ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 19 ਅਕਤੂਬਰ ਨੂੰ ਆਪਣੇ ਨਿਵਾਸ ਸਥਾਨ 'ਤੇ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀ ਨਵੀਂ ਚੁਣੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਹੋਰ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਲਈ ਕੇਂਦਰ ਬਿੰਦੂ ਹੈ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਚੋਣਾਂ ਦੇ ਫਤਵੇ ਨੇ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਦੂਰਅੰਦੇਸ਼ ਅਤੇ ਫੈਸਲਾਕੁਨ ਨੀਤੀਆਂ ਦੇ ਹੱਕ ਵਿੱਚ ਲੋਕ ਭੁਗਤਣ ਲਈ ਅੰਦਰਖਾਤੇ ਤਿਆਰ ਬੈਠੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਨਤੀਜਾ ਦੇਸ਼ ਦੀ ਰਾਜਨੀਤੀ ਵਿੱਚ ਲੋੜੀਂਦੀ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।
-
ਪੰਜਾਬ ਯੂਨੀਵਰਸਿਟੀ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ CYSS ਦੀ ਪੂਰੀ ਟੀਮ ਨਾਲ ਮੁਲਾਕਾਤ ਕਰ ਮੁਬਾਰਕਾਂ ਦਿੱਤੀਆਂ...
— Bhagwant Mann (@BhagwantMann) October 19, 2022 " class="align-text-top noRightClick twitterSection" data="
PU ਉੱਤਰੀ ਭਾਰਤ ਦੇ ਵਿਦਿਆਰਥੀਆਂ ਦੀ ਧੁਰੀ ਹੈ ਤੇ ਇਹ ਚੋਣਾਂ ਸਿਆਸਤ ਦੀ ਪਾਠਸ਼ਾਲਾ...ਇਸ ਜਿੱਤ 'ਚ ਗੁਆਂਢੀ ਸੂਬਿਆਂ ਦੇ ਨੌਜਵਾਨਾਂ ਦਾ ਵੀ ਯੋਗਦਾਨ ਹੈ... ਉਹਨਾਂ ਦਾ ਵੀ ਇਸ ਭਰੋਸੇ ਲਈ ਧੰਨਵਾਦ...
ਇਨਕਲਾਬ ਜ਼ਿੰਦਾਬਾਦ pic.twitter.com/Xd9NPZqJ2M
">ਪੰਜਾਬ ਯੂਨੀਵਰਸਿਟੀ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ CYSS ਦੀ ਪੂਰੀ ਟੀਮ ਨਾਲ ਮੁਲਾਕਾਤ ਕਰ ਮੁਬਾਰਕਾਂ ਦਿੱਤੀਆਂ...
— Bhagwant Mann (@BhagwantMann) October 19, 2022
PU ਉੱਤਰੀ ਭਾਰਤ ਦੇ ਵਿਦਿਆਰਥੀਆਂ ਦੀ ਧੁਰੀ ਹੈ ਤੇ ਇਹ ਚੋਣਾਂ ਸਿਆਸਤ ਦੀ ਪਾਠਸ਼ਾਲਾ...ਇਸ ਜਿੱਤ 'ਚ ਗੁਆਂਢੀ ਸੂਬਿਆਂ ਦੇ ਨੌਜਵਾਨਾਂ ਦਾ ਵੀ ਯੋਗਦਾਨ ਹੈ... ਉਹਨਾਂ ਦਾ ਵੀ ਇਸ ਭਰੋਸੇ ਲਈ ਧੰਨਵਾਦ...
ਇਨਕਲਾਬ ਜ਼ਿੰਦਾਬਾਦ pic.twitter.com/Xd9NPZqJ2Mਪੰਜਾਬ ਯੂਨੀਵਰਸਿਟੀ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ CYSS ਦੀ ਪੂਰੀ ਟੀਮ ਨਾਲ ਮੁਲਾਕਾਤ ਕਰ ਮੁਬਾਰਕਾਂ ਦਿੱਤੀਆਂ...
— Bhagwant Mann (@BhagwantMann) October 19, 2022
PU ਉੱਤਰੀ ਭਾਰਤ ਦੇ ਵਿਦਿਆਰਥੀਆਂ ਦੀ ਧੁਰੀ ਹੈ ਤੇ ਇਹ ਚੋਣਾਂ ਸਿਆਸਤ ਦੀ ਪਾਠਸ਼ਾਲਾ...ਇਸ ਜਿੱਤ 'ਚ ਗੁਆਂਢੀ ਸੂਬਿਆਂ ਦੇ ਨੌਜਵਾਨਾਂ ਦਾ ਵੀ ਯੋਗਦਾਨ ਹੈ... ਉਹਨਾਂ ਦਾ ਵੀ ਇਸ ਭਰੋਸੇ ਲਈ ਧੰਨਵਾਦ...
ਇਨਕਲਾਬ ਜ਼ਿੰਦਾਬਾਦ pic.twitter.com/Xd9NPZqJ2M
ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਨਤੀਜਾ ਉਨ੍ਹਾਂ ਫੁੱਟ ਪਾਊ ਤਾਕਤਾਂ ਦੇ ਮੂੰਹ `ਤੇ ਚਪੇੜ ਹੈ, ਜੋ ਦੇਸ਼ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਆਯੂਸ਼ ਖਟਕੜ ਦੀ ਅਗਵਾਈ ਵਾਲੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਦਿਨ-ਰਾਤ ਇਕ ਕਰ ਕੇ ਕੰਮ ਕਰਨ ਲਈ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਟੀਮ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਲੋੜੀਂਦੀਆਂ ਸਕਾਰਾਤਮਕ ਤਬਦੀਲੀਆਂ ਲਿਆਉਣ ਲਈ ਸਮਰਪਿਤ ਹੋਣਾ ਚਾਹੀਦਾ ਹੈ।
ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੱਡੀ ਜਿੱਤ ਨੇ ਵਿਦਿਆਰਥੀਆਂ ਦੀ ਸੇਵਾ ਕਰਨ ਲਈ ਸਾਡੇ ਉਤੇ ਇਕ ਹੋਰ ਜ਼ਿੰਮੇਵਾਰੀ ਪਾ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਨਵੀਂ ਚੁਣੀ ਟੀਮ ਯੂਨੀਵਰਸਿਟੀ ਕੈਂਪਸ ਦੇ ਵਿਆਪਕ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਯਕੀਨੀ ਬਣਾਉਣ ਲਈ ਦਿਨ-ਰਾਤ ਇਕਜੁੱਟ ਹੋ ਕੇ ਕੰਮ ਕਰੇ। ਉਨ੍ਹਾਂ ਇਸ ਨੇਕ ਕਾਰਜ ਲਈ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਹ ਵੀ ਪੜ੍ਹੋ: ਫਰਾਰ ਗੈਂਗਸਟਰ ਦੀਪਕ ਟੀਨੂੰ ਆਇਆ ਪੁਲਿਸ ਅੜਿੱਕੇ