ETV Bharat / state

ਗੈਂਗਸਟਰ ਸੁਖਪ੍ਰੀਤ ਬੁੱਡਾ ਨੂੰ ਅਦਾਲਤ ਵਿੱਚ ਕੀਤਾ ਪੇਸ਼ - ਗੈਂਗਸਟਰ ਸੁਖਪ੍ਰੀਤ ਬੁੱਡਾ

ਗੈਂਗਸਟਰ ਸੁਖਪ੍ਰੀਤ ਬੁੱਡਾ ਨੂੰ ਅੱਜ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਉਸ ਨੂੰ 7 ਦਿਨਾਂ ਲਈ ਹੋਰ ਰਿਮਾਂਡ 'ਤੇ ਲੈ ਲਿਆ ਹੈ।

ਗੈਂਗਸਟਰ ਸੁਖਪ੍ਰੀਤ ਬੁੱਡਾ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼
ਗੈਂਗਸਟਰ ਸੁਖਪ੍ਰੀਤ ਬੁੱਡਾ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼
author img

By

Published : Nov 30, 2019, 4:49 PM IST

ਮੋਹਾਲੀ: ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਗੋਲੀ ਚਲਾਉਣ ਸਮੇਤ ਵੱਖ-ਵੱਖ ਮਾਮਲਿਆਂ ਤਹਿਤ ਰਿਮਾਂਡ 'ਤੇ ਚੱਲ ਰਹੇ ਗੈਂਗਸਟਰ ਸੁਖਪ੍ਰੀਤ ਬੁੱਡਾ ਦੀ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਵੱਲੋਂ ਬੁੱਢਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਸ ਨੂੰ 7 ਦਿਨ ਲਈ ਹੋਰ ਰਿਮਾਂਡ 'ਤੇ ਲੈ ਲਿਆ ਹੈ।

ਵੇਖੋ ਵੀਡੀਓ

ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਅਰਮੇਨੀਆ ਤੋਂ ਸਪੁਰਦਗੀ ਲੈ ਕੇ ਮੁਹਾਲੀ ਪੁਲਿਸ ਵੱਲੋਂ ਬੀਤੀ 23 ਤਰੀਕ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਦਾ ਰਿਮਾਂਡ ਲਿਆ ਗਿਆ ਸੀ, ਉਸ ਦਾ ਇਹ ਰਿਮਾਂਡ ਖਤਮ ਹੋਣ ਮਗਰੋਂ ਉਸ ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨਾਂ ਲਈ ਉਸ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ। ਉੱਥੇ ਹੀ ਪੁਲਿਸ ਵੱਲੋਂ ਰਿਮਾਂਡ ਦੌਰਾਨ ਬੁੱਢਾ ਤੋਂ ਇੱਕ 30 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ ਨਾਲ ਹੀ ਬੁੱਢਾ ਤੋਂ ਪੁੱਛਗਿੱਛ ਤਹਿਤ ਮੱਧ ਪ੍ਰਦੇਸ਼ ਵਿੱਚ ਉਸ ਦੇ ਇੱਕ ਸਾਥੀ ਲਖਵਿੰਦਰ ਲੱਖਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੁਖਪ੍ਰੀਤ ਬੁੱਢਾ ਉੱਤੇ ਕਤਲ ਸਮੇਤ ਹੋਰ ਵੱਖ-ਵੱਖ ਧਰਾਵਾਂ ਤਹਿਤ ਕਈ ਮਾਮਲੇ ਦਰਜ ਹਨ। ਸੁਖਪ੍ਰੀਤ ਬੁੱਢਾ 2011 ਨੂੰ ਕਤਲ ਦੇ ਕੇਸ ਵਿੱਚ ਜੇਲ੍ਹ ਗਿਆ ਸੀ ਅਤੇ 2016 ਦੇ ਵਿੱਚ ਪੈਰੋਲ ਮਿਲਣ ਤੋਂ ਬਾਅਦ ਇਹ ਵਿਦੇਸ਼ ਫਰਾਰ ਹੋ ਗਿਆ ਸੀ ਜਿਸ ਦੀ ਬੀਤੀ 23 ਤਰੀਕ ਨੂੰ ਅਰਮੇਨੀਆ ਤੋਂ ਸਪੁਰਦਗੀ ਲਈ ਗਈ ਸੀ।

Intro:ਗਾਇਕ ਪਰਮੀਸ਼ ਵਰਮਾ ਉੱਪਰ ਗੋਲੀ ਚਲਾਉਣ ਸਮੇਤ ਵੱਖ ਵੱਖ ਮਾਮਲਿਆਂ ਤਹਿਤ ਰਿਮਾਂਡ 'ਤੇ ਚੱਲ ਰਹੇ ਗੈਂਗਸਟਰ ਸੁਖਪ੍ਰੀਤ ਬੁੱਡਾ ਦੀ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਵੱਲੋਂ ਬੁੱਢਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸਭ ਦਿਨ ਦਾ ਹੋਰ ਰਿਮਾਂਡ ਲੈ ਲਿਆ ਹੈ

