ETV Bharat / state

Gold Prices: 60 ਹਜ਼ਾਰੀ ਹੋਇਆ ਸੋਨਾ, ਹੋਰ ਵੱਧਣ ਦੇ ਆਸਾਰ ! ਜਾਣੋ ਕੀ ਕਹਿੰਦੇ ਹਨ ਕਾਰੋਬਾਰੀ - ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੋਨੇ ਦੀ ਕੀਮਤ ਵਿਚ ਲੱਗਭੱਗ 5 ਤੋਂ 6000 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਜਿਸ ਤਰ੍ਹਾਂ ਲਗਾਤਾਰ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ, ਉਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਤਾਂ ਵਧ ਹੀ ਰਹੀਆਂ ਹਨ ਨਾਲ ਹੀ ਸੋਨੇ ਦਾ ਕਾਰੋਬਾਰੀਆਂ ਦੀ ਵੀ ਹਾਲਤ ਮੰਦੜੀ ਹੋ ਰਹੀ ਹੈ। ਇੰਨੀ ਮਹਿੰਗਾਈ ਹੋਣ ਤੋਂ ਬਾਅਦ ਗ੍ਰਾਹਕ ਸੋਨੇ ਦੀਆਂ ਦੁਕਾਨਾਂ ਦੇ ਕੋਲੋਂ ਵੀ ਲੰਘਣਾ ਵੀ ਪਸੰਦ ਨਹੀਂ ਕਰਦੇ, ਸੋਨਾ ਖਰੀਦਣਾ ਤਾਂ ਦੂਰ ਦੀ ਗੱਲ ਹੈ। ਚੰਡੀਗੜ੍ਹ ਦੇ ਸੋਨਾ ਕਾਰੋਬਾਰੀਆਂ ਦਾ ਹਾਲ ਵੀ ਕੁਝ ਅਜਿਹਾ ਹੀ ਹੈ, ਪੜ੍ਹੋ ਪੂਰੀ ਖਬਰ...

60 ਹਜ਼ਾਰੀ ਹੋਇਆ ਸੋਨਾ
60 ਹਜ਼ਾਰੀ ਹੋਇਆ ਸੋਨਾ
author img

By

Published : Mar 20, 2023, 4:40 PM IST

60 ਹਜ਼ਾਰੀ ਹੋਇਆ ਸੋਨਾ, ਹੋਰ ਵੱਧਣ ਦੇ ਆਸਾਰ ! ਜਾਣੋ ਕੀ ਕਹਿੰਦੇ ਹਨ ਕਾਰੋਬਾਰੀ

ਚੰਡੀਗੜ੍ਹ: ਸੋਨੇ ਦੀ ਚਮਕ ਨੇ ਲਿਸ਼ਕੋਰ ਮਾਰੀ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ ਦਰਜ ਕੀਤਾ ਗਿਆ। ਅੰਤਰਰਾਸ਼ਟਰੀ ਬਾਜ਼ਾਰ ਵਿਚ ਖਲਬਲੀ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਸੋਨਾ ਹੀ ਨਹੀਂ ਬਲਕਿ ਚਾਂਦੀ ਨੇ ਵੀ ਵੱਡੀ ਛਲਾਂਗ ਲਗਾਈ ਹੈ। ਇਸ ਦੇ ਨਾਲ ਹੀ ਕਿਆਸ ਇਹ ਲਗਾਏ ਜਾ ਰਹੇ ਹਨ ਕਿ ਸੋਨੇ ਦੀ ਕੀਮਤ 70, 000 ਪ੍ਰਤੀ 10 ਗ੍ਰਾਮ ਤੱਕ ਵੀ ਪਹੁੰਚ ਸਕਦੀ ਹੈ। ਅਜਿਹਾ ਵੀ ਪਹਿਲੀ ਵਾਰ ਹੋਇਆ ਜਦੋਂ ਸੋਨਾ 60 ਹਜ਼ਾਰੀ ਹੋਇਆ ਹੋਵੇ। 20 ਮਾਰਚ ਨੂੰ ਐਮਸੀਐਕਸ ਦੇ ਕਾਰੋਬਾਰ ਦੌਰਾਨ ਸੋਨਾ 60, 650 ਪ੍ਰਤੀ 10 ਗ੍ਰਾਮ ਰਿਕਾਰਡ ਕੀਤਾ ਗਿਆ।

ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੋਨੇ ਦੀ ਕੀਮਤ ਵਿਚ ਲੱਗਭੱਗ 5 ਤੋਂ 6000 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਜਿਸ ਤਰ੍ਹਾਂ ਲਗਾਤਾਰ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਉਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਤਾਂ ਵਧ ਹੀ ਰਹੀਆਂ ਹਨ ਨਾਲ ਹੀ ਸੋਨੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਵੀ ਹਾਲਤ ਮੰਦੜੀ ਹੋ ਰਹੀ ਹੈ। ਇੰਨੀ ਮਹਿੰਗਾਈ ਹੋਣ ਤੋਂ ਬਾਅਦ ਗ੍ਰਾਹਕ ਸੋਨੇ ਦੀਆਂ ਦੁਕਾਨਾਂ ਦੇ ਕੋਲੋਂ ਵੀ ਲੰਘਣਾ ਨਹੀਂ ਪਸੰਦ ਕਰਦਾ, ਸੋਨਾ ਖਰੀਦਣਾ ਤਾਂ ਦੂਰ ਦੀ ਗੱਲ। ਚੰਡੀਗੜ੍ਹ ਦੇ ਸੋਨਾ ਕਾਰੋਬਾਰੀਆਂ ਦਾ ਹਾਲ ਵੀ ਕੁਝ ਅਜਿਹਾ ਹੀ ਹੈ।

ਚੰਡੀਗੜ੍ਹ 'ਚ 60 ਹਜ਼ਾਰ ਤੱਕ ਪਹੁੰਚਣ ਵਾਲਾ ਹੈ ਸੋਨਾ: ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ 22 ਕੈਰੇਟ ਸੋਨੇ ਦਾ ਰੇਟ 56600 ਚੱਲ ਰਿਹਾ ਹੈ ਅਤੇ 24 ਕੈਰੇਟ ਸੋਨੇ ਦੀ ਕੀਮਤ 59000 ਤੋਂ ਪਾਰ ਹੋ ਕੇ 60 ਦੇ ਅੰਕੜੇ ਤੱਕ ਪਹੁੰਚਣ ਵਾਲੀ ਹੈ। ਚੰਡੀਗੜ੍ਹ 'ਚ ਸੋਨਾ ਕਾਰੋਬਾਰੀਆਂ ਨੇ ਸੋਨੇ ਵਿਚ ਆਉਂਦੇ ਉਤਾਰ ਚੜਾਅ ਨੂੰ ਅੰਤਰਰਾਸ਼ਟਰੀ ਬਜ਼ਾਰ ਵਿਚ ਹੋਈ ਹਲਚਲ ਦਾ ਨਤੀਜਾ ਦੱਸਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਮੰਦੀ ਦਾ ਅਸਰ ਸ਼ੇਅਰ ਬਾਜ਼ਾਰ ਉੱਤੇ ਪੈਂਦਾ ਹੈ। ਜਿਸ ਨਾਲ ਸੋਨੇ ਦੇ ਰੇਟ ਵੱਧਦੇ ਹਨ।

ਸੋਨਾ ਕਾਰੋਬਾਰੀ ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਸੋਨੇ ਦੇ ਰੇਟ ਵੱਧਦੇ ਘੱਟਦੇ ਰਹਿੰਦੇ ਹਨ। ਹਾਲ ਹੀ 'ਚ ਸੋਨੇ ਅਮਰੀਕਾ ਦੇ 2 ਬੈਂਕ ਡੁੱਬਣ ਕਾਰਨ ਆਰਥਿਕ ਸੰਕਟ ਦੀ ਸਥਿਤੀ ਸਾਹਮਣੇ ਆਈ ਹੈ। ਜਿਸ ਕਰਕੇ ਹੁਣ ਸੋਨੇ ਦਾ ਭਾਅ ਵਧਿਆ। ਅਕਸਰ ਡਾਲਰ ਦਾ ਰੇਟ ਵੱਧਣ ਅਤੇ ਕੱਚੇ ਤੇਲ ਦਾ ਰੇਟਾਂ ਵਿਚ ਵਾਧਾ ਹੋਣ ਕਾਰਨ ਵੀ ਸੋਨੇ ਦੀਆਂ ਕੀਮਤਾਂ ਵੱਧਦੀਆਂ ਹਨ। ਜਿਸ ਤਰ੍ਹਾਂ ਸੋਨੇ ਦੇ ਭਾਅ ਵੱਧ ਰਹੇ ਹਨ ਲੋਕਾਂ ਦਾ ਸੋਨਾ ਖਰੀਦਣ ਵਿਚ ਰੁਝਾਨ ਵੀ ਘੱਟ ਰਿਹਾ ਹੈ। ਜਿਸ ਨੇ 10 ਗ੍ਰਾਮ ਸੋਨਾ ਖਰੀਦਣਾ ਹੁੰਦਾ ਉਹ ਸਿਰਫ਼ 5 ਗ੍ਰਾਮ ਹੀ ਖਰੀਦਦਾ ਹੈ। ਉਹਨਾਂ ਕੋਲ ਜ਼ਿਆਦਾਤਰ ਗ੍ਰਾਹਕ ਅਜਿਹੇ ਪਹੁੰਚ ਰਹੇ ਹਨ ਜੋ ਪੁਰਾਣਾ ਸੋਨਾ ਦੇ ਕੇ ਨਵਾਂ ਸੋਨਾ ਬਣਵਾਉਣ ਆਉਂਦੇ ਹਨ। ਰਹੀ ਗੱਲ ਸੋਨੇ ਦੇ ਰੇਟ 70,000 ਤੱਕ ਪਹੁੰਚਣ ਦੀ ਤਾਂ ਇਹ ਵੱਡੀ ਅਫ਼ਵਾਹ ਹੈ ਅਜਿਹਾ ਕੁਝ ਨਹੀਂ।

