ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਪੰਜਾਬ ਅੰਦਰ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ।ਰੋਜਾਨਾ ਮੌਤਾਂ ਦਾ ਅੰਕੜਾ ਡਰਾਉਣ ਵਾਲਾ ਸਾਹਮਣੇ ਆ ਰਿਹਾ ਹੈ... ਬੀਤੇ 24 ਘੰਟਿਆਂ ਵਿੱਚ 76 ਹੋਰ ਲੋਕਾਂ ਦੀ ਮੌਤ ਹੋ ਗਈ ।ਜਦਕਿ 6,762 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 43,943 ਹੋ ਗਈ ਹੈ।
ਕੋਰੋਨਾ ਕਾਰਨ ਡਾਨ ਗਵਾਉਣ ਵਾਲਿਆਂ ਦੀ ਗਿਣਤੀ 8264 ਹੋ ਚੁੱਕੀ ਹੈ, 527 ਮਰੀਜ ਆਕਸੀਜਨ ਸਪੋਰਟ ਤੇ ਹਨ ਅਤੇ 44 ਮਰੀਜ਼ ਵੈਂਟੀਲੇਟਰ ਉਤੇ ਜਿੰਦਗੀ ਮੌਤ ਨਾਲ ਲੜ ਰਹੇ ਨੇ। ਹਲਾਂਕਿ 274240 ਮਰੀਜ਼ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਵੀ ਚੁੱਕੇ ਹਨ।
24 ਘੰਟੇ ਚ ਕਿਸ ਜਿਲ੍ਹੇ ਚ ਕਿੰਨੀਆਂ ਮੌਤਾਂ
ਬੀਤੇ 24 ਘੰਟਿਆ ਦੌਰਾਨ ਅੰਮ੍ਰਿਤਸਰ -8, ਬਰਨਾਲਾ -2, ਅਤੇ ਐਸ ਬੀ ਐਸ ਨਗਰ -2, ਬਠਿੰਡਾ -6, ਫਰੀਦਕੋਟ 2, ਫਾਜ਼ਿਲਕਾ -1, ਗੁਰਦਾਸਪੁਰ -7, ਹੁਸ਼ਿਆਰਪੁਰ -5,ਜਲੰਧਰ -5, ਕਪੂਰਥਲਾ -7, ਲੁਧਿਆਣਾ-8, ਮਾਨਸਾ -1, ਮੁਹਾਲੀ -5, ਮੁਕਤਸਰ -3, ਪਠਾਨਕੋਟ -2, ਪਟਿਆਲਾ -6, ਰੋਪੜ -3, ਸੰਗਰੂਰ -3, ਲੋਕਾਂ ਦੀ ਮੌਤ ਹੋਈ ਹੈ। ਅੰਕੜਿਾਂ ਮੁਤਾਬਕ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 8 ਮੌਤਾਂ ਸ਼ੁਕਰਵਾਰ ਨੂੰ ਦਰਜ ਹੋਈਆਂ।