ETV Bharat / state

Simrajit Bains on Open Debate: ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਸੀਐੱਮ ਮਾਨ ਨੂੰ ਲਿਖਿਆ ਪੱਤਰ, ਕਿਹਾ- ਮੈਨੂੰ ਵੀ ਡਿਬੇਟ 'ਚ ਆਉਣ ਦਾ ਦਿੱਤਾ ਜਾਵੇ ਮੌਕਾ

Main Punjab Boldaa Haan: ਪੰਜਾਬ ਦੇ ਮੁੱਦਿਆਂ ਉੱਤੇ ਇੱਕ ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਡਿਬੇਟ ਅੰਦਰ ਸ਼ਾਮਿਲ ਹੋਣ ਲਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਬੈਂਸ (Former MLA Simarjit Bains) ਨੇ ਸੀਐੱਮ ਮਾਨ ਨੂੰ ਪੱਤਰ ਲਿਖਿਆ ਹੈ।

Former MLA Simarjit Bains wrote a letter to Chief Minister Bhagwant Mann and demanded to include himself in the debate.
Simrajit Bains on debate: ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਸੀਐੱਮ ਮਾਨ ਨੂੰ ਲਿਖਿਆ ਪੱਤਰ,ਕਿਹਾ- ਮੈਨੂੰ ਵੀ ਡਿਬੇਟ 'ਚ ਆਉਣ ਦਾ ਦਿੱਤਾ ਜਾਵੇ ਮੌਕਾ
author img

By ETV Bharat Punjabi Team

Published : Oct 31, 2023, 8:18 AM IST

ਚੰਡੀਗੜ੍ਹ (Main Punjab Boldaa Haan): ਲੁਧਿਆਣਾ ਵਿੱਚ ਸਤਲੁੱਜ-ਯਮੁਨਾ ਲਿੰਕ ਨਹਿਰ ਅਤੇ ਪੰਜਾਬ ਦੇ ਹੋਰ ਭਖਦੇ ਮੁੱਦਿਆਂ ਉੱਤੇ ਹੋਣ ਜਾ ਰਹੀ ਡਿਬੇਟ ਵਿੱਚ ਸ਼ਮੂਲੀਅਤ (Engage in debate) ਕਰਨ ਲਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh maan) ਨੂੰ ਪੱਤਰ ਲਿਖਿਆ ਹੈ। ਸਾਬਕਾ ਵਿਧਾਇਕ ਨੇ ਪੱਤਰ ਰਾਹੀਂ ਕਿਹਾ ਹੈ ਕਿ ਖੁੱਲ੍ਹੀ ਬਹਿਸ ਵਿੱਚ ਉਨ੍ਹਾਂ ਨੂੰ ਆਉਣ ਦਾ ਸੱਦਾ ਦਿੱਤਾ ਜਾਵੇ।

ਪਾਣੀਆਂ ਦੀ ਬਹਿਸ ਵਿੱਚ ਸ਼ਾਮਿਲ ਹੋਣ ਲਈ ਲਿਖਿਆ ਪੱਤਰ: ਸਿਮਰਜੀਤ ਸਿੰਘ ਬੈਂਸ (Simarjit Singh Bains) ਨੇ ਕਿਹਾ ਕਿ, 'ਮੈਂ ਸਿਰਫ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਦੇ ਮੁੱਦੇ ਉੱਤੇ ਇਸ ਬਹਿਸ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਹਾਂ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਜੇਕਰ ਯੋਗ ਲੱਗੇ ਤਾਂ ਮੈਨੂੰ ਦੱਸਣ ਦੀ ਕਿਰਪਾਲਤਾ ਕਰੋ,'। ਦੱਸ ਦਈਏ ਜਿੱਥੇ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਹੋਰ ਵਿਰੋਧੀ ਇਸ ਖੁੱਲ੍ਹੀ ਡਿਬੇਟ ਵਿੱਚ ਸੱਦਾ ਮਿਲਣ ਦੇ ਬਾਵਜੂਦ ਜਾਣ ਤੋਂ ਇਨਕਾਰ ਕਰ ਰਹੇ ਹਨ ਉੱਥੇ ਸਿਮਰਜੀਤ ਬੈਂਸ ਨੇ ਪੱਤਰ ਲਿਖ ਕੇ ਡਿਬੇਟ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

ਬੈਂਸ ਨੇ ਸੀਐੱਮ ਮਾਨ ਨੂੰ ਲਿਖਿਆ ਪੱਤਰ
ਬੈਂਸ ਨੇ ਸੀਐੱਮ ਮਾਨ ਨੂੰ ਲਿਖਿਆ ਪੱਤਰ

ਕਾਂਗਰਸ ਅਤੇ ਭਾਜਪਾ ਨੇ ਚੁੱਕੇ ਹਨ ਡਿਬੇਟ ਦੇ ਸੰਚਾਲਕ ਉੱਤੇ ਸਵਾਲ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਕਿਹਾ ਕਿ ਬਹਿਸ ਨਾਲ ਸਬੰਧਤ ਜਿਹੜੀਆਂ ਚਿੰਤਾਵਾਂ ਉਨ੍ਹਾਂ ਨੇ ਵਿਚਾਰੀਆਂ ਸਨ, ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਹੱਲ ਨਹੀਂ ਕੀਤਾ। ਬਹਿਸ ਲਈ ਇੱਕ ਸੁਤੰਤਰ ਅਤੇ ਨਿਰਪੱਖ ਸੰਚਾਲਕ ਹੋਣਾ ਚਾਹੀਦਾ ਸੀ। ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਸੰਚਾਲਕ ਪ੍ਰੋਫੈਸਰ ਨਿਰਮਲ ਜੋੜਾ ਤੋਂ ਨਿਰਪੱਖ ਆਚਰਣ ਦੀ ਉਮੀਦ ਨਹੀਂ ਰੱਖ ਜਾ ਸਕਦੀ। ਬਹਿਸ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਕਿਸੇ ਸੇਵਾਮੁਕਤ ਜੱਜ ਨੂੰ ਹੋਣਾ ਚਾਹੀਦਾ ਸੀ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਡਿਬੇਟ ਦੇ ਸੰਚਾਲਕ ਨਿਰਮਲ ਜੋੜਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਸੀ ਕਿ ਜਿਸ ਸ਼ਖ਼ਸ ਨੂੰ ਸਰਕਾਰ ਦੇ ਰਹਿਮ ਸਦਕਾ ਨੌਕਰੀ ਅਤੇ ਅਹੁਦੇ ਮਿਲੇ ਹੋਣ ਉਹ ਡਿਬੇਟ ਦਾ ਸੰਚਾਲਨ ਸਹੀ ਦਿਸ਼ਾ ਵੱਲ ਕਿਵੇਂ ਕਰ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.