ਚੰਡੀਗੜ੍ਹ : ਹਨੂੰਮਾਨ ਜੈਅੰਤੀ ਯਾਨਿ ਕਿ ਹਨੂੰਮਾਨ ਜੀ ਦਾ ਜਨਮ ਦਿਨ ਇਸ ਸਾਲ 6 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਹਨੂੰਮਾਨ ਜੀ ਨੂੰ ਬਜਰੰਗ ਬਲੀ ਵੀ ਕਿਹਾ ਜਾਂਦਾ ਹੈ। ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਚੇਤਰ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਦੇਸ਼ ਭਰ ਦੇ ਮੰਦਿਰਾਂ ਵਿਚ ਇਸ ਦਿਨ ਜਾਪ ਅਤੇ ਪੂਜਾ ਕਰਵਾਈਆਂ ਜਾਂਦੀਆਂ ਹਨ ਵੱਡੇ ਵੱਡੇ ਭੰਡਾਰੇ ਵੀ ਕੀਤੇ ਜਾਂਦੇ ਹਨ। ਇਸ ਦਿਨ ਵਿਧੀ ਵਿਦਾਨ ਦੇ ਨਾਲ ਹਨੂੰੰਮਾਨ ਨੂੰ ਖੁਸ਼ ਕਰਨ ਲਈ ਹਰ ਕੋਈ ਪੂਜਾ ਕਰਦਾ ਹੈ। ਇਸ ਹਨੂੰਮਾਨ ਜੈਅੰਤੀ ਹਨੂੰਮਾਨ ਨੂੰ ਖੁਸ਼ ਕਰਨ ਲਈ ਕੀ ਕੀਤਾ ਜਾਵੇ ? ਕਿਹੜੇ ਜਾਪ ਕੀਤੇ ਜਾਣ ? ਕਿਵੇਂ ਉਹਨਾਂ ਨੂੰ ਖੁਸ਼ ਕੀਤਾ ਜਾਵੇ ਕਿ ਸਾਰਾ ਸਾਲ ਹਨੂੰਮਾਨ ਦੀ ਕ੍ਰਿਪਾ ਉਹਨਾਂ 'ਤੇ ਬਣੀ ਰਹੀ। ਟੈਰੋ ਰੀਡਰ ਜੈਸਮੀਨ ਜੈਜ ਨੇ ਹਨੂੰਮਾਨ ਨੂੰ ਖੁਸ਼ ਕਰਨ ਅਤੇ ਹਨੂੰਮਾਨ ਜੈਅੰਤੀ 'ਤੇ ਇਹ ਉਪਾਅ ਕਰਨ ਦੇ ਟਿਪਸ ਦਿੱਤੇ ਹਨ ਜਿਸ ਨਾਲ ਹਨੂੰਮਾਨ ਜੀ ਦੀ ਕ੍ਰਿਪਾ ਉਨ੍ਹਾਂ 'ਤੇ ਬਣੀ ਰਹੇਗੀ।
ਹਨੂੰਮਾਨ ਜੈਅੰਤੀ 'ਤੇ ਖਾਸ ਪੂਜਾ ਕਰਨ ਹੋ ਸਕਦਾ ਹੈ ਲਾਭ : ਇਸ ਹਨੂੰਮਾਨ ਜੈਅੰਤੀ ਮੌਕੇ ਕਈਆਂ ਦੇ ਵਿਗੜੇ ਕੰਮ ਬਣ ਸਕਦੇ ਹਨ। ਜਿਹਨਾਂ ਲੋਕਾਂ ਨੂੰ ਕਰੀਅਰ, ਨੌਕਰੀ, ਵਿੱਤੀ ਅਤੇ ਬਾਹਰ ਜਾਣ ਤੱਕ ਕੋਈ ਮੁਸ਼ਕਿਲ ਦਰਪੇਸ਼ ਆ ਰਹੀ ਹੈ ਉਹ 11 ਪਾਨ ਦੇ ਪੱਤੇ ਲੈ ਕੇ ਉਹਨਾਂ ਦਾ ਗੰਗਾ ਜਲ ਨਾਲ ਇਸ਼ਨਾਨ ਕਰਵਾ ਅਤੇ ਪੱਤਿਆਂ ਉੱਤੇ ਜੈ ਸ਼੍ਰੀ ਰਾਮ ਲਿਖ ਕੇ ਬਜਰੰਗ ਬਲੀ ਯਾਨਿ ਕਿ ਹਨੂੰਮਾਨ ਮੰਦਿਰ ਜਾ ਕੇ ਚੜਾਏ ਜਾਣ ਤਾਂ ਨਾਲ ਹੀ ਲਾਲ ਜਾਂ ਪੀਲੇ ਰੰਗ ਦੇ ਫੁੱਲ ਭੇਂਟ ਕਰਕੇ ਦੁਆ ਕੀਤੀ ਜਾਵੇ ਤਾਂ ਮਨੋਕਾਮਨਾ ਜ਼ਰੂਰੀ ਪੂਰੀ ਹੋਵੇਗੀ।ਇਸਦੇ ਨਾਲ ਹੀ ਬਜਰੰਗ ਬਲੀ ਨੂੰ ਖੁਸ਼ ਕਰਨ ਲਈ ਵੇਸਣ ਦੇ ਲੱਡੂ ਵੀ ਚੜਾਏ ਜਾ ਸਕਦੇ ਹਨ। ਬਜਰੰਗ ਬਲੀ ਨੂੰ 3 ਤਰ੍ਹਾਂ ਦੇ ਲੱਡੂ ਪਸੰਦ ਹਨ ਕੇਸਰ ਵਾਲੇ ਵੇਸਣ ਦੇ ਲੱਡੂ, ਮਿਸ਼ਰੀ ਦੇ ਲੱਡੂ ਅਤੇ ਮੱਖਣ ਤੇ ਮਿਸ਼ਰੀ ਦੇ ਲੱਡੂ ਬਹੁਤ ਜ਼ਿਆਦਾ ਪਸੰਦ ਹਨ। ਇਹਨਾਂ ਤਿੰਨਾਂ ਵਿਚੋਂ ਕੋਈ ਵੀ ਲੱਡੂ ਬਣਾ ਕੇ ਬਲੀ ਦੇ ਚਰਨਾਂ ਵਿਚ ਚੜਾਏ ਜਾ ਸਕਦੇ ਹਨ ਅਤੇ ਬਾਕੀ ਬਣਿਆ ਪ੍ਰਸ਼ਾਦ ਗਰੀਬਾਂ ਵਿਚ ਵੰਡਣ ਨਾਲ ਹਨੂੰਮਾਨ ਦੀਆਂ ਖੁਸ਼ੀਆਂ ਲਈਆਂ ਜਾ ਸਕਦੀਆਂ ਹਨ।
ਕਾਲੇ ਅਤੇ ਸਫ਼ੈਦ ਕੱਪੜੇ ਨਹੀਂ ਪਾਉਣੇ ਚਾਹੀਦੇ : ਹਨੂੰਮਾਨ ਜੈਅੰਤੀ ਮੌਕੇ ਸਭ ਤੋਂ ਵੱਧ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਸ ਦਿਨ ਕਾਲੇ ਅਤੇ ਸਫ਼ੈਦ ਕੱਪੜੇ ਪਾ ਕੇ ਅਰਾਧਨਾ ਨਹੀਂ ਕਰਨੀ ਚਾਹੀਦੀ। ਹਨੂੰਮਾਨ ਨੂੰ ਖੁਸ਼ ਰੱਖਣ ਲਈ ਉਹਨਾਂ ਦੇ ਪਸੰਦੀਦਾ ਰੰਗ ਲਾਲ ਅਤੇ ਪੀਲਾ ਪਾ ਕੇ ਹੀ ਉਹਨਾਂ ਦੀ ਅਰਾਧਨਾ ਕਰਨੀ ਚਾਹੀਦੀ ਹੈ। ਕਾਲੇ ਜਾਂ ਸਫੈਦ ਕੱਪੜੇ ਪਾ ਕੇ ਉਹਨਾਂ ਦੀ ਪ੍ਰਸੰਨਤਾ ਦੀ ਥਾਂ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਨੂੰਮਾਨ ਜੈਅੰਤੀ ਮੌਕੇ ਇਹਨਾਂ ਰਾਸ਼ੀਆਂ ਨੂੰ ਮਿਲੇਗਾ ਲਾਭ : ਕੁੰਭ, ਮੀਨ, ਕਰਕ ਅਤੇ ਬ੍ਰਿਖ ਰਾਸ਼ੀਆਂ ਵਾਲਿਆਂ ਨੂੰ ਇਸ ਹਨੂੰਮਾਨ ਜੈਅੰਤੀ ਮੌਕੇ ਖਾਸ ਲਾਭ ਮਿਲ ਸਕਦਾ ਹੈ। ਧਿਆਨ ਰਹੇ ਕਿ ਇਸ ਰਾਸ਼ੀ ਵਾਲੇ ਬਜਰੰਗ ਬਲੀ ਦੀ ਅਰਾਧਨਾ ਜ਼ਰੂਰ ਕਰਨ ਕਿਉਂਕਿ ਵੱਡੀ ਖੁਸ਼ਖ਼ਬਰੀ ਜਾਂ ਪ੍ਰਾਪਤੀ ਇਹਨਾਂ ਰਾਸ਼ੀ ਵਾਲਿਆਂ ਨੂੰ ਮਿਲ ਸਕਦੀ ਹੈ।
ਬਜਰੰਗ ਬਲੀ ਨੂੰ ਖੁਸ਼ ਕਰਨ ਲਈ ਇਹ ਵੀ ਕੀਤਾ ਜਾ ਸਕਦਾ ਹੈ : ਬਜਰੰਗ ਬਲੀ ਨੂੰ ਖੁਸ਼ ਕਰਨ ਲਈ ਹੋਰ ਵੀ ਕਈ ਤਰੀਕਿਆਂ ਨਾਲ ਪੂਜਾ ਅਤੇ ਅਰਾਧਨਾ ਕੀਤੀ ਜਾ ਸਕਦੀ ਹੈ। ਲਾਲ ਫੁੱਲਾਂ ਦੇ ਨਾਲ ਨਾਲ ਚੌਲਾਂ ਦਾ ਪ੍ਰਸ਼ਾਦ ਬਣਾ ਕੇ ਜਾਂ ਪੀਲੇ ਰੰਗ ਦੇ ਮਿੱਠੇ ਚੌਲ ਬਣਾ ਕੇ ਬਜਰੰਗ ਬਲੀ ਦੇ ਚਰਨਾਂ ਵਿਚ ਭੇਂਟ ਕੀਤੇ ਜਾ ਸਕਦੇ ਹਨ। ਬਚੇ ਹੋਏ ਪ੍ਰਸ਼ਾਦਿ ਨੂੰ ਗਰੀਬਾਂ ਵਿਚ ਵੰਡਿਆ ਜਾਵੇ ਕਿਉਂਕਿ ਦਾਨ ਬਜਰਮਗ ਬਲੀ ਨੂੰ ਬਹੁਤ ਪਸੰਦ ਹੈ। ਇਸ ਸਾਰੀ ਪੂਜਾ ਵਿਧੀ ਦੇ ਵਿਚਾਲੇ ਇਹ ਧਿਆਨ ਰੱਖਣਾ ਹੈ ਕਿ ਜੋ ਵੀ ਦਾਨ ਕਰਨਾ ਜਾਂ ਪ੍ਰਸ਼ਾਦਿ ਚੜਾਉਣਾ ਹੈ ਉਸਦਾ ਸਭ ਤੋਂ ਪਹਿਲਾਂ ਭੋਗ ਸ੍ਰੀ ਰਾਮ ਚੰਦਰ ਨੂੰ ਲਗਾਇਆ ਜਾਵੇ ਬਾਅਦ ਵਿਚ ਹਨੂੰਮਾਨ ਜੀ ਨੂੰ। ਕਿਉਂਕਿ ਹਨੂੰਮਾਨ ਜੀ ਭਗਵਾਨ ਰਾਮ ਦੇ ਸਭ ਤੋਂ ਵੱਡੇ ਅਨੁਯਾਈ ਹਨ।
