ETV Bharat / state

Akali Dal on AAP: ਅਕਾਲੀ ਦਲ ਦੀ ਆਪ ਸਰਕਾਰ ਨੂੰ ਚੁਣੌਤੀ, ਜਾਂ ਅਸਤੀਫ਼ਾ ਦਿਓ ਜਾਂ ਸਾਡੇ ਸਵਾਲਾਂ ਦੇ ਜਵਾਬ

ਅਕਾਲੀ ਦਲ ਦੇ ਲੀਗਲ ਸੈੱਲ ਦੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਨੂੰ ਨਵੀਂ ਸ਼ਰਾਬ ਨੀਤੀ ਬਾਰੇ ਬਿਕਰਮ ਮਜੀਠੀਆ ਵੱਲੋਂ ਪੇਸ਼ ਕੀਤੇ ਤੱਥਾਂ ਦਾ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਆਪ ਦੇ ਮੰਤਰੀਆਂ ਕੋਲ ਝੂਠ ਤੋਂ ਇਲਾਵਾ ਕੁਝ ਨਹੀਂ ਹੈ।

Challenge AAP government of Akali Dal, or resign or answer our questions
ਅਕਾਲੀ ਦਲ ਦੀ ਆਪ ਸਰਕਾਰ ਨੂੰ ਚੁਣੌਤੀ, ਜਾਂ ਅਸਤੀਫ਼ਾ ਦਿਓ ਜਾਂ ਸਾਡੇ ਸਵਾਲਾਂ ਦੇ ਜਵਾਬ
author img

By

Published : Apr 8, 2023, 9:37 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਪ ਸਰਕਾਰ ਅਤੇ ਆਪ ਦੇ ਬੁਲਾਰਿਆਂ ਵੱਲੋਂ ਵਾਰ-ਵਾਰ ਝੂਠ ਬੋਲੇ ਜਾਣ ਦਾ ਦੋਸ਼ ਲਗਾਇਆ ਅਤੇ ਆਪ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜਾਂ ਤਾਂ ਉਹ ਅਕਾਲੀ ਦਲ ਵੱਲੋਂ ਚੁੱਕੇ ਮੁੱਦਿਆਂ ਦਾ ਜਵਾਬ ਦੇਣ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ।

ਬੀਤੇ ਦਿਨੀਂ ਮਜੀਠੀਆ ਨੇ ਆਬਕਾਰੀ ਨੀਤੀ ‘ਤੇ ਚੁੱਕੇ ਸਵਾਲ : ਲੀਗਲ ਸੈੱਲ ਦੇ ਚੇਅਰਮੈਨ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਕੱਲ੍ਹ ਆਬਕਾਰੀ ਨੀਤੀ ਤੇ ਹੋਰ ਕਈ ਮਾਮਲਿਆਂ ’ਤੇ ਆਪ ਸਰਕਾਰ ਦਾ ਝੂਠ ਬੇਨਕਾਬ ਕੀਤਾ ਸੀ। ਉਨ੍ਹਾਂ ਕਿਹਾ ਕਿ ਬਜਾਏ ਬਿਕਰਮ ਮਜੀਠੀਆ ਵੱਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਝੁਠਲਾਉਣ ਦੇ ਆਪ ਸਰਕਾਰ ਉਤੇ ਇਸਦੇ ਮੁੱਖ ਬੁਲਾਰੇ ਨੇ ਅਕਾਲੀ ਦਲ ਦੇ ਖਿਲਾਫ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਬਿਆਨ ਵਿਚ ਆਪ ਸਰਕਾਰ ਦੀ ਅਸਲੀਅਤ ’ਤੇ ਪਰਦਾ ਪਾਇਆ।

ਸਰਕਾਰ ਨੂੰ ਚੁਣੌਤੀ : ਉਨ੍ਹਾਂ ਨੇ ਆਪ ਸਰਕਾਰ ਤੇ ਇਸਦੇ ਬੁਲਾਰਿਆਂ ਨੂੰ ਚੁਣੌਤੀ ਦਿੱਤੀ ਕਿ ਉਹ ਚੰਡੀਗੜ੍ਹ ਪ੍ਰੈਸ ਕਲੱਬ ਵਰਗੀ ਸਾਂਝੀ ਥਾਂ ’ਤੇ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਜਨਤਕ ਬਹਿਸ ਰੱਖ ਲੈਣ। ਉਹਨਾਂ ਕਿਹਾ ਕਿ ਆਪ ਸਰਕਾਰ ਅਕਾਲੀ ਦਲ ਦੇ ਸੀਨੀਅਰ ਆਗੂ ਵੱਲੋਂ ਪੇਸ਼ ਦਸਤਾਵੇਜ਼ ਕਿਸੇ ਵੀ ਤਰੀਕੇ ਜਾਅਲੀ ਹੋਣ ਦੀ ਗੱਲ ਸਾਬਤ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਨੇ ਆਪ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਰੇਤ ਮਾਫੀਆ ਦੇ ਸਰਗਨੇ ਰਾਕੇਸ਼ ਚੌਧਰੀ ਨੂੰ ਜ਼ਮਾਨਤ ਮਿਲਣ ਦੇ ਦਸਤਾਵੇਜ਼ ਵੀ ਪੇਸ਼ ਕਰਨ ਕਿਉਂਕਿ ਉਸਨੂੰ ਹਾਈ ਕੋਰਟ ਤੋਂ ਕੋਈ ਜ਼ਮਾਨਤ ਨਹੀਂ ਮਿਲੀ।

