ETV Bharat / state

Special train for darshan: ਪੰਜ ਤਖਤਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਗੱਡੀ ਚਲਾਉਣ ਦਾ ਫੈਸਲਾ, ਪੰਜਾਬ ਭਾਜਪਾ ਨੇ ਪੀਐੱਮ ਮੋਦੀ ਦੀ ਕੀਤੀ ਸ਼ਲਾਘਾ - ਵੋਟ ਬੈਂਕ ਦੀ ਰਾਜਨੀਤੀ

ਸਿੱਖ ਧਰਮ ਦੇ ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਅਪ੍ਰੈਲ ਵਿੱਚ ਗੁਰੂ ਕ੍ਰਿਪਾ ਰੇਲਗੱਡੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਰੇਲਗੱਡੀ ਨੂੰ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ ਅਤੇ ਪੰਜਾਬ ਭਾਜਪਾ ਵੱਲੋਂ ਇਸ ਫੈਸਲੇ ਨੂੰ ਇਤਿਹਾਸਕ ਦੱਸਦਿਆਂ ਮੋਦੀ ਸਰਕਾਰ ਦੀ ਵਾਹ-ਵਾਹ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਰੇਂਦਰ ਮੋਦੀ ਸਿੱਖ ਧਰਮ ਲਈ ਹਮੇਸ਼ਾ ਹੀ ਇਤਿਹਾਸਕ ਫੈਸਲੇ ਲਏ ਹਨ।

Decision to run special train for darshan of five tkthts
Special train for darshan: ਪੰਜ ਤਖਤਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਗੱਡੀ ਚਲਾਉਣ ਦਾ ਫੈਸਲਾ, ਪੰਜਾਬ ਭਾਜਪਾ ਨੇ ਪੀਐੱਮ ਮੋਦੀ ਦੀ ਕੀਤੀ ਸ਼ਲਾਘਾ
author img

By

Published : Feb 20, 2023, 4:30 PM IST

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਹੈ ਅਤੇ ਇਸ ਦੀ ਤਾਜ਼ਾ ਉਦਾਹਰਨ ਅਪ੍ਰੈਲ ਮਹੀਨੇ ਵਿੱਚ ਰੇਲਵੇ ਵੱਲੋਂ ਸਿੱਖ ਧਰਮ ਦੇ ਪੰਜ ਤਖਤਾਂ ‘ਤੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ‘ਗੁਰੂ ਕਿਰਪਾ ਰੇਲਗੱਡੀ’ ਦੇ ਨਾਮ ਉੱਤੇ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਿੱਖ ਧਰਮ ਪ੍ਰਤੀ ਸ਼ਰਧਾ ਦਾ ਹੀ ਪ੍ਰਤੀਕ ਹੈ।

ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ: ਉਹਨਾਂ ਕਿਹਾ ਕਿ ਪਿਛਲੇ 9 ਸਾਲਾਂ ਦੇ ਆਪਣੇ ਕਾਰਜਕਾਲ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਸਿੱਖਾਂ ਦੇ ਲਈ ਬਹੁਤ ਮਹੱਤਵਪੂਰਨ ਕੰਮ ਕੀਤੇ ਹਨ, ਜਿਸ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਸਿੱਖ ਭਾਈਚਾਰੇ ਦੇ ਧਾਰਮਿਕ ਸਥਾਨਾ ਨੂੰ ਰੋਪਵੇ ਨਾਲ ਜੋੜਨਾ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨਾ, ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ, ਅਫ਼ਗ਼ਾਨਿਸਤਾਨ ਵਿੱਚੋਂ ਸਿੱਖਾਂ ਨੂੰ ਸੁਰੱਖਿਅਤ ਭਾਰਤ ਲਿਆ ਕੇ ਉਹਨਾਂ ਨੂੰ ਸ਼ਰਨ ਅਤੇ ਭਾਰਤ ਦੀ ਨਾਗਰਿਕਤਾ ਦੇਣਾ। ਅਸ਼ਵਨੀ ਸ਼ਰਮਾਂ ਨੇ ਕਿਹਾ ਪੀਐੱਮ ਮੋਦੀ ਨੇ ਉਹਨਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨਾ ਅਤੇ ਸ੍ਰੀ ਗੁਰੂ ਸਾਹਿਬ ਜੀ ਦੀਆਂ ਪਵਿੱਤਰ ਬੀੜਾਂ ਨੂੰ ਪੂਰੇ ਅਦਬ ਸਤਿਕਾਰ ਨਾਲ ਸੁਰੱਖਿਅਤ ਭਾਰਤ ਲਿਆਉਣਾ ਆਦਿ ਪ੍ਰਮੁੱਖ ਹਨ।

ਇਹ ਵੀ ਪੜ੍ਹੋ: Treatment plant: ਬੁੱਢੇ ਨਾਲ਼ੇ ਦੇ ਮਸਲੇ ਦਾ ਹੋਵੇਗਾ ਸਥਾਈ ਹੱਲ, ਸੀਐੱਮ ਮਾਨ ਨੇ ਸਭ ਤੋਂ ਵੱਡੇ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ

ਪੰਜ ਤਖ਼ਤ ਐਕਸਪ੍ਰੈਸ: ਅਸ਼ਵਨੀ ਸ਼ਰਮਾ ਨੇ ਜਾਰੀ ਆਪਣੇ ਪ੍ਰੇਸ ਨੋਟ ‘ਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਨੇ 2019 ਵਿੱਚ ਵੀ ਸਿੱਖ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ‘ਪੰਜ ਤਖਤ ਐਕਸਪ੍ਰੈਸ’ ਰੇਲਗੱਡੀ ਚਲਾਈ ਸੀ। ਦੇਸ਼ ਦੀ ਅਜ਼ਾਦੀ ‘ਤੋਂ ਬਾਅਦ ਦੂਸਰੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਿਰਫ ਵੋਟ ਬੈਂਕ ਦੀ ਰਾਜਨੀਤੀ ਕੀਤੀ, ਪਰ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਲਈ ਇਤਿਹਾਸਿਕ ਕੰਮ ਕੀਤੇ ਹਨ ਅਤੇ ਕਰਦੇ ਰਹਿਣਗੇ। ਅਸ਼ਵਨੀ ਸ਼ਰਮਾ ਨੇ ‘ਗੁਰੂ ਕਿਰਪਾ ਰੇਲਗੱਡੀ’ ਚਲਾਉਣ ਦੇ ਕੇਂਦਰ ਸਰਕਾਰ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਇਹ ਬਹੁਤ ਚੰਗਾ ਫੈਸਲਾ ਹੈ। ਉਹਨਾਂ ਇਸ ਫੈਸਲੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਧਰਮ ‘ਦੇ ਗੁਰੂ ਸਾਹਿਬਾਨਾਂ ‘ਤੇ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਮਿਲੇਗੀ ਅਤੇ ਸਾਡੇ ਸਿੱਖ ਗਰੂਆ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਵਧੇਗਾ ਅਤੇ ਲੋਕ ਜ਼ਿਆਦਾ ਤੋ ਜ਼ਿਆਦਾ ਸਿੱਖੀ ਨਾਲ ਜੁੜਨਗੇ ਅਤੇ ਸਭ ਨੂੰ ਚੰਗੀ ਪ੍ਰੇਰਨਾ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.