ETV Bharat / state

ਕੈਨੇਡਾ 'ਚ ਕਬੱਡੀ ਪ੍ਰਮੋਟਰ ਕਮਲਜੀਤ ਕੰਗ 'ਤੇ ਜਾਨਲੇਵਾ ਹਮਲਾ, ਗੋਲੀਆਂ ਮਾਰ ਫਰਾਰ ਹੋਇਆ ਹਮਲਾਵਰ - ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ

ਕੈਨੇਡਾ ਦੇ ਸਰੀ ਵਿੱਚ ਕਬੱਡੀ ਪ੍ਰੋਮੈਟਰ ਉੱਤੇ ਹਮਲਾਵਰ ਵੱਲੋਂ ਗੋਲੀਆਂ ਦਾਗੀਆਂ ਗਈਆਂ ਨੇ। ਦੱਸਿਆ ਜਾ ਰਿਹਾ ਕਬੱਡੀ ਪ੍ਰਮੋਟਰ ਕਮਲਜੀਤ ਕੰਗ ਨੂੰ ਹਮਲੇ ਦੌਰਾਨ ਦੋ ਗੋਲ਼ੀਆਂ ਵੱਜੀਆਂ ਹਨ। ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

Deadly attack on Kabaddi promoter Kamaljit Kang in Surrey, Canada
ਕੈਨੇਡਾ 'ਚ ਕਬੱਡੀ ਪ੍ਰਮੋਟਰ ਕਮਲਜੀਤ ਕੰਗ 'ਤੇ ਜਾਨਲੇਵਾ ਹਮਲਾ, ਗੋਲੀਆਂ ਮਾਰ ਫਰਾਰ ਹੋਇਆ ਹਮਲਾਵਰ
author img

By

Published : May 6, 2023, 11:21 AM IST

Updated : May 6, 2023, 11:47 AM IST

ਕੈਨੇਡਾ: ਖੇਡ ਮੈਦਾਨ ਕਬੱਡੀ ਉੱਤੇ ਗੈਂਗਸਟਰਵਾਦ ਦਾ ਸਾਇਆ ਪੰਜਾਬ ਤੋਂ ਲੈਕੇ ਕੈਨੇਡਾ ਤੱਕ ਫੈਲਿਆ ਹੋਇਆ ਹੈ। ਜਿੱਥੇ ਪੰਜਾਬ ਵਿੱਚ ਨਾਮੀ ਕਬੱਡੀ ਖਿਡਾਰੀਆਂ ਦੇ ਖੇਡ ਮੈਦਾਨ ਦੇ ਵਿੱਚ ਕਤਲ ਹੋਏ ਨੇ ਉੱਥੇ ਹੀ ਹੁਣ ਕੈਨੇਡਾ ਦੇ ਸਰੀ ਵਿੱਚ ਇੱਕ ਹਮਲਾਵਰ ਨੇ ਕਬੱਡੀ ਪ੍ਰੋਮੋਟਰ ਉੱਤੇ ਜਾਨਲੇਵਾ ਹਮਲਾ ਕੀਤਾ ਹੈ। ਕਬੱਡੀ ਪ੍ਰਮੋਟਰ ਕਮਲਜੀਤ 'ਤੇ ਅਣਪਛਾਤੇ ਹਮਲਾਵਰ ਵੱਲੋਂ ਹਮਲਾ ਕਰ ਦਿੱਤਾ ਗਿਆ । ਦੱਸਿਆ ਜਾ ਰਿਹਾ ਹਮਲਾਵਰ ਨੇ ਉਸ ਦੀ ਰਿਹਾਇਸ਼ ਦੇ ਬਾਹਰ ਪਹਿਲਾਂ ਕਮਲਜੀਤ ਕੰਗ ਦਾ ਇੰਤਜ਼ਾਰ ਕੀਤਾ ਅਤੇ ਜਿਵੇਂ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਦਾਗ ਦਿੱਤੀਆਂ।

ਕਮਲਜੀਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ: ਮੀਡੀਆ ਰਿਪੋਰਟਾਂ ਮੁਤਾਬਿਕ ਇਸ ਹਮਲੇ ਦੌਰਾਨ ਕਬੱਡੀ ਪ੍ਰਮੋਟਰ ਨੂੰ ਦੇ 2 ਗੋਲੀਆਂ ਲੱਗੀਆਂ ਹਨ। ਫਿਲਹਾਲ ਜਖ਼ਮੀ ਹਾਲਾਤ 'ਚ ਕਮਲਜੀਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ,ਉੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਦੱਸ ਦਈਏ ਕਿ ਕਮਲਜੀਤ ਸਿੰਘ ਕੰਗ ਉੱਤਰੀ ਭਾਰਤ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦਾ ਸਭ ਤੋਂ ਵੱਡਾ ਆਗੂ ਹੈ ਅਤੇ ਉਹ ਜਲੰਧਰ ਦੇ ਪਿੰਡ ਉਗੀ ਦਾ ਰਹਿਣ ਵਾਲਾ ਹੈ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਉੱਤੇ ਪਿਛਲੇ ਲੰਮੇਂ ਸਮੇਂ ਤੋਂ ਕਾਲੇ ਬੱਦਲ ਮੰਡਰਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਜਿਮਨੀ ਚੋਣ 'ਤੇ ਕੀ ਪਵੇਗਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਅਸਰ ? ਕਿਧਰੇ ਜਲੰਧਰ 'ਚ ਨਾ ਹੋ ਜਾਵੇ ਸੰਗਰੂਰ ਵਾਲੀ ! ਖਾਸ ਰਿਪੋਰਟ

ਕਬੱਡੀ ਦੇ ਗਲੇਡੀਏਟਰ ਦਾ ਖੇਡ ਮੈਦਾਨ 'ਚ ਕਤਲ: ਦੱਸ ਦਈਏ ਕਬੱਡੀ ਲਈ ਬੀਤਿਆ ਵਰਾ ਵੀ ਬੁਰਾ ਬੀਤਿਆ ਸੀ। ਪਿਛਲੇ ਸਾਲ 14 ਮਾਰਚ ਨੂੰ ਜਲੰਧਰ ਵਿੱਚ ਹੀ ਟੂਰਨਾਮੈਂਟ ਦੌਰਾਨ ਕਬੱਡੀ ਦੇ ਗਲੇਡੀਅਟਰ ਸੰਦੀਪ ਨੰਗਲ ਅੰਬੀਆਂ ਦਾ ਖੇਡ ਮੈਦਾਨ ਦੇ ਵਿੱਚ ਹੀ ਚਲਦੇ ਮੈਚ ਦੌਰਾਨ ਕਤਲ ਕੀਤਾ ਗਿਆ ਸੀ। ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੰਦੀਪ ਚੱਲ ਰਹੇ ਟੂਰਨਾਮੈਂਟ ਲਈ ਪਿੰਡ ਪੁੱਜਿਆ ਸੀ। ਮੈਚ ਦੇ ਵਿਚਕਾਰ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ । ਹਮਲਾਵਰ ਚਿੱਟੇ ਰੰਗ ਦੀ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਸੰਦੀਪ 'ਤੇ ਕਰੀਬ 20 ਰਾਉਂਡ ਫਾਇਰ ਕੀਤੇ। ਦੱਸ ਦਈਏ ਸੰਦੀਪ ਨੰਗਲ ਅੰਬੀਆਂ ਦੇ ਕੇਸ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਸ਼ੂਟਰਾਂ ਸਮੇਤ ਕਈ ਸਜ਼ਿਸ਼ ਘੜਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਹ ਮੁਲਜ਼ਮ ਹੁਣ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਨੇ। ਸੰਦੀਪ ਨੰਗਲ ਅੰਬੀਆ ਦੇ ਕਤਲ ਤੋਂ ਬਾਅਦ ਪੰਜਾਬ ਦੇ ਨਾਮੀ ਗਇਕ ਸਿੱਧੂ ਮੂਸੇਵਾਲਾ ਦਾ ਵੀ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਮਹਿਲਾ ਪੁਲਿਸ ਮੁਲਾਜ਼ਮ ਨੇ ਕਾਂਗਰਸ ਆਗੂ ਨਾਲ ਮਿਲ ਕੀਤਾ ਕਾਰਾ, ਹੋਈ ਸਸਪੈਂਡ

Last Updated : May 6, 2023, 11:47 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.