ETV Bharat / state

ਤੁਲੀ ਲੈਬ ਘੁਟਾਲੇ 'ਚ ਮਜੀਠੀਆ ਨੇ ਕਾਂਗਰਸੀਆਂ 'ਤੇ ਲਾਏ ਗੰਭੀਰ ਇਲਜ਼ਾਮ

ਬਿਕਰਮ ਮਜੀਠੀਆ ਨੇ ਕਿਹਾ ਕਿ ਤੁਲੀ ਲੈਬਾਰਟਰੀ ਤੇ ਈਐਮਸੀ ਹਸਪਤਾਲ ਵਿੱਚ ਜਿਨ੍ਹਾਂ ਨੇ ਕੋਰੋਨਾ ਟੈਸਟਾਂ ਦੀਆਂ ਜਾਅਲੀ ਰਿਪੋਰਟਾਂ ਬਣਾਈਆਂ, ਨੂੰ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਚਾਇਆ ਜਾ ਰਿਹਾ ਹੈ।

ਤੁਲੀ ਲੈਬ ਘੁਟਾਲੇ 'ਚ ਮਜੀਠੀਆ ਨੇ ਕਾਂਗਰਸੀਆਂ 'ਤੇ ਲਾਏ ਗੰਭੀਰ ਇਲਜ਼ਾਮ
ਤੁਲੀ ਲੈਬ ਘੁਟਾਲੇ 'ਚ ਮਜੀਠੀਆ ਨੇ ਕਾਂਗਰਸੀਆਂ 'ਤੇ ਲਾਏ ਗੰਭੀਰ ਇਲਜ਼ਾਮ
author img

By

Published : Jul 13, 2020, 8:15 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਆਧਾਰਿਤ ਤੁਲੀ ਲੈਬਾਰਟਰੀ ਤੇ ਈਐਮਸੀ ਹਸਪਤਾਲ ਜਿਨ੍ਹਾਂ ਨੇ ਕਰੋਨਾ ਟੈਸਟਾਂ ਦੀਆਂ ਜਾਅਲੀ ਰਿਪੋਰਟਾਂ ਬਣਾਈਆਂ, ਨੂੰ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਚਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਭੁਲੇਖਾ ਹੈ ਜਿਸ ਕਾਰਨ ਉਹ ਦਾਅਵਾ ਕਰ ਰਹੇ ਹਨ ਕਿ ਲੈਬ ਮੈਨੇਜਮੈਂਟ ਖਿਲਾਫ ਕੇਸ ਵਿਜੀਲੈਂਸ ਵਿਭਾਗ ਤੋਂ ਵਾਪਸ ਲੈ ਕੇ ਜ਼ਿਲ੍ਹਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਤੇ ਇਸ ਵਿੱਚ ਕੋਈ ਵੀ ਅਫਸਰ ਸ਼ਾਮਲ ਨਹੀਂ ਹੈ।

ਕਾਂਗਰਸੀ ਆਗੂਆਂ ਕੋਲ ਵੀ ਪੁੱਜਾ ਪੈਸਾ: ਮਜੀਠੀਆ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ 20 ਦਿਨ ਲੰਘਣ ਮਗਰੋਂ ਵੀ ਕੇਸ ਵਿੱਚ ਇੱਕ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸਿਵਲ ਤੇ ਪੁਲਿਸ ਮਸ਼ੀਨਰੀ ਕਾਂਗਰਸੀਆਂ ਦੇ ਦਬਾਅ ਹੇਠ ਹੈ ਕਿ ਲੈਬ ਮੈਨੇਜਮੈਂਟ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਤੁਲੀ ਡਾਇਗਨੋਸਟਿਕ ਸੈਂਟਰ ਦੇ ਮਾਲਕਾਂ ਖਿਲਾਫ ਇਰਾਦਾ ਕਤਲ ਦਾ ਕੇਸ ਅਤੇ ਈਐਮਸੀ ਹਸਪਤਾਲ ਦੇ ਮਾਲਕਾਂ ਖਿਲਾਫ ਗਲਤ ਤਰੀਕੇ ਮੈਡੀਕਲ ਕਾਰਜਾਂ ਵਿੱਚ ਸ਼ਮੂਲੀਅਤ ਕਰਨ ਦਾ ਕੇਸ ਦਰਜ ਕਰਨ ਤੋਂ ਬਾਅਦ ਇਹ ਕੇਸ ਵਾਪਸ ਮੁੜ ਪੁਲਿਸ ਵਿਭਾਗ ਨੂੰ ਸੌਂਪਣ ਦੇ ਫੈਸਲੇ ਨੇ ਸਮਾਜ ਵਿੱਚ ਗਲਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਮਝ ਰਹੇ ਹਨ ਕਿ ਹੁਣ ਮਾਮਲੇ ਦੀ ਪੜਤਾਲ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਐਸਆਈਟੀ ਇਸ ਮਾਮਲੇ ਨੂੰ ਰਫਾ ਦਫਾ ਕਰੇਗੀ ਤੇ ਲੈਬਾਰਟਰੀ ਤੇ ਹਸਪਤਾਲ ਮੈਨੇਜਮੈਂਟ ਨੂੰ ਕਲੀਨ ਚਿੱਟ ਦੇ ਦੇਵੇਗੀ ਭਾਵੇਂ ਕਿ ਉਹ ਅਪਰਾਧ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਕਾਂਗਰਸ ਸਰਕਾਰ ਦੇ ਚੋਟੀ ਦੇ ਪ੍ਰਤੀਨਿਧਾਂ ਤੱਕ ਪੈਸੇ ਦਾ ਲੈਣ ਦੇਣ ਕੀਤਾ ਗਿਆ ਹੈ।

