ਚੰਡੀਗੜ੍ਹ: ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੱਚਿਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਚੈਟ ਬੋਟ ਐਪ ਗੁਆਚੇ ਬੱਚਿਆਂ ਨੂੰ ਲੱਭਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਨਾਰਾਜ਼ ਹੋ ਕੇ ਘਰੋਂ ਚਲੇ ਜਾਂਦੇ ਹਨ ਜਾਂ ਕੁਝ ਹੋਰ ਕਾਰਨਾਂ ਕਰਕੇ ਗੁਆਚ ਜਾਂਦੇ ਹਨ। ਹੁਣ ਚੈਟ ਬੋਟ ਦੇ ਜ਼ਰੀਏ ਗੁਆਚੇ ਬੱਚਿਆਂ ਦੀ ਭਾਲ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਸਕੇਗੀ ਅਤੇ ਪੁਲਿਸ ਉੱਤੇ ਕੰਮ ਦਾ ਬੋਝ ਵੀ ਘਟੇਗਾ। ਇਸ ਐਪ ਨਾਲ ਬੱਚੇ ਦੀ ਲੋਕੇਸ਼ਨ ਵੀ ਟਰੇਸ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਇਕ ਨੰਬਰ 95177- 95178 ਨੰਬਰ ਵੀ ਲਾਂਚ ਕੀਤਾ ਗਿਆ। ਜੇਕਰ ਕਿਤੇ ਵੀ ਕੋਈ ਬੱਚਾ ਅਜੀਬ ਹਾਲਤ ਵਿਚ ਮਿਲਦਾ ਹੈ ਜਾਂ ਬੱਚੇ ਨਾਲ ਕੁਝ ਗਲਤ ਹੁੰਦਾ ਵਿਖਾਈ ਦਿੰਦਾ ਹੈ ਤਾਂ ਇਸ ਨੰਬਰ ਉੱਤੇ ਸੰਪਰਕ ਕਰਕੇ ਚੈਟ ਬੋਟ ਜ਼ਰੀਏ ਪੰਜਾਬ ਪੁਲਿਸ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਔਰਤਾਂ ਲਈ 181 ਨੰਬਰ ਹੈਲਪਲਾਈਨ ਸ਼ੁਰੂ ਕੀਤੀ ਗਈ।
-
ਪੰਜਾਬ ‘ਚ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਤੇ ਗੁਮਸ਼ੁਦਾ ਬੱਚਿਆਂ ਲਈ ਪੁਲਿਸ ਦੇ ਸਹਿਯੋਗ ਨਾਲ ‘ਚੈਟਬੋਟ’ ਲਾਂਚ ਕੀਤਾ…ਹੈਲਪਲਾਈਨ ਨੰ. ਦੇ ਨਾਲ ਹੁਣ Whatsapp ਨੰ. ਵੀ ਸਮਾਜ ਤੋਂ ਪਰੇਸ਼ਾਨ ਮਹਿਲਾਵਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਜਾਰੀ ਕਰ ਦਿੱਤਾ ਹੈ…ਸਰਕਾਰ ਦਾ ਮਕਸਦ ਮਹਿਲਾਵਾਂ ਤੇ ਬੱਚਿਆਂ ਦੀ ਹਰ ਮੋੜ ‘ਤੇ ਹਿਫ਼ਾਜ਼ਤ ਕਰਨਾ ਹੈ… pic.twitter.com/p6FIM126TO
— Bhagwant Mann (@BhagwantMann) March 28, 2023 " class="align-text-top noRightClick twitterSection" data="
