ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਸੈਲਰੀ ਨਹੀਂ ਮਿਲ ਪਾ ਰਹੀ ਹੈ। ਇਸ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਕਿ ਅੱਜ ਮੁਲਾਜ਼ਮਾਂ ਨੂੰ ਸੈਲਰੀ ਪਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੋਲ ਤਨਖਾਹ ਦੇਣ ਦੇ ਪੈਸੇ ਨਹੀਂ ਹਨ। ਫੰਡ ਦੀ ਕਮੀ ਕਾਰਨ ਸੈਲਰੀ ਦਾ ਬੁਰਾ ਹਾਲ ਹੈ। ਪਰ, ਸਾਡੇ ਵਾਲੇ ਇਸ ਦਾ ਧਿਆਨ ਰੱਖਿਆ ਜਾਵੇਗਾ ਕਿ ਮੁਲਾਜ਼ਮਾਂ ਨੂੰ ਅੱਜ ਤਨਖਾਹ ਪਾ ਦਿੱਤੀ ਜਾਵੇਗੀ।
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮ ਕਰ ਰਹੇ ਸੈਲਰੀ ਦੀ ਉਡੀਕ: ਦੂਜੇ ਪਾਸੇ, ਤਨਖ਼ਾਹ ਨਾ ਮਿਲਣ ਦੇ ਮਾਮਲੇ 'ਚ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਅਜੇ ਵੀ ਤਨਖ਼ਾਹ ਦਾ ਇੰਤਜ਼ਾਰ ਕਰ ਰਹੇ ਹਾਂ। ਪੰਜਾਬ ਸਿਵਲ ਸਕੱਤਰੇਤ ਸਟਾਫ਼ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਦੇ ਦਾਅਵੇ ਭਾਵੇਂ ਕੁਝ ਵੀ ਹੋਣ ਪਰ ਅਜੇ ਤੱਕ ਸਾਨੂੰ ਤਨਖਾਹ ਨਹੀਂ ਮਿਲੀ। ਕਰੀਬ 7 ਦਿਨ ਬੀਤ ਚੁੱਕੇ ਹਨ ਪਰ ਸਰਕਾਰੀ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਪੂਰਾ ਪਰਿਵਾਰ ਤਨਖਾਹ ’ਤੇ ਨਿਰਭਰ ਹੈ, ਜੇਕਰ ਤਨਖਾਹ ਇਕ ਦਿਨ ਵੀ ਲੇਟ ਹੋ ਜਾਂਦੀ ਹੈ ਤਾਂ ਉਸ ਦਾ ਪੂਰਾ ਪਰਿਵਾਰ ਪ੍ਰਭਾਵਿਤ ਹੁੰਦਾ ਹੈ।
ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਵਾਰ-ਵਾਰ ਸਰਕਾਰ ਨੂੰ ਬੇਨਤੀ ਕੀਤੀ ਹੈ, ਪਰ ਇਸ ਦੇ ਬਾਵਜੂਦ ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ। ਜੇਕਰ ਇਹੀ ਸਥਿਤੀ ਰਹੀ ਤਾਂ ਅਸੀਂ ਮੁੜ ਤੋਂ ਅੰਦੋਲਨ ਦਾ ਰਾਹ ਅਖਤਿਆਰ ਕਰਾਂਗੇ ਅਤੇ ਸਰਕਾਰ ਖਿਲਾਫ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਸਨ, ਪੰਜਾਬ ਦੇ 90 ਫੀਸਦੀ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਪਰ ਹੁਣ ਸਰਕਾਰ ਬਣਨ ਤੋਂ ਬਾਅਦ ਸਰਕਾਰ ਮੁਲਾਜ਼ਮਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ। ਉੱਥੇ ਹੀ, ਯੂਨੀਅਨ ਦੇ ਕੋਆਰਡੀਨੇਟਰ ਸੁਸ਼ੀਲ ਕੁਮਾਰ ਨੇ ਕਿਹਾ ਕਿ 14 ਸਤੰਬਰ ਨੂੰ ਚੰਡੀਗੜ੍ਹ ਵਿੱਚ ਸਰਕਾਰ ਖ਼ਿਲਾਫ਼ ਵੱਡਾ ਅੰਦੋਲਨ ਕੀਤਾ ਜਾਵੇਗਾ।ਦੱਸ ਦਈਏ ਕਿ ਇਕ ਪਾਸੇ ਪੰਜਾਬ ਵਿੱਚ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਨਤਾ ਨਾਲ ਇਹ ਫ੍ਰੀ ਸਕੀਮਾਂ ਦੇ ਵਾਅਦੇ ਕੀਤੇ। ਇਸ ਵਿੱਚ ਮਹਿਲਾਵਾਂ ਲਈ ਬੱਸਾਂ ਵਿੱਚ ਮੁਫ਼ਤ ਸਫ਼ਰ, ਮੁਫ਼ਤ ਬਿਜਲੀ ਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇਣ ਦਾ ਵਾਅਦਾ ਸ਼ਾਮਲ ਸੀ। ਪਰ, ਹੁਣ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਜਿਸ ਕਰਕੇ ਮੁਲਾਜ਼ਮਾਂ ਨੂੰ ਸੈਲਰੀ ਤੱਕ ਨਹੀਂ ਦਿੱਤੀ ਜਾ ਰਹੀ ਹੈ।
