ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਭਾਰਤ ਤੋਂ ਬਚਣ ਦੇ ਲਈ ਅਮਰੀਕਾ ਵਿੱਚ ਸ਼ਰਨ ਲੈਣ ਦੀ ਤਿਆਰੀ ਕਰ ਰਿਹਾ ਹੈ। ਭਾਰਤੀ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਗੋਲਡੀ ਬਰਾੜ ਕੈਲੀਫੋਰਨੀਆ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਕੈਨੇਡਾ ਵਿੱਚ ਲੁਕੇ ਖਾਲਿਸਤਾਨ ਸਮਰਥਕਾਂ ਦੇ ਦਸਤਾਵੇਜ਼ ਤਿਆਰ ਕਰਨ ਵਿੱਚ ਵੀ ਰੁੱਝਿਆ ਹੋਇਆ ਹੈ। (Gangster Goldy Brar) (Sidhu Moosewala Murder Case update)
ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਗੋਲਡੀ: ਭਾਰਤੀ ਡੋਜ਼ੀਅਰ ਅਨੁਸਾਰ ਗੋਲਡੀ 15 ਅਗਸਤ 2017 ਨੂੰ ਕੈਨੇਡਾ ਪਹੁੰਚਿਆ ਸੀ ਅਤੇ ਬਾਅਦ ਵਿੱਚ ਅਮਰੀਕਾ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਉਦੋਂ ਤੋਂ ਹੀ ਉਹ ਕੈਲੀਫੋਰਨੀਆ ਵਿੱਚ ਇੱਕ ਨਵਾਂ ਠਿਕਾਣਾ ਸਥਾਪਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਜਾਂਚ ਤੋਂ ਬਚਣ ਲਈ ਐਨਕ੍ਰਿਪਟਡ ਸੰਚਾਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਿਹਾ ਹੈ। ਇੰਟੈਲੀਜੈਂਸ ਡੋਜ਼ੀਅਰ ਤੋਂ ਪਤਾ ਚੱਲਦਾ ਹੈ ਕਿ ਉਹ ਆਪਣਾ ਠਿਕਾਣਾ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਸਥਾਪਿਤ ਕਰਨਾ ਚਾਹੁੰਦਾ ਸੀ।
ਗੈਂਗਸਟਰ ਲੰਡਾ ਬਾਰੇ ਵੀ ਡਾਟਾ ਇਕੱਠਾ ਕਰ ਰਹੀ ਭਾਰਤੀ ਏਜੰਸੀ: ਇਕ ਡੋਜ਼ੀਅਰ ਵਿਚ ਹੋਰ ਖਾਲਿਸਤਾਨੀ ਅਤੇ ਉਸ ਦੇ ਸਾਥੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ ਹੈ। ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਲੰਡਾ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਦੇ ਕਰੀਬੀ ਵਜੋਂ ਜਾਣਿਆ ਜਾਂਦਾ ਹੈ। ਦਸਤਾਵੇਜ਼ ਲੰਡਾ ਦੇ ਅਪਰਾਧਿਕ ਇਤਿਹਾਸ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੇ ਹਨ। ਜਿਸ ਵਿੱਚ 2022 ਦੀ ਇੱਕ ਅਹਿਮ ਘਟਨਾ ਵੀ ਸ਼ਾਮਲ ਹੈ। ਜਦੋਂ ਉਸਨੇ 4 ਨਵੰਬਰ 2022 ਨੂੰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਗੱਲ ਖੁੱਲ ਕੇ ਕਬੂਲ ਕੀਤੀ ਸੀ। ਲੰਡਾ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਇੱਕ ਫੇਸਬੁੱਕ ਪੋਸਟ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ।