">ਪੰਜਾਬ ‘ਚ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਤੇ ਗੁਮਸ਼ੁਦਾ ਬੱਚਿਆਂ ਲਈ ਪੁਲਿਸ ਦੇ ਸਹਿਯੋਗ ਨਾਲ ‘ਚੈਟਬੋਟ’ ਲਾਂਚ ਕੀਤਾ…ਹੈਲਪਲਾਈਨ ਨੰ. ਦੇ ਨਾਲ ਹੁਣ Whatsapp ਨੰ. ਵੀ ਸਮਾਜ ਤੋਂ ਪਰੇਸ਼ਾਨ ਮਹਿਲਾਵਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਜਾਰੀ ਕਰ ਦਿੱਤਾ ਹੈ…ਸਰਕਾਰ ਦਾ ਮਕਸਦ ਮਹਿਲਾਵਾਂ ਤੇ ਬੱਚਿਆਂ ਦੀ ਹਰ ਮੋੜ ‘ਤੇ ਹਿਫ਼ਾਜ਼ਤ ਕਰਨਾ ਹੈ… pic.twitter.com/p6FIM126TO
— Bhagwant Mann (@BhagwantMann) March 28, 2023ਪੰਜਾਬ ‘ਚ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਤੇ ਗੁਮਸ਼ੁਦਾ ਬੱਚਿਆਂ ਲਈ ਪੁਲਿਸ ਦੇ ਸਹਿਯੋਗ ਨਾਲ ‘ਚੈਟਬੋਟ’ ਲਾਂਚ ਕੀਤਾ…ਹੈਲਪਲਾਈਨ ਨੰ. ਦੇ ਨਾਲ ਹੁਣ Whatsapp ਨੰ. ਵੀ ਸਮਾਜ ਤੋਂ ਪਰੇਸ਼ਾਨ ਮਹਿਲਾਵਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਜਾਰੀ ਕਰ ਦਿੱਤਾ ਹੈ…ਸਰਕਾਰ ਦਾ ਮਕਸਦ ਮਹਿਲਾਵਾਂ ਤੇ ਬੱਚਿਆਂ ਦੀ ਹਰ ਮੋੜ ‘ਤੇ ਹਿਫ਼ਾਜ਼ਤ ਕਰਨਾ ਹੈ… pic.twitter.com/p6FIM126TO
— Bhagwant Mann (@BhagwantMann) March 28, 2023
ਪੰਜਾਬ ਪੁਲਿਸ ਨੂੰ ਮਿਲੇਗੀ ਤੀਜੀ ਅੱਖ: ਸੀਐੱਮ ਮਾਨ ਨੇ ਪੰਜਾਬ ਪੁਲਿਸ ਉੱਤੇ ਕੰਮ ਦਾ ਬੋਝ ਘੱਟ ਕਰਨ ਲਈ ਸਰਕਾਰ ਵੱਲੋਂ ਉਪਰਾਲਾ ਕੀਤੇ ਜਾਣ ਦੀ ਗੱਲ ਕਹੀ। ਜਿਸ ਲਈ ਪੰਜਾਬ ਵਿੱਚ ਕੈਮਰੇ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਮੈਂਬਰ ਪਾਰਲੀਮੈਂਟ ਹੁੰਦਿਆਂ ਉਹਨਾਂ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਕਈ ਖੇਤਰਾਂ ਵਿਚ ਕੈਮਰੇ ਲਗਵਾਏ ਜਿਹਨਾਂ ਦੀ ਮਾਨੀਟਰਿੰਗ ਥਾਣਿਆਂ ਵਿੱਚ ਹੁੰਦੀ ਹੈ ਅਤੇ ਪਤਾ ਲੱਗਦਾ ਰਹਿੰਦਾ ਹੈ ਕਿ ਕਿੱਥੇ ਕੀ ਹੋ ਰਿਹਾ ਹੈ? ਸੀਐੱਮ ਮਾਨ ਕਿਹਾ ਕਿ ਹੁਣ ਇਸੇ ਤਰ੍ਹਾਂ ਪੰਜਾਬ ਪੁਲਿਸ ਨੂੰ ਤੀਜੀ ਅੱਖ ਦੇ ਰੂਪ ਵਿੱਚ ਸੀਸੀਟੀਵੀ ਕੈਮਰੇ ਸੂਬੇ ਭਰ ਵਿੱਚ ਪੰਜਾਬ ਸਰਕਾਰ ਵੱਲੋਂ ਲਗਾ ਕੇ ਦਿੱਤੇ ਜਾਣਗੇ।
