ETV Bharat / state

Mayor Election in Chandigarh: ਭਾਜਪਾ ਦੇ ਕੰਵਰਦੀਪ ਸਿੰਘ ਬਣੇ ਸੀਨੀਅਰ ਡਿਪਟੀ ਮੇਅਰ - ਨਗਰ ਨਿਗਮ ਦੇ ਮੇਅਰ ਲਈ ਚੋਣ

ਚੰਡੀਗੜ੍ਹ ਵਿੱਚ ਅੱਜ ਮੰਗਲਵਾਰ ਨੂੰ ਨਗਰ ਨਿਗਮ ਦੇ ਮੇਅਰ ਲਈ ਚੋਣ ਲਈ ਵੋਟਿੰਗ (Mayor Election in Chandigarh) ਖ਼ਤਮ ਹੋ ਗਈ ਹੈ। ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਹਨ। ਜਦਕਿ, ਚੰਡੀਗੜ੍ਹ ਦੇ ਸੀਨੀਅ ਡਿਪਟੀ ਮੇਅਰ ਭਾਜਪਾ ਦੇ ਕੰਵਰਦੀਪ ਸਿੰਘ ਬਣੇ ਹਨ। ਦੱਸ ਦਈਏ ਕਿ ਕੁੱਲ 36 ਕੌਂਸਲਰ ਹਨ, ਜਿਸ ਵਿੱਚ ਕੁੱਲ 37 ਵੋਟਾਂ ਹਨ। ਮੇਅਰ ਦੇ ਚੋਣ ਲਈ ਕੁੱਲ 29 ਵੋਟਾਂ ਪਈਆਂ ਹਨ। 6 ਕਾਂਗਰਸ ਅਤੇ ਇਕ ਅਕਾਲੀ ਦਲ ਕੌਂਸਲਰ ਗੈਰ ਹਾਜ਼ਰ ਰਿਹਾ ਹੈ। ਡਿਪਟੀ ਸੀਨੀਅਰ ਮੇਅਰ ਕੰਵਰਦੀਪ ਰਾਣਾ ਨੇ ਆਪ ਦੇ ਤਰੁਣ ਮਹਿਤਾ ਨੂੰ 15-14 ਨਾਲ ਹਰਾਇਆ।

Mayor Election in Chandigarh
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਹੰਗਾਮਾ
author img

By

Published : Jan 17, 2023, 10:08 AM IST

Updated : Jan 17, 2023, 2:22 PM IST

Mayor Election in Chandigarh
ਭਾਜਪਾ ਦੇ ਕੰਵਰਦੀਪ ਸਿੰਘ ਬਣੇ ਸੀਨੀਅਰ ਡਿਪਟੀ ਮੇਅਰ

ਚੰਡੀਗੜ੍ਹ: ਸ਼ਹਿਰ ਵਿੱਚ ਅੱਜ ਮੰਗਲਵਾਰ ਨੂੰ ਨਗਰ ਨਿਗਮ ਦੇ ਮੇਅਰ ਲਈ ਚੋਣ ਹੋਈ ਹੈ। ਚੰਡੀਗੜ੍ਹ ਦੇ ਨਵੇਂ ਮੇਅਰ ਭਾਜਪਾ ਦੇ ਅਨੂਪ ਗੁਪਤਾ ਬਣ ਗਏ ਹਨ। ਸੀਨੀਅਰ ਡਿਪਟੀ ਮੇਅਰ ਭਾਜਪਾ ਦੇ ਕੰਵਰਦੀਪ ਸਿੰਘ ਰਾਣਾ ਐਲਾਨੇ ਗਏ ਹਨ। ਅਨੂਪ ਗੁਪਤਾ ਨੇ 15-14 ਨਾਲ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਲਾਡੀ ਨੂੰ ਹਰਾ ਦਿੱਤਾ ਹੈ, ਉੱਥੇ ਹੀ, ਡਿਪਟੀ ਸੀਨੀਅਰ ਮੇਅਰ ਕੰਵਰਦੀਪ ਰਾਣਾ ਨੇ ਆਪ ਦੇ ਤਰੁਣ ਮਹਿਤਾ ਨੂੰ 15-14 ਨਾਲ ਹਰਾਇਆ।

