ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਅਧਿਕਾਰਿਤ ਵੈਬਸਾਈਟ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟੇ ਅੰਦਰ 3095 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ 2023 ਵਿੱਚ ਸੰਕਰਮਣ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਵਾਧਾ ਹੈ। ਇਸ ਨਾਲ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 4,47,12,752 ਹੋ ਗਈ ਹੈ। ਉੱਥੇ ਹੀ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵੀ 15,208 ਹੋ ਚੁੱਕੀ ਹੈ।
ਇਹ ਵੀ ਪੜ੍ਹੋ: LPG Cylinder New Price: ਮਹੀਨੇ ਦੇ ਪਹਿਲੇ ਦਿਨ ਰਾਹਤ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੇਂ ਰੇਟ
ਰਿਕਰਵਰੀ ਰੇਟ: ਪਿਛਲੇ 24 ਘੰਟਿਆਂ ਵਿੱਚ ਕੁੱਲ 1,390 ਰਿਕਵਰੀ ਨਾਲ ਕੁੱਲ ਰਿਕਵਰੀ 4,41,69,711 ਹੋ ਗਈ ਹੈ। H3N2 ਇਨਫਲੂਐਂਜ਼ਾ ਦੇ ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧੇ ਦੇ ਵਿਚਕਾਰ ਪਿਛਲੇ ਕੁਝ ਦਿਨਾਂ ਵਿੱਚ ਦੇਸ਼ ਵਿੱਚ ਤਾਜ਼ਾ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਐਕਟਿਵ ਕੇਸ 0.03 ਪ੍ਰਤੀਸ਼ਤ ਹਨ ਜਦੋਂ ਕਿ ਰਿਕਵਰੀ ਦਰ ਵਰਤਮਾਨ ਵਿੱਚ 98.78 ਪ੍ਰਤੀਸ਼ਤ ਹੈ।
![Coronavirus Updates](https://etvbharatimages.akamaized.net/etvbharat/prod-images/18139233_corona_aspera.png)
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ : ਪਿਛਲੇ 24 ਘੰਟਿਆਂ ਵਿੱਚ ਪੰਜਾਬ ਅੰਦਰ ਕੋਰੋਨਾ ਵਾਇਰਸ ਦੇ 41 ਨਵੇਂ ਮਾਮਲੇ ਦਰਜ ਹੋਏ ਹਨ, ਇਹਨਾਂ ਵਿੱਚ ਲੁਧਿਆਣਾ ਤੋਂ 10, ਮੁਹਾਲੀ ਤੋਂ 10, ਹੁਸ਼ਿਆਰਪੁਰ ਤੋਂ 8, ਸ੍ਰੀ ਫਤਿਹਗੜ੍ਹ ਸਾਹਿਬ ਤੋਂ 5, ਅੰਮ੍ਰਿਤਸਰ ਤੋਂ 3, ਜਲੰਧਰ ਤੋਂ 2 ਤਰਨ ਤਾਰਨ ਤੋਂ 2 ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1 ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਲੁਧਿਆਣਾ ਵਿੱਚ 1 ਮਰੀਜ਼ ਦੀ ਮੌਤ ਵੀ ਹੋ ਗਈ ਹੈ।
ਹਸਪਤਾਲ ਚੋਂ ਛੁੱਟੀ ਲੈਣ ਵਾਲੇ ਲੋਕ: ਉੱਥੇ ਹੀ ਕੁੱਲ 27 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤੇ ਹਨ। ਇਹਨਾਂ ਵਿੱਚ ਅੰਮ੍ਰਿਤਸਰ 2, ਬਠਿੰਡਾ 1, ਜਲੰਧਰ 1, ਫਿਰੋਜ਼ਪੁਰ 1, ਸ੍ਰੀ ਫਤਿਹਗੜ੍ਹ ਸਾਹਿਬ ਤੋਂ 3, ਗੁਰਦਾਸਪੁਰ ਤੋਂ 1, ਹੁਸ਼ਿਆਰਪੁਰ ਤੋਂ 2, ਲੁਧਿਆਣਾ ਤੋਂ 3, ਪਠਾਨਕੋਟ ਤੋਂ 1, ਮੁਹਾਲੀ ਤੋਂ 7 ਤੇ ਨਵਾਂ ਸ਼ਹਿਰ ਤੋਂ 5 ਮਰੀਜ਼ ਠੀਕ ਹੋ ਕੇ ਘਰ ਗਏ ਹਨ।
ਇਹ ਵੀ ਪੜ੍ਹੋ: LPG Cylinder New Price: ਮਹੀਨੇ ਦੇ ਪਹਿਲੇ ਦਿਨ ਰਾਹਤ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੇਂ ਰੇਟ