ਇਹ ਵੀ ਪੜ੍ਹੋ : Sukhbir Badal on Jalandhar By-Election Candidate: ਜਲੰਧਰ ਦੇ "ਸਿਆਸੀ ਰਣਤੱਤੇ" ਵਿੱਚ ਜਲਦ ਉਤਾਰਾਂਗੇ ਉਮੀਦਵਾਰ

ਪੰਜਾਬੀਆਂ ਨੂੰ ਵੇਚ ਰਹੀ ਆਪ : ਅਕਾਲੀ ਦਲ ਦੇ ਆਗੂ ਨੇ ਹੋਰ ਕਿਹਾ ਕਿ ਆਪ ਸਰਕਾਰ ਵਾਰ ਵਾਰ ਆਪਣਾ ਝੂਠ ਪੰਜਾਬੀਆਂ ਨੂੰ ਵੇਚ ਰਹੀ ਹੈ। ਉਹਨਾਂ ਆਪ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਕਿਸਾਨਾਂ ਨੂੰ ਭਾਰੀ ਬਰਸਾਤਾਂ, ਗੜ੍ਹੇਮਾਰੀ ਤੇ ਤੇਜ਼ ਹਵਾਵਾਂ ਨਾਲ ਕਣਕ ਦੇ ਹੋਏ ਨੁਕਸਾਨ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲ ਗਿਆ ਹੈ ? ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਤੌਰ ’ਤੇ ਇਹ ਐਲਾਨ ਕੀਤਾ ਸੀ ਕਿ ਗਿਰਦਾਵਰੀ ਬਾਅਦ ਵਿਚ ਹੁੰਦੀ ਰਹੇਗੀ, ਕਿਸਾਨਾਂ ਨੂੰ ਮੁਆਵਜ਼ਾ ਪਹਿਲਾਂ ਮਿਲੇਗਾ।

ਪੰਜਾਬ ਦੇ ਨਿਊਜ਼ ਚੈਨਲਾਂ ਨੂੰ ਮਿਲ ਰਹੀਆਂ ਧਮਕੀਆਂ : ਉਨ੍ਹਾਂ ਨੇ ‘ਆਪ’ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਗੱਲ ਦਾ ਖੰਡਨ ਕਰੇ ਕਿ ਦਿੱਲੀ ਤੋਂ ਕੈਬਨਿਟ ਮੰਤਰੀ ਆਰੂਸ਼ੀ, ਇਕ ਸਕਸੈਨਾ ਤੇ ਆਦਿਲ ਨਾਂ ਦਾ ਆਗੂ ਪੰਜਾਬ ਵਿਚ ਨਿਊਜ਼਼ ਚੈਨਲਾਂ ਨੂੰ ਫੋਨ ਕਰ ਕੇ ਆਪਣੇ ਹੁਕਮ ਨਹੀਂ ਸੁਣਾ ਰਹੇ। ਸਰਕਾਰ ਤੇ ਇਸਦੇ ਬੁਲਾਰੇ ਇਸ ਗੱਲ ਦਾ ਵੀ ਖੰਡਨ ਕਰੇ ਕਿ ਅਨੇਕਾਂ ਪੱਤਰਕਾਰਾਂ ਤੇ ਪੰਜਾਬੀ ਗਾਇਕਾਂ ਦੇ ਟਵਿੱਟਰ ਹੈਂਡ ਸਰਕਾਰ ਵੱਲੋਂ ਬਲਾਕ ਨਹੀਂ ਕੀਤੇ ਗਏ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ, ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ

ਸੁਰੱਖਿਆ ਹਟਾ ਕੇ ਜਨਤਕ ਕਰਦੀ ਸਰਕਾਰ : ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਰਕਾਰ ਵਾਰ ਵਾਰ ਖੰਡਨ ਵਾਲੇ ਰੌਂਅ ਵਿਚ ਹੈ। ਉਹਨਾਂ ਕਿਹਾ ਕਿ ਇਹ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਮਾਮਲੇ ਦੀ ਜਾਂਚ ਕਰਵਾਉਣ ਵਿਚ ਨਾਕਾਮ ਰਹੀ ਜਦੋਂ ਕਿ ਉਸਦੀ ਸੁਰੱਖਿਆ ਵਾਪਸ ਲੈਣ ਦਾ ਟਵੀਟ ਮੁੱਖ ਮੰਤਰੀ ਦਫਤਰ ਵਿਚੋਂ ਹੀ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਖੁਦ ਮੰਨਿਆ ਹੈ ਕਿ ਇਹ ਸਾਜ਼ਿਸ਼ ਮਰਹੂਮ ਗਾਇਮ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਹੀ ਰਚੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.