ETV Bharat / state

ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ, ਬਿਆਸ ਦਰਿਆ ਦੇ ਇਲਾਕੇ ਨੂੰ ਕੀਤਾ ਅਲਰਟ - ਲੋਕਾਂ ਨੂੰ ਕੀਤਾ ਗਿਆ ਅਲਰਟ

ਪੌਂਗ ਡੈਮ ਦੇ ਪੰਜ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ ਅਤੇ ਇਹ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈੈ। ਪਾਣੀ ਦਾ ਪੱਧਰ ਵਧਣ ਨਾਲ ਬਿਆਸ ਨਾਲ ਲੱਗਦੇ ਇਲਾਕਿਆਂ ਲਈ ਪਰੇਸ਼ਾਨੀ ਆ ਸਕਦੀ ਹੈ।

Flood gates of Paung Dam open in Punjab
ਪੰਜਾਬ ਵਿੱਚ ਪੌਂਗ ਡੈਮ ਦੇ ਫਲੱਡ ਗੇਟ ਖੋਲੇ, ਕੱਲ੍ਹ ਤੋਂ ਸ਼ਰਤਾਂ ਨਾਲ ਖੁੱਲ੍ਹਣਗੇ ਸੂਬੇ ਦੇ ਸਕੂਲ
author img

By

Published : Jul 16, 2023, 8:28 PM IST

ਚੰਡੀਗੜ੍ਹ ਡੈਸਕ: ਸੂਬਾ ਸਰਕਾਰ ਵੱਲੋਂ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਜਾਣਕਾਰੀ ਮੁਤਾਬਿਕ ਡੈਮ ਦੇ 5 ਗੇਟ ਖੋਲ੍ਹ ਦਿੱਤੇ ਗਏ ਹਨ ਅਤੇ ਇਨ੍ਹਾਂ ਗੇਟਾਂ ਰਾਹੀਂ 22 ਹਜਾਰ 700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇਹ ਪਾਣੀ ਬਿਆਸ ਵਿੱਚ ਪਾਇਆ ਜਾਵੇਗਾ ਅਤੇ ਇਸ ਨਾਲ ਬਿਆਸ ਦੇ ਨਾਲ ਲੱਗਦੇ ਇਲਾਕਿਆਂ ਲਈ ਪਰੇਸ਼ਾਨੀ ਹੋ ਸਕਦੀ ਹੈ। ਕਿਉਂਕਿ ਬਿਆਸ ਦੇ ਪਾਣੀ ਦਾ ਪੱਧਰ ਵੀ ਵਧ ਸਕਦਾ ਹੈ। ਦੂਜੇ ਪਾਸੇ ਲੋਕਾਂ ਨੂੰ ਇਸ ਸਬੰਧੀ ਅਲਰਟ ਵੀ ਕਰ ਦਿੱਤਾ ਗਿਆ ਹੈ।

