ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਨੂੰ ਪੰਜਾਬ ਵਿਜੀਲੈਂਸ ਵਿਭਾਗ (Punjab Vigilance Department ) ਵੱਲੋਂ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਸਾਬਕਾ ਵਿਧਾਇਕਾ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੂੰ ਵੀ ਵਿਜੀਲੈਂਸ ਵੱਲੋਂ ਰਾਊਂਡਅਪ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਇਨ੍ਹਾਂ ਖਿਲਾਫ ਅੰਦਰੂਨੀ ਜਾਂਚ ਕੀਤੀ ਜਾ ਰਹੀ ਸੀ।
ਪਤੀ-ਪਤਨੀ ਗ੍ਰਿਫ਼ਤਾਰ: ਸ੍ਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਤਹਿਤ ਕਈ ਵਾਰ ਸਾਬਕਾ ਵਿਧਾਇਕਾ ਅਤੇ ਉਸ ਦੇ ਪਤੀ ਤੋਂ ਵਿਜੀਲੈਂਸ ਵਿਭਾਗ ਵੱਲੋਂ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਅੱਜ ਸਤਿਕਾਰ ਕੌਰ ਗਹਿਰੀ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਉਹਨਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੂੰ ਫਿਰੋਜ਼ਪੁਰ ਸਥਿਤ ਉਸ ਦੀ ਰਿਹਾਇਸ਼ ਤੋਂ ਰਾਊਂਡਅਪ ਕੀਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਰੀ ਨੂੰ ਫਿਰੋਜ਼ਪੁਰ ਲਿਆਂਦਾ ਜਾ ਰਿਹਾ ਹੈ। ਇੱਥੇ ਦੱਸਣਯੋਗ ਇਹ ਵੀ ਹੈ ਕਿ ਜਦੋਂ ਸਤਿਕਾਰ ਕੌਰ ਗਹਿਰੀ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਗਈ ਸੀ ਤਾਂ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ ਸੀ।
- Heroin recovered: ਸਰਹੱਦੀ ਪਿੰਡ ਖਾਲੜਾ ਦੇ ਖੇਤਾਂ 'ਚੋਂ ਜ਼ਮੀਨ ਹੇਠ ਦੱਬੀ ਤਿੰਨ ਕਿੱਲੋ ਹੈਰੋਇਨ ਬਰਾਮਦ, ਬੀਐੱਸਐੱਫ ਅਤੇ ਸੀਆਈਏ ਸਟਾਫ਼ ਨੇ ਚਲਾਇਆ ਸਰਚ ਆਪ੍ਰੇਸ਼ਨ
- ASIA CUP 2023: ਮੁਹੰਮਦ ਸਿਰਾਜ ਨੇ ਇਨਸਾਨੀਅਤ ਦੀ ਮਿਸਾਲ ਕੀਤੀ ਪੇਸ਼, ਮੈਨ ਆਫ ਦਿ ਪਲੇਅਰ ਵਜੋਂ ਮਿਲੀ ਰਾਸ਼ੀ ਕੀਤੀ ਗਰਾਊਂਡ ਸਟਾਫ ਦੇ ਨਾਮ
- Mobile Phones Fake IMEI Numbers: ਜਾਅਲੀ IMEI ਨੰਬਰ ਬਣਾ ਮੋਬਾਈਲ ਵੇਚਣ ਵਾਲੇ ਗ੍ਰਿਫ਼ਤਾਰ, ਕਈ ਫੋਨ ਬਰਾਮਦ
ਕਾਂਗਰਸ ਦਾ ਪੱਲਾ ਛੱਡ ਫੜ੍ਹੀ ਸੀ ਕਾਂਗਰਸ: 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਵੱਲੋਂ ਆਸ਼ੂ ਬਾਂਗੜ ਅਤੇ ਆਮ ਆਦਮੀ ਪਾਰਟੀ ਵੱਲੋਂ ਰਜਨੀਸ਼ ਦਹੀਆ ਖੜ੍ਹੇ ਹੋਏ ਸਨ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਰਜਨੀਸ਼ ਦਹੀਆ ਜੇਤੂ ਰਹੇ ਸਨ। ਦੱਸ ਦਈਏ ਸਤਿਕਾਰ ਕੌਰ ਗਹਿਰੀ ਨੂੰ ਟਿਕਟ ਨਾ ਦੇਣ ਦਾ ਕਾਰਨ ਕਾਂਗਰਸ ਵੱਲੋਂ ਦੱਸਦਿਆਂ ਕਿਹਾ ਗਿਆ ਸੀ ਕਿ ਸਤਿਕਾਰ ਕੌਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਦੇ ਤਹਿਤ ਨਾਜਾਇਜ਼ ਆਮਦਨ ਵਧਾਈ ਜਾ ਰਹੀ ਸੀ, ਜਿਸ ਦੀਆਂ ਸ਼ਿਕਾਇਤਾਂ ਪਾਰਟੀ ਕੋਲ ਲਗਾਤਾਰ ਜਾ ਰਹੀਆਂ ਸਨ ਅਤੇ ਇਸ ਤੋਂ ਇਲਾਵਾ ਸਾਬਕਾ ਵਿਧਾਇਕਾ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਦੀਆਂ ਆਡੀਓ ਵੀ ਬਹੁਤ ਵਾਇਰਲ ਹੋਈਆਂ ਸਨ, ਜਿਸ ਕਾਰਨ ਸਤਿਕਾਰ ਕੌਰ ਨੂੰ ਕਾਂਗਰਸ ਪਾਰਟੀ ਨੇ ਉਸ ਸਮੇਂ ਟਿਕਟ ਨਹੀਂ ਦਿੱਤੀ ਸੀ। ਅੱਜ ਵਿਜੀਲੈਂਸ ਵਿਭਾਗ ਨੇ ਕਾਰਵਾਈ ਕਰਦੇ ਹੋਏ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅੱਗੇ ਦੀ ਪੁੱਛ ਪੜਤਾਲ ਲਈ ਫਿਰੋਜ਼ਪੁਰ ਲਿਆਂਦਾ ਜਾ ਰਿਹਾ ਹੈ।