ਫ੍ਰੀ ਦੀ ਸਕੀਮ ਦਾ ਪ੍ਰਭਾਵ ਹੋਣ ਕਰਕੇ ਜਨਤਾ ਨੂੰ ਬਿਜਲੀ ਮੁਫਤ ਮਿਲ ਰਹੀ, ਪਰ ਮੁਲਾਜ਼ਮਾਂ ਨੂੰ ਤਨਖਾਹ ਨਹੀਂ।ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਅੱਜ ਸੈਲਰੀ ਮੁਲਾਜ਼ਮਾਂ ਦਿੱਤੀ ਗਈ ਹੈ।ਪੰਜਾਬ ਵਿੱਚ ਮਹਿਲਾਵਾਂ ਲਈ ਬੱਸਾਂ ਵਿੱਚ ਮੁਫ਼ਤ ਸਫ਼ਰ, ਮੁਫ਼ਤ ਬਿਜਲੀ ਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇਣ ਦਾ ਵਾਅਦਿਆਂ ਨਾਲ ਸੱਤਾ ਵਿੱਚ ਆਈ ਆਪ ਸਰਕਾਰ, ਹੁਣ ਹਿਮਾਚਲ ਵਿੱਚ ਵੀ ਇਹੀ ਢਿੰਡੋਰਾ ਪਿਟ ਰਹੀ ਹੈ। ਪਰ ਦੂਜੇ ਪਾਸੇ, ਪੰਜਾਬ ਵਿੱਚ ਮੁਫਤ ਵਾਲੇ ਐਲਾਨਾਂ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ।
ਦੂਜੇ ਪਾਸੇ, ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਇਹ ਬਦਲਾਅ ਹੈ, ਜੋ ਕਹਿ ਰਹੇ ਸਨ। ਅਸੀਂ ਮਹਿਲਾਵਾਂ ਨੂੰ ਪੈਨਸ਼ਨ ਦੇਵਾਂਗੇ ਵੱਡੇ ਵੱਡੇ ਦਾਅਵੇ ਕੀਤੇ। ਉਹ ਫੇਲ੍ਹ ਹੋ ਗਏ ਹਨ, ਜੋ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦੇ ਸਕਦੀ ਉਹ ਹੋਰ ਕੀ ਕਰੇਗੀ।
-
Dear @BhagwantMann ji have you got anything to say about your old statement of calling an empty public exchequer a “Pipa”? pic.twitter.com/V8vsgifyBf
— Sukhpal Singh Khaira (@SukhpalKhaira) September 7, 2022 " class="align-text-top noRightClick twitterSection" data="
">Dear @BhagwantMann ji have you got anything to say about your old statement of calling an empty public exchequer a “Pipa”? pic.twitter.com/V8vsgifyBf
— Sukhpal Singh Khaira (@SukhpalKhaira) September 7, 2022Dear @BhagwantMann ji have you got anything to say about your old statement of calling an empty public exchequer a “Pipa”? pic.twitter.com/V8vsgifyBf
— Sukhpal Singh Khaira (@SukhpalKhaira) September 7, 2022
ਉੱਥੇ ਹੀ, ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਸੂਬਾ ਸਰਕਾਰ ਉੱਤੇ ਤੰਜ ਕੱਸਦਿਆਂ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ "ਜੇਕਰ ਖਜ਼ਾਨਾ ਖਾਲੀ ਹੈ ਤਾਂ ਉਸ ਖਜ਼ਾਨਾ ਕਿਉ ਕਹਿ ਰਹੇ, ਪੀਪਾ ਕਹੋ ਫਿਰ।"
ਭਾਜਪਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਇਸ ਮਾਮਲੇ ਉੱਤੇ ਬੋਲਦਿਆ ਕਿਹਾ ਕਿ ठਸਰਕਾਰੀ ਮੁਲਾਜ਼ਮਾਂ ਨੂੰ ਆਪ ਸਰਕਾਰ ਸੈਲਰੀ ਨਹੀਂ ਦੇ ਰਹੀ ਕਿਉਂਕਿ ਪੰਜਾਬ ਸਰਕਾਰ ਰੈਵੇਨਿਯੂ ਵਿੱਚ ਆਏ ਪੈਸ ਕੇਜਰੀਵਾਲ ਦੀ ਰਾਜਨੀਤੀ ਵਿੱਚ ਖ਼ਰਚ ਕਰ ਰਹੀ ਹੈ।"
ਉਨ੍ਹਾਂ ਕਿਹਾ ਕਿ "ਕੇਜਰੀਵਾਰ ਨੂੰ ਹੈਲੀਕਾਪਟਰ ਵਿੱਚ ਝੂਟਿਆਂ ਤੇ ਹੋਰਾਂ ਸ਼ਹਿਰਾਂ ਚੈਨਲਾਂ ਉੱਤੇ ਇਸ਼ਤਿਹਾਰਾਂ ਉੱਤੇ ਇਹ ਪੈਸੇ ਖ਼ਰਚ ਕੀਤੇ ਜਾ ਰਹੇ ਹਨ।"
ਦੱਸ ਦਈਏ ਕਿ ਸਰਕਾਰੀ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਪੰਜਾਬ ਸਰਕਾਰ ਕੋਲੋਂ ਮੁਲਾਜ਼ਮਾਂ ਨੂੰ ਸੈਲਰੀਆਂ ਦੇਣ ਦਾ ਪ੍ਰਬੰਧ ਨਹੀਂ ਹੋ ਪਾ ਰਿਹਾ ਹੈ। ਕਈ ਥਾਵਾਂ ਉੱਤੇ ਸੈਲਰੀਆਂ ਨਾ ਮਿਲਣ ਕਰਕੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ। ਸੱਤਾ ਗਲਿਆਰਿਆਂ ਵਿੱਚ ਇਹ ਅਫ਼ਵਾਹ ਹੈ ਕਿ ਸਰਕਾਰ ਫੰਡਾਂ ਦੀ ਘਾਟ ਨਾਲ ਜੂਝ ਰਹੀ ਹੈ। ਇਕ ਨਿਯਮ ਦੇ ਤੌਰ ਉੱਤੇ ਸਰਕਾਰ ਆਮ ਤੌਰ 'ਤੇ ਹਰ ਮਹੀਨੇ ਪਹਿਲੀ ਤਰੀਖ ਨੂੰ ਪਿਛਲੇ ਮਹੀਨੇ ਦੀਆਂ ਤਨਖਾਹਾਂ ਦਾ ਭੁਗਤਾਨ ਕਰਦੀ ਹੈ। ਸਤੰਬਰ ਦੇ ਛੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀਆਂ ਅਗਸਤ ਮਹੀਨੇ ਦੀਆਂ ਤਨਖਾਹਾਂ ਦਾ ਭੁਗਤਾਨ ਨਹੀਂ ਕਰ ਸਕੀ ਹੈ। ਅਧਿਕਾਰੀਆਂ ਮੁਤਾਬਕ, ਜਦੋਂ ਤੋਂ ਜੀਐਸਟੀ ਮੁਆਵਜ਼ਾਂ ਪ੍ਰਣਾਲੀ ਖ਼ਤਮ ਹੋਈ ਹੈ, ਉਦੋਂ ਤੋਂ ਹੀ ਸਰਕਾਰ ਫੰਡ ਦੀ ਕਮੀ ਨਾਲ ਜੂਝ ਰਹੀ ਹੈ।
ਸੂਬੇ ਨੂੰ ਪਿਛਲੇ ਵਿੱਤੀ ਸਾਲ ਵਿੱਚ ਕੇਂਦਰ ਤੋਂ ਜੀਐਸਟੀ ਮੁਆਵਜ਼ੇ ਵਜੋਂ 16,000 ਕਰੋੜ ਰੁਪਏ ਮਿਲੇ ਸਨ। ਇਸ ਸਾਲ, ਇਸ ਨੂੰ ਸਿਰਫ਼ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਮੁਆਵਜ਼ਾ ਮਿਲਿਆ ਜਿਸ ਤੋਂ ਬਾਅਦ ਜੀਐਸਟੀ 30 ਜੂਨ ਤੋਂ ਬੰਦ ਹੋ ਗਈ। ਸੂਬੇ ਦਾ ਸਾਲਾਨਾ ਤਨਖਾਹ ਬਿੱਲ, ਜਿਵੇਂ ਕਿ ਮੌਜੂਦਾ ਵਿੱਤੀ ਬਜਟ ਵਿੱਚ ਪ੍ਰਤੀਬਿੰਬਤ ਹੈ, 31,171 ਕਰੋੜ ਰੁਪਏ, ਜਾਂ ਹਰ ਮਹੀਨੇ ਲਗਭਗ 2,597 ਕਰੋੜ ਰੁਪਏ ਹੈ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੇਰੀ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਲਈ ਵਿਆਜ ਵਜੋਂ ਪੈਸਾ ਕਮਾਉਣ ਲਈ 1,000 ਕਰੋੜ ਰੁਪਏ ਦਾ ਨਿਵੇਸ਼ ਕਰਨ ਕਾਰਨ ਹੋਈ ਹੈ।
ਇਹ ਵੀ ਪੜ੍ਹੋ: ਕਾਂਗਰਸੀ ਸਰਪੰਚ ਉੱਤੇ ਲੱਗੇ ਨਸ਼ਾ ਵੇਚਣ ਦੇ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