ਚੰਡੀਗੜ੍ਹ: ਮਿਸ ਐਂਡ ਮਿਸਜ਼ ਨੌਰਥ ਇੰਡੀਆ ਗਲੈਮਰਸ ਫੈਸ਼ਨ ਮੁਕਾਬਲਾ ਅਤੇ ਗਲੈਮਰਸ ਪ੍ਰਿੰਸ ਐਂਡ ਪ੍ਰਿੰਸੈਸ 2019 ਲਿਟਲ ਸਟਾਰਜ਼ ਲਈ ਮੁਕਾਬਲੇ 3 ਨਵੰਬਰ ਨੂੰ ਚੰਡੀਗੜ੍ਹ ਵਿਖੇ ਕਰਵਾਏ ਜਾਣਗੇ। ਇਹ ਮੁਕਾਬਲਾ ਇੰਡਸਟਰੀਅਲ ਏਰੀਆ ਵਿੱਚ ਸਥਿਤ ਹੋਟਲ ਟੋਰਕੁਆਇਸ ਵਿਖੇ ਕਰਵਾਏ ਜਾਣਗੇ।
ਇਸ ਲਈ ਇਸ ਦਾ ਪਹਿਲਾਂ ਆਡੀਸ਼ਨ 21 ਅਕਤੂਬਰ ਨੂੰ ਗਾਲਮਜੋਨ ਸੈਲੂਨ ਵਿੱਚ ਲਏ ਗਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੜਕੀਆਂ ਅਤੇ ਬੱਚਿਆਂ ਨੇ ਆਡੀਸ਼ਨ ਵਿੱਚ ਹਿੱਸਾ ਲਿਆ। ਅਗਲਾ ਅਤੇ ਆਖ਼ਰੀ ਆਡੀਸ਼ਨ 30 ਅਕਤੂਬਰ ਨੂੰ ਸ਼ਾਮ 4 ਵਜੇ ਤੋਂ ਗਾਲਮ ਜ਼ੋਨ ਸੈਲੂਨ, ਫੇਜ਼ 11 ਮੁਹਾਲੀ ਵਿਖੇ ਹੋਵੇਗਾ। ਇਸ ਤੋਂ ਬਾਅਦ 1 ਨਵੰਬਰ ਅਤੇ 2 ਨਵੰਬਰ ਨੂੰ ਗਰੂਮਿੰਗ ਸੈਸ਼ਨ ਹੋਣਗੇ ਤੇ 3 ਨਵੰਬਰ 2019 ਨੂੰ ਦੁਪਹਿਰ 3 ਵਜੇ ਤੋਂ ਬਾਅਦ ਸਮਾਪਤੀ ਹੋਵੇਗੀ।
ਪ੍ਰਬੰਧਕ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਇਸ ਮੁਕਾਬਲੇ ਰਾਹੀਂ ਉਹ ਲੜਕੀਆਂ ਤੇ ਔਰਤਾਂ ਦੇ ਨਾਲ-ਨਾਲ ਬੱਚਿਆਂ ਵਿੱਚ ਲੁਕਵੀਂ ਕਲਾ ਨੂੰ ਅੱਗੇ ਲਿਆਉਣਾ ਚਾਹੁੰਦਾ ਹੈ। ਉਨ੍ਹਾਂ ਦਾ ਉਦੇਸ਼ ਉਨ੍ਹਾਂ ਨੂੰ ਇਕ ਸਹੀ ਪਲੇਟਫ਼ਾਰਮ ਪ੍ਰਦਾਨ ਕਰਨਾ ਹੈ ਜਿਸ ਰਾਹੀਂ ਉਹ ਅੱਗੇ ਵਧ ਸਕਦੇ ਹਨ ਤੇ ਆਪਣਾ ਕੈਰੀਅਰ ਬਣਾ ਸਕਦੇ ਹਨ।
ਇਹ ਵੀ ਪੜੋ: ਪੰਜਾਬ ਜ਼ਿਮਨੀ ਚੋਣਾਂ 2019: 4 ਵਿਧਾਨ ਸਭਾ ਸੀਟਾਂ 'ਤੇ ਔਸਤਨ 66 ਫੀਸਦ ਵੋਟਿੰਗ
ਉਨ੍ਹਾਂ ਕਿਹਾ ਕਿ ਬੱਚਿਆਂ ਦੇ ਫੈਸ਼ਨ ਸ਼ੋਅ ਲਈ ਦੋ ਗਰੁੱਪ ਬਣਾਏ ਗਏ ਹਨ ਜਿਸਦਾ ਪਹਿਲਾ ਸਮੂਹ ਚਾਰ ਤੋਂ 8 ਸਾਲ ਦੀ ਉਮਰ ਤੱਕ ਹੋਵੇਗਾ, ਦੂਜਾ ਸਮੂਹ ਅੱਠ ਅਤੇ 12 ਸਾਲ ਦੇ ਬੱਚਿਆਂ ਲਈ ਹੋਵੇਗਾ।
ਸੁਦਰਸ਼ਨ ਕੁਮਾਰ ਅਨੁਸਾਰ ਮੁਕਾਬਲਾ ਜੇਤੂ, ਪਹਿਲਾ ਉਪ ਜੇਤੂ ਅਤੇ ਦੂਜਾ ਰਨਰ ਅਪ ਨੂੰ ਤਾਜ, ਸੈਸ਼, ਟਰਾਫੀ, ਉਪਹਾਰ, ਵਾਊਚਰ , ਭਾਗੀਦਾਰੀ ਸਰਟੀਫਿਕੇਟ, ਪੋਰਟਫੋਲੀਓ ਆਦਿ ਦਿੱਤੇ ਜਾਣਗੇ। ਇਸੇ ਤਰ੍ਹਾਂ ਸਾਰੇ ਖਿਤਾਬ ਜੇਤੂਆਂ ਨੂੰ ਸੈਸ਼, ਟਰਾਫੀ, ਗਿਫਟ, ਵਾਊਚਰ , ਭਾਗੀਦਾਰੀ ਸਰਟੀਫਿਕੇਟ, ਪੋਰਟਫੋਲੀਓ ਵੀ ਦਿੱਤੇ ਜਾਣਗੇ।