ਕਈ ਕੈਨੇਡੀਅਨ ਖਾਲਿਸਤਾਨ ਸਮਰਥਕਾਂ ਬਾਰੇ ਇਕੱਤਰ ਕੀਤਾ ਡਾਟਾ: ਦੂਜੇ ਪਾਸੇ ਭਾਰਤ ਸਰਕਾਰ ਨੇ ਕੈਨੇਡੀਅਨ ਖਾਲਿਸਤਾਨ ਸਮਰਥਕਾਂ ਬਾਰੇ ਵੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਇੱਕ 66 ਸਾਲਾ ਸਤਿੰਦਰਪਾਲ ਸਿੰਘ ਦਾ ਵੀ ਜ਼ਿਕਰ ਹੈ, ਜਿਸ ਦੇ ਮਾਰੇ ਗਏ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਨਾਲ ਸਬੰਧ ਸਨ। ਇਸ ਵੇਲੇ ਸਤਿੰਦਰਪਾਲ ਸਿੰਘ ਵੈਨਕੂਵਰ ਵਿੱਚ ਰਹਿੰਦਾ ਹੈ। ਕੱਟੜਪੰਥੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਉਹ 1974 ਵਿੱਚ ਕੈਨੇਡਾ ਚਲਾ ਗਿਆ ਸੀ। ਫਿਰ 1979 ਵਿੱਚ ਭਾਰਤ ਪਰਤਿਆ ਅਤੇ ‘ਆਪ੍ਰੇਸ਼ਨ ਬਲੂ ਸਟਾਰ’ ਕਾਰਨ ਪੈਦਾ ਹੋਈ ਅਸ਼ਾਂਤੀ ਤੋਂ ਬਾਅਦ ਉਹ ਮੁੜ ਕੈਨੇਡਾ ਚਲਾ ਗਿਆ। ਸਮੇਂ ਦੇ ਨਾਲ ਸਤਿੰਦਰ ਨੇ ਵੱਧ ਰਹੇ ਕੱਟੜਪੰਥੀ ਵਿਚਾਰ ਅਪਣਾਏ ਅਤੇ ਕੈਨੇਡੀਅਨ ਗੁਰਦੁਆਰਿਆਂ ਵਿੱਚ ਖਾਲਿਸਤਾਨੀ ਕਾਜ਼ ਦੀ ਸਰਗਰਮੀ ਨਾਲ ਵਕਾਲਤ ਕੀਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ 1986 ਵਿੱਚ ਡਾ. ਸੋਹਣ ਸਿੰਘ ਵੱਲੋਂ ਪੰਥਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।
- Akali Leader Murder: ਹੁਸ਼ਿਆਰਪੁਰ 'ਚ ਦੇਰ ਸ਼ਾਮ ਅਕਾਲੀ ਆਗੂ ਸੁਰਜੀਤ ਅਣਖੀ ਦਾ ਗੋਲੀਆਂ ਮਾਰ ਕੇ ਕਤਲ
- 4 Boys Drown In Yamuna: ਗਣੇਸ਼ ਵਿਸਰਜਨ ਦੌਰਾਨ ਇੱਕ ਹੀ ਪਰਿਵਾਰ ਦੇ 4 ਨੌਜਵਾਨ ਯਮੁਨਾ 'ਚ ਡੁੱਬੇ, ਦੋ ਦੀ ਮੌਤ
- Rail Roko Movement: ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ 'ਚ ਰੇਲਵੇ ਲਾਈਨਾਂ 'ਤੇ ਕਿਸਾਨ ਤਾਂ ਯਾਤਰੀ ਹੋਏ ਪ੍ਰੇਸ਼ਾਨ, ਅੱਜ ਵੀ 90 ਰੇਲਾਂ ਹੋਣਗੀਆਂ ਪ੍ਰਭਾਵਿਤ
ਭਾਰਤ ਦੇ ਖੁਫੀਆ ਡੋਜ਼ੀਅਰ 'ਚ ਕਈ ਨਾਂ ਸ਼ਾਮਲ: ਇਸ ਤੋਂ ਇਲਾਵਾ ਭਾਰਤ ਵੱਲੋਂ ਤਿਆਰ ਡੋਜ਼ੀਅਰ 'ਚ ਕਰੀਬ 22 ਖਾਲਿਸਤਾਨੀ ਸਮਰਥਕਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਨੋਵਰ ਢਿੱਲੋਂ, ਸੁਲਿੰਦਰ ਸਿੰਘ, ਮਲਕੀਤ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਭਗਤ ਸਿੰਘ ਬਰਾੜ, ਗੁਰਜੀਤ ਸਿੰਘ ਚੀਮਾ, ਸਤਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਗੋਲਡੀ ਬਰਾੜ, ਟਹਿਲ ਸਿੰਘ, ਲਖਬੀਰ ਸਿੰਘ ਲੰਡਾ, ਮਨਵੀਰ ਸਿੰਘ ਧੂਰਾ, ਮੋਨਿੰਦਰ ਸਿੰਘ ਬੁੱਲ, ਗੁਰਜਿੰਦਰ ਸਿੰਘ ਪੰਨੂ, ਰਮਨਦੀਪ ਸਿੰਘ, ਮਨਦੀਪ ਸਿੰਘ ਧਾਲੀਵਾਲ, ਸੰਦੀਪ ਸਿੰਘ, ਪਰਵਕਾਰ ਸਿੰਘ ਦੁਲਈ, ਮਨਵੀਰ ਸਿੰਘ, ਅਰਸ਼ਦੀਪ ਸਿੰਘ ਡੱਲਾ ਅਤੇ ਜੂਨ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਵੀ ਸ਼ਾਮਲ ਹਨ।