ਚੰਡੀਗੜ੍ਹ: ਪੰਜਾਬ ਸੂਬੇ ਵਿੱਚ ਪੰਜਾਬ ਸਰਕਾਰ ਨੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਇੱਕ ਖਾਸ ਸਟੈੱਪ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਨੂੰ ਪੰਜਾਬ ਦੇ ਸਾਰੇ ਮੈਰਿਜ ਪੈਲੇਸਾਂ ਦੇ ਬਾਹਰ ਪੁਲਿਸ ਨਾਕੇ ਲਗਾਉਣ ਦੇ(Setting up police checkpoints outside marriage ) ਹੁਕਮ ਦਿੱਤੇ ਹਨ। ਤਾਂ ਜੋ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਉੱਥੇ ਹੀ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਮੌਕੇ 'ਤੇ ਐਲਕੋ ਸੈਂਸਰ ਨਾਲ ਸਾਹ ਦੀ ਜਾਂਚ (Breath test with alco sensor) ਕਰਕੇ ਮੋਟਾ ਚਲਾਨ ਵੀ ਕੀਤਾ ਜਾਵੇਗਾ। ਸਾਫ਼ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਵਿਆਹਾਂ ਵਿੱਚ ਸ਼ਾਮਲ ਹੋ ਕੇ ਸਹੀ ਸਲਾਮਤ ਘਰ ਪਰਤਣਾ ਹੈ, ਇਸ ਲਈ ਉਨ੍ਹਾਂ ਨੂੰ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਸ਼ਰਾਬ ਦਾ ਸੇਵਨ ਕੀਤਾ ਹੈ, ਤਾਂ ਸ਼ਰਾਬ ਪੀਣ ਅਤੇ ਗੱਡੀ ਚਲਾਉਣ ਤੋਂ ਬਚੋ।
-
ਪੰਜਾਬ ਵਿਚ ਵਿਆਹਾਂ ਤੇ ਦਾਰੂ ਪੀ ਕੇ ਗੱਡੀਆਂ ਚਲਾਉਣ ਵਾਲੇ ਹੁਣ ਸਾਵਧਾਨ ਰਹਿਣ pic.twitter.com/KzOJlPi6Tt
— Baltej Pannu (@BaltejPannu) December 7, 2022 " class="align-text-top noRightClick twitterSection" data="
">ਪੰਜਾਬ ਵਿਚ ਵਿਆਹਾਂ ਤੇ ਦਾਰੂ ਪੀ ਕੇ ਗੱਡੀਆਂ ਚਲਾਉਣ ਵਾਲੇ ਹੁਣ ਸਾਵਧਾਨ ਰਹਿਣ pic.twitter.com/KzOJlPi6Tt
— Baltej Pannu (@BaltejPannu) December 7, 2022ਪੰਜਾਬ ਵਿਚ ਵਿਆਹਾਂ ਤੇ ਦਾਰੂ ਪੀ ਕੇ ਗੱਡੀਆਂ ਚਲਾਉਣ ਵਾਲੇ ਹੁਣ ਸਾਵਧਾਨ ਰਹਿਣ pic.twitter.com/KzOJlPi6Tt
— Baltej Pannu (@BaltejPannu) December 7, 2022
ਪੁਲਿਸ ਨੂੰ ਅਲਰਟ: ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਡੀਜੀਪੀ ਪੰਜਾਬ ਗੌਰਵ ਯਾਦਵ (DGP Punjab Gaurav Yadav) ਨੇ ਸਮੁੱਚੇ ਪੁਲਿਸ ਬਲ ਨੂੰ ਸੜਕ ਹਾਦਸਿਆਂ ਦੀ ਦਰ ਨੂੰ ਘਟਾਉਣ ਲਈ ਤਿਆਰੀਆਂ ਤੇਜ਼ ਕਰਨ ਲਈ ਕਿਹਾ ਹੈ। ਨਤੀਜੇ ਵਜੋਂ ਹੁਣ ਹਰ ਮੈਰਿਜ ਪੈਲੇਸ ਦੇ ਬਾਹਰ ਪੁਲਿਸ ਮੁਲਾਜ਼ਮ ਵਿਆਹਾਂ ਵਿੱਚ ਆਉਣ ਵਾਲੇ ਮਹਿਮਾਨਾਂ ਦੇ ਵਾਹਨਾਂ ਦੀ ਚੈਕਿੰਗ ਅਤੇ ਅਲਕੋ ਸੈਂਸਰ ਕਿੱਟਾਂ ਨਾਲ ਟੈਸਟ ਕਰਦੇ ਨਜ਼ਰ ਆਉਣਗੇ।
ਪਹਿਲੀਆਂ ਸਰਕਾਰਾਂ ਦਾ ਐਕਸ਼ਨ: ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਛੇ ਮਹੀਨੇ ਦੀ ਕੈਦ (Six months imprisonment) ਜਾਂ 10,000 ਰੁਪਏ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ। ਪਰ ਜੇਕਰ ਦੂਜੀ ਵਾਰ ਫੜਿਆ ਜਾਂਦਾ ਹੈ, ਤਾਂ 2 ਸਾਲ ਦੀ ਕੈਦ ਜਾਂ 15,000 ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਪਰ ਪੰਜਾਬ ਵਿੱਚ ਮੋਟਰ ਵਹੀਕਲ ਐਕਟ-2019 ਨੂੰ ਲਾਗੂ ਕਰਦਿਆਂ ਸਾਬਕਾ ਕੈਪਟਨ ਸਰਕਾਰ ਨੇ ਡਰੰਕ ਐਂਡ ਡਰਾਈਵ 'ਤੇ ਹੋਣ ਵਾਲੀ ਦੰਡਕਾਰੀ ਕਾਰਵਾਈ ਦੀ ਧਾਰਾ ਹਟਾ ਦਿੱਤੀ ਸੀ।
ਨਵਾਂ ਸੈਕਸ਼ਨ: ਇਸ ਦੀ ਬਜਾਏ, ਪੰਜਾਬ ਕਾਂਗਰਸ ਸਰਕਾਰ ਨੇ ਇੱਕ ਨਵਾਂ ਸੈਕਸ਼ਨ (Punjab Congress government added a new section) ਜੋੜਿਆ, ਜਿਸ ਦੇ ਤਹਿਤ ਮਾਨਸਿਕ ਜਾਂ ਸਰੀਰਕ ਤੌਰ 'ਤੇ ਅਸਮਰੱਥ ਸਥਿਤੀ ਵਿੱਚ ਗੱਡੀ ਚਲਾਉਣ ਲਈ 1,000 ਰੁਪਏ ਦੀ ਵਿਵਸਥਾ ਕੀਤੀ ਗਈ ਸੀ। ਡਰਿੰਕ ਐਂਡ ਡਰਾਈਵ ਤਹਿਤ ਕੇਂਦਰ ਸਰਕਾਰ ਵੱਲੋਂ ਤੈਅ ਕੀਤੀ ਗਈ ਜੁਰਮਾਨੇ ਦੀ ਰਕਮ ਪੰਜਾਬ ਵਿੱਚ ਲਾਗੂ ਨਹੀਂ ਹੁੰਦੀ।
ਇਹ ਵੀ ਪੜ੍ਹੋ: 24 ਘੰਟੇ ਵਿੱਚ ਹੱਲ ਹੋਇਆ ਲੁੱਟ ਦਾ ਮਾਮਲਾ, 2 ਮੁਲਜ਼ਮ ਸਣੇ ਇੱਕ ਮਹਿਲਾ ਗ੍ਰਿਫ਼ਤਾਰ