ਚੰਡੀਗੜ੍ਹ: ਗੁਰੁ ਆਸਰਾ ਟਰੱਸਟ ਕਈ ਨਿਆਸਰਿਆਂ (Guru Asra Trust is serving the needy in Chandigarh) ਦਾ ਆਸਰਾ ਬਣਿਆ ਹੋਇਆ ਹੈ। ਗੁਰੂ ਆਸਰਾ ਟਰੱਸਟ ਦੀ ਸਥਾਪਨਾ ਸਾਲ 1998 ਵਿਚ ਹੁਸ਼ਿਆਰਪੁਰ ਦੇ ਰਹਿਣ ਵਾਲੇ ਦਿਲਦਾਰ ਸਿੰਘ ਨੇ ਕੀਤੀ ਸੀ। ਉਹਨਾਂ ਦਾ ਪਰਿਵਾਰ ਜੁਲਾਈ 1999 ਵਿਚ ਇਸ ਜਗ੍ਹਾ ਆ ਕੇ ਵਸਿਆ ਸੀ। ਦਿਲਦਾਰ ਸਿੰਘ ਦੀ ਆਖਰੀ ਇੱਛਾ ਸੀ ਕਿ ਉਹਨਾਂ ਪਰਿਵਾਰ ਇਸ ਟਰੱਸਟ ਦੀ ਸੇਵਾ ਨੂੰ ਜਾਰੀ ਰੱਖੇ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਕੰਵਰ ਸਿੰਘ ਧਾਮੀ ਨੇ ਇਸ ਗੁਰੂ ਆਸਰਾ ਦੀ ਵਾਗਡੋਰ ਸਾਂਭੀ ਅਤੇ 25 ਸਾਲਾਂ (Caring for children and the elderly for 25 years) ਤੋਂ ਸੇਵਾਵਾਂ ਜਾਰੀ ਹਨ।
ਪਤੀ ਦੀ ਮੌਤ ਤੋਂ ਬਾਅਦ ਇਥੇ ਆਸਰਾ ਲੈਣ ਆਏ: ਗੁਰੁ ਆਸਰਾ ਟਰਸਟ ਦੀ ਮੈਨੇਜਰ ਬੀਬੀ ਭੁਪਿੰਦਰ ਕੌਰ (Bibi Bhupinder Kaur Manager Guru Aasra Trust) ਨੇ ਦੱਸਿਆ ਕਿ ਉਹਨਾਂ ਦੇ ਪਤੀ ਦੀ ਮੌਤ ਤੋਂ ਬਾਅਦ ਇਸ ਜਗ੍ਹਾ ਆਸਰਾ ਲੈਣ ਆਏ ਸਨ। ਉਹਨਾਂ ਦੱਸਿਆ ਕਿ ਜਦੋ ਉਹ ਇਸ ਸੰਸਥਾ ਵਿਚ ਆਏ ਸਨ ਤਾਂ ਉਹਨਾਂ ਦੇ ਬੱਚੇ ਛੋਟੇ ਸਨ ਇਕ 7 ਸਾਲ ਦਾ ਸੀ ਅਤੇ ਦੂਜਾ ਬੱਚਾ 5 ਸਾਲ ਦਾ ਸੀ। ਪਤੀ ਦੀ ਮੌਤ ਤੋਂ ਬਾਅਦ ਪਹਿਲਾਂ ਉਹ ਆਪਣੇ ਪੇਕੇ ਘਰ ਗਏ ਤਾਂ ਉਹਨਾਂ ਦੇ ਭਰਾ ਦੀ ਮੌਤ ਹੋ ਗਈ। ਉਹਨਾਂ ਦੀ ਬਜ਼ੁਰਗ ਮਾਤਾ ਲਈ ਬਹੁਤ ਔਖਾ ਹੋ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਫ਼ੈਸਲਾ ਲਿਆ ਕਿ ਹੁਣ ਉਹ ਪੇਕੇ ਘਰ ਨਹੀਂ ਰਹਿਣਗੇ ਅਤੇ ਆਪਣੇ ਬੱਚਿਆਂ ਸਮੇਤ ਗੁਰੁ ਆਸਰਾ ਆ ਗਏ।ਜਦੋਂ 2003 ਵਿਚ ਉਹ ਇਥੇ ਪਹੁੰਚੇ ਤਾਂ ਬਹੁਤ ਸਾਰੇ ਲੋਕ ਰਹਿੰਦੇ ਸਨ। ਉਹ ਵੀ ਇਸ ਜਗ੍ਹਾ ਦਾ ਹਿੱਸਾ ਬਣ ਗਏ ਅਤੇ ਸੇਵਾ ਵਿਚ ਲੱਗ ਗਏ। ਉਹਨਾਂ ਵਰਗੀਆਂ ਹੋਰ ਵੀ ਵਿਧਵਾ ਔਰਤਾਂ ਇਥੇ ਰਹਿੰਦੀਆਂ ਸਨ।ਇਹ 20 ਸਾਲਾਂ ਦਾ ਸਫ਼ਰ ਉਹਨਾਂ ਲਈ ਆਸਾਨ (The journey of 20 years is not easy for them) ਨਹੀਂ ਸੀ।
