ਚੰਡੀਗੜ੍ਹ ਡੈਸਕ : ਮੋਹਾਲੀ ਦੇ ਖਰੜ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕੋਰਟ ਵਿੱਚ ਪੇਸ਼ੀ ਲਈ ਆਏ ਪ੍ਰਦੀਪ ਨਾਂਅ ਦੇ ਸਖ਼ਸ਼ ਉੱਤੇ ਗੋਲੀਆਂ ਚਲਾਈਆਂ ਗਈਆਂ। ਪ੍ਰਦੀਪ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਹਮਲੇ ਵੇਲੇ ਪ੍ਰਦੀਪ ਦਾ ਸਾਥੀ ਗੀਤਾ ਵੀ ਉਸ ਦੇ ਨਾਲ ਸੀ, ਜਿਸ ਉਤੇ ਕਾਫੀ ਮਾਮਲੇ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਗੀਤਾ ਬੰਬੀਹਾ ਗਰੁੱਪ ਦਾ ਗੁਰਗਾ ਹੈ ਤੇ ਅੱਜ ਵੀ ਹੋਈ ਫਾਇਰਿੰਗ ਗੈਂਗਵਾਰ ਦਾ ਹਿੱਸਾ ਹੈ।
ਹਮਲਾਵਰਾਂ ਨੇ ਵਰ੍ਹਾਈਆਂ 7 ਗੋਲੀਆਂ : ਪੁਲਿਸ ਅਨੁਸਾਰ ਇਹ ਹਾਦਸੇ ਤੋਂ ਬਾਅਦ ਗੀਤਾ ਅਚਾਨਕ ਗਾਇਬ ਹੋ ਗਿਆ। ਗੋਲੀ ਚਲਾਉਣ ਵਾਲੇ ਕੌਣ ਸੀ, ਕਿਥੋਂ ਆਏ ਸੀਆਈਏ ਸਟਾਫ ਇਹ ਜਾਂਚ ਕਰ ਰਿਹਾ ਹੈ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਪ੍ਰਦੀਪ ਤੇ ਗੀਤਾ ਵਿਚਕਾਰ ਝਗੜਾ ਚੱਲ ਰਿਹਾ ਸੀ, ਹੋ ਸਕਦਾ ਹੈ ਕਿ ਇਹ ਫਾਇਰਿੰਗ ਵੀ ਉਸ ਨੇ ਕਰਵਾਈ ਹੋਵੇ। ਦੱਸ ਦਈਏ ਕਿ ਪੰਜਾਬ ਵਿੱਚ ਬੰਬੀਹਾ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਵਿਚਾਲੇ ਚੱਲ ਰਹੀ ਗੈਂਗ ਵਾਰ ਜਾਰੀ ਹੈ। ਇਸ ਵਾਰ ਬੰਬੀਹਾ ਗਰੁੱਪ ਦੇ ਗੁਰਮੀਤ ਉਰਫ਼ ਗੀਤਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਖਰੜ ਦੇ ਪਿੰਡ ਰੁੜਕੀ ਦੀ ਮੁੱਖ ਸੜਕ 'ਤੇ 7 ਗੋਲੀਆਂ ਚਲਾਈਆਂ ਗਈਆਂ। ਗੀਤਾ ਤਾਂ ਬਚ ਗਿਆ ਪਰ ਉਸ ਦੇ ਸਾਥੀ ਪ੍ਰਦੀਪ ਦੀ ਛਾਤੀ ਵਿੱਚ ਗੋਲੀ ਲੱਗੀ, ਜਿਸ ਦੀ ਇਲਾਜ ਦੌਰਾਨ ਪੀਜੀਆਈ ਵਿੱਚ ਮੌਤ ਹੋ ਗਈ।
- Drug addiction: 5 STAR ਹੋਟਲਾਂ ਵਰਗੇ ਹੋਣਗੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ ! ਵੱਡੇ ਬਦਲਾਅ ਦੀ ਤਿਆਰੀ 'ਚ ਸਰਕਾਰ- ਖਾਸ ਰਿਪੋਰਟ
- Gangwar in Hoshiarpur: ਹੁਸ਼ਿਆਰਪੁਰ ਵਿੱਚ 2 ਧਿਰਾਂ ਵਿਚਕਾਰ ਗੈਂਗਵਾਰ, 1 ਦੀ ਮੌਤ, 1 ਗੰਭੀਰ
- ਸੂਬੇ ਵਿੱਚ ਲਾਗੂ ਰਾਈਟ ਟੂ ਵਾਕ, ਕੀ ਪੈਦਲ ਜਾਣ ਵਾਲਿਆਂ ਲਈ ਸੁਰੱਖਿਅਤ ਨੇ ਪੰਜਾਬ ਦੀਆਂ ਸੜਕਾਂ ?
ਜ਼ਮਾਨਤ ਉਤੇ ਬਾਹਰ ਆਇਆ ਸੀ ਗੀਤਾ : ਗੀਤਾ ਇਸੇ ਸਾਲ ਬੁੜੈਲ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਵਿਦਿਆਰਥੀ ਆਗੂ ਗੁਰਲਾਲ ਦੀ ਸਨਅਤੀ ਖੇਤਰ ਦੇ ਇੱਕ ਡਿਸਕੋਥੈਕ ਦੇ ਬਾਹਰ ਨੀਰਜ ਚਸਕਾ ਅਤੇ ਮਨੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੌਰਾਨ ਉਹ ਦੋਵੇਂ ਮੋਟਰਸਾਈਕਲ 'ਤੇ ਆਏ ਸਨ, ਉਹ ਗੀਤਾ ਤੇ ਗੁਰੀ ਨੇ ਮੁਹੱਈਆ ਕਰਵਾਇਆ ਸੀ। ਖਰੜ ਸੀਆਈਏ ਸਟਾਫ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।