ਧਾਰਾ 144 ਲਾਗੂ: ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਡੀਐਮ ਵਿਨੈ ਪ੍ਰਤਾਪ ਨੇ ਧਾਰਾ 144 ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਵਿੱਚ 5 ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਉੱਤੇ ਰੋਕ ਲਾਈ ਗਈ ਹੈ। ਕੁਝ ਘੰਟਿਆਂ ਵਿੱਚ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਜਾਵੇਗਾ। ਸਭ ਤੋਂ ਵੱਧ ਕਾਉਂਲਰਜ਼ ਭਾਜਪਾ ਕੋਲ ਹਨ ਜਿਸ ਕਰਕੇ ਭਾਜਪਾ ਨੂੰ ਆਪਣੀ ਜਿੱਤ ਹੋਣ ਉੱਤੇ ਯਕੀਨ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਚੋਣ ਦਾ ਬਾਇਕਾਟ ਕੀਤਾ ਹੈ।

ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਹੰਗਾਮਾ

ਚੋਣ ਦੌਰਾਨ ਹੰਗਾਮਾ : ਜਾਣਕਾਰੀ ਮੁਤਾਬਕ,ਕਾਂਗਰਸ ਕੌਂਸਲਰ ਗੁਰਬਖਸ਼ ਰਾਵਤ ਨੇ ਆਪ ਜੁਆਈਨ ਕਰ ਲਈ ਹੈ, ਪਰ ਅਜੇ ਇਸ ਦੀ ਅਧਿਕਾਰਿਤ ਪੁਸ਼ਟੀ ਨਹੀ ਹੈ। ਅਜਿਹੇ ਵਿੱਚ ਆਪ ਕੋਲ ਵੀ 15 ਕੌਂਸਲਰ ਹੋਣਗੇ। ਉੱਥੇ ਹੀ, ਆਮ ਆਦਮੀ ਪਾਰਟੀ ਦੇ ਕੌਂਸਲਰ ਨਾਮੀਨੇਟਿਡ ਕੌਂਸਲਰਾਂ ਦੇ ਸਦਨ ਵਿੱਚ ਬੈਠੇ ਹੋਣ ਦਾ ਵਿਰੋਧ ਕਰਦੀ ਨਜ਼ਰ ਆਈ।

ਅਨੂਪ ਗੁਪਤਾ ਤੇ ਜਸਬੀਰ ਲਾਡੀ ਵਿਚਾਲੇ ਮੁਕਾਬਲ: ਭਾਜਪਾ ਦੇ ਮੇਅਰ ਅਹੁਦੇ ਲਈ ਪਿਛਲੀ ਟਰਮ ਵਿੱਚ ਡਿਪਟੀ ਮੇਅਰ ਰਹੇ ਅਨੂਪ ਗੁਪਤਾ ਨੂੰ ਖੜਾ ਕੀਤਾ ਗਿਆ ਹੈ। ਉੱਥੇ ਹੀ, ਜਸਬੀਰ ਸਿੰਘ ਲਾਡੀ ਵੀ AAP ਵੱਲੋਂ ਮੇਅਰ ਅਹੁਦੇ ਲਈ ਮੈਦਾਨ ਵਿੱਚ ਹਨ। ਇਨ੍ਹਾਂ ਦੋਹਾਂ ਵਿਚਾਲੇ ਜ਼ਬਰਦਸਤ ਟੱਕਰ ਰਹੀ ਹੈ।

ਉੱਥੇ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਕੰਵਰਜੀਤ ਰਾਣਾ ਅਤੇ ਆਪ ਵੱਲੋਂ ਤਰੂਣਾ ਮਹਿਤਾ ਵਿਚਾਲੇ ਮੁਕਾਬਲਾ ਵੇਖਣ ਨੂੰ ਮਿਲੇਗਾ। ਡਿਪਟੀ ਮੇਅਰ ਅਹੁਦੇ ਲਈ ਭਾਜਪਾ ਨੇ ਹਰਜੀਤ ਸਿੰਘ ਆਪ ਵੱਲੋਂ ਸੁਮਨ ਸਿੰਘ ਨੂੰ ਉਮੀਦਵਾਰ ਬਣਾਇਆ। ਕਾਂਗਰਸ ਅਤੇ ਅਕਾਲੀ ਦਲ ਨੇ ਮੇਅਰ ਚੋਣ ਦਾ ਬਾਇਕਾਟ ਕੀਤਾ ਹੈ।