ਚੁਣੌਤੀਆਂ ਦਾ ਕਰਨਾ ਪਿਆ ਸਾਹਮਣਾ: ਬੀਬੀ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਜਗ੍ਹਾ ਆ ਕੇ ਵੀ ਉਹਨਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੱਸਿਆ ਕਿ ਬੇਸ਼ੱਕ ਇਹ ਲੋਕ ਭਲਾਈ ਦਾ ਕਾਰਜ ਹੈ ਪਰ ਬਹੁਤ ਸਾਰੇ ਲੋਕ ਇਥੇ ਵੀ ਲੱਤਾਂ ਖਿੱਚਣ ਆਉਂਦੇ ਹਨ ਕਿ ਇਹ ਸੰਸਥਾ ਕਿਸੇ ਨਾ ਕਿਸੇ ਤਰ੍ਹਾਂ ਬੰਦ ਹੋ ਜਾਵੇ। ਉਹਨਾਂ ਦੱਸਿਆ ਕਿ ਇਸ ਸੰਸਥਾ ਦੇ ਨਿਯਮਾਂ ਅਨੁਸਾਰ ਹੀ ਸਾਨੂੰ ਕੰਮ (work according to the rules of the organization) ਕਰਨਾ ਪੈਂਦਾ ਹੈ। ਆਪਣੀ ਆਜ਼ਾਦੀ ਦੀ ਕੋਈ ਹੋਂਦ ਨਹੀਂ।ਸਾਰੇ ਬੱਚਿਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਮੋਹ ਅਤੇ ਪਿਆਰ ਦੇਣਾ ਪੈਂਦਾ ਹੈ। ਉਹਨਾਂ ਦੱਸਿਆ ਕਿ ਉਹ ਆਪਣੇ ਬੱਚਿਆਂ ਅਤੇ ਇਥੇ ਰਹਿ ਰਹੇ ਬੱਚਿਆਂ ਵਿਚ ਵਿਤਕਰਾ ਨਹੀਂ ਕਰ ਸਕਦੇ। ਬੱਚੇ ਵੀ ਇਥੇ ਸਹਾਰਾ ਲੈਣ ਆਏ ਸੀ ਅਤੇ ਉਹ ਵੀ ਇਸ ਥਾਂ ਸਹਾਰਾ ਹੀ ਲੈਣ ਆਏ ਸੀ।
200 ਤੋਂ ਜ਼ਿਆਦਾ ਬੱਚੇ ਅਤੇ ਬਜ਼ੁਰਗ ਗੁਰੂ ਆਸਰਾ ਵਿਚ ਰਹੇ: ਉਹਨਾਂ ਦੱਸਿਆ ਕਿ 200 ਤੋਂ ਜ਼ਿਆਦਾ ਬੱਚੇ ਇਸ ਸੰਸਥਾ ਵਿਚ ਹੁਣ ਤੱਕ ( 200 children have stayed in this institution ) ਰਹੇ ਹਨ। ਕੁਝ ਇਥੇ ਪਲੇ ਵੱਡੇ ਹੋਏ ਪੜਾਈ ਵੀ ਇਥੇ ਕੀਤੀ ਅਤੇ ਨੌਕਰੀਆਂ ਲੱਗਕੇ ਸੈਟਲ ਵੀ ਹੋ ਗਏ। ਹਾਲਾਂਕਿ ਕੋਵਿਡ ਦੌਰਾਨ ਬੱਚਿਆਂ ਦੀ ਗੇਦਰਿੰਗ ਘੱਟ ਕੀਤੀ ਗਈ ਅਤੇ ਕੁਝ ਬੱਚਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਭੇਜਿਆ ਗਿਆ ਅਤੇ ਗੁਰੁ ਆਸਰਾ ਵੱਲੋਂ ਉਹਨਾਂ ਨੂੰ ਹਰ ਮਦਦ ਭੇਜੀ ਜਾਂਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਦਾਇਦਾਂ ਕੀਤੀਆਂ ਗਈਆਂ ਹਨ ਕਿ 35 ਤੋਂ ਜ਼ਿਆਦਾ ਦਾ ਇਕੱਠ ਨਾ ਹੋਵੇ। ਇਸ ਵੇਲੇ ਇਥੇ 35 ਬਜ਼ੁਰਗ ਹਨ ਜਿਹਨਾਂ ਵਿਚੋਂ 3 ਅਪਾਹਿਜ ਹਨ ਅਤੇ ਕੁਝ ਦੂਜੀ ਬਰਾਂਚ ਵਿਚ ਰਹਿੰਦੇ ਹਨ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਸੀਐਮ ਚੰਨੀ, ਚੰਨੀ ਨੇ ਕਿਹਾ ਮੈਨੂੰ ਜੇਲ੍ਹ ਵਿਚ ਬੰਦ ਕਰਨ ਦੀ ਤਿਆਰੀ
