ETV Bharat / state

CM Bhagwant maan in patiala: ਪਟਿਆਲਾ ’ਚ ਸੀਐਮ ਭਗਵੰਤ ਮਾਨ ਨੇ ਕੇਂਦਰ ਦੇ ਫੈਸਲਿਆਂ ’ਤੇ ਚੁੱਕੇ ਸਵਾਲ

author img

By

Published : Feb 13, 2023, 2:26 PM IST

Updated : Feb 13, 2023, 4:47 PM IST

ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ਬਿਜਲੀ ਸੰਘ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਬਿਜਲੀ ਦੀ ਚੋਰੀ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਾਂਗੇ।

CM Bhagwant Mann held a meeting with the Electricity Union in Patiala
ਬਿਜਲੀ ਦੀ ਚੋਰੀ ਰੋਕਣ ਲਈ ਕਰਾਂਗੇ ਜਾਗਰੂਕ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਪਟਿਆਲਾ ਵਿੱਚ ਪੀਐਸਈਬੀ ਦੀ ਇੰਜੀਨੀਅਰਿੰਗ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਕੈਬਨਿਟ ਮੰਤਰੀ, ਬਿਜਲੀ ਮੰਤਰੀ ਅਤੇ ਵਿਧਾਇਕਾਂ ਸਮੇਤ ਬਿਜਲੀ ਬੋਰਡ ਦੇ ਕਰੀਬ 2000 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਪੰਜਾਬ ’ਚ ਕੋਲੇ ਦੀ ਆਮਦ ਦੇ ਮਾਮਲੇ ’ਚ ਸੂਬੇ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ।

ਬਿਜਲੀ ਬਚਾਉਣੀ ਹੈ: ਅਸੀਂ ਝੋਨੇ ਦਾ ਰਕਬਾ ਘਟਾਉਣ ਬਾਰੇ ਸੋਚ ਰਹੇ ਹਾਂ ਤਾਂ ਜੋ ਪਾਣੀ ਅਤੇ ਬਿਜਲੀ ਨੂੰ ਬਚਾਇਆ ਜਾ ਸਕੇ। ਇਹ ਬਿਜਲੀ ਕਿਸੇ ਹੋਰ ਕੰਮ ਲਈ ਵਰਤਾਂਗੇ। ਮੁੱਖ ਮੰਤਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਚੀਜ਼ ਨੂੰ ਸਰਕਾਰੀ ਨਾ ਸਮਝੋ ਕਿਉਂਕਿ ਇਹ ਸਰਕਾਰੀ ਨਹੀਂ ਤੁਹਾਡੀ ਹੈ ਅਤੇ ਇਸ ਦਾ ਬੋਝ ਵੀ ਤੁਹਾਡੇ 'ਤੇ ਹੀ ਪੈਂਦਾ ਹੈ। ਉਨਾਂ ਕਿਹਾ ਲੋਕਾਂ ਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਨਾਲ ਹੀ ਜਾਗਰੂਕ ਹੋਣ ਦੀ ਵੀ ਤਾਂ ਜੋ ਸਾਰੇ ਮਿਲ ਕੇ ਪੰਜਾਬ ਨੂੰ ਰੰਗਲਾ ਬਣਾ ਸਕੀਏ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਧਰਨੇ ਵਾਲਿਆਂ ਤੋਂ ਡਰਨਾ ਨਹੀਂ ਤੁਸੀਂ ਬਸ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਤੁਹਾਨੂੰ ਲੋਕਾਂ ਦੇ ਗੁੱਸੇ ਦਾ ਵੀ ਬਹੁਤ ਵਾਰੀ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਆਪਣਾ ਗੁੱਸਾ ਕਾਬੂ 'ਚ ਰੱਖਣਾ ਹੈ ਕਿਉਂਕਿ ਅਸੀਂ ਲੋਕਾਂ ਲਈ ਕੰਮ ਕਰਨਾ ਹੈ। ਲੋਕਾਂ ਨੂੰ ਸਾਰੀਆਂ ਸਹੂਲਤਾਵਾਂ ਦੇਣੀਆਂ ਹਨ।ਬਿਜਲੀ ਸੰਘ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਵੀ ਦਿੱਤਾ।

  • PSEB ਦੀ ਇੰਜੀਨੀਅਰਿੰਗ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸੰਬੋਧਨ, ਪਟਿਆਲਾ ਤੋਂ Live... https://t.co/YMRPtPxUB6

    — Bhagwant Mann (@BhagwantMann) February 13, 2023 " class="align-text-top noRightClick twitterSection" data=" ">

