ETV Bharat / state

PSEB MOhali: ਪ੍ਰੀਖਿਆਵਾਂ ਦੇ ਮੱਦੇਨਜ਼ਰ ਪੰਜਾਬ ਬੋਰਡ ਵਲੋਂ ਨਵਾਂ ਫਰਮਾਨ ਜਾਰੀ, ਪੱਤਰ ਕੱਢ ਕੇ ਅਧਿਆਪਕਾਂ ਨੂੰ ਆਖੀ ਇਹ ਗੱਲ

author img

By ETV Bharat Punjabi Team

Published : Sep 9, 2023, 4:37 PM IST

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਲਈ ਫਰਮਾਨ ਜਾਰੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਕੱਢਿਆ ਹੈ ਕਿ ਸਤੰਬਰ ਮਹੀਨੇ 'ਚ ਕਿਸੇ ਵੀ ਅਧਿਆਪਕ ਨੂੰ ਚਾਈਲਡ ਕੇਅਰ ਲੀਵ 'ਤੇ ਨਾ ਭੇਜਿਆ ਜਾਵੇ। (Child care leave) (PSEB Mohali).

PSEB MOhali
PSEB MOhali

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਅਧਿਆਪਕਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਜਿਸ 'ਚ ਪ੍ਰੀਖਿਆਵਾਂ ਦਾ ਹਵਾਲਾ ਦਿੰਦਾ ਹੋਏ ਸਰਕਾਰੀ ਅਧਿਆਪਕਾਂ ਨੂੰ ਇਸ ਮਹੀਨੇ ਚਾਈਲਡ ਕੇਅਰ ਲੀਵ 'ਤੇ ਨਾ ਭੇਜਣ ਦੇ ਹੁਕਮ ਸਰਕਾਰ ਵਲੋਂ ਕੱਢੇ ਗਏ ਹਨ। ਇਸ ਸਬੰਧੀ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਸਕੂਲ ਮੁਖੀਆਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। (Child care leave)(PSEB Mohali).

ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ
ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ

ਸਤੰਬਰ ਮਹੀਨੇ ਨਹੀਂ ਜਾਵੇਗਾ ਕੋਈ ਚਾਈਲਡ ਕੇਅਰ ਲੀਵ: ਸਰਕਾਰ ਵਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਿਕ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ 11 ਸਤੰਬਰ 2023 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਦੱਸਦਿਆਂ ਇਹ ਹੁਕਮ ਜਾਰੀ ਕੀਤੇ ਹਨ। ਇਸੇ ਲਈ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉੁਹ ਸਤੰਬਰ ਮਹੀਨੇ ਵਿਚ ਚਾਈਲਡ ਕੇਅਰ ਲੀਵ ਲਈ ਅਪਲਾਈ ਨਾ ਕਰਨ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।

ਸਿਰਫ਼ ਨਾ ਟਾਲਣਯੋਗ ਲੀਵ ਹੀ ਅੱਗੇ ਭੇਜਣ: ਇਸ ਦੇ ਨਾਲ ਹੀ ਸਰਕਾਰ ਦੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਲਿਖਿਆ ਗਿਆ ਕਿ ਕਿਸੇ ਵੀ ਅਧਿਆਪਕ ਦੀ ਸਤੰਬਰ ਮਹੀਨੇ ਦੌਰਾਨ ਚਾਈਲਡ ਕੇਅਰ ਲੀਵ ਉਸ ਦੇ ਆਪਣੇ ਬੱਚੇ ਦੀਆਂ ਪ੍ਰੀਖਿਆਵਾਂ ਦੇ ਮੰਤਵ ਲਈ ਸਬੰਧਿਤ ਦਫ਼ਤਰ ਨੂੰ ਨਾ ਭੇਜੀ ਜਾਵੇ। ਸਿੱਖਿਆ ਵਿਭਾਗ ਨੇ ਜ਼ਿਕਰ ਕੀਤਾ ਹੈ ਕਿ ਸਤੰਬਰ ਮਹੀਨੇ ਦੌਰਾਨ ਉਹ ਹੀ ਚਾਈਲਡ ਕੇਅਰ ਲੀਵ ਮੁੱਖ ਦਫ਼ਤਰ ਨੂੰ ਭੇਜੀ ਜਾਵੇ, ਜੋ ਨਾ ਟਾਲਣਯੋਗ ਹੋਵੇ।

ਇੰਨ ਬਿੰਨ ਹਦਾਇਤਾਂ ਮੰਨਣ ਦੇ ਦਿੱਤੇ ਹੁਕਮ: ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ 'ਚ ਲਿਖਿਆ ਗਿਆ ਹੈ ਕਿ ਇੰਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.