ETV Bharat / state

ਪੰਜਾਬੀ ਸਾਹਿਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ: ਡਾ. ਗੁਰਪਾਲ ਸੰਧੂ - ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਜਸਵੰਤ ਸਿੰਘ ਕੰਵਲ

ਪੰਜਾਬ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਦੇ ਡੀਨ ਡਾ.ਗੁਰਪਾਲ ਸੰਧੂ ਨੇ ਜਸਵੰਤ ਸਿੰਘ ਕੰਵਲ ਤੇ ਡਾ. ਦਲੀਪ ਕੌਰ ਟਿਵਾਣਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਪੰਜਾਬੀ ਸਾਹਿਤ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ ਕੋਈ ਨਾਵਲ ਜਾਂ ਕਹਾਣੀ ਲਿਖਦੇ ਸਨ ਤਾਂ ਉਹ ਕਾਵਿ ਭਾਸ਼ਾ ਦਾ ਪ੍ਰਯੋਗ ਕਰਦੇ ਸਨ ਅਤੇ ਉਨ੍ਹਾਂ ਦੀ ਭਾਸ਼ਾ ਕਾਫ਼ੀ ਸਰਲ ਹੁੰਦੀ ਸੀ ਜੋ ਲੋਕਾਂ ਨੂੰ ਸਮਝਣ ਵਿੱਚ ਆਸਾਨ ਸੀ।

dr. dilip kaur tiwana
ਫ਼ੋਟੋ
author img

By

Published : Feb 1, 2020, 9:37 PM IST

ਚੰਡੀਗੜ੍ਹ: ਪੰਜਾਬ ਸਾਹਿਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਪੰਜਾਬ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਦੇ ਡੀਨ ਡਾ.ਗੁਰਪਾਲ ਸੰਧੂ ਨੇ ਦੱਸਿਆ ਕਿ ਜਸਵੰਤ ਸਿੰਘ ਕੰਵਲ ਦਾ ਪੰਜਾਬ ਸਾਹਿਤ ਦੇ ਵਿੱਚ ਬਹੁਤ ਉੱਚਾ ਅਸਥਾਨ ਹੈ। ਉਨ੍ਹਾਂ ਨੇ 1947 ਦੀ ਵੰਡ ਤੋਂ ਪਹਿਲਾਂ ਪੰਜਾਬ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ ਸੀ।

ਵੀਡੀਓ

ਹੋਰ ਪੜ੍ਹੋ: ਕੁਨਾਲ ਕਾਮਰਾ ਨੇ ਭੇਜਿਆ ਇੰਡੀਗੋ ਨੂੰ ਨੋਟਿਸ, ਮੁਆਫ਼ੀਨਾਮੇ ਤੇ ਹਰਜਾਨੇ ਦੀ ਕੀਤੀ ਮੰਗ

ਇਸ ਤੋਂ ਇਲਾਵਾ ਉਨ੍ਹਾਂ ਨੇ ਡਾ. ਦਲੀਪ ਕੌਰ ਟਿਵਾਣਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਡਾ. ਟਿਵਾਣਾ ਦੇ ਐਮ.ਏ ਵਿੱਚ ਵਿਦਿਆਰਥੀ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇੱਕ ਮਹਾਨ ਸ਼ਖ਼ਸੀਅਤ ਨੂੰ ਗਵਾ ਦਿੱਤਾ ਹੈ। ਮੈਡਮ ਟਿਵਾਣਾ ਨੇ ਔਰਤਾਂ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਪੇਸ਼ ਕੀਤਾ ਜੋ ਕਿ ਔਰਤਾਂ ਦਾ ਸਹੀ ਰੂਪ ਸੀ। ਡਾ. ਟਿਵਾਣਾ ਨੇ ਆਪਣੀਆਂ ਰਚਨਾਵਾਂ ਵਿੱਚ ਹਰ ਵਰਗ ਅਤੇ ਤਬਕੇ ਦੇ ਲਈ ਖ਼ਾਸ ਤੌਰ ਤੇ ਦੱਬੇ ਹੋਏ ਵਰਗਾਂ ਲਈ ਆਵਾਜ਼ ਬੁਲੰਦ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੇ ਕੋਈ ਲੇਖਕ ਸਭ ਤੋਂ ਜ਼ਿਆਦਾ ਪੜ੍ਹਿਆ ਗਿਆ ਹੈ ਤਾਂ ਉਹ ਜਸਵੰਤ ਕੰਵਲ ਹਨ। ਉਨ੍ਹਾਂ ਨੇ ਵੰਡ ਤੋਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਅਤੇ ਹੁਣ ਤੱਕ ਨਿਰੰਤਰ ਲਿਖਦੇ ਆ ਰਹੇ ਸਨ। ਉਹ ਪੰਜਾਬੀ ਸਾਹਿਤ ਚੰਗੀ ਤਰ੍ਹਾਂ ਜਾਣਦੇ ਸਨ। ਇਸ ਤੋਂ ਇਲਾਵਾ ਜਦ ਜਦ ਦੇਸ਼ ਵਿੱਚ ਕੋਈ ਲਹਿਰ ਚੱਲੀ ਉਦੋਂ ਕੰਵਲ ਨੇ ਆਪਣੀਆਂ ਰਚਨਾਵਾਂ ਲਿਖੀਆਂ ਹਨ, ਜੋ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੀਆਂ ਹਨ।

