ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਲੀ ਲਾਲ ਵਿਚਾਲੇ ਰੇੜਕਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚਿੱਠੀ ਲਿਖ ਕੇ ਮਾਨ ਸਰਕਾਰ ਤੋਂ ਕਈ ਸਵਾਲ ਕੀਤੇ ਸਨ ਤੇ ਜਵਾਬ ਮੰਗਿਆ ਸੀ। ਬਨਵਾਰੀ ਲਾਲ ਵਲੋਂ ਮਾਨ ਨੂੰ ਲਿਖੀ ਚਿੱਠੀ ਵਿੱਚ ਕਈ ਮੁੱਦਿਆਂ ਉੱਤੇ ਜਵਾਬ ਤਲਬੀ ਕੀਤੀ ਸੀ ਤੇ ਇਹ ਚਿੱਠੀ ਮੀਡੀਆ ਨੂੰ ਵੀ ਸੌਂਪੀ ਗਈ ਸੀ। ਦੂਜੇ ਬੰਨੇ ਇਸੇ ਚਿੱਠੀ ਦਾ ਜਵਾਬ ਟਵੀਟ ਰਾਹੀਂ ਦਿੰਦਿਆਂ ਭਗਵੰਤ ਮਾਨ ਨੇ ਵੀ ਰਾਜਪਾਲ ਨੂੰ ਦੋ ਲਫਜਾਂ ਵਿੱਚ ਜਵਾਬ ਦਿੱਤਾ ਸੀ।
-
ਮਾਣਯੋਗ ਰਾਜਪਾਲ ਸਾਹਿਬ ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ..ਜਿੰਨੇ ਵੀ ਚਿੱਠੀ ਵਿੱਚ ਵਿਸ਼ੇ ਲਿਖੇ ਨੇ ਓਹ ਸਾਰੇ ਸਟੇਟ ਦੇ ਵਿਸ਼ੇ ਹਨ …ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ .ਇਸੇ ਨੂੰ ਮੇਰਾ ਜਵਾਬ ਸਮਝੋ..
— Bhagwant Mann (@BhagwantMann) February 13, 2023 " class="align-text-top noRightClick twitterSection" data="
">ਮਾਣਯੋਗ ਰਾਜਪਾਲ ਸਾਹਿਬ ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ..ਜਿੰਨੇ ਵੀ ਚਿੱਠੀ ਵਿੱਚ ਵਿਸ਼ੇ ਲਿਖੇ ਨੇ ਓਹ ਸਾਰੇ ਸਟੇਟ ਦੇ ਵਿਸ਼ੇ ਹਨ …ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ .ਇਸੇ ਨੂੰ ਮੇਰਾ ਜਵਾਬ ਸਮਝੋ..
— Bhagwant Mann (@BhagwantMann) February 13, 2023ਮਾਣਯੋਗ ਰਾਜਪਾਲ ਸਾਹਿਬ ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ..ਜਿੰਨੇ ਵੀ ਚਿੱਠੀ ਵਿੱਚ ਵਿਸ਼ੇ ਲਿਖੇ ਨੇ ਓਹ ਸਾਰੇ ਸਟੇਟ ਦੇ ਵਿਸ਼ੇ ਹਨ …ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ .ਇਸੇ ਨੂੰ ਮੇਰਾ ਜਵਾਬ ਸਮਝੋ..
