ETV Bharat / state

ਭਾਜਪਾ ਦੇ ਸਭ ਤੋਂ ਅਮੀਰ ਕੌਂਸਲਰ ਨੇ ਅਨੂਪ ਗੁਪਤਾ, ਪਿਤਾ ਵੀ ਰਹੇ ਨੇ ਭਾਜਪਾ ਕੌਂਸਲਰ - ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ

ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਜਸਬੀਰ ਲਾਡੀ ਨੂੰ ਹਰਾ ਕੇ ਇਹ ਅਹੁਦਾ ਆਪਣੇ ਨਾਂ ਕੀਤਾ ਹੈ। ਜਾਣਕਾਰੀ ਮੁਤਾਬਿਕ ਚੋਣਾਂ ਵਿੱਚ ਭਾਜਪਾ ਨੂੰ 15 ਵੋਟਾਂ ਮਿਲੀਆਂ ਅਤੇ ਇਸ ਵਿੱਚ ਇੱਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਹੈ। ਜਦੋਂ ਕਿ ਆਪ ਉਮੀਦਵਾਰ ਨੂੰ ਸਿਰਫ਼ 14 ਵੋਟਾਂ ਮਿਲੀਆਂ ਹਨ।

chandigarh-new-mayor-anup-gupta
ਭਾਜਪਾ ਦੇ ਸਭ ਤੋਂ ਅਮੀਰ ਕੌਂਸਲਰ ਨੇ ਅਨੂਪ ਗੁਪਤਾ, ਪਿਤਾ ਵੀ ਰਹੇ ਨੇ ਭਾਜਪਾ ਕੌਂਸਲਰ
author img

By

Published : Jan 17, 2023, 6:23 PM IST

ਚੰਡੀਗੜ੍ਹ: ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਹੈ ਤੇ ਮੇਅਰ ਅਨੂਪ ਗੁਪਤਾ ਦਾ ਸਿਆਸੀ ਸਫਰ ਵੀ ਰੌਚਕ ਹੈ। ਅਨੂਪ ਗੁਪਤਾ ਪਹਿਲਾਂ ਡਿਪਟੀ ਮੇਅਰ ਸਨ ਅਤੇ ਉਹ ਪਹਿਲੀ ਵਾਰ 2021 ਵਿੱਚ ਕੌਂਸਲਰ ਚੁਣੇ ਗਏ ਸਨ। ਅਨੂਪ ਗੁਪਤਾ ਵਾਰਡ ਨੰਬਰ 11 ਤੋਂ ਕੌਂਸਲਰ ਹਨ ਤੇ ਹੁਣ ਉਹ ਚੰਡੀਗੜ੍ਹ ਦੇ 29ਵੇਂ ਮੇਅਰ ਵੀ ਹੋਣਗੇ। ਦੱਸ ਦਈਏ ਕਿ ਸਾਲ 2015 ਤੋਂ ਬਾਅਦ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣ ਸਕਿਆ ਸੀ। ਉੱਥੇ ਹੀ ਸਾਲ 2016 ਤੋਂ ਲਗਾਤਾਰ ਭਾਜਪਾ ਦਾ ਹੀ ਮੇਅਰ ਬਣਦਾ ਆ ਰਿਹਾ ਹੈ।