ਚੰਡੀਗੜ੍ਹ ਪ੍ਰਸ਼ਾਸਨ ਨੇ ਬਹੁਤ ਸ਼ਰਤਾਂ ਲਗਾਈਆਂ: ਉਹਨਾਂ ਦੱਸਿਆ ਕਿ ਚੰਡੀਗੜ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਨਹੀਂ (no cooperation from the Chandigarh administration) ਕੀਤਾ ਜਾ ਰਿਹਾ। ਪ੍ਰਸ਼ਾਸਨ ਚੱਲੋਂ ਸੰਸਥਾ ਨੂੰੰ ਚਲਾਉਣ ਲਈ ਬਹੁਤ ਸ਼ਰਤਾਂ ਲਗਾਈਆਂ ਗਈਆਂ ਹਨ।ਉਹਨਾਂ ਆਖਿਆ ਕਿ ਸੰਸਥ ੱਵਲੋਂ ਨਿਰਸਵਾਰਥ ਕੰਮ ਕੀਤਾ ਜਾ ਰਿਹਾ ਪਰ ਪ੍ਰਸ਼ਾਸਨ ਦੀਆਂ ਸ਼ਰਤਾਂ ਅੱਗੇ ਬੇਵੱਸ ਹਨ। ਪ੍ਰਸ਼ਾਸਨ ਚਾਹੁੰਦਾ ਹੈ ਕਿ ਸ਼ਾਨਦਾਰ ਬਿਲਡਿੰਗ ਹੋਵੇ ਬਾਊਂਡਰੀ ਹੋਵੇ। 25 ਸਾਲਾਂਤੋਂ ਇਹ ਸੰਸਥਾ ਬੱਚਿਆਂ ਨੂੰ ਬਾਖੂਬੀ ਸੰਭਾਲ ਰਹੀ ਹੈ ਅਤੇ ਕਦੇ ਵੀ ਬੱਚਿਆਂ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਆਇਆ।
ਬੱਚਿਆਂ ਨਾਲ ਬਹੁਤ ਲਗਾਵ ਹੈ: ਬੀਬੀ ਭੁਪਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੱਚਿਆਂ ਨਾਲ ਬਹੁਤ ਲਗਾਵ ਹੈ ( (Caring for children and the elderly for 25 years)) ਬੱਚੇ ਉਹਨਾਂ ਨੂੰ ਮਾਤਾ ਆਖ ਕੇ ਬੁਲਾਉਂਦੇ ਹਨ। ਉਹਨਾਂ ਦੇ ਆਪਣੇ ਬੱਚੇ ਵੱਡੇ ਹੋ ਗਏ ੳਹਨਾਂ ਦੇ ਵਿਆਹ ਵੀ ਹੋ ਗਏ ਅਤੇ ਸੈਟਲ ਵੀ ਹੋ ਗਏ,ਪਰ ਟਰੱਸਟ ਵਿਚ ਰਹਿਣ ਵਾਲੇ ਬੱਚਿਆਂ ਦਾ ਮੋਹ ਉਹਨਾਂ ਨੂੰ ਬਹੁਤ ਜ਼ਿਆਦਾ ਹੈ ਉਹਨਾਂ ਪ੍ਰਤੀ ਜ਼ਿੰਮੇਵਾਰੀ ਕਦੀ ਖ਼ਤਮ ਨਹੀਂ ਹੋ ਸਕਦੀ। ਉਹਨਾਂ ਦੱਸਿਆ ਕਿ ਇਥੇ ਰਹਿੰਦੇ ਕੁਝ ਬੱਚੇ ਲਾਅ ਕਰ ਰਹੇ ਹਨ, ਕੁਝ ਇੰਜੀਨੀਅਰਿੰਗ ਦੀ ਪੜਾਈ ਕਰ ਰਹੇ ਹਨ ਅਤੇ ਕੁਝ ਦੀ ਪੁਲਿਸ ਵਿਚ ਭਰਤੀ ਵੀ ਹੋ ਚੁੱਕੀ ਹੈ।ਛੋਟੇ ਬੱਚੇ ਸਕੂਲੀ ਪੜਾਈ ਕਰ ਰਹੇ ਹਨ।
ਸੰਗਤ ਦਾ ਸਹਿਯੋਗ ਬਹੁਤ ਜ਼ਿਆਦਾ ਹੈ: ਉਹਨਾਂ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਬੱਚਿਆਂ ਉੱਚ ਸਿੱਖਿਆ ਹਾਸਲ ਕਰ ਰਹੇ ਹਨ।ਬੱਚਿਆਂ ਨੂੰ ਸਟੈਂਡ ਕਰਨ ਵਿਚ ਸੰਗਤ ਦਾ ਬਹੁਤ ਵੱਡਾ ਹੱਥ ਹੈ।ਸੰਗਤ ਦੇ ਸਹਿਯੋਗ ਨਾਲ ਹੀ ਬੱਚਿਆਂ ਨੂੰ ਕੱਪੜੇ ਅਤੇ ਖਾਣ ਪੀਣ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।