲ ਡੇਗਣ ਦੀ ਸਭ ਤੋਂ ਵੱਡੀ ਕੋਸ਼ਿਸ਼ ਹੈ।
ਬਿਕਰਮ ਮਜੀਠੀਆ ਟਵੀਟ: ਅਕਾਲੀ ਆਗੂ ਬਿਕਰਮ ਮਜੀਠੀਆ (Akali leader Bikram Majithia) ਨੇ ਵੀ ਪੰਜਾਬ ਦੀ ਅਮਨ ਸ਼ਾਂਤੀ ਉੱਤੇ ਵੱਡਾ ਬਿਆਨ ਦਿਤਾ ਹੈ। ਉਹਨਾਂ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਾਡੇ ਸਰਹੱਦੀ ਸੂਬੇ ਵਿੱਚ ਸ਼ਾਂਤੀ ਬਹੁਤ ਜ਼ਰੂਰੀ ਹੈ। ਉਹਨਾਂ ਇਕ ਟਵੀਟ ਦੇ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਟੈਗ ਵੀ ਕੀਤਾ ਹੈ।
ਦੱਸ ਦਈਏ ਕਿ ਪੰਜਾਬ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਖੁਦ ਘਟਨਾ ਵਾਲੇ ਸਥਾਨ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਕਿ 7 ਸ਼ੱਕੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ।ਆਰਪੀਜੀ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਹੈ।ਇਹ ਫੌਜ ਦੇ ਟੈਂਕਾਂ ਤੱਕ ਉਡਾਉਣ ਦੀ ਸਮਰੱਥਾ ਰੱਖਦਾ ਹੈ।
ਇਹ ਵੀ ਪੜ੍ਹੋ: 7 ਮਹੀਨੇ ਵਿੱਚ ਦੂਜਾ ਆਰਪੀਜੀ ਅਟੈਕ, 7 ਮਹੀਨੇ ਪਹਿਲਾਂ ਵੀ ਹੋਇਆ ਸੀ ਅਜਿਹਾ, ਕਿੱਥੇ ਤੱਕ ਪਹੁੰਚੀ ਜਾਂਚ