ETV Bharat / state

ਮੋਬਾਈਲ ਮਾਰਕੀਟ ਖੋਲ੍ਹਣ ਦੀ ਇਜ਼ਾਜਤ ਦੇਣ ਲਈ ਦੁਕਾਨਦਾਰਾਂ ਦੀ ਚੰਡੀਗੜ੍ਹ ਪ੍ਰਸ਼ਾਸਨ ਅੱਗੇ ਗੁਹਾਰ

author img

By

Published : May 13, 2020, 6:21 PM IST

ਚੰਡੀਗੜ੍ਹ ਵਿੱਚ ਦੁਕਾਨਾਂ ਨਾ ਖੁੱਲ੍ਹਣ ਦੇ ਕਾਰਨ ਦੁਕਾਨਦਾਰ ਪਰੇਸ਼ਾਨ ਦਿਖਾਈ ਦੇ ਰਹੇ ਹਨ। ਦੁਕਾਨਦਾਰ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਕੋਈ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਵੇ।

chandigarh mobile market
ਚੰਡੀਗੜ੍ਹ ਮੋਬਾਈਲ ਮਾਰਕੀਟ

ਚੰਡੀਗੜ੍ਹ: ਕਰਫਿਊ ਹਟਾਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ 4 ਮਈ ਤੋਂ ਬਾਅਦ ਕੁਝ ਬਾਜ਼ਾਰਾਂ ਨੂੰ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਸੀ ਤੇ ਇਨ੍ਹਾਂ ਬਾਜ਼ਾਰਾਂ ਦੇ ਵਿੱਚ ਔਡ-ਈਵਨ ਦਾ ਸਿਸਟਮ ਚੱਲ ਰਿਹਾ ਹੈ।

chandigarh market association

ਪਰ ਕੁਝ ਮਾਰਕੀਟਾਂ ਨਾ ਖੁੱਲ੍ਹਣ ਦੇ ਕਾਰਨ ਦੁਕਾਨਦਾਰ ਪਰੇਸ਼ਾਨ ਦਿਖਾਈ ਦੇ ਰਹੇ ਹਨ। ਦੁਕਾਨਦਾਰ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਕੋਈ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਵੇ।

ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੁਭਾਸ਼ ਨਾਰੰਗ ਨੇ ਦੱਸਿਆ ਕਿ ਮੋਬਾਈਲ ਮਾਰਕੀਟ ਦੇ ਵਿੱਚ 5000 ਤੋਂ ਜ਼ਿਆਦਾ ਲੋਕ ਕੰਮ ਕਰਦੇ ਹਨ ਤੇ ਆਪਣੇ ਪਰਿਵਾਰ ਦਾ ਖਰਚਾ ਉਠਾਉਂਦੇ ਹਨ ਪਰ ਪਿਛਲੇ 40 ਦਿਨਾਂ ਤੋਂ ਮਾਰਕੀਟ ਬੰਦ ਪਈ ਹੈ ਤੇ ਉਨ੍ਹਾਂ ਦੇ ਸਾਰੇ ਸਾਮਾਨ ਦੀ ਗਾਰੰਟੀ ਖ਼ਤਮ ਹੋ ਰਹੀ ਹੈ, ਹਾਲੇ ਤੱਕ ਇਹ ਵੀ ਨਹੀਂ ਪਤਾ ਕਿ ਮਾਰਕੀਟ ਕਦ ਤੱਕ ਖੁੱਲ੍ਹੇਗੀ। ਇਸ ਕਰਕੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕਿਸੇ ਸਿਸਟਮ ਦੇ ਤਹਿਤ ਇਸ ਮਾਰਕੀਟ ਨੂੰ ਖੋਲ੍ਹਿਆ ਜਾਵੇ ਤਾਂ ਜੋ ਲੋਕੀ ਭੁੱਖਮਰੀ ਨਾਲ ਨਾ ਮਰਨ ।

ਇਹ ਵੀ ਪੜੋ: ਸੁਖਜਿੰਦਰ ਰੰਧਾਵਾ ਨੇ ਮਿਲਾਈ ਰਾਜਾ ਵੜਿੰਗ ਦੀ ਹਾਂ 'ਚ ਹਾਂ, ਕਰਨ ਅਵਤਾਰ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

ਉੱਥੇ ਹੀ ਮਾਰਕੀਟ ਦੇ ਵਿੱਚ ਜਿਨ੍ਹਾਂ ਦੀ ਦੁਕਾਨਾਂ ਹਨ, ਉਹ ਹੁਣ ਆਪਣਾ ਸਾਮਾਨ ਲੈ ਕੇ ਘਰ ਨੂੰ ਜਾ ਰਹੇ ਹਨ। ਦੁਕਾਨਦਾਰ ਭਾਨੂੰ ਤੇ ਹਿਮਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਦਾ ਪਿਛਲੇ 40 ਦਿਨਾਂ ਤੋਂ ਲੱਖਾਂ ਦਾ ਨੁਕਸਾਨ ਹੋ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.