ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਵਿੱਚ ਇੱਕ ਔਰਤ ਨੂੰ ਗਲਤ ਟੀਕਾ ਲਗਾਇਆ ਗਿਆ ਤੇ ਉਸ ਔਰਤ ਦੀ ਮੌਤ ਹੋ ਗਈ ਹੈ। ਗਾਇਨੀਕੋਲਾਜੀ ਵਾਰਡ 'ਚ ਦਾਖਲ ਇਸ ਔਰਤ ਨੂੰ ਟੀਕਾ ਦੇਣ ਲਈ ਇੱਕ ਲੜਕੀ ਨਕਲੀ ਨਰਸ ਬਣ ਕੇ ਆਈ ਸੀ, ਪਰ ਇੰਜੈਕਸ਼ਨ ਦੇਣ ਤੋਂ ਬਾਅਦ ਇਸ ਲੜਕੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਲਿਆ ਗਿਆ। ਇਸ ਮਾਮਲੇ ਵਿੱਚ ਚੰਡੀਗੜ੍ਹ ਸੈਕਟਰ-11 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਲੜਕੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਹੈ ਪੂਰਾ ਮਾਮਲਾ : ਪੁਲਿਸ ਮੁਤਾਬਕ ਮੁਲਜ਼ਮ ਜਸਮੀਤ ਦੀ ਭੈਣ ਨੇ 2022 'ਚ ਆਪਣੀ ਮਰਜ਼ੀ ਨਾਲ ਕਿਸੇ ਹੋਰ ਭਾਈਚਾਰੇ ਦੇ ਲੜਕੇ ਨਾਲ ਲਵ ਮੈਰਿਜ ਕੀਤੀ ਸੀ, ਜੋ ਮੋਹਾਲੀ ਦੇ ਪਿੰਡ ਬਨੂੜ ਵਿੱਚ ਰਹਿ ਰਹੀ ਸੀ। ਉਸ ਦੇ ਪਰਿਵਾਰਕ ਮੈਂਬਰ ਇਸ ਵਿਆਹ ਤੋਂ ਨਾਖੁਸ਼ ਸਨ। 24 ਸਾਲਾ ਔਰਤ ਨੇ 3 ਨਵੰਬਰ 2023 ਨੂੰ ਇੱਕ ਬੱਚੇ ਨੂੰ ਜਨਮ ਦਿੱਤਾ ਸੀ, ਪਰ ਕਿਡਨੀ ਦੀ ਇਨਫੈਕਸ਼ਨ ਕਾਰਨ ਬਨੂੜ ਦੇ ਹਸਪਤਾਲ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਨਹਿਰੂ ਹਸਪਤਾਲ ਦੀ ਤੀਜੀ ਮੰਜ਼ਿਲ 'ਤੇ ਗਾਇਨੀਕੋਲਾਜੀ ਵਾਰਡ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਔਰਤ ਨੂੰ ਮਾਰਨ ਲਈ ਸਾਜ਼ਿਸ਼ ਕੀਤੀ ਗਈ ਤੇ ਨਕਲੀ ਨਰਸ ਤੋਂ ਟੀਕਾ ਲਵਾ ਦਿੱਤਾ। ਟੀਕੇ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਆਖਿਰ ਐਤਵਾਰ ਦੇਰ ਰਾਤ ਔਰਤ ਦੀ ਮੌਤ ਹੋ ਗਈ।
ਵਿਆਹ ਤੋਂ ਬਾਅਦ ਮਿਲ ਰਹੀਆਂ ਸਨ ਜਾਨੋਂ ਮਾਰਨ ਦੀਆਂ ਧਮਕੀਆਂ : ਅਜਿਹੇ 'ਚ ਚੰਡੀਗੜ੍ਹ ਪੁਲਿਸ ਨੇ ਮ੍ਰਿਤਕਾਂ ਦੇ ਪਤੀ ਦੇ ਕਹਿਣ 'ਤੇ ਮਾਮਲਾ ਦਰਜ ਕੀਤਾ ਹੈ। ਔਰਤ ਦੇ ਪਤੀ ਗੁਰਵਿੰਦਰ ਸਿੰਘ ਨੇ ਚੰਡੀਗੜ੍ਹ ਪੁਲਿਸ ਨੂੰ ਦੱਸਿਆ ਸੀ, 'ਜਦੋਂ ਤੋਂ ਅਸੀਂ ਦੋਵਾਂ ਦਾ ਵਿਆਹ ਹੋਇਆ ਹੈ, ਉਸ ਦੇ ਪਰਿਵਾਰਕ ਮੈਂਬਰ ਸਾਨੂੰ ਦੋਵਾਂ ਨੂੰ ਫ਼ੋਨ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।'
- ਸੁਪਰੀਮ ਕੋਰਟ ਦੇ ਫੈਸਲੇ 'ਤੇ PM ਮੋਦੀ ਦੀ ਪਹਿਲਾ ਬਿਆਨ, ਕਿਹਾ- 'ਇਤਿਹਾਸਕ ਅਤੇ ਉਮੀਦ ਦੀ ਨਵੀਂ ਕਿਰਨ'
- Sukhbir Badal Tweet: ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ, ਕਿਹਾ - ਨਰਮੇ ਦੀ ਖਰੀਦ ਵਿੱਚ ਕੇਂਦਰ ਦੇਵੇ ਦਖਲ, ਕਿਸਾਨਾਂ ਦਾ ਹੋ ਰਿਹੈ ਨੁਕਸਾਨ
- 29 ਸਾਲ ਪਹਿਲਾਂ ਹੋਏ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਹਾਈਕੋਰਟ ਦਾ ਵੱਡਾ ਫੈਸਲਾ, ਆਈਜੀ ਉਮਰਾਨੰਗਲ ਸਮੇਤ 3 ਖਿਲਾਫ FIR ਦਰਜ
ਮਾਮਲੇ 'ਚ ਚਾਰ ਮੁਲਜ਼ਮ ਗ੍ਰਿਫ਼ਤਾਰ: ਕੁਝ ਦਿਨਾਂ ਬਾਅਦ ਮਹਿਲਾ ਸਮੇਤ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਸਾਰੇ ਮੁਲਜ਼ਮ ਪਟਿਆਲਾ ਅਤੇ ਸੰਗਰੂਰ ਦੇ ਰਹਿਣ ਵਾਲੇ ਸਨ। ਫਰਜ਼ੀ ਨਰਸ ਹੋਣ ਦਾ ਬਹਾਨਾ ਲਗਾ ਕੇ ਟੀਕਾ ਲਗਾਉਣ ਵਾਲੀ ਔਰਤ ਆਨਰ ਕਿਲਿੰਗ ਵਰਗੇ ਗਰੋਹ ਦਾ ਹਿੱਸਾ ਸੀ ਅਤੇ ਸੰਗਰੂਰ ਦੀ ਰਹਿਣ ਵਾਲੀ ਸੀ। ਹਰਮੀਤ ਕੌਰ ਦੇ ਭਰਾ ਜਸਮੀਤ ਕੌਰ ਨੇ ਆਪਣੀ ਭੈਣ ਨੂੰ ਮਾਰਨ ਲਈ ਪੈਸੇ ਦਿੱਤੇ ਸਨ ਅਤੇ ਟੀਕਾ ਲਗਵਾਇਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਜੋ ਟੀਕਾ ਹਰਮੀਤ ਕੌਰ ਨੂੰ ਦਿੱਤਾ ਗਿਆ ਸੀ, ਉਹ ਪਟਿਆਲਾ ਤੋਂ ਹੀ ਖਰੀਦਿਆ ਗਿਆ ਸੀ। ਫਿਲਹਾਲ ਸਾਰੇ ਦੋਸ਼ੀ ਸਲਾਖਾਂ ਪਿੱਛੇ ਹਨ।