ਡਾ. ਗੁਰਪਾਲ ਸੰਧੂ ਨੇ ਦੱਸਿਆ ਕਿ ਜਦ ਵੀ ਉਹ ਕੋਈ ਨਾਵਲ ਜਾਂ ਕਹਾਣੀ ਲਿਖਦੇ ਸਨ ਤਾਂ ਉਹ ਕਾਵਿ ਭਾਸ਼ਾ ਦਾ ਪ੍ਰਯੋਗ ਕਰਦੇ ਸਨ ਅਤੇ ਉਹ ਭਾਸ਼ਾ ਕਾਫ਼ੀ ਸਰਲ ਹੁੰਦੀ ਸੀ ਜੋ ਲੋਕਾਂ ਨੂੰ ਸਮਝਣ ਵਿੱਚ ਆਸਾਨ ਹੁੰਦੀ ਸੀ ਤੇ ਪੜ੍ਹਨ ਵਾਲਿਆਂ ਦੇ ਮੂੰਹ 'ਤੇ ਉਹ ਭਾਸ਼ਾ ਚੜ੍ਹ ਜਾਂਦੀ ਸੀ।

Intro:ਪੰਜਾਬ ਸਾਹਿਤ ਦੇ ਵਿੱਚ ਬਾਬਾ ਬੋਹੜ ਕਹਿਲਾਉਣ ਵਾਲੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖਦੇ ਹਨ ਸੌ ਵਰ੍ਹਿਆਂ ਦੇ ਸਨ ਉਨ੍ਹਾਂ ਨੂੰ ਯਾਦ ਕਰਦਿਆਂ ਪੰਜਾਬ ਯੂਨੀਵਰਸਿਟੀ ਦੇ ਡੀਨ ਡਾ ਗੁਰਪਾਲ ਸੰਧੂ ਨੇ ਦੱਸਿਆ ਕਿ ਜਸਵੰਤ ਸਿੰਘ ਕੰਵਲ ਦਾ ਪੰਜਾਬ ਸਾਹਿਤ ਦੇ ਵਿੱਚ ਬਹੁਤ ਉੱਚਾ ਅਸਥਾਨ ਸੀ ਉਨ੍ਹਾਂ ਦੇ ਵੱਲੋਂ
ਵੰਡ ਤੋਂ ਪਹਿਲਾਂ ਪੰਜਾਬ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਸੀ ਉਨ੍ਹਾਂ ਦੱਸਿਆ ਹਾਲ ਹੀ ਵਿੱਚ ਸਾਹਿਤ ਅਕਾਦਮੀ ਦੇ ਵਿੱਚ ਜਸਵੰਤ ਕੰਵਲ ਜ਼ਿਲੇ ਤੋਂ ਵਰ੍ਹੇ ਪੂਰੇ ਹੋਣ ਤੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ ਸੀ

Body:ਡਾ ਸੰਧੂ ਨੇ ਦੱਸਿਆ ਕਿ ਪੰਜਾਬ ਵਿੱਚ ਅਗਰ ਕੋਈ ਲੇਖਕ ਸਭ ਤੋਂ ਜ਼ਿਆਦਾ ਪੜ੍ਹਿਆ ਗਿਆ ਹੈ ਤਾਂ ਉਹ ਜਸਵੰਤ ਕੰਵਲ ਜੀ ਨੇ ਉਨ੍ਹਾਂ ਦੀ ਇਹ ਖਾਸੀਅਤ ਸੀ ਜੇਕਰ ਪੰਜਾਬੀ ਸਾਹਿਤ ਬਾਰੇ ਕੋਈ ਵੀ ਕੁਝ ਜਾਣਨਾ ਚਾਹੁੰਦਾ ਸੀ ਤਾਂ ਸਾਰਾ ਸਾਹਿਤ ਉਸ ਦੇ ਅੱਗੇ ਖੋਲ੍ਹ ਕੇ ਰੱਖ ਦਿੰਦੀ ਸੀ ਉਹ ਵੰਡ ਤੋਂ ਪਹਿਲਾਂ ਲਿਖਣਾ ਸ਼ੁਰੂ ਹੋਏ ਅਤੇ ਹੁਣ ਤੱਕ ਨਿਰੰਤਰ ਲਿਖਦੇ ਆ ਰਹੇ ਸੀ ਉਹ ਪੰਜਾਬ ਦਾ ਸਾਹਿਤ ਚੰਗੀ ਤਰ੍ਹਾਂ ਜਾਣਦੇ ਸੀ ਅਤੇ ਇਸ ਵਿੱਚ ਆਪਣਾ ਭਰਪੂਰ ਯੋਗਦਾਨ ਉਨ੍ਹਾਂ ਦੇ ਵੱਲੋਂ ਪਾਇਆ ਗਿਆ ਸੀ ਇਸ ਤੋਂ ਇਲਾਵਾ ਜਦੋਂ ਜਦੋਂ ਦੇਸ਼ ਦੇ ਵਿੱਚ ਕੋਈ ਲਹਿਰ ਚੱਲੀ ਜਿਵੇਂ ਪ੍ਰਗਤੀਸ਼ੀਲ ਨਕਸਲਵਾਦ ਦੀ ਜਾਂ ਖਾੜਕੂਵਾਦ ਕਮਲ ਜੀ ਨੇ ਆਪਣੀਆਂ ਰਚਨਾਵਾਂ ਲਿਖੀਆਂ ਉਨ੍ਹਾਂ ਦੱਸਿਆ ਕਿ ਜਸਵੰਤ ਕੰਵਲ ਜੀ ਦੇ ਅਚਾਨਕ ਚਲੇ ਜਾਣ ਦੇ ਨਾਲ ਪੰਜਾਬੀ ਸਾਹਿਤ ਨੂੰ ਕਦੀ ਨਾ ਪੂਰਾ ਪੈਣ ਵਾਲਾ ਘਾਟਾ ਪਿਆ ਹੈ

Conclusion:ਜਸਵੰਤ ਕੰਵਲ ਜੀ ਦੇ ਖਾਲਸੇ ਬਾਰੇ ਗੱਲ ਕਰਦੇ ਡਾਕਟਰ ਗੁਰਪਾਲ ਸੰਧੂ ਨੇ ਦੱਸਿਆ ਕਿ ਜਦੋਂ ਵੀ ਉਹ ਕੋਈ ਗੱਲ ਨਾਵਲ ਜਾਂ ਕਹਾਣੀ ਲਿਖਦੇ ਸੀ ਤਾਂ ਉਸਦੇ ਵਿੱਚ ਕਾਵਿ ਭਾਸ਼ਾ ਦਾ ਪ੍ਰਯੋਗ ਕਰਦੇ ਸੀ ਅਤੇ ਉਹ ਭਾਸ਼ਾ ਇੰਨੀ ਸਿੱਧੀ ਸਾਦੀ ਹੁੰਦੀ ਸੀ ਕਿ ਪੜ੍ਹਨ ਵਾਲੇ ਦੇ ਮੂੰਹ ਤੇ ਚੜ੍ਹ ਜਾਂਦੀ ਸੀ ਅਤੇ ਬਾਅਦ ਦੇ ਵਿੱਚ ਕਹਾਵਤਾਂ ਬਣ ਜਾਂਦੀਆਂ ਸੀ ਉਹ ਅਸਰਦਾਰ ਭਾਸ਼ਾ ਲਿਖਣ ਵਾਲੇ ਪ੍ਰਬੁੱਧ ਸਾਹਿਤਕਾਰ ਸੀ ਜੋ ਕਿ ਸਮਕਾਲੀਨ ਘਟਨਾਵਾਂ ਵੀ ਲਿਖਦੇ ਸੀ ਡਾਕਟਰ ਗੁਰਪਾਲ ਸੰਧੂ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਜਸਵੰਤ ਕੰਵਲ ਦੀ ਹਿੰਦੁਸਤਾਨ ਦੇ ਸਭ ਤੋਂ ਲੰਮੀ ਉਮਰ ਜੀਣ ਵਾਲੇ ਸਾਹਿਤਕਾਰ ਬਣਨ ਪਰ ਅਜਿਹਾ ਹੋ ਨਾ ਸਕਿਆ ਪਰ ਉਹ ਅੱਜ ਵੀ ਪੰਜਾਬ ਸਾਹਿਤ ਦੇ ਸਭ ਤੋਂ ਲੰਬੀ ਉਮਰ ਚੀਨ ਵਾਲੇ ਸਾਹਿਤਕਾਰ ਬਣੇ ਜਿਨ੍ਹਾਂ ਨੇ ਦੋ ਦਹਾਕੇ ਸਾਡੇ ਵਿੱਚ ਗੁਜ਼ਾਰੇ ਨੇ

ਬਾਈਟ ਡਾ ਗੁਰਪਾਲ ਸੰਧੂ ਡੀਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
ETV Bharat Logo

Copyright © 2024 Ushodaya Enterprises Pvt. Ltd., All Rights Reserved.