ETV Bharat / state

E-Cycle Chowk Chandigarh: ਸਿਟੀ ਬਿਊਟੀਫੁੱਲ ਨੂੰ ਲੱਗੇ ਚਾਰ ਚੰਦ, ਦੇਖੋ ਕਿਉਂ ਬਣੀ ਹੋਰ ਵੀ ਬਿਊਟੀਫੁੱਲ? - ਮਟਕਾ ਚੌਂਕ

ਚੰਡੀਗੜ੍ਹ ਅਕਸਰ ਹੀ ਆਪਣੀ ਵੱਖਰੀ ਪਛਾਣ ਕਾਰਨ ਜਾਣਿਆ ਜਾਂਦਾ ਹੈ। ਹੁਣ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਦ ਲੱਗ ਗਏ ਹਨ।

ਸਿਟੀ ਬਿਊਟੀਫੁੱਲ ਨੂੰ ਲੱਗੇ ਚਾਰ ਚੰਦ, ਦੇਖੋ ਕਿਉਂ ਬਣੀ ਹੋਰ ਵੀ ਬਿਊਟੀਫੁੱਲ

author img

By

Published : Feb 14, 2023, 9:07 PM IST

ਸਿਟੀ ਬਿਊਟੀਫੁੱਲ ਨੂੰ ਲੱਗੇ ਚਾਰ ਚੰਦ, ਦੇਖੋ ਕਿਉਂ ਬਣੀ ਹੋਰ ਵੀ ਬਿਊਟੀਫੁੱਲ

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਇੱਕ ਸਾਫ਼-ਸੁਥਰੇ, ਸੁਚੱਜੇ, ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਸ਼ਹਿਰ ਨੇ ਸਫ਼ਾਈ ਦੇ ਮਾਮਲੇ ਵਿੱਚ ਕਈ ਵਾਰ ਆਪਣਾ ਨਾਮ ਬਣਾਇਆ ਹੈ। ਇਸ ਸ਼ਹਿਰ ਵਿੱਚ ਕਈ ਥਾਵਾਂ ਆਪਣੇ ਚੌਕਾਂ ਦੇ ਨਾਂ ਨਾਲ ਵੀ ਜਾਣੀਆਂ ਜਾਂਦੀਆਂ ਹਨ। ਜਿਵੇਂ ਕਿ ਸਟੇਡੀਅਮ ਚੌਂਕ, ਮਟਕਾ ਚੌਂਕ, ਕਿਸਾਨ ਭਵਨ ਚੌਂਕ ਅਤੇ ਹੁਣ ਚੰਡੀਗੜ੍ਹ ਵਿੱਚ ਇੱਕ ਹੋਰ ਨਵਾਂ ਚੌਂਕ ਬਣਨ ਜਾ ਰਿਹਾ ਹੈ, ਇਸ ਚੌਂਕ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਈ-ਸਾਈਕਲ ਬਣਾਏ ਗਏ ਹਨ ਅਤੇ ਸੈਕਟਰ 50 ਅਤੇ ਸੈਕਟਰ 49 ਦੇ ਵੱਡੇ ਚੌਂਕਾਂ ਵਿੱਚ ਲਗਾਏ ਗਏ ਹਨ।

ਪ੍ਰੋਜੈਕਟ ਈ-ਸਾਈਕਲ: ਸਮਾਰਟ ਸਿਟੀ ਪ੍ਰੋਜੈਕਟ ਈ-ਸਾਈਕਲ ਬਣਾਉਣ ਵਾਲੇ ਕਲਾਸਾਗਰ ਦੇ ਵਿਜੈਪਾਲ ਗੋਇਲ ਅਤੇ ਮਹਿੰਦਰਪਾਲ ਕੌਰ ਨੇ 4 ਮਹੀਨਿਆਂ ਵਿੱਚ ਸਾਈਕਲ ਤਿਆਰ ਕੀਤਾ।ਇਹ ਸਾਈਕਲ 15 ਫੁੱਟ ਉੱਚਾ ਅਤੇ ਢਾਈ ਟਨ ਵਜ਼ਨ ਵਾਲਾ ਬਣਾਇਆ ਗਿਆ ਹੈ। ਉਨ੍ਹਾਂ ਨੂੰ ਸਾਈਕਲ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਕਬਾੜ ਦਾ ਸਮਾਨ ਦਿੱਤਾ ਗਿਆ ਅਤੇ ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੇ ਸਟਰੀਟ ਪੋਲ, ਹਾਈ ਸਿਸਟਮ ਟੈਂਕੀ ਦੇ ਪਾਈਪ ਚਿਮਟੇ, ਕੇਬਲ ਪਾਈਪ ਰੋਲ, ਸਕ੍ਰੈਪ ਪੀਸ, ਡਰੈਸਿੰਗ ਪੋਟ, ਵੈਲਡਿੰਗ ਪੇਂਟਿੰਗ ਕਰਕੇ ਇਸ ਨੂੰ ਤਿਆਰ ਕੀਤਾ ਗਿਆ ਹੈ।

ਸਾਈਕਲ ਚੌਂਕ: ਸਮਾਰਟ ਸਿਟੀ ਦੇ ਪ੍ਰੋਜੈਕਟ ਕਾਰਨ ਈ-ਸਾਈਕਲ ਬਣਨ ਤੋਂ ਬਾਅਦ ਪ੍ਰਸਾਸ਼ਨ ਨੇ ਸਾਈਕਲ ਨੂੰ ਚੌਂਕ 'ਚ ਰੱਖ ਦਿੱਤਾ ਹੈ । ਇਸ ਕਾਰਨ ਇਹ ਆਉਣ-ਜਾਣ ਵਾਲਿਆਂ ਲਈ ਖਿੱਚ ਦਾ ਕੇਂਦਰ ਵੀ ਬਣ ਰਿਹਾ ਹੈ। ਹੋਰ ਤਾਂ ਹੋਰ ਇਸ ਚੌਂਕ ਨੂੰ ਸਾਈਕਲ ਚੌਂਕ ਦਾ ਨਾਮ ਵੀ ਦੇਣਾ ਸ਼ੁਰੂ ਕਰ ਦਿੱਤਾ। ਵਿਜੈਪਾਲ ਗੋਇਲ ਅਤੇ ਮਹਿੰਦਰਪਾਲ ਕੌਰ ਦੀ ਮਿਹਨਤ ਰੰਗ ਲਿਆਈ ਹੈ ਜਿਸ ਨੂੰ ਵੇਖ ਕੇ ਦੋਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਕਿਉਂਕਿ ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਦਿੱਤੀ ਇਸ ਚੁਣੌਤੀ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਅਤੇ ਪ੍ਰਸ਼ਾਸਨ ਨੂੰ ਦੱਸ ਦਿੱਤਾ ਕਿ ਕੋਈ ਵਿਅਕਤੀ ਆਪਣੀ ਮਿਹਨਤ ਅਤੇ ਲਗਨ ਨਾਲ ਕੁਝ ਵੀ ਕਰ ਸਕਦਾ ਹੈ।

ਇਹ ਵੀ ਪੜ੍ਹੋ: WhatsApp New Feature: WhatsApp ਦਾ ਨਵਾਂ ਫੀਚਰ, ਹੁਣ ਤੁਸੀਂ ਭੇਜ ਸਕਦੇ ਹੋ ਇੰਨੀਆਂ ਫੋਟੋਆਂ ਅਤੇ ਵੀਡੀਓ...

ETV Bharat Logo

Copyright © 2025 Ushodaya Enterprises Pvt. Ltd., All Rights Reserved.