ਪੰਜਾਬ 'ਚ ਖ਼ਤਮ ਹੋਏ ਬਿਜਲੀ ਦੇ ਕੱਟ: ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸਾਹਿਬ ਨੇ ਆਖਿਆ ਕਿ ਸਰਕਾਰੀ ਅਦਾਰਿਆਂ ਦੇ ਪੈਂਡਿੰਗ ਬਿਜਲੀ ਬਿੱਲਾਂ ਦੀ ਅਦਾਇਗੀ ਦੇ ਹੁਕਮ ਦਿੱਤੇ ਗਏ ਹਨ। ਸਰਕਾਰੀ ਬਿਜਲੀ ਜੋ ਸਰਕਾਰ ਨੇ ਵਰਤੀ ਹੈ, ਉਸ ਦੇ ਪੈਸੇ ਦੇਣਾ ਸਾਡੀ ਜ਼ਿੰਮੇਵਾਰੀ ਹੈ, ਜੋ ਪੂਰੀ ਕੀਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਦੀ ਥਾਂ 15-15 ਘੰਟੇ ਬਿਜਲੀ ਦੀ ਦਿੱਤੀ ਅਤੇ ਇੰਡਸਟਰੀ ਤੇ ਘਰੇਲੂ ਸਮੇਤ ਕਿਸੇ ਵੀ ਖ਼ਪਤਕਾਰ 'ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ।ਪਹਿਲਾਂ ਪੰਜਾਬ 'ਚ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗਦੇ ਹਨ ਤੇ ਹੁਣ ਬਿਜਲੀ ਲਈ ਲੋਕਾਂ ਨੂੰ ਤਰਸਣਾ ਨਹੀਂ ਪੈ ਰਿਹਾ।

ਸਰਕਾਰੀ ਅਦਾਰਿਆਂ 'ਚ ਪ੍ਰੀ-ਪੇਡ ਮੀਟਰ: ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਡਿਪਟੀ ਕਮਿਸ਼ਨਰ ਕੰਪਲੈਕਸ, ਤਹਿਸੀਲ ਕੰਪਲੈਕਸ ਸਣੇ ਜਿੰਨੀਆਂ ਵੀ ਸਰਕਾਰੀ ਇਮਰਾਤਾਂ ਹਨ , ਉਨ੍ਹਾਂ ਦੀਆਂ ਛੱਤਾਂ 'ਤੇ ਬਿਜਲੀ ਪੈਦਾ ਕਰਨ ਵਾਲੇ ਸੋਲਰ ਯੂਨਿਟ ਲਗਾਏ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਮੁੜ ਤੋਂ ਪ੍ਰੀ-ਪੇਡ ਮੀਟਰ ਲਗਾਏ ਜਾਣ ਦਾ ਮੁੜ ਤੋਂ ਇਸ਼ਾਰਾ ਵੀ ਕਰ ਦਿੱਤਾ। ਸਾਰੇ ਸਰਕਾਰੀ ਅਦਾਰਿਆਂ 'ਚ ਪ੍ਰੀ-ਪੇਡ ਮੀਟਰ ਲਗਾਏ ਜਾਣ ਦੀ ਗੱਲ ਕੀਤੀ।

ਟੋਲ ਪਲਾਜ਼ਿਆਂ ਦੀ ਲੁੱਟ: ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਮੁੜ ਤੋਂ ਜ਼ੋਰ ਦਿੰਦੇ ਕਿਹਾ ਕਿ ਜਿਹੜੇ ਵੀ ਟੋਲ ਪਲਾਜ਼ੇ ਦੀ ਮਿਆਦ ਖ਼ਤਮ ਹੋ ਜਾਵੇਗੀ, ਉਸੇ ਨੂੰ ਉਸੇ ਦਿਨ ਬੰਦ ਕੀਤਾ ਜਾਵੇਗਾ। ਹਾਲਾਂਕਿ ਉਹ ਐਕਸਟੈਨਸ਼ਨ ਮੰਗ ਰਹੇ ਹਨ, ਇਹ ਮੰਗ 2013 ਤੋਂ ਕਰਦੇ ਆ ਰਹੇ ਹਨ, ਜੋ ਮਿਲ ਵੀ ਰਹੀ ਸੀ , ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਟੋਲ ਪਲਾਜ਼ਿਆਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰੇਗੀ।ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਟੋਲ ਪਲਾਜ਼ਿਆ ਖਿਲਾਫ਼ ਭਾਵੇਂ ਸਾਨੂੰ ਹਾਈਕੋਰਟ ਜਾ ਸੁਪਰੀਮ ਕੋਰਟ ਜਾਣਾ ਪਵੇ ਅਸੀਂ ਜਾਵਾਂਗੇ ਪਰ ਮਿਆਦ ਖਤਮ ਹੋ ਚੁੱਕੇ ਟੋਲ ਉਸੇ ਦਿਨ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ਨਾ ਤਾਂ ਸੜਕਾਂ ਠੀਕ ਕਰਦੇ ਹਨ, ਨਾ ਇਨ੍ਹਾਂ ਕੋਲ ਐਂਬੂਲੈਂਸਾਂ ਹਨ ਅਤੇ ਨਾ ਹੀ ਰਿਕਵਰੀ ਵੈਨਾਂ ਹਨ। ਇਸ ਤੋਂ ਇਲਾਵਾ ਟੋਲ ਪਲਾਜ਼ੇ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਲੋਕਾਂ ਦੇ ਪਾਸ ਬਣਦੇ ਹਨ ਪਰ ਇਹ ਪਾਸ ਵੀ ਨਹੀਂ ਬਣਾਏ ਜਾਂਦੇ। ਇਸ ਲੁੱਟ ਨੂੰ ਹੁਣ ਬੰਦ ਕੀਤਾ ਜਾਵੇਗਾ।