— Bhagwant Mann (@BhagwantMann) February 13, 2023
ਕੀ ਲਿਖਿਆ ਸੀ ਰਾਜਪਾਲ ਨੇ ਪੱਤਰ ਵਿੱਚ: ਦਰਅਸਲ ਕੁੱਝ ਦਿਨ ਪਹਿਲਾਂ ਰਾਜਪਾਲ ਨੇ ਪੱਤਰ ਲਿਖ ਕੇ ਮਾਨ ਸਰਕਾਰ ਦੇ ਕਈ ਫੈਸਲਿਆਂ ਉੱਤੇ ਸਵਾਲ ਕੀਤੇ ਸਨ। ਰਾਜਪਾਲ ਨੇ ਜਵਾਬ ਮੰਗਿਆ ਸੀ ਕਿ ਸਿੰਗਾਪੁਰ ਵਿੱਚ ਸਕੂਲੀ ਟ੍ਰੇਨਿੰਗ ਲਈ ਭੇਜੇ ਗਏ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਚੋਣ ਕਿਸ ਆਧਾਰ ਉੱਤੇ ਕੀਤੀ ਗਈ। ਇਸਦੇ ਨਾਲ ਹੀ ਇਕ ਹੋਰ ਮੁੱਦਾ ਵੀ ਰਾਜਪਾਲ ਨੇ ਚੁੱਕਿਆ ਸੀ। ਇਸ ਤੋਂ ਪਹਿਲਾਂ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੱਤਰ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਦੁਰਵਿਵਹਾਰ ਅਤੇ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਰਾਜਪਾਲ ਨੇ ਆਪਣੇ ਪੱਤਰ ਵਿੱਚ ਗੁਰਿੰਦਰਜੀਤ ਸਿੰਘ ਜਵੰਦਾ ਦੀ ਪੰਜਾਬ ਸੂਚਨਾ ਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਨਿਯੁਕਤੀ 'ਤੇ ਵੀ ਸਵਾਲ ਚੁੱਕੇ ਸਨ। ਰਾਜਪਾਲ ਨੇ ਇਸਦਾ ਜਵਾਬ ਇੱਕ ਪੰਦਰਵਾੜੇ ਵਿੱਚ ਦੇਣ ਦੀ ਗੱਲ ਕਹੀ ਸੀ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਗਲੀ ਕਾਰਵਾਈ ਲਈ ਕਾਨੂੰਨੀ ਸਲਾਹ ਲੈਣ ਦੀ ਗੱਲ ਆਖੀ ਸੀ।
ਮਾਨ ਨੇ ਕੀਤਾ ਸੀ ਟਵੀਟ: ਰਾਜਪਾਲ ਵਲੋਂ ਲਿਖੀ ਚਿੱਠੀ ਤੋਂ ਬਾਅਦ ਬਕਾਇਦਾ ਸੀਐੱਮ ਭਗਵੰਤ ਮਾਨ ਨੇ ਟਵੀਟ ਕੀਤਾ ਅਤੇ ਲਿਖਿਆ ਕਿ ਮਾਣਯੋਗ ਰਾਜਪਾਲ ਸਾਹਿਬ ਤੁਹਾਡੀ ਚਿੱਠੀ ਮੀਡੀਆ ਜ਼ਰੀਏ ਮਿਲੀ। ਜਿੰਨੇ ਵੀ ਚਿੱਠੀ ਵਿੱਚ ਵਿਸ਼ੇ ਲਿਖੇ ਨੇ ਓਹ ਸਾਰੇ ਸਟੇਟ ਦੇ ਵਿਸ਼ੇ ਹਨ। ਮੈਂ ਅਤੇ ਮੇਰੀ ਸਰਕਾਰ ਸੰਵਿਧਾਨ ਅਨੁਸਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਸਰਕਾਰ ਦੁਆਰਾ ਨਿਯੁਕਤ ਕਿਸੇ ਰਾਜਪਾਲ ਨੂੰ। ਇਸੇ ਨੂੰ ਮੇਰਾ ਜਵਾਬ ਸਮਝੋ। ਮਾਨ ਦੇ ਇਸ ਟਵੀਟ ਨੇ ਸਿਆਸੀ ਰੰਗ ਵੀ ਫੜਿਆ ਤੇ ਲਗਾਤਾਰ ਵਿਰੋਧੀਆਂ ਵਲੋਂ ਇਸ ਤਰ੍ਹਾਂ ਰਾਜਪਾਲ ਨੂੰ ਟਵੀਟ ਕਰਕੇ ਜਵਾਬ ਦੇਣ ਦੀ ਨਿਖੇਧੀ ਵੀ ਕੀਤੀ ਹੈ। ਦੂਜੇ ਪਾਸੇ ਆਪ ਆਗੂਆਂ ਦਾ ਕਹਿਣਾ ਹੈ ਕਿ ਮਾਨ ਸੰਵਿਧਾਨ ਅਨੁਸਾਰ ਹੀ ਸਾਰੇ ਫੈਸਲੇ ਲੈ ਰਹੇ ਹਨ, ਸਗੋਂ ਰਾਜਪਾਲ ਕੰਮਾਂ ਵਿੱਚ ਅੜੰਗਾ ਪਾ ਰਹੇ ਹਨ।
ਇਹ ਵੀ ਪੜ੍ਹੋ: water report in Punjab: ਪੰਜਾਬ ਵਿਚ ਧਰਤੀ ਹੇਠਲਾ ਪਾਣੀ ਮੁੱਕਣ ਦੀ ਕਗਾਰ 'ਤੇ? ਕੇਂਦਰ ਦੀ ਰਿਪੋਰਟ ਨੇ ਕੀਤੇ ਰੌਂਗਟੇ ਖੜ੍ਹੇ
ਹੁਣ ਮਾਨ ਨੇ ਚਿੱਠੀ ਵਿੱਚ ਕੀ ਲਿਖਿਆ : ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਤੋਂ ਬਾਅਦ ਦੋ ਲਾਇਨਾਂ ਵਿੱਚ ਟਵੀਟ ਕਰਕੇ ਜਵਾਬ ਦੇਣ ਅਤੇ ਸਿਆਸੀ ਹਲਚਲ ਮਗਰੋਂ ਹੁਣ ਫਿਰ ਸੀਐੱਮ ਮਾਨ ਨੇ ਰਾਜਪਾਲ ਦੇ ਨਾਂ ਚਿੱਠੀ ਪਾਈ ਹੈ। ਇਸ ਚਿੱਠੀ ਵਿੱਚ ਸੀਐੱਮ ਮਾਨ ਨੇ ਲਿਖਿਆ ਹੈ ਕਿ ਮਾਣਯੋਗ ਰਾਜਪਾਲ ਸਾਹਿਬ। ਮੈਨੂੰ ਤੁਹਾਡੀ 13 ਫਰਵਰੀ ਨੂੰ ਚਿੱਠੀ ਮਿਲੀ। ਆਪ ਜੀ ਦੀ ਚਿੱਠੀ ਵਿੱਚ ਜਿੰਨੇ ਵੀ ਵਿਸ਼ੇ ਲਿਖੇ ਨੇ, ਉਹ ਸਾਰੇ ਰਾਜ ਸਰਕਾਰ ਦੇ ਵਿਸ਼ੇ ਹਨ। ਇਸ ਸੰਬੰਧ ਵਿੱਚ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਭਾਰਤੀ ਸੰਵਿਧਾਨ ਅਨੁਸਾਰ ਮੈਂ ਅਤੇ ਮੇਰੀ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ। ਮਾਨ ਨੇ ਲਿਖਿਆ ਹੈ ਕਿ ਆਪਨੇ ਪੁੱਛਿਆ ਹੈ ਕਿ ਸਿੰਗਾਪੁਰਾ ਵਿਖੇ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦੀ ਚੋਣ ਕਿਸ ਅਧਾਰ ਉੱਤੇ ਕੀਤੀ ਗਈ ਹੈ। ਪੰਜਾਬ ਦੇ ਵਾਸੀ ਇਹ ਪੁੱਛਣਾ ਚਾਹੁੰਦੇ ਹਨ ਕਿ ਭਾਰਤੀ ਸੰਵਿਧਾਨ ਵਿੱਚ ਕਿਸੇ ਸਪਸ਼ਟ ਯੋਗਤਾ ਦੀ ਅਣਹੋਂਦ ਵਿੱਚ ਕੇਂਦਰ ਸਰਕਾਰ ਵਲੋਂ ਵੱਖ-ਵੱਖ ਰਾਜਾਂ ਵਿੱਚ ਰਾਜਪਾਲ ਕਿਸ ਆਧਾਰ ਉੱਤੇ ਚੁਣੇ ਜਾਂਦੇ ਹਨ? ਕਿਰਪਾ ਕਰਕੇ ਇਹ ਦੱਸਕੇ ਪੰਜਾਬੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ।