ਮਲੇਰਕੋਟਲਾ: ਮੁਸਲਿਮ ਭਾਈਚਾਰੇ ਵਿੱਚ ਦੋ ਵੱਡੇ ਤਿਉਹਾਰ ਈਦ ਉਲ ਫਿਤਰ ਦਾ ਤਿਉਹਾਰ ਅਤੇ ਈਦ ਉਲ ਆਜ਼ਹਾ ਦੋ ਤਿਆਰ ਹੁੰਦੇ ਨੇ। ਹੁਣ ਭਲਕੇ ਦੇਸ਼-ਦੁਨੀਆਂ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਬਕਰਈਦ ਦਾ ਤਿਉਹਾਰ ਚੰਨ ਚੜ੍ਹਨ ਦੇ ਨਾਲ ਸ਼ੁਰੂ ਹੋ ਜਾਵੇਗਾ। ਦੱਸਿਆ ਦੀਏ ਕਿ ਤਿਉਹਾਰ ਤਿੰਨ ਦਿਨ ਚੱਲਦਾ ਹੈ ਅਤੇ ਤਿੰਨ ਦਿਨ ਲੋਕ ਬੱਕਰਿਆਂ ਦੀਆਂ ਕੁਰਬਾਨੀਆਂ ਦਿੰਦੇ ਨੇ। ਹਾਲਾਂਕਿ ਕੁਝ ਮਹੀਨੇ ਪਹਿਲਾਂ ਗੁਜ਼ਰੇ ਈਦ ਉਲ ਫਿਤਰ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ ਸੀ।
ਸਭ ਤੋਂ ਵੱਡੀ ਬੱਕਰਿਆਂ ਦੀ ਮੰਡੀ: ਇਨ੍ਹਾਂ ਦਿਨਾਂ ਦੇ ਅੰਦਰ ਮਲੇਰਕੋਟਲਾ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਬੱਕਰਿਆਂ ਦੀ ਮੰਡੀ ਲੱਗਦੀ ਹੈ। ਜਿਸ ਦੇ ਵਿੱਚ ਕਈ ਸੂਬਿਆਂ ਜਿਵੇਂ ਰਾਜਸਥਾਨ, ਹਿਮਾਚਲ ,ਹਰਿਆਣਾ, ਅਤੇ ਯੂਪੀ ਤੋਂ ਵਪਾਰੀ ਆ ਕੇ ਆਪਣੇ ਬੱਕਰੇ ਵੇਚ ਕੇ ਮੁਨਾਫ਼ਾ ਕਮਾਉਂਦੇ ਹਨ। ਇਸ ਬਾਰ ਵੀ ਇੰਨਾ ਸੂਬਿਆਂ ਤੋ ਵਾਪਰੀ ਆਏ ਹੋਏ ਨੇ ਅਤੇ ਆਪਣੇ ਵੱਖੋ-ਵੱਖਰੀ ਕਿਸਮ ਦੇ ਬੱਕਰੇ ਨਾਲ ਲੈਕੇ ਆਏ ਨੇ। ਇਨ੍ਹਾਂ ਬੱਕਰਿਆਂ ਦੀ ਕੀਮਤ ਹਜ਼ਾਰਾਂ ਤੋ ਲੈਕੇ ਲੱਖਾਂ ਰੁਪਏ ਤੱਕ ਹੈ। ਬੱਕਰਾ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਤਿਉਹਾਰ ਤੋਂ ਕਰੀਬ 10 ਦਿਨ ਪਹਿਲਾਂ ਮੰਡੀ ਵਿੱਚ ਬੱਕਰੇ ਲੈਕੇ ਆਉਂਦੇ ਸਨ ਅਤੇ 10 ਦਿਨ ਪਹਿਲਾਂ ਤੋਂ ਹੀ ਲੋਕ ਬੱਕਰੇ ਖਰੀਦਣ ਲਈ ਪਹੁੰਚੇ ਨੇ। ਉਨ੍ਹਾਂ ਕਿਹਾ ਕਿ ਲੋਕ ਬੱਕਰੇ ਅੱਲਾ ਲਈ ਕੁਰਬਾਨ ਕਰ ਰਹੇ ਨੇ ਇਸ ਲਈ ਬੱਕਰਿਆ ਦੀ ਕੀਮਤ ਲੱਖਾਂ ਰੁਪਏ ਵੀ ਅਦਾ ਕਰ ਰਹੇ ਹਨ।
3 ਦਿਨ ਚੱਲੇਗਾ ਬਕਰੀਦ ਦਾ ਤਿਉਹਾਰ: ਇਸ ਮੌਕੇ ਜਦੋਂ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੰਮਾਂ ਸਮਾਂ ਇੰਤਜ਼ਾਰ ਕਰਨ ਮਗਰੋਂ ਇਹ ਬਕਰੀਦ ਦਾ ਤਿਓਹਾਰ ਆਉਂਦਾ ਹੈ ਅਤੇ ਇਸ ਸਮੇਂ ਉਹ ਬੱਕਰੇ ਵੇਚ ਕੇ ਚੰਗਾ ਮੁਨਾਫਾ ਕਮਾਉਂਦੇ ਹਨ। ਦੱਸ ਦਈਏ ਕਿ ਪੂਰੇ ਪੰਜਾਬ ਭਰ ਵਿੱਚੋਂ ਲੋਕ ਬੱਕਰੇ ਦੀ ਖਰੀਦਾਰੀ ਕਰਨ ਲਈ ਇਸ ਮੰਡੀ ਵਿੱਚ ਲੋਕ ਸਭ ਤੋਂ ਜ਼ਿਆਦਾ ਇਸ ਕਰਕੇ ਆਉਂਦੇ ਹਨ ਕਿਉਂਕਿ ਇਸ ਥਾਂ ਤੋਂ ਉਨ੍ਹਾਂ ਨੂੰ ਹਰ ਨਸਲ ਦਾ ਵਧੀਆ ਬੱਕਰਾ ਮਿਲ ਜਾਂਦਾ ਹੈ ਅਤੇ ਉਹ ਬੱਕਰੇ ਨੂੰ ਖੁਸ਼ੀ-ਖੁਸ਼ੀ ਕੁਰਬਾਨੀ ਕਰਨ ਲਈ ਖਰੀਦਕੇ ਲੈਕੇ ਜਾਂਦੇ ਹਨ। ਕੁਰਬਾਨੀ ਦਾ ਸਿਲਸਲਾ 3 ਦਿਨ ਚੱਲੇਗਾ ਬਕਰੀਦ ਦਾ ਤਿਉਹਾਰ ਇਸ ਮਹੀਨੇ ਦੀ 29 ਤਰੀਕ ਨੂੰ ਸ਼ੁਰੂ ਹੋਵੇਗਾ।