ਮੁੱਖ ਮੰਤਰੀ ਦਾ ਕੇਂਦਰ 'ਤੇ ਹਮਲਾ: ਸੀ.ਐੱਮ. ਨੇ ਕੇਂਦਰ ਸਰਕਾਰ ਅਤੇ ਅਡਾਨੀ 'ਤੇ ਤਿੱਖੇ ਸ਼ਬਦੀ ਵਾਰ ਕਰਦੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਹੀ ਅਡਾਨੀ ਨੂੰ ਖੁਸ਼ ਕਰਨ ਲਈ ਯੋਜਨਾਵਾਂ ਬਣਾਈਆਂ ਹਨ।ਉਨ੍ਹਾਂ ਨੇ ਕੇਂਦਰ ਵੱਲੋਂ ਕੋਲੇ ਦੀ ਸਪਲਾਈ ਲਈ ਬਣਾਈ ਨੀਤੀ ਦਾ ਵੀ ਵਿਰੋਧ ਕੀਤਾ।ਕੇਂਦਰ ਜਾਣ-ਬੁੱਝ ਕੇ ਪੰਜਾਬ ਨੂੰ ਤੰਗ ਕਰ ਰਹੀ ਹੈ।

ਸੀ.ਐੱਮ. ਦੇ ਹੋਰ ਫੈਸਲੇ: ਇਸੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਮੁਲਾਜ਼ਮਾਂ ਦੇ ਨਾਂ ਅੱਗੇ ਕੱਚਾ ਸ਼ਬਦ ਹਟਾ ਕੇ ਉਨਾਂ ਨੂੰ ਪੱਕਾ ਕਰਾਂਗੇ। ਸਾਡੀ ਸਰਕਾਰ ਹਰ ਫੈਸਲਾ ਪੰਜਾਬ ਦੇ ਹਿੱਤ ਲਈ ਲਵਾਂਗੇ। ਰੇਤ ਦੀਆਂ ਖੱਡਾਂ ਬਾਰੇ ਸੀ.ਐੱਮ. ਮਾਨ ਨੇ ਆਖਿਆ ਕਿ ਆਉਣ ਵਾਲੇ ਸਮੇਂ ਦੌਰਾਨ ਹੋਰ ਰੇਤ ਦੀਆਂ ਖੱਡਾਂ ਖੋਲ੍ਹੀਆਂ ਜਾਣਗੀਆਂ, ਜਿੱਥੋਂ ਲੋਕ ਸਸਤਾ ਰੇਤ ਖਰੀਦ ਸਕਣਗੇ।

ਪੂਰੀ ਦੁਨਿਆਂ 'ਚ ਪੰਜਾਬੀਆਂ ਦਾ ਡੰਕਾ: ਪੂਰੀ ਦੁਨਿਆਂ 'ਚ ਪੰਜਾਬੀ ਮਿਲਣਗੇ ਹਮੇਸ਼ਾ ਕਾਮਯਾਬ ਹੀ ਮਿਲਣਗੇ, ਕਦੇ ਕੋਈ ਪੰਜਾਬੀ ਭੀਖ ਮੰਗਦਾ ਨਹੀਂ ਹੋਈ ਮਿਲੇਗਾ। ਜਿੱਥੇ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬੀ ਅੱਗੇ ਆਉਂਦੇ ਹਨ।

ਇਹ ਵੀ ਪੜ੍ਹੋ: Parliament budget session 2023: ਲੋਕ ਸਭਾ ਦੀ ਕਾਰਵਾਈ ਜਾਰੀ, ਰਾਜ ਸਭਾ ਮੁਲਤਵੀ

Last Updated : Feb 13, 2023, 4:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.