ਮੋਹਾਲੀ : ਸੈਕਟਰ-78 ਸਥਿਤ ਸਪੋਰਟਸ ਕੰਪਲੈਕਸ ਦੇ ਹੋਸਟਲ ਵਿਚ ਰਹਿੰਦੇ 48 ਖਿਡਾਰੀਆਂ ਦੀ ਸਿਹਤ ਅੱਜ ਅਚਾਨਕ ਵਿਗੜ ਗਈ। ਸਾਰਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਖਿਡਾਰੀਆਂ ਨੇ ਸਵੇਰੇ ਨਾਸ਼ਤੇ ਦੌਰਾਨ ਦਲੀਆ ਖਾਧਾ ਸੀ। ਖਿਡਾਰੀਆਂ ਮੁਤਾਬਕ ਦਲੀਆ 'ਚ ਕਿਰਲੀ ਡਿੱਗੀ ਸੀ, ਪਰ ਇਸ ਗੱਲ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈ।
ਦਲੀਏ ਵਿੱਚ ਡਿੱਗੀ ਸੀ ਕਿਰਲੀ : ਸਿਵਲ ਹਸਪਤਾਲ ਵਿੱਚ ਦਾਖਲ ਖਿਡਾਰੀਆਂ ਨੇ ਦੱਸਿਆ ਕਿ ਦਲੀਏ ਵਿੱਚ ਕਿਰਲੀ ਡਿੱਗੀ ਸੀ, ਜਦੋਂ ਉਨ੍ਹਾਂ ਨੇ ਇਹ ਦਲੀਆ ਖਾਧਾ ਤਾਂ ਇੱਕ ਖਿਡਾਰੀ ਨੇ ਇਸ ਵਿੱਚ ਇੱਕ ਕਿਰਲੀ ਦੇਖੀ ਸੀ। ਇਹ ਖਾਣ ਤੋਂ ਬਾਅਦ ਚਾਰ-ਪੰਜ ਖਿਡਾਰੀਆਂ ਨੇ ਮੌਕੇ 'ਤੇ ਹੀ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੀ ਸੂਚਨਾ ਤੁਰੰਤ ਉਥੇ ਮੌਜੂਦ ਕੋਚ ਨੂੰ ਦਿੱਤੀ ਗਈ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਾਰੇ ਖਿਡਾਰੀਆਂ ਦੀ ਹਾਲਤ ਸਥਿਰ ਹੈ। ਦਲੀਏ 'ਚ ਛਿਪਕਲੀ ਹੋਣ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ। ਸਿਹਤ ਵਿਭਾਗ ਦੀ ਟੀਮ ਨੇ ਦਲੀਏ ਦਾ ਸੈਂਪਲ ਲੈ ਕੇ ਉਸ ਨੂੰ ਨਸ਼ਟ ਕਰ ਦਿੱਤਾ ਹੈ।
- ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਮਾਂ ਅਤੇ ਭੈਣ ਦਾ ਵੀਜ਼ਾ ਹੋਇਆ ਰੱਦ, ਅੰਤਿਮ ਸਸਕਾਰ ਲਈ ਜਾਣਾ ਚਾਹੁੰਦੀਆਂ ਸਨ ਬਰਤਾਨੀਆ
- ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ, ਪੰਜਾਬ ਦੇ ਤਰੁਣ ਚੁੱਘ ਸਮੇਤ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ
- ਮੌਤ ਮਗਰੋਂ ਵੀ ਜਾਰੀ ਹੈ ਸਿੱਧੂ ਮੂਸੇਵਾਲਾ ਦੀ ਚੜ੍ਹਾਈ, ਰੈਪਰ ਬਰਨਾ ਬੁਆਏ ਨੇ ਨਵੇਂ ਗਾਣੇ ਦੀ ਵੀਡੀਓ 'ਚ ਲਿਖਿਆ, legend never die...
ਖਿਡਾਰੀਆਂ ਦੀ ਹਾਲਤ ਸਥਿਰ : ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਿਡਾਰੀਆਂ ਦਾ ਇਲਾਜ ਕਰ ਰਹੇ ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਖਾਣੇ ਵਿੱਚ ਛਿਪਕਲੀ ਨੂੰ ਦੇਖ ਕੇ ਘਬਰਾ ਕੇ ਖਿਡਾਰੀਆਂ ਨੇ ਉਲਟੀਆਂ ਕਰ ਦਿੱਤੀਆਂ, ਇਸ ਦਾ ਕਾਰਨ ਸਿਰਫ ਖਿਡਾਰੀਆਂ ਦੇ ਅੰਦਰ ਦਾ ਡਰ ਹੈ। ਫਿਲਹਾਲ ਸਾਰੇ ਖਿਡਾਰੀਆਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ।
ਖੇਡ ਮੰਤਰੀ ਮੀਤ ਹੇਅਰ ਨੇ ਦਿੱਤੇ ਜਾਂਚ ਦੇ ਹੁਕਮ : ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਖੇਡ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੂੰ ਪੂਰੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੀ ਰਿਪੋਰਟ ਤਿੰਨ ਦਿਨਾਂ ਵਿੱਚ ਸੌਂਪਣ ਲਈ ਕਿਹਾ ਹੈ। ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕਿਸੇ ਵੀ ਪੱਧਰ ’ਤੇ ਕਿਸੇ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।