2021 ਵਿੱਚ ਲੜੀ ਪਹਿਲੀ ਚੋਣ: ਅਨੂਪ ਗੁਪਤਾ ਨੇ ਸਾਲ 2021 ਵਿੱਚ ਪਹਿਲੀ ਵਾਰ ਕੌਂਸਲਰ ਦੀ ਚੋਣ ਲੜੀ ਸੀ। ਅਨੂਪ ਗੁਪਤ ਵਾਰਡ 21 ਤੋਂ ਕੌਂਸਲਰ ਹਨ। ਗੁਪਤਾ ਦੀ ਬਿਜਨਸਮੈਨ ਘਰਾਣੇ ਤੋਂ ਹਨ। ਇਨ੍ਹਾਂ ਵਲੋਂ ਵਕਾਲਤ ਕੀਤੀ ਹੋਈ ਹੈ। ਗੁਪਤਾ ਪਰਿਵਾਰ ਦਾ ਬਿਜਨੈਸ ਸੰਭਾਲਦੇ ਹਨ। ਅਨੂਪ ਗੁਪਤਾ ਸਭ ਤੋਂ ਅਮੀਰ ਕੌਂਸਲਰ ਹਨ। ਇਨ੍ਹਾਂ ਦੇ ਪਿਤਾ ਮਰਹੂਮ ਰਾਜੇਸ਼ ਗੁਪਤਾ ਵੀ ਬੀਜੇਪੀ ਦੇ ਹੀ ਕੌਂਸਲਰ ਸਨ। ਪਿਛਲੀ ਬਾਰ ਅਨੂਪ ਗੁਪਤਾ ਡਿਪਟੀ ਮੇਅਰ ਸਨ।

ਕੁੱਲ 36 ਕੌਂਸਲਰ: ਚੰਡੀਗੜ੍ਹ ਦੇ ਨਵੇਂ ਮੇਅਰ ਅਨੂਪ ਗੁਪਤਾ ਨੇ ਆਪ ਦੇ ਜਸਬੀਰ ਸਿੰਘ ਲਾਡੀ ਨੂੰ ਹਰਾਇਆ ਹੈ। ਕੁੱਲ 29 ਵੋਟਾਂ ਪਈਆਂ, ਅਨੂਪ ਗੁਪਤਾ 15-14 ਨਾਲ ਜਿੱਤੇ। ਚੰਡੀਗੜ੍ਹ ਵਿੱਚ ਅੱਜ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਈ ਹੈ। ਦੱਸ ਦਈਏ ਕਿ ਕੁੱਲ 36 ਕੌਂਸਲਰ ਹਨ, ਜਿਸ ਵਿੱਚ ਕੁੱਲ 37 ਵੋਟਾਂ ਹਨ। ਮੇਅਰ ਦੇ ਚੋਣ ਲਈ ਕੁੱਲ 36 ਵੋਟਾਂ ਪਈਆਂ ਹਨ। 6 ਕਾਂਗਰਸ ਅਤੇ ਇਕ ਅਕਾਲੀ ਦਲ ਦਾ ਕੌਂਸਲਰ ਗੈਰ ਹਾਜ਼ਰ ਰਹੇ। ਸਾਂਸਦ ਕਿਰਨ ਖੇਰ ਨੇ ਵੀ ਆਪਣੀ ਵੋਟ ਪਾਈ।