ਜੇਕਰ ਸੋਨੇ ਦਾ ਰੇਟ ਵੱਧਦਾ ਹੈ ਤਾਂ ਘੱਟਦਾ ਵੀ ਹੈ: ਚੰਡੀਗੜ੍ਹ ਸੈਕਟਰ 23 ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਅਮਿਤ ਵਰਮਾ ਦੱਸਦੇ ਹਨ ਕਿ ਲੋਕਾਂ ਦਾ ਸੋਨਾ ਖਰੀਦਣ ਵਿਚ ਰੁਝਾਨ ਪਹਿਲਾਂ ਦੇ ਮੁਕਾਬਲੇ ਘਟ ਗਿਆ ਹੈ ਤਾਂ ਅਜਿਹੇ ਵਿਚ ਸੋਨੇ ਦੀਆਂ ਕੀਮਤਾਂ ਵੱਧਣ ਨਾਲ ਹੋਰ ਵੀ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਉਣ ਵਾਲੇ ਦਿਨਾਂ ਵਿਚ ਸੋਨੇ ਦੀ ਕੀਮਤ 70,000 ਪ੍ਰਤੀ 10 ਗ੍ਰਾਮ ਹੋਣ ਵਾਲੀ ਵੀ ਮਹਿਜ਼ ਅਫ਼ਵਾਹ ਹੈ। ਸੋਨੇ ਦੀ ਕੀਮਤ ਹਮੇਸ਼ਾ ਸਥਿਰ ਨਹੀਂ ਰਹਿੰਦੀ ਹੈ ਜੇਕਰ ਸੋਨੇ ਦਾ ਰੇਟ ਵੱਧਦਾ ਹੈ ਤਾਂ ਉਹ ਘੱਟਦਾ ਵੀ ਓਨੀ ਹੀ ਤੇਜ਼ੀ ਦੇ ਨਾਲ ਹੈ। 3-4 ਦਿਨ ਪਹਿਲਾਂ ਸੋਨੇ ਦੀ ਕੀਮਤ ਘਟ ਕੇ 52 ਹਜ਼ਾਰ ਹੋ ਗਈ ਸੀ ਜੋ ਫਿਰ ਵਧ ਗਈ। ਜੇਕਰ ਰੇਟ ਲੋੜ ਤੋਂ ਜ਼ਿਆਦਾ ਹੋਵੇ ਤਾਂ ਇਸਦਾ ਨੁਕਸਾਨ ਹਮੇਸ਼ਾ ਦੁਕਾਨਦਾਰ ਨੂੰ ਹੁੰਦਾ ਹੈ।

ਜੁਲਾਈ ਤੱਕ 65 ਹਜ਼ਾਰ ਤੱਕ ਪਹੁੰਚ ਸਕਦਾ ਹੈ ਸੋਨਾ: ਸੋਨਾ ਕਾਰੋਬਾਰੀ ਤਪਨ ਸਮਾਨਤਾ ਦਾ ਕਹਿਣਾ ਹੈ ਕਿ ਸੋਨੇ ਰੇਟ ਆਉਂਦੇ ਸਮੇਂ ਤੱਕ 70,000 ਹੋ ਸਕਦੇ ਹਨ ਇਸਦੇ ਬਾਰੇ ਕਹਿਣਾ ਮੁਸ਼ਕਿਲ ਹੈ। ਉਂਝ ਜੁਲਾਈ ਤੱਕ 65000 ਤੱਕ ਜਾਣ ਦੀਆਂ ਸੰਭਾਵਨਾਵਾਂ ਜ਼ਰੂਰ ਵਿਖਾਈ ਦੇ ਰਹੀਆਂ ਹਨ।

ਇਹ ਵੀ ਪੜ੍ਹੋ: Heart attack problem: ਆਖ਼ਿਰ ਕਿਉਂ ਜਵਾਨੀ ਵਿੱਚ ਹੀ ਪੈਣ ਲੱਗ ਪਏ ਦਿਲ ਦੇ ਦੌਰੇ ? ਮਾਹਿਰਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ

ETV Bharat Logo

Copyright © 2024 Ushodaya Enterprises Pvt. Ltd., All Rights Reserved.