ਦੂਜੇ ਪਾਸੇ, ਆਮ ਆਦਮੀ ਪਾਰਟੀ ਕ੍ਰਾਸ ਵੋਟ ਵਜੋਂ ਕਿਸੇ ਚਮਤਕਾਰ ਦੇ ਉਡੀਕ ਵਿੱਚ ਹੈ। AAP ਦੇ ਖਾਤੇ 14 ਵੋਟ ਹੈ ਅਤੇ ਭਾਜਪਾ ਕੋਲ ਸਾਂਸਦ ਦਾ ਵੋਟ ਮਿਲਾ ਕੇ 15 ਵੋਟਾਂ ਹਨ। ਉੱਥੇ ਹੀ ਅਕਾਲੀ ਦਲ ਦੇ ਹਰਦੀਪ ਸਿੰਘ ਵੀ ਭਾਜਪਾ ਨੂੰ ਵੋਟ ਕਰ ਸਕਦੇ ਹਨ।

2022 'ਚ ਚੰਡੀਗੜ੍ਹ ਮੇਅਰ ਚੋਣ: ਦੱਸ ਦਈਏ ਕਿ 2022 ਵਿੱਚ ਚੰਡੀਗੜ੍ਹ ਮੇਅਰ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ 35 ਤੋਂ 14 ਸੀਟਾਂ ਉੱਤੇ ਆਪਣਾ ਕਬਜ਼ਾ ਕੀਤਾ। ਉੱਥੇ ਹੀ, ਭਾਜਪਾ ਨੇ 12 ਸੀਟਾਂ ਹਾਸਲ ਕਰਦੇ ਹੋਏ, ਦੂਜੇ ਨੰਬਰ ਉੱਤੇ ਰਹੀ, ਪਰ 2 ਕਾਂਗਰਸੀ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। ਇਸ ਚੋਣ ਦੌਰਾਨ ਕਾਂਗਰਸ ਦੇ ਖਾਤੇ ਸਿਰਫ਼ 8 ਸੀਟਾਂ ਹੀ ਗਈਆਂ, ਜਦਕਿ ਅਕਾਲੀ ਦਲ ਨੂੰ ਸੀਟ ਉੱਤੇ ਜਿੱਤ ਮਿਲੀ ਸੀ।

ਜ਼ਿਕਰਯੋਗ ਹੈ ਕਿ ਸਾਲ 2015 ਤੋਂ ਬਾਅਦ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣ ਪਾਇਆ ਹੈ। ਉੱਥੇ ਹੀ, ਸਾਲ 2016 ਤੋਂ ਲਗਾਤਾਰ ਭਾਜਪਾ ਦਾ ਮੇਅਰ ਬਣਦਾ ਆ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਦੀ ਅੱਖ ਵੀ ਇਨ੍ਹਾਂ ਚੋਣਾਂ ਉੱਤੇ ਹੈ। ਇਹੀ ਲੋਕਸਭਾ ਵਿੱਚ ਭਾਜਪਾ ਅਤੇ ਆਪ ਦਾ ਰਾਜਨੀਤਕ ਭੱਵਿਖ ਤੈਅ ਕਰਨਗੇ।

ਇਹ ਵੀ ਪੜ੍ਹੋ: Bharat Jodo Yatra In Punjab Live Updates ਪੈਦਲ ਯਾਤਰਾ ਦੌਰਾਨ ਇੱਕ ਸ਼ੱਕੀ ਸੁਰੱਖਿਆ ਘੇਰਾ ਤੋੜ ਕੇ ਪਹੁੰਚਿਆ ਰਾਹੁਲ ਗਾਂਧੀ ਦੇ ਕਰੀਬ !

Last Updated : Jan 17, 2023, 2:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.