ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਭਾਜਪਾ ਆਗੂ ਦੀ ਨੌਟੰਕੀ, ਸ਼ਾਇਰਾਨਾ ਗੱਲਬਾਤ ਅਤੇ ਸਵੈ-ਘੋਸ਼ਿਤ ਇਮਾਨਦਾਰੀ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਪੂਰਾ ਪੰਜਾਬ ਸਾਬਕਾ ਮੰਤਰੀ ਦੇ ਗਲਤ ਕਾਰਨਾਮਿਆਂ ਤੋਂ ਜਾਣੂ: ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੂਰਾ ਪੰਜਾਬ ਸਾਬਕਾ ਮੰਤਰੀ ਦੇ ਗਲਤ ਕਾਰਨਾਮਿਆਂ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ, ਜੋ ਕਿ ਕਾਫੀ ਲੰਬਾ ਸਮਾਂ ਸੂਬੇ ਦੇ ਖ਼ਜ਼ਾਨਾ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੀ ਸੂਬੇ ਨੂੰ ਬਰਬਾਦ ਕਰਨ ਵਾਲੇ ਅਨਸਰਾਂ ਨਾਲ ਮਿਲੀ ਭੁਗਤ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਭਲਾਈ ਲਈ ਤਾਂ ਸੂਬੇ ਦਾ ਖਜ਼ਾਨਾ ਹਮੇਸ਼ਾ ਖਾਲੀ ਰਿਹਾ ਪਰ ਜਨਤਾ ਦੇ ਪੈਸੇ ਦੀ ਅੰਨ੍ਹੇਵਾਹ ਲੁੱਟ ਹੋਣ ਦਿੱਤੀ ਗਈ।
- ਆਖਿਰ ਕਿਵੇਂ ਲਾਗੂ ਹੋਵੇਗੀ ਵਿਦਿਆਰਥਣਾਂ ਲਈ ਮੁਫ਼ਤ ਬੱਸ ਸਫਰ ਦੀ ਸਕੀਮ? ਕਿਤੇ ਔਰਤਾਂ ਲਈ ਬਣੀਆਂ ਹੋਰ ਯੋਜਨਾਵਾਂ ਵਾਂਗ ਤਾਂ ਨਹੀਂ ਜਾਵੇਗੀ ਠੰਡੇ ਬਸਤੇ ’ਚ, ਖ਼ਾਸ ਰਿਪੋਰਟ
- Punjab Flood: ਭਾਜਪਾ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਕਿਹਾ- ਸਰਕਾਰ ਦੀ ਲਾਪਰਵਾਹੀ ਲਈ ਪੰਜਾਬ ਵਿੱਚ ਹੋਇਆ ਨੁਕਸਾਨ
- CM ਗਹਿਲੋਤ ਨੇ ਪੀਐੱਮਓ 'ਤੇ ਭਾਸ਼ਣ ਕੱਟਣ ਦਾ ਲਗਾਇਆ ਇਲਜ਼ਾਮ,ਮੁੱਖ ਮੰਤਰੀ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਦਾ ਕੀਤਾ ਸਵਾਗਤ
ਪੂਰਾ ਰਿਕਾਰਡ ਸੂਬਾ ਸਰਕਾਰ ਕੋਲ ਮੌਜੂਦ: ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਖਜ਼ਾਨੇ ਨੂੰ ਲੋਕਾਂ ਦੀ ਭਲਾਈ ਦੀ ਪ੍ਰਵਾਹ ਕੀਤੇ ਬਿਨਾਂ ਸਾਬਕਾ ਮੰਤਰੀ ਦੀਆਂ ਇੱਛਾਵਾਂ ਅਨੁਸਾਰ ਵਰਤਿਆ ਗਿਆ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਉਹ ਸਾਬਕਾ ਮੰਤਰੀ ਵੱਲੋਂ ਆਪਣੀ ਗੱਡੀ ਖੁਦ ਚਲਾਉਣ ਅਤੇ ਟੋਲ ਟੈਕਸ ਭਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਦਕਿ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਦੇ ਆਲੀਸ਼ਾਨ ਬਾਗਾਂ ਵਿੱਚ ਪੈਦਾ ਹੋਣ ਵਾਲੇ ਹਰ ਫਲ ਦਾ ਪੂਰਾ ਰਿਕਾਰਡ ਸੂਬਾ ਸਰਕਾਰ ਕੋਲ ਮੌਜੂਦ ਹੈ।
ਦੱਸ ਦਈਏ ਇਹ ਸਾਰਾ ਮਾਮਲਾ ਇਸ ਲਈ ਗਰਮਾ ਰਿਹਾ ਹੈ ਕਿਉਂਕਿ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣ ਵਿਜੀਲੈਂਸ ਦੀ ਰਡਾਰ ਉੱਤੇ ਆ ਗਏ ਹਨ।ਦਰਅਸਲ ਮਨਪ੍ਰੀਤ ਬਾਦਲ ਉੱਤੇ ਬਠਿੰਡਾ ਵਿੱਚ ਪ੍ਰਾਪਰਟੀ ਨੂੰ ਸਸਤੇ ਭਾਅ ਵੇਚਣ ਦੇ ਇਲਜ਼ਾਮ ਹਨ। ਵਿਜੀਲੈਂਸ ਨੇ ਉਨ੍ਹਾਂ ਨੂੰ ਅੱਜ ਦਫ਼ਤਰ ਵਿੱਚ ਪੇਸ਼ ਹੋਣ ਲਈ ਤਲਬ ਕੀਤਾ ਸੀ।ਵਿਜੀਂਲੈਂਸ ਵੱਲੋਂ ਮਨਪ੍ਰੀਤ ਬਾਦਲ ਤੋਂ ਤਕਰੀਬਨ 4 ਤੋਂ ਘੰਟੇ ਜ਼ਿਆਦਾ ਪੁੱਛਗਿੱਛ ਕੀਤੀ ਗਈ ਸੀ। ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਪ੍ਰੈਸ ਕਾਨਫਰੰਸ ਕਰ ਆਪਣਾ ਪੱਖ ਰੱਖਿਆ। ਉਨ੍ਹਾਂ ਮੀਡੀਆ ਅੱਗੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਆਪਣੇ ਸਿਆਸੀ ਰੰਜਿਸ਼ ਦੇ ਕਾਰਨ ਝੂਠੇ ਬੇਬੁਨਿਆਦੀ ਇਲਜ਼ਾਮਾਂ ਦੇ ਤਹਿਤ ਇਹ ਦਰਖ਼ਾਸਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਸੀ ਕੀ ਮੈਂ ਆਪਣੇ ਰਸੂਕ ਦਾ ਇਸਤੇਮਾਲ ਕਰਕੇ ਮਹਿੰਗੀ ਜ਼ਮੀਨ ਖਰੀਦਿਆ। ਜਿਸ ਨੂੰ ਕਮਰਸ਼ੀਅਲ ਥਾਂ ਹੋਣ ਦੇ ਬਾਵਜੂਦ ਰਿਹਾਇਸ਼ੀ ਬਣਾ ਕੇ ਖਰੀਦਿਆ ਗਿਆ। ਜਿਸ ਦਾ ਵਿਜੀਲੈਂਸ ਨੂੰ ਵੀ ਉਨ੍ਹਾਂ ਨੇ ਪਰੂਫ ਦਿੱਤਾ ਹੈ।