ਤੁਲੀ ਲੈਬ ਘੁਟਾਲੇ 'ਚ ਕਈ ਅਫਸਰ ਵੀ ਸ਼ਾਮਲ

ਇਹ ਮਾਮਲਾ ਮਨੁੱਖਤਾ ਖਿਲਾਫ ਅਪਰਾਧ ਹੋਣ ਦੀ ਗੱਲ ਮੁੱਖ ਮੰਤਰੀ ਨੂੰ ਚੇਤੇ ਕਰਵਾਉਂਦਿਆਂ ਮਜੀਠੀਆ ਨੇ ਕਿਹਾ ਕਿ ਤੁਲੀ ਲੈਬ ਨੇ ਕੋਰੋਨਾ ਦੇ ਨੈਗੇਟਿਵ ਮਰੀਜ਼ਾਂ ਨੂੰ ਪਾਜ਼ੀਟਿਵ ਦੱਸ ਦਿੱਤਾ ਤੇ ਇਸਦਾ ਮਕਸਦ ਈ ਐਮ ਸੀ ਹਸਪਤਾਲ ਦੇ ਨਾਲ ਤਾਲਮੇਲ ਕਰ ਕੇ ਲੱਖਾਂ ਰੁਪਏ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਵਿੱਚ ਅਫਸਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੇ ਹੀ ਤੁਲੀ ਲੈਬ ਨੂੰ ਕੰਮ ਦਿੱਤਾ ਸੀ। ਇਸੇ ਤਰੀਕੇ ਅਫਸਰਾਂ ਨੇ ਸ਼ਿਕਾਇਤਾਂ ਨੂੰ ਰਫਾ ਦਫਾ ਕਰਨ ਦਾ ਯਤਨ ਕੀਤਾ ਤੇ ਸ਼ਿਕਾਇਤਕਰਤਾਵਾਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਤੇ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਅਫਸਰ ਆਪਣੇ ਹੀ ਖਿਲਾਫ ਜਾਂਚ ਨਹੀਂ ਕਰ ਸਕਦੇ।

ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਅਧਿਕਾਰ ਖੇਤਰ ਦੀ ਗੱਲ ਕਰ ਕੇ ਉਨ੍ਹਾਂ 'ਤੇ ਮਸਲੇ ਦਾ ਸਿਆਸੀਕਰਨ ਕਰਨ ਦੇ ਦੋਸ਼ ਲਗਾ ਕੇ ਇਸਨੂੰ ਛੋਟਾ ਨਾ ਕਰਨ ਕਿਉਂਕਿ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ, ਜੋ ਕਾਂਗਰਸ ਤੋਂ ਹੀ ਹਨ, ਨੇ ਵੀ ਜਨਤਕ ਹਿਤਾਂ ਵਿੱਚ ਇਹ ਮਾਮਲਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਐਮਪੀ ਨੇ ਵੀ ਸ਼ਹਿਰ ਦੇ ਲੋਕਾਂ ਦੀ ਆਵਾਜ਼ ਵਿੱਚ ਹਾਂ ਵਿੱਚ ਹਾਂ ਮਿਲਾਈ ਹੈ ਤੇ ਸਪਸ਼ਟ ਕਿਹਾ ਹੈ ਕਿ ਇਹ ਕੇਸ ਵਿਜੀਲੈਂਸ ਵਿਭਾਗ ਤੋਂ ਵਾਪਸ ਲੈ ਕੇ ਪੁਲਿਸ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਐਮ ਪੀ ਨੇ ਤਾਂ ਇਸ ਸਾਰੇ ਕੇਸ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਇਹ ਕੇਸ ਮੁੜ ਜ਼ਿਲ੍ਹਾ ਪੁਲਿਸ ਨੂੰ ਸੌਂਪੇ ਜਾਣ ਤੋਂ ਚਿੰਤਤ ਹੈ, ਇਸ ਲਈ ਇਸ ਨੂੰ ਸਿਰਫ ਖੇਤਰ ਦੀ ਹੱਦ ਦਾ ਫੈਸਲਾ ਨਹੀਂ ਦੱਸਿਆ ਜਾਣਾ ਚਾਹੀਦਾ।

ਮੁੱਖ ਮੰਤਰੀ ਨੂੰ ਤੁਰੰਤ ਦਰੁਸਤੀ ਭਰੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਤੁਲੀ ਲੈਬ ਤੇ ਈ ਐਮ ਸੀ ਹਸਪਤਾਲ ਵੱਲੋਂ ਮਾਸੂਮਾਂ ਨੂੰ ਦਿੱਤੀ ਗਈ ਪੀੜਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇੱਕ 9 ਮਹੀਨੇ ਦੀ ਗਰਭਵਤੀ ਮਹਿਲਾ ਡਾ. ਅਨਮ ਖੁੱਲਰ ਨੂੰ ਤੁਲੀ ਲੈਬ ਨੇ ਗਲਤ ਤਰੀਕੇ ਕੋਰੋਨਾ ਪਾਜ਼ੀਟਿਵ ਕਰਾਰ ਦਿੱਤਾ ਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖ ਕੇ ਉਸ ਦਾ ਜੀਵਨ ਖਤਰੇ ਵਿੱਚ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਉਪਰੰਤ ਗੁਰੂ ਨਾਨਕ ਮੈਡੀਕਲ ਕਾਲਜ ਦੀ ਲੈਬ ਵੱਲੋਂ ਦੋ ਵਾਰ ਕੀਤੇ ਟੈਸਟਾਂ ਵਿੱਚ ਇਹ ਸਾਹਮਣੇ ਆਇਆ ਕਿ ਉਹ ਕੋਰੋਨਾ ਨੈਗੇਟਿਵ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.