ਚੰਡੀਗੜ੍ਹ: ਤਿਓਹਾਰਾਂ ਨੇ ਮੁੜ੍ਹ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ। ਖੁਸ਼ੀਆਂ, ਹਾਸੇ ਤੇ ਰੋਸ਼ਨੀ ਲੈ ਦੀਵਾਲੀ ਆ ਗਈ ਹੈ ਤੇ ਬਾਜ਼ਾਰਾਂ 'ਚ ਰੌਣਕ ਵੀ ਪਰਤਣ ਲੱਗ ਗਈ ਹੈ। ਦੀਵਾਲੀ ਤੇ ਦੀਵੀਆਂ ਦਾ ਰਿਸ਼ਤਾ ਬੜਾ ਡੂੰਗਾ ਹੈ। ਇਸ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਯੂਥ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ। ਪਿਛਲੇ ਸਾਲ ਦੇ ਵਰਤੇ ਦੀਵੀਆਂ ਨੂੰ ਫ਼ੇਰ ਤੋਂ ਵਰਤੋਂ 'ਚ ਲੈ ਕੇ ਆਉਣ ਲਈ ਉਨ੍ਹਾਂ ਦੀਵੀਆਂ ਨੂੰ ਬੜੇ ਸੋਹਣੇ ਢੰਗ ਨਾਲ ਤਿਆਰ ਕਰਕੇ ਸਜਾਇਆ।
ਇਨ੍ਹਾਂ ਦੀਵੀਆਂ ਨੂੰ ਯੂਥ ਵੈਲਫੇਅਰ ਐਸੋਸੀਏਸ਼ਨ ਵੱਲੋਂ ਤਿਆਰ ਕੀਤਾ ਗਿਆ। ਜਦੋਂ ਕੰਮ ਕਰਨ 'ਚ ਲਗਨ ਹੋਵੇ ਤਾਂ ਰੱਸਤੇ ਅੱਗੇ ਖੁਲ੍ਹਦੇ ਹੀ ਰਹਿੰਦੇ ਹਨ। ਇੰਝ ਹੀ ਇਸ ਫੈਲਫੇਅਰ ਨੂੰ ਦੀਵੀਆਂ ਦੇ ਨਾਲ ਡੈਕੋਰੇਸ਼ਨ ਦਾ ਕੰਮ ਕਰਨ ਨੂੰ ਵੀ ਮਿਲ ਗਿਆ। ਇਨ੍ਹਾਂ ਵੱਲੋਂ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਵੀ ਲੱਗੇਗੀ।
ਕੋਈ ਵੀ ਕੰਮ ਪੂਰੇ ਸਮਰਥਨ ਤੋਂ ਬਿਨਾਂ ਸਿਰੇ ਨਹੀਂ ਚੜ੍ਹਦਾ। ਨੌਜਵਾਨਾਂ ਦੇ ਮਨ 'ਚ ਕੰਮ ਕਰਨ ਦਾ ਜਜ਼ਬਾ ਤਾਂ ਸੀ ਪਰ ਕੰਮ ਕਰਨ ਲਈ ਥਾਂ ਨਹੀਂ ਸੀ। ਉਹ ਥਾਂ ਸੋਸ਼ਲ ਵਰਕਰ ਸਰਬਜੀਤ ਕੌਰ ਨੇ ਮੁੱਹਈਆ ਕਰਵਾਈ।ਉਨ੍ਹਾਂ ਦਾ ਕਹਿਣਾ ਸੀ ਕਿ ਬੱਚੇ ਲਗਨ ਨਾਲ ਇਹ ਕੰਮ ਕਰ ਰਹੇ ਹਨ। ਜਿੱਥੇ ਨੌਜਵਾਨ ਗਲਤ ਰੱਸਤੇ ਅਪਣਾ ਲੈਂਦੇ ਹਨ ਉੱਥੇ ਇਹ ਬੱਚੇ ਇੱਕ ਨੇਕ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੀ ਥਾਂ ਇਨ੍ਹਾਂ ਬੱਚਿਆਂ ਦੇ ਕੰਮ ਆਈ।