ਪੰਜਾਬ ਪੁਲਿਸ ਦਾ ਦਾਇਰਾ ਵਧਿਆ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਕਮਿਊਨਿਟੀ ਪ੍ਰੋਗਰਾਮ ਸਾਂਝ ਦੇ ਨਾਂ ਹੇਠ 2011 ਤੋਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਮਿਊਨਿਟੀ ਪ੍ਰੋਗਰਾਮ ਪੁਲਿਸ ਸਟੇਸ਼ਨ ਤੋਂ ਅਲੱਗ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਪੂਰੇ ਪੰਜਾਬ ਵਿੱਚ 28 ਸਾਂਝ ਕੇਂਦਰ ਹਨ। ਪੰਜਾਬ ਵਿੱਚ 382 ਪੁਲਿਸ ਸਟੇਸ਼ਨ ਕੰਮ ਕਰ ਰਹੇ ਹਨ। ਸੂਬੇ ਵਿਚ 10 ਮਹਿਲਾ ਥਾਣੇ ਵੀ ਕੰਮ ਰਹੇ ਹਨ ਅਤੇ ਮਹਿਲਾ ਡੈਸਕ ਵੀ ਅਲੱਗ ਤੋਂ ਕੰਮ ਕਰ ਰਹੇ ਹਨ ਜਿਹਨਾਂ ਦਾ ਨਾਂ ਪੰਜਾਬ ਪੁਲਿਸ ਮਹਿਲਾ ਮਿੱਤਰ ਰੱਖਿਆ ਗਿਆ। ਮਹਿਲਾ ਥਾਣਿਆਂ ਵਿੱਚ 876 ਔਰਤਾਂ ਪੁਲਿਸ ਮੁਲਾਜ਼ਮ ਦੇ ਤੌਰ 'ਤੇ ਸੇਵਾਵਾਂ ਨਿਭਾ ਰਹੀਆਂ ਹਨ। ਹੁਣ ਤੱਕ 2 ਲੱਖ 58 ਹਜ਼ਾਰ ਸ਼ਿਕਾਇਤਾਂ ਦੀ ਨਿਪਟਾਰਾ ਕੀਤਾ ਗਿਆ ਅਤੇ ਮਹਿਲਾਵਾਂ ਲਈ 181 ਨੰਬਰ ਹੈਲਪਲਾਈਨ 24ਵ ਘੰਟੇ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਲਈ ਹੁਣ ਚੈਟਬੋਟ ਐਪ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
-
ਬੱਚਿਆਂ ਤੇ ਮਹਿਲਾਵਾਂ ਦੀ ਸੁਰੱਖਿਆ-ਸੰਭਾਲ ਲਈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚੈਟਬੋਟ ਲਾਂਚ…ਮੋਹਾਲੀ ਤੋਂ Live https://t.co/4DTKWxrvcJ
— Bhagwant Mann (@BhagwantMann) March 28, 2023 " class="align-text-top noRightClick twitterSection" data="
">ਬੱਚਿਆਂ ਤੇ ਮਹਿਲਾਵਾਂ ਦੀ ਸੁਰੱਖਿਆ-ਸੰਭਾਲ ਲਈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚੈਟਬੋਟ ਲਾਂਚ…ਮੋਹਾਲੀ ਤੋਂ Live https://t.co/4DTKWxrvcJ
— Bhagwant Mann (@BhagwantMann) March 28, 2023ਬੱਚਿਆਂ ਤੇ ਮਹਿਲਾਵਾਂ ਦੀ ਸੁਰੱਖਿਆ-ਸੰਭਾਲ ਲਈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚੈਟਬੋਟ ਲਾਂਚ…ਮੋਹਾਲੀ ਤੋਂ Live https://t.co/4DTKWxrvcJ
— Bhagwant Mann (@BhagwantMann) March 28, 2023
ਇਹ ਵੀ ਪੜ੍ਹੋ: BBC PUNJABI TWITTER BLOCKS: ਭਾਰਤ ਵਿੱਚ ਬੀਬੀਸੀ ਪੰਜਾਬੀ ਦਾ ਟਵਿੱਟਰ ਅਕਾਊਂਟ ਬਲੌਕ