ਚੰਡੀਗੜ੍ਹ: ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1320 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 45 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 40643 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 15305 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 1036 ਲੋਕਾਂ ਦੀ ਮੌਤ ਹੋਈ ਹੈ।
ਦਿਨ ਸ਼ਨੀਵਾਰ ਨੂੰ ਜੋ ਨਵੇਂ 1320 ਮਾਮਲੇ ਆਏ ਹਨ, ਉਨ੍ਹਾਂ ਵਿੱਚ 360 ਲੁਧਿਆਣਾ, 46 ਜਲੰਧਰ, 92 ਅੰਮ੍ਰਿਤਸਰ, 177 ਪਟਿਆਲਾ, 47 ਸੰਗਰੂਰ, 164 ਮੋਹਾਲੀ, 3 ਬਠਿੰਡਾ, 26 ਗੁਰਦਾਸਪੁਰ, 3 ਫਿਰੋਜ਼ਪੁਰ, 25 ਮੋਗਾ, 34 ਹੁਸ਼ਿਆਰਪੁਰ, 42 ਪਠਾਕਨੋਟ, 6 ਬਰਨਾਲਾ, 30 ਫ਼ਤਿਹਗੜ੍ਹ ਸਾਹਿਬ, 74 ਕਪੂਰਥਲਾ, 25 ਫ਼ਰੀਦਕੋਟ, 27 ਤਰਨਤਾਰਨ, 29 ਰੋਪੜ, 10 ਫ਼ਾਜ਼ਿਲਕਾ, 13 ਐੱਸਬੀਐੱਸ, 68 ਮੁਕਤਸਰ ਅਤੇ 19 ਮਾਨਸਾ ਤੋਂ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 40643 ਮਰੀਜ਼ਾਂ ਵਿੱਚੋਂ 24302 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 15305 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 8,85,950 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।