ਚੰਡੀਗੜ੍ਹ: ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਗ੍ਰੀਨ ਅਤੇ ਆਰੇਂਜ ਜ਼ੋਨ ਵਿੱਚ ਲੋਕਾਂ ਲਈ ਕੁਝ ਸਹੂਲਤਾਂ ਦਿੱਤੀਆਂ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਅੱਜ ਕਰਫਿਊ ਹਟਾ ਦਿੱਤਾ ਹੈ।
ਇਸ ਕਾਰਨ ਅੱਜ ਮਾਰਕੀਟਾਂ ਦੇ ਵਿੱਚ ਦੁਬਾਰਾ ਤੋਂ ਰੌਣਕ ਵੇਖਣ ਨੂੰ ਮਿਲੀ। ਲੋਕ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਮਾਰਕੀਟਾਂ ਦੇ ਵਿੱਚ ਖੜ੍ਹੇ ਨਜ਼ਰ ਆਏ। ਮਾਰਕੀਟ ਵਿੱਚ ਦੁਕਾਨਦਾਰ ਅਜੈ ਕੁਮਾਰ ਨੇ ਕਿਹਾ ਕਿ ਅੱਜ ਜਿਹੜੀਆਂ ਮਾਰਕੀਟਾਂ ਖੁੱਲ੍ਹੀਆਂ ਹਨ ਉਹ ਇੱਕ ਰਾਹਤ ਦਾ ਪਲ ਹੈ ਪਰ ਸਰਕਾਰ ਨੂੰ ਸਮਾਂ ਬਦਲ ਕੇ ਮਾਰਕੀਟਾਂ ਨੂੰ ਖੋਲ੍ਹਣਾ ਚਾਹੀਦਾ ਸੀ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਨੂੰ ਸਰਕਾਰ ਨੂੰ ਲੌਕਡਾਊਨ ਹੋਰ 10 ਦਿਨ ਲਈ ਵਧਾਉਣਾ ਚਾਹੀਦਾ ਸੀ। ਇੱਕ ਹੋਰ ਦੁਕਾਨਦਾਰ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਦੁਕਾਨ ਖੋਲ੍ਹੀ ਹੈ ਲੌਕਡਾਊਨ ਤੋਂ ਬਾਅਦ ਅੱਜ ਪਹਿਲੇ ਦਿਨ ਦੁਕਾਨ ਖੋਲ੍ਹਣ ਦਾ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਗਾਹਕ ਵੀ ਆ ਰਹੇ ਹਨ ਅਤੇ ਲੋਕ ਵੀ ਸਮਾਜਿਕ ਦੂਰੀ ਦੀ ਪਾਲਣਾ ਕਰ ਰਹੇ ਹਨ।