11 ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰੋ : ਹਨੂੰਮਾਨ ਜੈਅੰਤੀ ਵਾਲੇ ਦਿਨ ਇਕ ਕੰਮ ਹੋਰ ਕੀਤਾ ਜਾ ਸਕਦਾ ਹੈ ਕਿ ਆਪਣੇ ਘਰ ਵਿਚ 11 ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਜਿਹਨਾਂ ਦੇ ਘਰ ਵਿਚ ਕੋਈ ਬਿਮਾਰੀ ਹੈ, ਪੈਸਾ ਨਹੀਂ ਟਿੱਕਦਾ ਜਾਂ ਫਿਰ ਕੋਈ ਵਾਸਤੂ ਦੋਸ਼ ਹੈ ਉਸ ਘਰ ਵਿਚ ਉੱਚੀ ਆਵਾਜ਼ ਨਾਲ ਜੇਕਰ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਜਾਵੇ ਤਾਂ ਸਾਰੇ ਦੋਸ਼ ਦੂਰ ਹੋ ਜਾਂਦੇ ਹਨ। ਹਨੂੰਮਾਨ ਚਾਲੀਸਾ ਦੌਰਾਨ ਜਾਂ ਤਾਂ ਦੇਸੀ ਘਿਓ ਦਾ ਦੀਵਾ ਅਤੇ ਜਾਂ ਫਿਰ ਚਮੇਲੀ ਦੇ ਤੇਲ ਦਾ ਦੀਵਾ ਜਗਾਉਣ ਨਾਲ ਪਾਜ਼ੀਟਿਵ ਊਰਜਾ ਘਰ ਵਿਚ ਪ੍ਰਵੇਸ਼ ਕਰਦੀ ਹੈ। ਜਿਸ ਨਾਲ ਸਾਰੀਆਂ ਮੁਸ਼ਕਿਲਾਂ ਦੂਰ ਹੋਣਗੀਆਂ।
ਇਹ ਵੀ ਪੜ੍ਹੋ : Amritpal Search Operation: ਅੰਮ੍ਰਿਤਪਾਲ ਦੀ 10 ਦਿਨ ਪਹਿਲਾਂ ਪੀਲੀਭੀਤ 'ਚ ਮਿਲੀ ਲੋਕੇਸ਼ਨ, ਨੇਪਾਲ ਸਰਹੱਦ 'ਤੇ ਵਧਾਈ ਚੌਕਸੀ
ਵਰਤ ਰੱਖ ਕੇ ਮਨੋਕਾਮਨਾ ਹੋਵੇਗੀ ਪੂਰੀ : ਹਨੂੰਮਾਨ ਜੈਯੰਤੀ ਵਾਲੇ ਦਿਨ ਕੋਈ ਵੀ ਇਕ ਮਨੋਕਾਮਨਾ ਮਨ ਵਿਚ ਧਾਰ ਕੇ ਵਰਤ ਰੱਖਿਆ ਜਾਵੇ ਤਾਂ ਉਹ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ। ਨਮਕ ਦਾ ਤਿਆਗ ਕਰ ਕੇ ਵਰਤ ਵਿਚ ਮਿੱਠੀਆਂ ਚੀਜ਼ਾਂ ਖਾਣੀਆਂ ਹੁੰਦੀਆਂ ਹਨ। ਲਸਣ, ਪਿਆਜ, ਸ਼ਰਾਬ ਅਤੇ ਮੀਟ ਤੋਂ ਦੂਰ ਰਹਿ ਕੇ ਜੇਕਰ ਵਰਤ ਕੀਤਾ ਜਾਵੇ ਤਾਂ ਵਾਰੇ ਨਿਆਰੇ ਹੋ ਸਕਦੇ ਹਨ।