Body:ਜਾਣਕਾਰੀ ਲਈ ਦੱਸ ਦੀਏ ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਅਰਮੇਨੀਆ ਤੋਂ ਸਪੁਰਦਗੀ ਲੈ ਕੇ ਮੁਹਾਲੀ ਪੁਲੀਸ ਵੱਲੋਂ ਬੀਤੀ 23 ਤਰੀਕ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਦਾ ਰਿਮਾਂਡ ਲਿਆ ਗਿਆ ਸੀ ਜਿੱਥੇ ਅੱਜ ਉਸ ਦਾ ਇਹ ਰਿਮਾਂਡ ਖਤਮ ਹੋਇਆ ਤਾਂ ਪੁਲੀਸ ਵੱਲੋਂ ਮੁੜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਸੱਤ ਦਿਨ ਦਾ ਹੋਰ ਰਿਮਾਂਡ ਲੈ ਲਿਆ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਜਿੱਥੇ ਰਿਮਾਂਡ ਦੌਰਾਨ ਬੁੱਢਾ ਤੋਂ ਇੱਕ 30 ਬੋਰ ਦੀ ਪਿਸਤੌਲ ਬਰਾਮਦ ਕੀਤੀ ਗਈ ਨਾਲ ਹੀ ਬੁੱਢਾ ਤੋਂ ਪੁੱਛਗਿੱਛ ਤਹਿਤ ਮੱਧ ਪ੍ਰਦੇਸ਼ ਵਿੱਚ ਉਸਦਾ ਇੱਕ ਸਾਥੀ ਲਖਵਿੰਦਰ ਲੱਖਾ ਵੀ ਗ੍ਰਿਫਤਾਰ ਕੀਤਾ ਗਿਆ ਜੋ ਹਾਲੇ ਤੱਕ ਮੱਧ ਪ੍ਰਦੇਸ਼ ਪੁਲਸ ਦੀ ਕਸਟਡੀ ਦੇ ਵਿੱਚ ਹੈ ਉਸ ਨੂੰ ਵੀ ਮੁਹਾਲੀ ਪੁਲੀਸ ਵੱਲੋਂ ਮੁਹਾਲੀ ਲਿਆਂਦਾ ਜਾ ਸਕਦਾ ਹੈ ਅੱਜ ਪੁਲੀਸ ਵੱਲੋਂ ਹੋਰ ਰਿਮਾਂਡ ਦੀ ਮੰਗ ਕਰਦੇ ਹੋਏ ਦਲੀਲ ਦਿੱਤੀ ਗਈ ਕਿ ਇਸ ਪਾਸੋਂ ਆਈ 20 ਕਾਰ ਬਰਾਮਦ ਕਰਨੀ ਹੈ ਜੋ ਕਿ ਰਾਜਸਥਾਨ ਦੇ ਵਿੱਚ ਹੈ ਉਸ ਵਿੱਚ ਭਾਰੀ ਮਾਤਰਾ ਦੇ ਵਿੱਚ ਅਸਲਾ ਹੋਣ ਦੀ ਸੰਭਾਵਨਾ ਹੈ ਨਾਲ ਹੀ ਪੁਲਸ ਦਾ ਅਦਾਲਤ ਵਿੱਚ ਕਹਿਣਾ ਸੀ ਕਿ ਇਸ ਤੋਂ ਇਹ ਵੀ ਜਾਣਕਾਰੀ ਲੈਣੀ ਹੈ ਕਿ ਇਹ ਵਿਦੇਸ਼ ਵਿੱਚ ਕਿਨ੍ਹਾਂ ਦੇ ਸੰਪਰਕ ਵਿੱਚ ਸੀ ਅਤੇ ਕਿਸ ਤਰ੍ਹਾਂ ਇਹ ਲੋਕਾਂ ਤੋਂ ਫਿਰੌਤੀਆਂ ਦੀ ਮੰਗ ਕਰਦੇ ਸਨ ਅਤੇ ਹੋਰ ਕਿਹੜੇ ਕਿਹੜੇ ਇਸਦੇ ਸਾਥੀ ਇਸ ਵਿੱਚ ਸ਼ਾਮਿਲ ਸਨ ਅਦਾਲਤ ਨੇ ਪੁਲਿਸ ਦੀ ਦਲੀਲਾਂ ਸੁਣਦੇ ਹੋਏ ਸੱਤ ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਹੈ ਇਥੇ ਦੱਸਣਾ ਬਣਦਾ ਹੈ ਕਿ ਸੁਪਰੀਤ ਬੁੱਢਾ ਉੱਪਰ ਕਤਲ ਸਮੇਤ ਹੋਰ ਵੱਖ ਵੱਖ ਧਰਾਵਾਂ ਤਹਿਤ ਪੰਦਰਾਂ ਤੋਂ ਵੱਧ ਮਾਮਲੇ ਦਰਜ ਹਨ ਸੁਖਪ੍ਰੀਤ ਬੁੱਢਾ 2011 ਨੂੰ ਕਤਲ ਦੇ ਕੇਸ ਵਿੱਚ ਜੇਲ੍ਹ ਗਿਆ ਸੀ ਅਤੇ 2016 ਦੇ ਵਿੱਚ ਪੈਰੋਲ ਤੋਂ ਮਿਲਣ ਤੋਂ ਬਾਅਦ ਇਹ ਫਰਾਰ ਹੋ ਗਿਆ ਸੀ ਜਿਸ ਦੀ ਬੀਤੀ 23 ਤਰੀਕ ਨੂੰ ਅਰਮੇਨੀਆ ਤੋਂ ਸਪੁਰਦਗੀ ਲਈ ਗਈ ਸੀ

Conclusion:ਬਾਈਟ ਵਕੀਲ ਸੁਖਪ੍ਰੀਤ ਬੁੱਢਾ( ਸੀ ਐੱਸ ਬਾਵਾ)
ETV Bharat Logo

Copyright © 2025 Ushodaya Enterprises Pvt. Ltd., All Rights Reserved.