ਇਸ ਵਾਰ ਭਾਜਪਾ ਤੇ ਆਪ ਵਿਚਾਲੇ ਰਿਹਾ ਮੁਕਾਬਲਾ: ਭਾਜਪਾ ਦੇ ਮੇਅਰ ਅਹੁਦੇ ਲਈ ਪਿਛਲੀ ਟਰਮ ਵਿੱਚ ਡਿਪਟੀ ਮੇਅਰ ਰਹੇ ਅਨੂਪ ਗੁਪਤਾ ਨੂੰ ਖੜਾ ਕੀਤਾ ਗਿਆ ਸੀ। ਉੱਥੇ ਹੀ, ਜਸਬੀਰ ਸਿੰਘ ਲਾਡੀ ਵੀ AAP ਵੱਲੋਂ ਮੇਅਰ ਅਹੁਦੇ ਲਈ ਮੈਦਾਨ ਵਿੱਚ ਸੀ। ਇਨ੍ਹਾਂ ਦੋਹਾਂ ਵਿਚਾਲੇ ਜ਼ਬਰਦਸਤ ਟੱਕਰ ਰਹੀ ਹੈ। ਉੱਥੇ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਕੰਵਰਜੀਤ ਰਾਣਾ ਅਤੇ ਆਪ ਵੱਲੋਂ ਤਰੂਣਾ ਮਹਿਤਾ ਵਿਚਾਲੇ ਮੁਕਾਬਲਾ ਵੇਖਣ ਨੂੰ ਮਿਲੇਗਾ। ਡਿਪਟੀ ਮੇਅਰ ਅਹੁਦੇ ਲਈ ਭਾਜਪਾ ਨੇ ਹਰਜੀਤ ਸਿੰਘ ਆਪ ਵੱਲੋਂ ਸੁਮਨ ਸਿੰਘ ਨੂੰ ਉਮੀਦਵਾਰ ਬਣਾਇਆ। ਕਾਂਗਰਸ ਅਤੇ ਅਕਾਲੀ ਦਲ ਨੇ ਮੇਅਰ ਚੋਣ ਦਾ ਬਾਇਕਾਟ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਲ 2015 ਤੋਂ ਬਾਅਦ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣ ਪਾਇਆ ਹੈ। ਉੱਥੇ ਹੀ, ਸਾਲ 2016 ਤੋਂ ਲਗਾਤਾਰ ਭਾਜਪਾ ਦਾ ਮੇਅਰ ਬਣਦਾ ਆ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਦੀ ਅੱਖ ਵੀ ਇਨ੍ਹਾਂ ਚੋਣਾਂ ਉੱਤੇ ਹੈ। ਇਹੀ ਲੋਕਸਭਾ ਵਿੱਚ ਭਾਜਪਾ ਅਤੇ ਆਪ ਦਾ ਰਾਜਨੀਤਕ ਭੱਵਿਖ ਤੈਅ ਕਰਨਗੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਹੁਕਮ ਕੀਤਾ ਜਾਰੀ

ਧਾਰਾ 144 ਲਾਗੂ: ਦੱਸ ਦਈਏ ਕਿ ਚੋਣ ਦੇ ਮੱਦੇਨਜ਼ਰ ਚੰਡੀਗੜ੍ਹ ਨਗਰ ਨਿਗਮ ਦੀ ਬਿਲਡਿੰਗ ਦੇ 50 ਮੀਟਰ ਦੇ ਦਾਇਰੇ ਅੰਦਰ ਧਾਰਾ 144 ਲਾਈ ਗਈ ਹੈ। ਚੰਡੀਗੜ੍ਹ ਦੇ ਡੀਐਮ ਵਿਨੈ ਪ੍ਰਤਾਪ ਨੇ ਧਾਰਾ 144 ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਵਿੱਚ 5 ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਉੱਤੇ ਰੋਕ ਲਾਈ ਗਈ ਹੈ।2022 'ਚ ਚੰਡੀਗੜ੍ਹ ਮੇਅਰ ਚੋਣ: ਦੱਸ ਦਈਏ ਕਿ 2022 ਵਿੱਚ ਚੰਡੀਗੜ੍ਹ ਮੇਅਰ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ 35 ਤੋਂ 14 ਸੀਟਾਂ ਉੱਤੇ ਆਪਣਾ ਕਬਜ਼ਾ ਕੀਤਾ। ਉੱਥੇ ਹੀ, ਭਾਜਪਾ ਨੇ 12 ਸੀਟਾਂ ਹਾਸਲ ਕਰਦੇ ਹੋਏ, ਦੂਜੇ ਨੰਬਰ ਉੱਤੇ ਰਹੀ, ਪਰ 2 ਕਾਂਗਰਸੀ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। ਇਸ ਚੋਣ ਦੌਰਾਨ ਕਾਂਗਰਸ ਦੇ ਖਾਤੇ ਸਿਰਫ਼ 8 ਸੀਟਾਂ ਹੀ ਗਈਆਂ, ਜਦਕਿ ਅਕਾਲੀ ਦਲ ਨੂੰ ਸੀਟ ਉੱਤੇ ਜਿੱਤ ਮਿਲੀ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.