ਘਬਰਾਉਣ ਦੀ ਲੋੜ ਨਹੀਂ : ਜਾਣਕਾਰੀ ਮੁਤਾਬਿਕ ਪੰਜਾਬ ਦੇ ਮਾਝੇ ਇਲਾਕੇ ਵਿੱਚ ਇਸ ਵੇਲੇ ਹਾਲਾਤ ਚਿੰਤਾ ਵਾਲੇ ਹਨ। ਇਸ ਤੋਂ ਇਲਾਵਾ ਪਠਾਨਕੋਟ ਲਾਗੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਵੀ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ 4 ਮੀਟਰ ਨੀਚੇ ਵਗ ਰਿਹਾ ਹੈ। ਹਾਲਾਂਕਿ ਕਿ ਡੈਮ ਦਾ ਪਾਣੀ ਵੀ 523 ਮੀਟਰ ਤੱਕ ਪਹੁੰਚ ਗਿਆ ਹੈ। ਜਦੋਂ ਕਿ ਇਹ ਖਤਰੇ ਦਾ ਨਿਸ਼ਾਨ 527 ਮੀਟਰ ਲਾਗੇ ਹੁੰਦਾ ਹੈ। ਇਸ ਲਈ ਇਸ ਡੈਮ ਦੇ ਵੀ ਫਲੱਡ ਗੇਟ ਖੋਲ੍ਹਣ ਦੀ ਜਰੂਰਤ ਪੈ ਸਕਦੀ ਹੈ। ਦੂਜੇ ਪਾਸੇ ਪੌਂਗ ਡੈਮ ਵੱਲੋਂ ਪਾਣੀ ਛੱਡਣ ਨੂੰ ਘਬਰਾ ਕੇ ਦੇਖਣ ਦੀ ਲੋੜ ਨਹੀਂ ਹੈ। ਪੌਂਗ ਡੈਮ ਤੋਂ ਟਰਬਾਈਨਾਂ ਰਾਹੀਂ 18,000 ਕਿਊਸਿਕ ਪਾਣੀ ਪਹਿਲਾਂ ਹੀ ਬਾਹਰ ਕੀਤਾ ਚੁੱਕਿਆ ਸੀ ਅਤੇ ਫਿਲਹਾਲ ਫਲੱਡ ਗੇਟ ਤੋਂ ਸਿਰਫ 5000 ਕਿਊਸਿਕ ਪਾਣੀ ਹੀ ਗੇਟਾਂ ਰਾਹੀਂ ਰਵਾਨਾਂ ਕੀਤਾ ਜਾ ਰਿਹਾ ਹੈ। ਇਹ ਵੀ ਆਲੇ-ਦੁਆਲੇ ਦੀਆਂ ਨਹਿਰਾਂ ਵਿੱਚ ਵੀ ਪਾਇਆ ਜਾ ਰਿਹਾ ਹੈ। ਇਸ ਨਾਲ ਆਸ ਹੈ ਕਿ ਬਿਆਸ ਵਿੱਚ ਪਾਣੀ ਦੀ ਸਥਿਤੀ ਕੰਟਰੋਲ ਅੰਦਰ ਹੀ ਰਹੇਗੀ।

ਜਾਣਕਾਰੀ ਮੁਤਾਬਿਕ ਰਣਜੀਤ ਸਾਗਰ ਡੈਮ ਦਾ ਪਾਣੀ ਛੱਡਣ ਦੀ ਜੇਕਰ ਨੌਬਤ ਆਉਂਦੀ ਹੈ ਤਾਂ ਰਾਵੀ ਦੇ ਪਾਣੀ ਦਾ ਪੱਧਰ ਵਧ ਸਕਦਾ ਹੈ। ਇਹ ਪਾਣੀ ਪਾਕਿਸਤਾਨ ਵਾਲੇ ਪਾਸੇ ਜਾਵੇਗਾ। ਇਹ ਜਰੂਰ ਹੈ ਕਿ ਇਸ ਨਾਲ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਹਾਲਤ ਵਿਗੜ ਸਕਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 15 ਅਜਿਹੇ ਜਿਲ੍ਹੇ ਹਨ, ਜਿੱਥੇ ਹਾਲੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਭਲਕੇ ਖੁੱਲ੍ਹਣਗੇ ਸਕੂਲ : ਜਾਣਕਾਰੀ ਮੁਤਾਬਿਕ ਭਲਕੇ ਸੂਬੇ ਦੇ ਸਕੂਲ ਵੀ ਖੋਲ੍ਹੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਦੇ ਖੁੱਲਣ ਨਾਲ ਕੁੱਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ। ਹਾਲਾਂਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਮੁਤਾਬਿਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਜਿਨ੍ਹਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਜਿੱਥੇ ਹਾਲੇ ਵੀ ਪਾਣੀ ਭਰਿਆ ਹੋਇਆ ਹੈ, ਉਨ੍ਹਾਂ ਦੀ ਛੁੱਟੀ ਦਾ ਫੈਸਲਾ ਜ਼ਿਲ੍ਹੇ ਦੇ ਡੀ.ਸੀ. ਲੈਣਗੇ। ਪਰ ਬਾਕੀ ਸਕੂਲ ਕੱਲ੍ਹ ਤੋਂ ਖੁੱਲ੍ਹ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.